ੴ

ਸਿੱਖਬਾਣੀ · SikhBani

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥

kandh kuhaarraa sir gharraa van kai sar lohaar
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਕੰਧਿ ਕੁਹਾੜਾ. ਸਿਰਿ ਘੜਾ; ਵਣਿ ਕੈ ਸਰੁ. ਲੋਹਾਰੁ ॥

kandh kuhaarraa. sir gharraa; van kai sar. lohaar |

Sant Singh KhalsaWith the axe on his shoulder, and a bucket on his head, the blacksmith is ready to cut down the tree.
Manmohan SinghWith an axe on him shoulder and water-pot on his head, the blacksmith is ready to cut (standing on the head).
Manmohan Singh (Punjabi)ਮੋਢੇ ਉਤੇ ਕੁਠਾਰ ਅਤੇ ਮੂਡ ਤੇ ਪਾਣੀ ਦੀ ਮਟਕੀ ਲੈ ਲੁਹਾਰ ਰੁਪ ਵਢਣ ਲਈ ਤਿਆਰ (ਦੇ ਸਿਰ ਉਤੇ ਖੜਾ) ਹੈ।
Fareedkot Teekaਹੇ ਲੁਹਾਰ! ਤੇਰੇ ਕੰਧ ਪਰ ਕੁਹਾੜਾ ਹੈ ਅਰ ਸਿਰ ਪਰ ਪਾਨੀ ਕਾ ਭਰਾ ਹੂਆ ਘੜਾ ਹੈ ਅਰ ਵਣ ਦੇ ਸਿਰ ਪਰ ਦੁਸ਼ਮਣ ਹੋ ਕਰ ਖੜਾ ਹੈ॥
Prof. Sahib Singhਮੋਢੇ ਉੱਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) (ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ)।

ਪਦ ਅਰਥ ਕੰਧਿ = ਕੰਧੇ ਉਤੇ, ਮੋਢੇ ਉਤੇ। ਸਿਰਿ = ਸਿਰ ਉਤੇ। ਵਣਿ = ਵਣ ਵਿਚ, ਜੰਗਲ ਵਿਚ। ਕੈਸਰੁ = ਬਾਦਸ਼ਾਹ।

SikhNet (Spanish)Con el hacha en su hombro y la cubeta sobre su cabeza, el leñador se dispone a cortar el árbol,

ਫਰੀਦਾ. ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥੪੩॥

fareedaa. hau lorree sahu aapanaa; too lorreh angiaar |43|

Sant Singh KhalsaFareed, I long for my Lord; you long only for the charcoal. ||43||
Manmohan SinghFarid! I long for my Spouse and thou long for charcoal.
Manmohan Singh (Punjabi)ਫਰੀਦ! ਮੈਂ ਆਪਣੇ ਕੰਤ ਨੂੰ ਚਾਹੁੰਦਾ ਹਾਂ ਅਤੇ ਤੂੰ ਕੋਲੇ ਚਾਹੁੰਦਾ ਹੈ।
Fareedkot Teekaਤੂੰ ਮੇਰੇ ਕੋਇਲੇ ਕੀਏ ਚਾਹਤਾ ਹੈਂ ਅਰ ਮੈਂ ਅਪਨੇ ਪਤੀ ਪ੍ਰਮੇਸ੍ਵਰ ਕੋ ਮਿਲਿਆ ਚਾਹਤਾ ਹੂੰ। ਤਬ ਵਹੁ ਸ਼ਰਮਿੰਦਾ ਹੋ ਕਰ ਚਰਨੀਂ ਪੜਾ; ਵਾ ਕਾਲ ਭਗਵਾਨ ਕਾ ਸਿਮਰਨ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਜਮਦੂਤ ਰੂਪੀ ਲੁਹਾਰ! ਤੇਰੇ (ਕੰਧਿ) ਮੋਢੇ ਪਰ ਤੌ ਪ੍ਰਤੱਖ੍ਯ ਕੁਹਾੜਾ ਹੈ ਔ ਸਿਰ ਪਰ ਹੁਕਮ ਰੂਪੀ ਘੜਾ ਹੈ ਔਰ ਸੰਸਾਰ ਰੂਪੀ ਬਨ ਕੇ ਸਿਰ ਪਰ ਤੂੰ ਖੜਾ ਹੋ ਰਹਾ ਹੈਂ। ਮੈਂ ਤੋ ਅਪਣਾ ਸਹੁ ਸ੍ਵਾਮੀ (ਲੋੜੀ) ਚਾਹਤਾ ਹੂੰ ਔਰ ਤੂੰ ਮੇਰੇ ਸਰੀਰ ਕੋ ਅੰਗ੍ਯਾਰ, ਭਾਵ ਮ੍ਰਿਤ ਕਰਨਾ ਚਾਹਤਾ ਹੈਂ॥੪੩॥
Prof. Sahib Singhਹੇ ਫਰੀਦ! ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ, (ਹੇ ਜੀਵ! ਲੋਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, 'ਵਿਸੁ ਗੰਦਲਾਂ'-ਰੂਪ ਕੋਲੇ ਲੱਭਦਾ ਹੈਂ) ॥੪੩॥

ਪਦ ਅਰਥ ਹਉ = ਮੈਂ। ਸਹੁ = ਖਸਮ। ਲੋੜੀ = ਮੈਂ ਲੱਭਦਾ ਹਾਂ, ਲੋੜੀਂ। ਅੰਗਿਆਰ = ਕੋਲੇ ॥੪੩॥

* ਨੋਟ: ਹੁਣ ਤਕ ਸਾਰੇ ਟੀਕਾਕਾਰ ਇਸ ਸ਼ਲੋਕ ਦੀ ਪਹਿਲੀ ਤੁਕ ਦੇ ਅਖ਼ੀਰਲੇ ਹਿੱਸੇ ਦਾ ਪਦ-ਛੇਦ ਇਉਂ ਕਰਦੇ ਚਲੇ ਆ ਰਹੇ ਹਨ-'ਵਣਿ ਕੈ ਸਰੁ' ਅਤੇ ਇਸ ਦਾ ਅਰਥ ਕਰਦੇ ਹਨ-'ਵਣ ਦੇ ਸਿਰ ਉਤੇ'। ਪਰ, ਇਹ ਪਦ-ਛੇਦ ਭੀ ਗ਼ਲਤ ਹੈ ਤੇ ਇਸ ਦਾ ਅਰਥ ਭੀ ਗ਼ਲਤ ਹੈ। ਸ਼ਲੋਕ ਦੀ ਪਹਿਲੀ ਤੁਕ ਵਿਚ ਆਏ ਲਫ਼ਜ਼ 'ਕੰਧਿ' ਤੇ 'ਸਿਰਿ' ਦਾ ਅਰਥ ਹੈ 'ਕੰਧੇ ਉਤੇ' ਵਿਆਕਰਣ ਅਨੁਸਾਰ ਇਹ ਲਫ਼ਜ਼ 'ਅਧਿਕਰਣ ਕਾਰਕ, ਇਕ-ਵਚਨ' ਹੈ। ਹੁਣ ਤਕ ਪਹਿਲਾਂ ਆ ਚੁਕੇ ਸ਼ਲੋਕਾਂ ਵਿਚ ਹੇਠ ਲਿਖੇ ਲਫ਼ਜ਼ ਵੀ ਵੇਖੋ: ਸ਼ਲੋਕ ਨੰ: ੧ ਕੈ ਗਲਿ-ਕਿਸ ਦੇ ਗਲਿ ਵਿਚ? . . ਨੰ: ੭ ਘਰਿ-ਘਰ ਵਿਚ। . . ਨੰ: ੧੩ ਚਿਤਿ-ਚਿੱਤ ਵਿਚ। . . ਨੰ: ੧੬ ਦਰਿ-ਦਰ ਉਤੇ। . . ਨੰ: ੧੮ ਤੁਟੈ ਛਪਰਿ-ਟੁੱਟੇ ਹੋਏ ਛੱਪਰ ਉਤੇ। . . ਨੰ: ੧੯ ਵਣਿ-ਵਣ ਵਿਚ। . . ਨੰ: ੩੬ ਜਿਤੁ ਤਨਿ-ਜਿਸ ਸਰੀਰ ਵਿਚ। . . ਨੰ: ੩੯ ਦਰਿ-ਦਰ ਉਤੇ। . . ਨੰ: ੪੨ ਬਾਰਿ-ਬਾਰ ਉਤੇ, ਬੂਹੇ ਉਤੇ। ਪਰ, 'ਵਣਿ ਕੈ ਸਰੁ' ਵਿਚ ਲਫ਼ਜ਼ 'ਸਰੁ' ਦਾ ਜੋੜ ਉਪਰ-ਦਿੱਤੇ ਲਫ਼ਜ਼ਾਂ ਵਾਂਗ ਨਹੀਂ ਹੈ। ਇਸ ਦੇ ਅਖ਼ੀਰ ਵਿਚ ('i') ਦੇ ਥਾਂ (ੁ) ਹੈ, ਜਿਵੇਂ ਇਸੇ ਹੀ ਸ਼ਲੋਕ ਵਿਚ ਲਫ਼ਜ਼ 'ਲੋਹਾਰੁ' ਅਤੇ 'ਸਹੁ' ਹਨ। ਲਫ਼ਜ਼ 'ਲੋਹਾਰੁ' ਦਾ ਅਰਥ 'ਲੋਹਾਰ ਵਿਚ' ਜਾਂ 'ਲੋਹਾਰ ਉਤੇ' ਨਹੀਂ ਹੋ ਸਕਦਾ; 'ਸਹੁ' ਦਾ ਅਰਥ 'ਸਹੁ ਵਿਚ' ਜਾਂ 'ਸਹੁ ਉਤੇ' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਸਰੁ' ਦਾ ਅਰਥ 'ਸਿਰ ਉਤੇ' ਨਹੀਂ ਹੋ ਸਕਦਾ। ਇਸੇ ਹੀ ਸ਼ਲੋਕ ਵਿਚ ਲਫ਼ਜ਼ 'ਸਿਰਿ' ਅਤੇ 'ਸਰੁ' ਹਨ। ਦੋਹਾਂ ਦੇ ਜੋ

SikhNet (Spanish)dice Farid, extraño a mi Señor, pero tú extrañas el carbón. (43)
Answers quote the Granth verbatim with Ang citations. AI commentary is not Gurbani and not a religious ruling.