ਫਰੀਦਾ. ਚਿੰਤ ਖਟੋਲਾ ਵਾਣੁ ਦੁਖੁ; ਬਿਰਹਿ ਵਿਛਾਵਣ ਲੇਫੁ ॥
fareedaa. chint khattolaa vaan dukh; bireh vichhaavan lef |
Sant Singh KhalsaFareed, anxiety is my bed, pain is my mattress, and the pain of separation is my blanket and quilt.
Manmohan SinghFarid! Anxiety is my cot, affliction is my bottom and pangs of separation from God my bedding and quilt.
Manmohan Singh (Punjabi)ਫਰੀਦਾ, ਫਿਕਰ ਚਿੰਤਾ ਮੇਰੀ ਮੰਜੀ ਹੈ, ਤਕਲੀਫ ਮੇਰਾ ਬਾਣ ਅਤੇ ਵਾਹਿਗੁਰੂ ਨਾਲੋ ਵਿਛੋੜੇ ਦਾ ਦੁਖ ਮੇਰਾ ਬਿਸਤਰਾ ਅਤੇ ਰਜਾਈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਚਿੰਤਾ ਰੂਪੀ ਤੋ ਹਮਾਰਾ (ਖਟੋਲਾ) ਮੰਜਾ ਹੈ ਔ ਦੁਖ ਰੂਪੀ ਵਾਣ ਸੇ ਉਣਿਆ ਹੂਆ ਹੈ, ਤੇਰੇ ਵਿਯੋਗ ਵਾ ਪ੍ਰੇਮ ਕਾ ਵਿਛਾਵਣਾ ਔ ਲੇਫ ਕੀਆ ਹੈ॥
Prof. Sahib Singhਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ।
ਪਦ ਅਰਥ ਚਿੰਤ = ਚਿੰਤਾ। ਖਟੋਲਾ = ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਮੰਜੀ। ਬਿਰਹ = ਵਿਛੋੜਾ। ਬਿਰਹਿ = ਵਿਛੋੜੇ ਵਿਚ (ਤੜਪਣਾ)। ਵਿਛਾਵਣ = ਤੁਲਾਈ।
SikhNet (Spanish)Farid, la ansiedad es mi cama, el dolor es mi colchón,
ਏਹੁ ਹਮਾਰਾ ਜੀਵਣਾ; ਤੂ ਸਾਹਿਬ ਸਚੇ ਵੇਖੁ ॥੩੫॥
ehu hamaaraa jeevanaa; too saahib sache vekh |35|
Sant Singh KhalsaBehold, this is my life, O my True Lord and Master. ||35||
Manmohan SinghThis is my life, see Thou, O my True Lord.
Manmohan Singh (Punjabi)ਇਹ ਹੈ ਮੇਰੀ ਜਿੰਦਗੀ, ਤੂੰ ਦੇਖ ਹੇ ਮੇਰੇ ਸੱਚੇ ਸੁਆਮੀ!
Fareedkot Teekaਇਸ ਪ੍ਰਕਾਰ ਸੇ ਹਮਾਰਾ ਜੀਵਣਾ ਹੈ। ਤਾਂ ਤੇ ਹੇ ਸਚੇ ਸਾਹਿਬ! ਹਮਾਰੇ ਪਰ ਕਿਰਪਾ ਦ੍ਰਿਸ਼ਟੀ ਸਾਥ ਦੇਖਣਾ ਕਰ॥੩੫॥
Prof. Sahib Singhਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ॥੩੫॥
ਪਦ ਅਰਥ ਸਾਹਿਬ = ਹੇ ਸਾਹਿਬ! ॥੩੫॥
SikhNet (Spanish)y el dolor de mi separación es mi cobija, mira, así es mi vida, oh mi Maestro. (35)