ੴ

ਸਿੱਖਬਾਣੀ · SikhBani

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥

joban jaande naa ddaraan je seh preet na jaae
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਜੋਬਨ ਜਾਂਦੇ. ਨਾ ਡਰਾਂ; ਜੇ ਸਹ ਪ੍ਰੀਤਿ. ਨ ਜਾਇ ॥

joban jaande. naa ddaraan; je seh preet. na jaae |

Sant Singh KhalsaI am not afraid of losing my youth, as long as I do not lose the Love of my Husband Lord.
Manmohan SinghI fear not the departure of my youth, if my Bridegroom's love departs not.
Manmohan Singh (Punjabi)ਮੈਂ ਆਪਣੀ ਜੁਆਨੀ ਟੁਰ ਜਾਣ ਤੋਂ ਨਹੀਂ ਡਰਦੀ, ਜੇਕਰ ਮੇਰੇ ਪਤੀ ਦਾ ਧਿਆਨ ਮੇਰੇ ਪਾਸੋਂ ਨਾਂ ਜਾਵੇ।
Fareedkot Teekaਜੇਕਰ ਮੇਰੇ ਰਿਦੇ ਸੇ (ਸਹ) ਪਤੀ ਕੀ ਪ੍ਰੀਤ ਨ ਜਾਵੈ ਤੋ ਮੈਂ ਇਸ ਜੋਬਨ ਕੇ ਜਾਤਿਆਂ ਹੋਇਆਂ ਨ ਡਰੋਂ॥
Prof. Sahib Singhਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ।

ਪਦ ਅਰਥ ਸਹੁ = ਖਸਮ। ਸਹ ਪ੍ਰੀਤਿ = ਖਸਮ ਦਾ ਪਿਆਰ। (ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦੇ 'ਜੋੜ', 'ਉੱਚਾਰਨ' ਅਤੇ 'ਅਰਥ' ਦੇ ਫ਼ਰਕ ਨੂੰ ਪਾਠਕ ਜਨ ਧਿਆਨ ਨਾਲ ਵੇਖ ਲੈਣ)।

SikhNet (Spanish)No tengo temor de perder mi juventud, mientras no pierda el Amor de mi Señor Esposo,

ਫਰੀਦਾ. ਕਿਤੀਂ ਜੋਬਨ ਪ੍ਰੀਤਿ ਬਿਨੁ; ਸੁਕਿ ਗਏ ਕੁਮਲਾਇ ॥੩੪॥

fareedaa. kitanee joban preet bin; suk ge kumalaae |34|

Sant Singh KhalsaFareed, so many youths, without His Love, have dried up and withered away. ||34||
Manmohan SinghFarid! Myriad of youth have withered and dried up without the Lord's love.
Manmohan Singh (Punjabi)ਫਰੀਦ! ਕ੍ਰੋੜਾਂ ਹੀ ਜੁਆਨੀਆਂ ਪ੍ਰਭੂ ਦੇ ਪਿਆਰ ਦੇ ਬਗੈਰ, ਮੁਰਝਾ ਕੇ ਸੁਕ ਸੜ ਗਈਆਂ ਹਨ।
Fareedkot Teekaਪਰਮੇਸ੍ਵਰ ਕੀ ਪ੍ਰੀਤੀ ਸੇ ਬਿਨਾਂ ਜੀਵੋਂ ਕੇ ਕਿਤਨੇ ਹੀ ਜੋਬਨ ਕੁਮਲਾਇ ਕਰ ਨਸਟ ਹੋ ਗਏ ਹੈਂ, ਭਾਵ ਪ੍ਰਣਾਂਮੀ ਹੋਇ ਗਏ ਹੈਂ॥੩੪॥☬ਸ੍ਰੀ ਅਕਾਲਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) ॥੩੪॥

ਪਦ ਅਰਥ ਕਿਤੀ = ਕਿਤਨੇ ਹੀ ॥੩੪॥

SikhNet (Spanish)dice Farid, tantos jóvenes que sin Su Amor se han secado y han desaparecido. (34)
Answers quote the Granth verbatim with Ang citations. AI commentary is not Gurbani and not a religious ruling.