ੴ

ਸਿੱਖਬਾਣੀ · SikhBani

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨੑਿ ॥

sabar andar saabaree tan evai jaalena
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਸਬਰ ਅੰਦਰਿ ਸਾਬਰੀ; ਤਨੁ ਏਵੈ ਜਾਲੇਨੑਿ ॥

sabar andar saabaree; tan evai jaalena |

Sant Singh KhalsaThose who are patient abide in patience; in this way, they burn their bodies.
Manmohan SinghThe men of patience abide in patience. Thiswise, burn they their body's ego.
Manmohan Singh (Punjabi)ਸੰਤੋਖੀ ਜੀਵ ਸੰਤੋਖ ਵਿੱਚ ਵਸਦੇ ਹਨ। ਇਸ ਤਰ੍ਹਾਂ ਉਹ ਆਪਣੀ ਦੇਹ ਦੀ ਹੰਗਤਾ ਨੂੰ ਸਾੜ ਸੁਟਦੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਵਹੁ (ਸਾਬਰੀ) ਸੰਤੋਖੀ ਪੁਰਸ਼ ਸੰਤੋਖ ਕੇ ਬੀਚ ਹੀ ਇਸ ਪ੍ਰਕਾਰ ਅਪਨੇ ਤਨ ਕੋ ਜਾਲਤੇ ਹੈਂ, ਭਾਵ ਅਵਸਥਾ ਕੇ ਸੰਤੋਖ ਮੇਂ ਹੀ ਬਤਾਵਤੇ ਹੈਂ॥
Prof. Sahib Singhਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ,

ਪਦ ਅਰਥ ਸਾਬਰੀ = ਸਬਰ ਵਾਲੇ ਬੰਦੇ। ਏਵੈ = ਇਸੇ ਤਰ੍ਹਾਂ (ਭਾਵ,) ਸਬਰ ਵਿਚ ਹੀ। ਤਨੁ ਜਾਲੇਨ੍ਹ੍ਹਿ = ਸਰੀਰ ਨੂੰ ਸਾੜਦੇ ਹਨ, ਘਾਲਾਂ ਘਾਲਦੇ ਹਨ, (ਭਾਵ, ਜਦੋਂ ਜਗਤ ਸੁੱਤਾ ਪਿਆ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਹਨ, ਤੇ ਬੇ-ਮੁਥਾਜੀ ਪਾਪ-ਨਿਵਿਰਤੀ ਅਤੇ ਰਜ਼ਾ ਦਾ ਸਬਕ ਪਕਾਂਦੇ ਹਨ)।

SikhNet (Spanish)Los que son pacientes habitan en la Paciencia, así su cuerpo es consumido,

ਹੋਨਿ ਨਜੀਕਿ. ਖੁਦਾਇ ਦੈ; ਭੇਤੁ. ਨ ਕਿਸੈ ਦੇਨਿ ॥੧੧੬॥

hon najeek. khudaae dai; bhet. na kisai den |116|

Sant Singh KhalsaThey are close to the Lord, but they do not reveal their secret to anyone. ||116||
Manmohan SinghThey come near the Lord, however, disclose not their secret to any one.
Manmohan Singh (Punjabi)ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ ਪ੍ਰੰਤੂ, ਆਪਣਾ ਰਾਜ ਕਿਸੇ ਨੂੰ ਭੀ ਨਹੀਂ ਦਸਦੇ।
Fareedkot Teekaਤੌ ਓਹ ਖੁਦਾਇ ਕੇ ਸਮੀਪੀ ਹੋਇ ਜਾਤੇ ਹੈਂ, ਭਾਵ ਤਿਸੀ ਕੇ ਧਿਆਨ ਮੇਂ ਇਸਥਿਤ ਰਹਿਤੇ ਹੈਂ ਔਰ ਕਿਸੀ ਕੋ ਅਪਨਾ ਭੇਤ ਨਹੀਂ ਦੇਤੇ ਹੈਂ॥੧੧੬॥
Prof. Sahib Singh(ਇਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ॥੧੧੬॥

ਪਦ ਅਰਥ ਹੋਨਿ = ਹੁੰਦੇ ਹਨ। ਨਜੀਕਿ = ਨੇੜੇ। ਕਿਸੈ = ਕਿਸੇ ਨੂੰ। ਭੇਤੁ ਨ ਦੇਨਿ = ਆਪਣਾ ਭੇਤ ਨਹੀਂ ਦੇਂਦੇ, ਕਾਹਲੇ ਪੈ ਕੇ ਕਿਸੇ ਅਗੇ ਗਿਲਾ ਨਹੀਂ ਕਰਦੇ ਕਿ ਇਤਨੀ ਮੇਹਨਤਿ ਕਰਨ ਤੇ ਭੀ ਅਜੇ ਤਕ ਕਿਉਂ ਨਹੀਂ ਮਿਲਿਆ ॥੧੧੬॥

SikhNet (Spanish)viven cerca del Señor pero no revelan su secreto a nadie. (116)
Answers quote the Granth verbatim with Ang citations. AI commentary is not Gurbani and not a religious ruling.