ਮਤਿ ਹੋਦੀ; ਹੋਇ ਇਆਣਾ ॥
mat hodee; hoe eaanaa |
Sant Singh KhalsaIf you are wise, be simple;
Manmohan SinghIf one be simple, even when wise,
Manmohan Singh (Punjabi)ਜੇਕਰ ਜੀਵ ਸਿਆਣਾ ਹੁੰਦਾ ਹੋਇਆ ਭੀ ਸਿੱਧਾ ਸਾਧਾ ਹੈ,
Fareedkot Teekaਜੋ ਪੁਰਸ਼ (ਮਤਿ) ਬੁਧੀ ਕੇ ਹੋਤਿਆਂ ਹੀ ਇਆਣਾ ਹੋਇ ਕੇ ਸਦਾਵੇ॥
Prof. Sahib Singh(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),
ਪਦ ਅਰਥ ਮਤਿ = ਅਕਲ। ਹੋਇ = ਬਣੇ।
SikhNet (Spanish)Si tienes Sabiduría, sé sencillo;
ਤਾਣ ਹੋਦੇ; ਹੋਇ ਨਿਤਾਣਾ ॥
taan hode; hoe nitaanaa |
Sant Singh Khalsaif you are powerful, be weak;
Manmohan Singhbe powerless, even when blessed with power,
Manmohan Singh (Punjabi)ਤਾਕਤਵਰ ਹੁੰਦਾ ਹੋਇਆ ਭੀ ਨਿਤਾਕਤਾ ਹੈ,
Fareedkot Teeka(ਤਾਣ) ਬਲ ਕੇ ਹੋਤਿਆਂ ਹੀ ਨਿਰਬਲ ਹੋਇ ਰਹੇ॥
Prof. Sahib Singhਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),
ਪਦ ਅਰਥ ਤਾਣੁ = ਜ਼ੋਰ, ਤਾਕਤ।
SikhNet (Spanish)si eres poderoso, muéstrate débil;
ਅਣਹੋਦੇ; ਆਪੁ ਵੰਡਾਏ ॥
anahode; aap vanddaae |
Sant Singh Khalsaand when there is nothing to share, then share with others.
Manmohan Singhand shares with others, even when there is almost naught to share;
Manmohan Singh (Punjabi)ਅਤੇ ਤਕਰੀਬਨ ਕੁਝ ਭੀ ਨਾਂ ਹੁਦਿਆਂ ਹੋਇਆ ਭੀ ਵੰਡ ਕੇ ਖਾਂਦਾ ਹੈ;
Fareedkot Teekaਅਪਨੇ ਪਾਸ ਪਦਾਰਥ ਨਹੀਂ ਹੋਇ ਔਰ ਕੁਛ ਆਇ ਜਾਵੈ ਤਾਂ ਵੀ ਬਾਂਟ ਕਰ ਕੇ ਖਾਏ; ਵਾ ਅਣਹੋਤਾ ਹੀ ਹੂਆ ਹੂਆ ਜੋ ਆਪਾ, ਭਾਵ ਹੰਕਾਰ ਹੈ ਤਿਸ ਕੋ (ਵੰਡਾਏ) ਦੂਰ ਕਰੇ, ਭਾਵ ਨਿਰਹੰਕਾਰ ਹੋਵੈ॥
Prof. Sahib Singhਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,
ਪਦ ਅਰਥ ਅਣਹੋਦੇ = ਜਦੋਂ ਕੁਝ ਭੀ ਦੇਣ ਜੋਗਾ ਨਾਹ ਹੋਵੇ।
SikhNet (Spanish)y cuando no haya más que compartir, entonces comparte con otros.
ਕੋ ਐਸਾ; ਭਗਤੁ ਸਦਾਏ ॥੧੨੮॥
ko aisaa; bhagat sadaae |128|
Sant Singh KhalsaHow rare is one who is known as such a devotee. ||128||
Manmohan Singhonly some such a rare one is called a saint.
Manmohan Singh (Punjabi)ਕੇਵਲ ਕੋਈ ਐਹੋ ਜੇਹਾ ਵਿਰਲਾ ਜੀਵ ਹੀ ਸੰਤ ਆਖਿਆ ਜਾਂਦਾ ਹੈ।
Fareedkot Teekaਜੋ ਕੋਈ ਐਸਾ ਹੋਵੈ ਸੋ ਅਪਨੇ ਕਉ ਭਗਤ ਸਦਾਵੇ॥੧੨੮॥
Prof. Sahib Singhਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥
ਪਦ ਅਰਥ ਸਦਾਏ = ਅਖਵਾਏ ॥੧੨੮॥
SikhNet (Spanish)¡Qué raro es encontrar a tal Devoto! (128)