ੴ

ਸਿੱਖਬਾਣੀ · SikhBani

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥

saravar pankhee hekarro faaheevaal pachaas
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਸਰਵਰ ਪੰਖੀ ਹੇਕੜੋ; ਫਾਹੀਵਾਲ ਪਚਾਸ ॥

saravar pankhee hekarro; faaheevaal pachaas |

Sant Singh KhalsaThere is only one bird in the lake, but there are fifty trappers.
Manmohan SinghIn the lake there is but one bird, however, there are fifty snarers.
Manmohan Singh (Punjabi)ਝੀਲ ਵਿੱਚ ਸਿਰਫ ਇਕ ਪੰਛੀ ਹੈ, ਪ੍ਰੰਤੂ ਜਾਲ ਪਾਉਣ ਵਾਲੇ ਪੰਜਾਹ ਹਨ।
Fareedkot Teekaਸੰਸਾਰ ਰੂਪੀ ਸਰੋਵਰ ਮੇਂ (ਹੇਕੜੇ) ਏਕ ਜੀਵ ਰੂਪੀ ਪੰਛੀ ਹੈ। ਤਿਸ ਕੋ ਫਹਾਵਣੇ ਵਾਲੇ ਦਸ ਇੰਦ੍ਰੇ ਔਰ ਚਾਰ ਅੰਤਸ਼ਕਰਨ ਔ ੧੪, ਇਨੋਂ ਕੇ ਵਿਸ਼ੇ ਭੀ ੧੪, ਔ ਇਨ ਕੇ ਦੇਵਤਾ ਜੋ ੧੪, ਔ ਕਾਮ ਆਦੀ ਵਿਕਾਰ ਜੋ ਪਾਂਚ ਹੈਂ ੫ ਔਰ ਤੀਨ ਗੁਣ ਇਹ ਪਚਾਸ ਬਲੀ ਹੈਂ॥
Prof. Sahib Singh(ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ।

ਪਦ ਅਰਥ ਸਰਵਰ = (ਜਗਤ-ਰੂਪ) ਤਲਾਬ ਦਾ। ਹੇਕੜੋ = ਇਕੱਲਾ।

SikhNet (Spanish)Hay sólo un ave en el lago, pero hay cincuenta cazadores, este cuerpo es atrapado en las olas del deseo,

ਇਹੁ ਤਨੁ ਲਹਰੀ. ਗਡੁ ਥਿਆ; ਸਚੇ ਤੇਰੀ ਆਸ ॥੧੨੫॥

eihu tan laharee. gadd thiaa; sache teree aas |125|

Sant Singh KhalsaThis body is caught in the waves of desire. O my True Lord, You are my only hope! ||125||
Manmohan SinghThis body is caught in the waves of desires. O True Lord, my hope is in Thee alone.
Manmohan Singh (Punjabi)ਇਹ ਦੇਹ ਖਾਹਿਸ਼ਾਂ ਦੀਆਂ ਤਰੰਗਾ ਅੰਦਰ ਫਸੀ ਹੋਈ ਹੈ। ਹੇ ਸੱਚੇ ਸੁਆਮੀ! ਮੇਰੀ ਉਮੈਦ ਤੂੰ ਹੀ ਹੈ।
Fareedkot Teekaਪੁਨਾ ਇਹ ਸੂਖਮ ਤਨ, ਭਾਵ ਮਨ ਸੰਕਲਪੋਂ ਰੂਪੀ ਲਹਿਰੋਂ ਮੇਂ ਗਡ ਗਿਆ, ਭਾਵ ਖਚਤ ਹੋ ਰਹਿਆ ਹੈ। ਤਾਂ ਤੇ ਹੇ ਸਚੇ ਵਾਹਿਗੁਰੂ! ਇਨੋਂ ਤੇ ਬਚਨੇ ਕੇ ਵਾਸਤੇ ਤੇਰੀ ਹੀ ਆਸ ਹੈ, ਭਾਵ ਤੂੰ ਹੀ ਇਨ ਵਿਕਾਰੋਂ ਸੇ ਬਚਾਵਣੇ ਵਾਲਾ ਹੈਂ॥੧੨੫॥☬ਗਿਆਨਵਾਨ ਪ੍ਰਤੀ ਜਗ੍ਯਾਸੀ ਸਖੀ ਕਹਿਤੀ ਹੈ:
Prof. Sahib Singh(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) ॥੧੨੫॥

ਪਦ ਅਰਥ ਗਡੁ ਥਿਆ = ਫਸ ਗਿਆ ਹੈ। ਲਹਰੀ = ਲਹਰੀਂ, ਲਹਿਰਾਂ ਵਿਚ ॥੧੨੫॥

* ਨੋਟ: ਉਹ 'ਤਪ' ਕੇਹੜੇ ਹਨ, ਜੋ ਫਰੀਦ ਜੀ ਦੇ ਖ਼ਿਆਲ-ਅਨੁਸਾਰ ਪ੍ਰਭੂ-ਮਿਲਾਪ ਲਈ ਤੇ "ਫਾਹੀਵਾਲ ਪਚਾਸ" ਤੋਂ ਬਚਣ ਲਈ ਜ਼ਰੂਰੀ ਹਨ? ਉਹ ਅਗਲੇ ਪੰਜ ਸ਼ਲੋਕਾਂ ਵਿਚ ਦਿੱਤੇ ਗਏ ਹਨ।

SikhNet (Spanish)oh mi Señor Verdadero, Tú eres mi Única Esperanza. (125)
Answers quote the Granth verbatim with Ang citations. AI commentary is not Gurbani and not a religious ruling.