ੴ

ਸਿੱਖਬਾਣੀ · SikhBani

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥

bhijau sijau kanbalee alah varsau mehu
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਭਿਜਉ ਸਿਜਉ ਕੰਬਲੀ; ਅਲਹ ਵਰਸਉ ਮੇਹੁ ॥

bhijau sijau kanbalee; alah varsau mehu |

Sant Singh KhalsaMy blanket is soaked, drenched with the downpour of the Lord's Rain.
Manmohan SinghHowever, let my blanket be wetted and drenched with the down pour of the Lord's rain.
Manmohan Singh (Punjabi)ਪ੍ਰੰਤੂ ਪ੍ਰਭੂ ਦੇ ਮੀਂਹ ਦੇ ਪੈਣ ਨਾਲ ਬੇਸ਼ਕ ਮੇਰੀ ਕੰਮਲੀ ਗਿਲੀ ਤੇ ਗਚ ਹੋ ਜਾਵੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਭਾਵੇਂ ਇਹ ਕੰਮਲੀ ਭਿਜ ਸਿਜ ਭੀ ਜਾਵੈ ਵਾ ਲੋਈ ਭਿਜ ਜਾਵੈ ਔਰ ਕੋਈ ਅੰਗ ਭੀ (ਸਿਜਉ) ਗਿੱਲਾ ਹੋ ਜਾਵੇ ਅਲਹੁ (ਮੇਹੁ) ਵਰਖਾ ਭੀ ਬਰਸਤੀ ਰਹੇ॥
Prof. Sahib Singh(ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ,

ਪਦ ਅਰਥ ਅਲਹ = ਅੱਲਾਹ ਕਰ ਕੇ, ਰੱਬ ਕਰ ਕੇ। ਭਿਜਉ = ਬੇਸ਼ਕ ਭਿੱਜੇ (Let it be soaked) (ਇਹ ਲਫ਼ਜ਼ ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ (Imperative mood, Third person, Singular number) ਹੈ, ਇਸ ਵਾਸਤੇ ਲਫ਼ਜ਼ 'ਕੰਬਲੀ' ਦਾ ਅਰਥ 'ਹੇ ਕੰਬਲੀ!' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਵਰਸਉ' ਭੀ 'ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ' ਹੈ, ਇਸ ਦਾ ਅਰਥ ਹੈ 'ਬੇਸ਼ਕ ਬਰਸੇ' (Let it rain) ਇਥੇ ਭੀ ਲਫ਼ਜ਼ 'ਮੋਹੁ' ਦਾ ਅਰਥ 'ਹੇ ਮੀਂਹ!' ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮੇਹੁ' ਵਿਆਕਰਣ ਅਨੁਸਾਰ ਪਰਤੱਖ ਤੌਰ ਤੇ 'ਕਰਤਾ ਕਾਰਕ, ਇਕ-ਵਚਨ' ਹੈ। ਜੇ 'ਸੰਬੋਧਨ' ਹੁੰਦਾ ਤਾਂ ਇਸ ਦੇ ਅੰਤ ਵਿਚ (ੁ) ਨਾਹ ਹੁੰਦਾ। ਵਧੀਕ ਵਿਚਾਰ ਵਾਸਤੇ। ਲਫ਼ਜ਼ 'ਤੁਟਉ' ਭੀ ਲਫ਼ਜ਼ 'ਭਿਜਉ ਸਿਜਉ' ਅਤੇ 'ਵਰਸਉ' ਵਾਂਗ ਹੀ ਹੈ।

SikhNet (Spanish)Farid, mi sarape está empapado, fue mojado por el Rocío del Señor,

ਜਾਇ ਮਿਲਾ ਤਿਨਾ ਸਜਣਾ; ਤੁਟਉ ਨਾਹੀ. ਨੇਹੁ ॥੨੫॥

jaae milaa tinaa sajanaa; tuttau naahee. nehu |25|

Sant Singh KhalsaI am going out to meet my Friend, so that my heart will not be broken. ||25||
Manmohan SinghI will go and meet that friend, so that my love may be severed not.
Manmohan Singh (Punjabi)ਮੈਂ ਜਾ ਉਸ ਮਿੱਤਰ ਨੂੰ ਮਿਲ ਪਵਾਂਗਾ, ਤਾਂ ਜੋ ਮੇਰਾ ਪਿਆਰ ਟੁਟੇ ਨਾਂ।
Fareedkot Teekaਤਾਂ ਤੇ ਅਗਨਿ ਲਿਆਇ ਕਰ ਜਲ ਗਰਮ ਕਰ ਕੇ ਜੋ ਪੀਰ ਜੀ ਸਜਣ ਹੈਂ ਤਿਨੋਂ ਕੋ ਜਾਇ ਮਿਲੋਂ, ਜਿਸ ਕਰ ਕੇ ਮੇਰਾ ਪ੍ਰੇਮ ਨ ਤੁਟ ਜਾਵੈ॥☬ਐਸੇ ਕਹਿ ਕਰ ਫਰੀਦ ਜੀ ਅਗਨਿ ਲੇਨੇ ਗਏ ਆਗੇ ਏਕ ਵੇਸਵਾ ਕੇ ਮਕਾਨ ਮੇਂ ਅਗਨੀ ਥੀ। ਉਸ ਸੇ ਜਬ ਅਗਨਿ ਮਾਂਗੀ ਤਬ ਤਿਸ ਨੇ ਕਹਾ: ਮੇਰੇ ਸਾਥ ਰਮਨ ਕਰ; ਵਾ ਅਪਨਾ ਨੇਤ੍ਰ ਦੇਹ ਤਬ ਮੈਂ ਤੁਝ ਕੋ ਅਗਨੀ ਦੇਵੋਂਗੀ। ਤਬ ਫਰੀਦ ਜੀ ਨੇ ਤਿਸ ਕੇ ਰਮਨ ਕਰਨੇ ਕੀ ਬਾਤ ਨ ਮਾਨੀ ਔ ਏਕ ਨੇਤ੍ਰ ਅਪਨਾ ਨਿਕਾਲ ਕਰ ਕੇ ਤਿਸ ਕੋ ਦੇ ਕਰ ਅਗਨੀ ਲੇ ਆਏ। ਜਲ ਗਰਮ ਕਰ ਕੇ ਪੀਰ ਜੀ ਕਾ ਇਸ਼ਨਾਨ ਕਰਾਯਾ, ਤਬ ਪੀਰ ਜੀ ਨੇ ਪੂਛਾ ਨੇਤ੍ਰ ਪਰ ਪੱਟੀ ਕਿਉਂ ਬਾਂਧੀ ਹੈ। ਫਰੀਦ ਜੀ ਨੇ ਕਹਾ: ਆਂਖ ਆਈ ਹੋਈ ਹੈ। ਤੋ ਪੀਰ ਨੇ ਕਿਹਾ: ਛੋਟੀ ਆਂਖ ਆਵੈ ਵਾ ਬੜੀ। ਤੌ ਇਨੋਂ ਨੇ ਕਹਾ: ਜੋ ਆਪ ਦੀ ਰਜ਼ਾਇ ਹੋਵੈ। ਪੀਰ ਨੇ ਕਹਾ: ਖੁਦਾਇ ਦੀ ਬਰਾਬਰੀ ਨਹੀਂ ਕਰਨੀ, ਤਾਂ ਤੇ ਆਂਖ ਛੋਟੀ ਆਵੇਗੀ। ਐਸੇ ਕਹਿ ਕਰ ਪੱਟੀ ਖੁਲਵਾਈ ਦਈ ਤਬ ਨੇਤ੍ਰ ਉਸੀ ਤਰਹ ਹੋ ਗਿਆ। ਪਰੰਤੂ ਦੂਸਰੇ ਤੇ ਉਹ ਛੋਟਾ ਰਿਹਾ। ਦੇਖ ਕਰ ਪੀਰ ਨੇ ਕਹਾ: ਅਬ ਤੇਰੀ ਸੇਵਾ ਪੂਰਨ ਭਈ, ਤਾਂ ਤੇ ਤੁਮ ਜਾਇਕਰ ਕਹੀਂ ਬੈਠਕੇ ਬੰਦਗੀ ਕਰੋ। ਤਬ ਫਰੀਦ ਜੀ ਪਾਕਪਟਣ ਮੇਂ ਆਇ ਰਹੇ। ਅਬ ਤਿਨ ਕੀ ਸੰਤਾਨ ਕਾ ਏਕ ਨੇਤ੍ਰ ਛੋਟਾ ਰਹਿਤਾ ਹੈ ਤਿਸ ਕਾ ਨਾਮ ਚਿਸ਼ਤੀ ਕਰ ਕੇ ਕਹਿਤੇ ਹੈਂ। ਤਿਨ ਦੋਨੋਂ ਸਲੋਕੋਂ ਕਾ ਦੁਤੀ ਅਰਥ ਕਰਤੇ ਹੈਂ॥☬ਵਾ ਇੰਦ੍ਰੀਆਂ ਰੂਪੀ ਗਲੀਓਂ ਬੀਚ ਵਿਸ਼ਹੁੰ ਕੀਆਂ ਵਾਸ਼ਨਾਂ ਰੂਪ ਚਿਕੜ ਹੋਇ ਰਹਾ ਹੈ ਔਰ ਜਿਸ ਹਰੀ ਪ੍ਰੀ
Prof. Sahib Singh(ਪਰ) ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ॥੨੫॥

* ਸ਼ਲੋਕ ਨੰ: ੨੪, ੨੫ ਦਾ ਭਾਵ: ਦਰਵੇਸ਼ ਨੂੰ ਦੁਨੀਆ ਦਾ ਕੋਈ ਭੀ ਲਾਲਚ ਰੱਬ ਦੀ ਬੰਦਗੀ ਦੇ ਰਾਹ ਤੋਂ ਲਾਂਭੇ ਨਹੀਂ ਲੈ ਜਾ ਸਕਦਾ।

SikhNet (Spanish)voy afuera a encontrar a mi Amigo, para que mi corazón no se me deshaga. (25)
Answers quote the Granth verbatim with Ang citations. AI commentary is not Gurbani and not a religious ruling.