ੴ

ਸਿੱਖਬਾਣੀ · SikhBani

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥

kavan su akhar kavan gun kavan su maneea mant
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 4 lines
Translations

ਕਵਣੁ ਸੁ ਅਖਰੁ. ਕਵਣੁ ਗੁਣੁ; ਕਵਣੁ ਸੁ ਮਣੀਆ ਮੰਤੁ ॥

kavan su akhar. kavan gun; kavan su maneea mant |

Sant Singh KhalsaWhat is that word, what is that virtue, and what is that magic mantra?
Manmohan SinghWhat is that word, what is that virtue and what is that jewel-like spell?
Manmohan Singh (Punjabi)ਕਿਹੜਾ ਹੈ ਉਹ ਸ਼ਬਦ, ਕਿਹੜੀ ਉਹ ਨੇਕੀ ਅਤੇ ਕਿਹੜਾ ਉਹ ਜਵੇਹਰ-ਵਰਗਾ ਜਾਦੂ ਟੁਣਾਂ ਹੈ?
Fareedkot Teekaਹੇ ਉਤਮ ਸਖੀ! ਸੋ ਅਖ੍ਯਰ ਪੜ੍ਹਨੇ ਵਾਲਾ ਕੌਨ ਹੈ ਔ ਸੋ ਗੁਣ ਧਾਰਨੇ ਵਾਲਾ ਕਵਨ ਹੈ ਔਰ ਸਰਬ ਕਾ ਸਿਰੋਮਣੀ ਵਾ ਸਰਬ ਮੇਂ ਮਣੀਓਂ ਅਰਥਾਤ ਰਤਨੋਂ ਵਤ ਪ੍ਰਕਾਸ਼ਕ ਮੰਤ੍ਰੀ ਕਵਨ ਹੈ, ਜਿਸ ਕਾ ਮੇਂ ਜਪ ਕਰੂੰ?
Prof. Sahib Singh(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?

ਪਦ ਅਰਥ ਮਣੀਆ = ਸ਼ਿਰੋਮਣੀ।

SikhNet (Spanish)¿Cuál es esa Palabra, esa Virtud y ese Mantra mágico?

ਕਵਣੁ ਸੁ ਵੇਸੋ, ਹਉ ਕਰੀ; ਜਿਤੁ ਵਸਿ ਆਵੈ ਕੰਤੁ ॥੧੨੬॥

kavan su veso, hau karee; jit vas aavai kant |126|

Sant Singh KhalsaWhat are those clothes, which I can wear to captivate my Husband Lord? ||126||
Manmohan SinghWhat is the dress, which I may wear, by which I may captivate my spouse?
Manmohan Singh (Punjabi)ਉਹ ਕਿਹੜੀ ਪੁਸ਼ਾਕ ਹੈ, ਜਿਸ ਨੂੰ ਮੈਂ ਪਹਿਣਾ ਜਿਸ ਦੁਆਰਾ ਮੇਰਾ ਪਤੀ ਮੇਰੇ ਇਖਤਿਆਰ ਵਿੱਚ ਆ ਜਾਵੇ?
Fareedkot Teekaਪੁਨਾ ਐਸਾ ਉਤਮ ਵੇਸ ਭੀ ਕਵਨ ਹੈ ਜਿਸ ਕੋ ਮੈਂ ਧਾਰਨ ਕਰੂੰ, ਕਿਉਂਕਿ ਜਿਸ ਤੇ ਮੇਰਾ ਪਤੀ ਭਗਵੰਤ ਮੇਰੇ ਵਸ ਆ ਜਾਵੇ? ॥੧੨੬॥
Prof. Sahib Singhਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ॥੧੨੬॥

ਪਦ ਅਰਥ ਹਉ = ਮੈਂ। ਜਿਤੁ = ਜਿਸ (ਵੇਸ) ਨਾਲ। ਵਸਿ = ਵੱਸ ਵਿਚ ॥੧੨੬॥

SikhNet (Spanish)¿Cuáles son esos ropajes que puedo usar para cautivar a mi Señor Esposo? (126)

ਨਿਵਣੁ ਸੁ ਅਖਰੁ. ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥

nivan su akhar. khavan gun; jihabaa maneea mant |

Sant Singh KhalsaHumility is the word, forgiveness is the virtue, and sweet speech is the magic mantra.
Manmohan SinghHumility is the world, forgiveness the virtue and sweetness of tongue the jewel-like spell.
Manmohan Singh (Punjabi)ਨਿੰਮਰਤਾ ਹੈ ਉਹ ਸ਼ਬਦ, ਖਿਮਾ ਉਹ ਨੇਕੀ ਅਤੇ ਜਬਾਨ ਦੀ ਮਿਠਾਸ ਉਹ ਜਵੇਹਰ-ਵਰਗਾ ਜਾਦੂ-ਟੂਣਾ।
Fareedkot Teekaਉੱਤ੍ਰ: ਨਿਮ੍ਰਤਾ ਧਾਰਨ ਰੂਪੀ ਤੋ ਅਖਰ ਪੜ੍ਹਨਾ ਹੈ, (ਖਵਣੁ) ਖਿਮਾ ਕਰ ਕੇ ਕੁਬਚਨੋਂ ਕੋ ਸਹਾਰਨਾ ਇਹੀ ਗੁਣ ਹੈ। ਜੋ ਵਾਹਿਗੁਰੂ ਕਾ ਨਾਮ ਮੰਤ੍ਰ ਜਿਹਵਾ ਕਰ ਕੇ ਉਚਾਰਨ ਕਰਨਾ, ਸੋਈ ਮਣੀਆਂ ਰੂਪ ਵਾ ਸਿਰੋਮਣੀ ਮੰਤ੍ਰ ਹੈ॥
Prof. Sahib Singhਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।

ਪਦ ਅਰਥ ਖਵਣੁ = ਸਹਾਰਨਾ। ਜਿਹਬਾ = ਮਿੱਠੀ ਜੀਭ, ਮਿੱਠਾ ਬੋਲਣਾ।

SikhNet (Spanish)La Humildad es la Palabra, el Perdón es la Virtud, y el Lenguaje Dulce es el Mantra Mágico,

ਏ ਤ੍ਰੈ. ਭੈਣੇ ਵੇਸ ਕਰਿ; ਤਾਂ ਵਸਿ ਆਵੀ ਕੰਤੁ ॥੧੨੭॥

e trai. bhaine ves kar; taan vas aavee kant |127|

Sant Singh KhalsaWear these three robes, O sister, and you will captivate your Husband Lord. ||127||
Manmohan SinghWear thou these three robes, O my sister, then alone thy Spouse would come under thy hold.
Manmohan Singh (Punjabi)ਤੂੰ ਇਹ ਤਿੰਨੇ ਪੁਸ਼ਾਕਾਂ ਪਹਿਨ ਹੇ ਮੇਰੀ ਹਮਸ਼ੀਰਾ! ਕੇਵਲ ਤਦ ਹੀ ਤੇਰਾ ਪਤੀ ਤੇਰੇ ਅਧਿਕਾਰ ਵਿੱਚ ਆ ਜਾਵੇਗਾ।
Fareedkot Teekaਹੇ ਭੈਣੇ! ਜਬ ਏਹ ਤੀਨ ਗੁਣੋਂ ਰੂਪੀ ਤੂੰ ਵੇਸ ਕੋ ਧਾਰਨ ਕਰੇਂਗੀ ਤਬ ਵਹੁ ਪਤੀ ਤੇਰੇ ਵਸ ਆ ਜਾਵੈਗਾ॥੧੨੭॥
Prof. Sahib Singhਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥
SikhNet (Spanish)usa estas tres vestimentas, oh hermana y cautivarás a tu Señor Esposo. (127)
Answers quote the Granth verbatim with Ang citations. AI commentary is not Gurbani and not a religious ruling.