ੴ

ਸਿੱਖਬਾਣੀ · SikhBani

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥

birahaa birahaa aakheeai birahaa too sulataan
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਬਿਰਹਾ ਬਿਰਹਾ ਆਖੀਐ; ਬਿਰਹਾ ਤੂ ਸੁਲਤਾਨੁ ॥

birahaa birahaa aakheeai; birahaa too sulataan |

Sant Singh KhalsaMany talk of the pain and suffering of separation; O pain, you are the ruler of all.
Manmohan SinghMen, talk of the Lord's love and its pangs. O the Lord's pangs thou are the monarch of all.
Manmohan Singh (Punjabi)ਲੋਕ ਪ੍ਰਭੂ ਦੇ ਪ੍ਰੇਮ ਅਤੇ ਇਸ ਦੀਆਂ ਤਕਲੀਫਾ ਦੀਆਂ ਗੱਲਾ ਕਰਦੇ ਹਨ। ਹੇ ਪ੍ਰਭੂ ਦੇ ਪ੍ਰੇਮ! ਤੂੰ ਸਾਰਿਆਂ ਦਾ ਪਾਤਿਸ਼ਾਹ ਹੈ।
Fareedkot Teekaਹੇ ਪ੍ਰੇਮ! ਤੁਝ ਕੋ ਜੋ ਬਿਰਹਾ ਕਹੀਤਾ ਹੈ। ਸੋ ਹੇ ਪ੍ਰੇਮ! ਤੂੰ ਸਰਬ ਸਾਧਨੋਂ ਕਾ ਪਾਤਿਸ਼ਾਹ ਹੈਂ, ਭਾਵ ਤੂੰ ਦੈਵੀ ਸੰਪਤੀ ਮੇਂ ਮੁਖ ਹੈਂ॥
Prof. Sahib Singhਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ)। ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ),

ਪਦ ਅਰਥ ਬਿਰਹਾ = ਵਿਛੋੜਾ। ਆਖੀਐ = ਆਖਿਆ ਜਾਂਦਾ ਹੈ। ਸੁਲਤਾਨੁ = ਰਾਜਾ।

SikhNet (Spanish)Muchos hablan de dolor y del sufrimiento de la separación, oh dolor, tú eres quien lo rige todo.

ਫਰੀਦਾ. ਜਿਤੁ ਤਨਿ ਬਿਰਹੁ, ਨ ਊਪਜੈ; ਸੋ ਤਨੁ ਜਾਣੁ ਮਸਾਨੁ ॥੩੬॥

fareedaa. jit tan birahu, na aoopajai; so tan jaan masaan |36|

Sant Singh KhalsaFareed, that body, within which love of the Lord does not well up - look upon that body as a cremation ground. ||36||
Manmohan SinghFarid! The body, in which the Lord's love blossoms not, that body should be considered as the cremation ground.
Manmohan Singh (Punjabi)ਫਰੀਦ ਜਿਸ ਦੇਹ ਅੰਦਰ ਪ੍ਰਭੂ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ ਉਸ ਦੇਹ ਨੂੰ ਤੂੰ ਸ਼ਮਸ਼ਾਨ ਭੂਮੀ ਹੀ ਸਮਝ।
Fareedkot Teekaਕਿਉਂ ਕਿ ਜਿਸ ਸਰੀਰ ਮੇਂ (ਬਿਰਹੁ) ਪ੍ਰੇਮ ਨਹੀਂ ਉਪਜਿਆ ਹੈ, ਸੋ ਤਨ (ਮਸਾਨੁ) ਮੁਰਦੇ ਵਤ ਵਾ ਸਮਸਾਨ ਭੂਮੀ ਵਤ ਅਸੁਧ ਹੈ॥੩੬॥
Prof. Sahib Singhਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) ॥੩੬॥

ਪਦ ਅਰਥ ਜਿਤੁ ਤਨਿ = ਜਿਸ ਤਨ ਵਿਚ। ਬਿਰਹੁ = ਵਿਛੋੜਾ, ਵਿਛੋੜੇ ਦੀ ਸੂਝ। ਮਸਾਨੁ = ਮੁਰਦੇ ਸਾੜਨ ਦੀ ਥਾਂ। ਜਿਤੁ = ਜਿਸ ਵਿਚ। ਤਨਿ = ਤਨ ਵਿਚ ॥੩੬॥

SikhNet (Spanish)Farid, ese cuerpo en donde el Amor al Señor no es edificado, velo como un campo crematorio. (36)
Answers quote the Granth verbatim with Ang citations. AI commentary is not Gurbani and not a religious ruling.