ੴ

ਸਿੱਖਬਾਣੀ · SikhBani

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥

fareedaa mai bholaavaa pag daa mat mailee hoe jaae
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਫਰੀਦਾ. ਮੈ ਭੋਲਾਵਾ ਪਗ ਦਾ; ਮਤੁ ਮੈਲੀ ਹੋਇ ਜਾਇ ॥

fareedaa. mai bholaavaa pag daa; mat mailee hoe jaae |

Sant Singh KhalsaFareed, I was worried that my turban might become dirty.
Manmohan SinghFarid! I am worried about my turban lest it should be soiled.
Manmohan Singh (Punjabi)ਫਰੀਦ ਮੈਨੂੰ ਆਪਣੇ ਸਾਫੇ ਬਾਰੇ ਡਰ ਹੈ ਕਿ ਮਤੇ ਇਹ ਲਿਬੜ ਜਾਵੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਅਸਮਾਦਿਕ ਜੀਵੋਂ ਕੇ ਮਨ ਮੇਂ ਪਗ ਦਾ ਭੁਲਾਵਾ ਹੋ ਰਹਿਆ ਹੈ ਕਿ ਮੇਰੀ ਪਗ ਮਤ ਮੈਲੀ ਹੋਇ ਜਾਵੈ॥
Prof. Sahib Singhਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,

ਪਦ ਅਰਥ ਮੈ = ਮੈਨੂੰ। ਭੋਲਾਵਾ = ਭੁਲੇਖਾ, ਧੋਖਾ, ਵਹਿਮ, ਫ਼ਿਕਰ। ਮਤੁ = ਮਤਾਂ, ਕਿਤੇ ਨ। ਮਤੁ ਹੋ ਜਾਇ = ਮਤਾਂ ਹੋ ਜਾਏ, ਕਿਤੇ ਹੋ ਨ ਜਾਏ।

SikhNet (Spanish)Farid, estaba preocupado por no ensuciar mi turbante, sin pensarlo,

ਗਹਿਲਾ ਰੂਹੁ. ਨ ਜਾਣਈ; ਸਿਰੁ ਭੀ ਮਿਟੀ ਖਾਇ ॥੨੬॥

gahilaa roohu. na jaanee; sir bhee mittee khaae |26|

Sant Singh KhalsaMy thoughtless self did not realize that one day, dust will consume my head as well. ||26||
Manmohan SinghHowever, my thoughtless soul is unaware that dust will eat my head too.
Manmohan Singh (Punjabi)ਪ੍ਰੰਤੂ ਮੇਰੀ ਜਿੰਦੜੀ ਨੂੰ ਖਬਰ ਨਹੀਂ ਕਿ ਮੇਰੇ ਸੀਸ ਨੂੰ ਭੀ ਮਾਟੀ ਨੇ ਖਾ ਜਾਣਾ ਹੈ।
Fareedkot Teekaਪਰੰਤੂ ਇਹ (ਰੂਹੁ) ਜੀਵ (ਗਹਿਲਾ) ਕਮਲਾ ਵਾ ਗਾਫਲ ਹੂਆ ਜਾਨਤਾ ਨਹੀਂ ਹੈ, ਜੋ ਗੋਰ ਮੇਂ ਪੜਨੇ ਸੇ ਸਿਰ ਕੋ ਭੀ ਮਿਟੀ ਨੇ ਖਾਇ ਲੈਣਾ ਹੈ॥੨੬॥☬ਪਰਮੇਸ੍ਵਰ ਕੇ ਅਨੰਦ ਨੂੰ ਸਭ ਸ੍ਵਾਦੀਕ ਪਦਾਰਥੋਂ ਸੇ ਅਧਿਕ ਜਾਨ ਕਰ ਪ੍ਰਾਰਥਨਾ ਕਰਤੇ ਹੈਂ:
Prof. Sahib Singhਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ॥੨੬॥

ਪਦ ਅਰਥ ਗਹਿਲਾ = ਬੇਪਰਵਾਹ, ਗ਼ਾਫ਼ਿਲ। ਜਾਣਈ = ਜਾਣਦਾ ॥੨੬॥

SikhNet (Spanish)no me di cuenta que algún día el polvo consumiría mi cabeza también. (26)
Answers quote the Granth verbatim with Ang citations. AI commentary is not Gurbani and not a religious ruling.