ੴ

ਸਿੱਖਬਾਣੀ · SikhBani

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥

peet basan kund dasan priaa sahit kantth maal mukatt sees...
Bhatt Gayand ਭੱਟ ਗਯੰਦ · Svaiyay Fourth Mehl · Ang 1402, 1403 · 4 lines
Translations

ਪੀਤ ਬਸਨ ਕੁੰਦ ਦਸਨ. ਪ੍ਰਿਆ ਸਹਿਤ ਕੰਠ ਮਾਲ; ਮੁਕਟੁ ਸੀਸਿ. ਮੋਰ ਪੰਖ ਚਾਹਿ ਜੀਉ ॥

peet basan kund dasan. priaa sahit kantth maal; mukatt sees. mor pankh chaeh jeeo | Ang 1402

Sant Singh KhalsaAs Krishna, You wear yellow robes, with teeth like jasmine flowers; You dwell with Your lovers, with Your mala around Your neck, and You joyfully adorn Your head with the crow of peacock feathers.
Manmohan SinghThou wear yellow robe, has teeth like the jasmine flower, abide with thy love, has rosary upon thy neck and eagerly embellish thy head with the crown of the peacock feathers.
Manmohan Singh (Punjabi)ਤੂੰ ਪੀਲੀ ਪੁਸ਼ਾਕ ਪਹਿਣਦਾ ਹੈ, ਕਲੀ ਦੇ ਫੁੱਲ ਵਰਗੇ ਹਨ ਤੇਰੇ ਦੰਦ, ਤੂੰ ਆਪਣੇ ਪ੍ਰੀਤਮ ਨਾਲ ਵਸਦਾ ਹੈ, ਤੇਰੀ ਗਰਦਨ ਦੁਆਲੇ ਮਾਲਾ ਹੈ ਅਤੇ ਸਿਖਾਧਾਰ ਦੇ ਖੰਭਾ ਦੇ ਤਾਜ ਨਾਲ, ਰੀਝ ਲਾ ਤੂੰ ਆਪਣੇ ਸਿਰ ਨੂੰ ਸ਼ਿੰਗਾਰਦਾ ਹੈ।
Fareedkot Teekaਪੀਤਾਂਬਰ ਕੇ ਧਾਰਨੇ ਵਾਲੇ (ਕੁੰਦ) ਮਰਤਬਾਨ ਕੇ ਪੁਸਪ ਵਾ ਸ੍ਵੇਤ ਕਲੀ ਕੇ ਸਮਾਨ ਦੰਦੋਂ ਵਾਲੇ ਅਪਨੀ ਪਿਆਰੀ ਰਾਧਕਾਂ ਕੇ ਸੰਯੁਕਤ ਹੋ ਕਰ ਕੰਠ ਮੇਂ ਮਾਲਾ ਸੋਭ ਰਹੀ ਹੈ ਔ ਸੀਸ ਪਰ ਮੋਰੋਂ ਕੇ ਪੰਖੋਂ ਵਾਲਾ ਮੁਕਟ (ਚਾਹਿ) ਦੇਖੀਤਾ ਹੈ, ਵਾ ਜਿਸ ਕੀ (ਚਾਹਿ) ਗਰੜ ਕੀ ਅਸਵਾਰੀ ਹੈ, ਸੋ ਵਿਸ਼ਨੂੰ ਕ੍ਰਿਸ਼ਨ ਸਰੂਪ ਹੋ ਕਰ ਐਸੇ ਬਿਲਾਸ ਕਰ ਰਹੇ ਹੈਂ॥
Prof. Sahib Singhਹੇ ਸਤਿਗੁਰੂ! (ਮੇਰੇ ਵਾਸਤੇ ਤਾਂ) ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) ਤੂੰ ਹੀ ਹੈਂ, (ਜਿਸ ਦੇ) ਕੁੰਦ ਵਰਗੇ ਚਿੱਟੇ ਦੰਦ ਹਨ, (ਜੋ) ਆਪਣੀ ਪਿਆਰੀ (ਰਾਧਕਾ) ਦੇ ਨਾਲ ਹੈ; (ਜਿਸ ਦੇ) ਗਲ ਵਿਚ ਮਾਲਾ ਹੈ, ਮੋਰ ਦੇ ਖੰਭਾਂ ਦਾ ਮੁਕਟੁ (ਜਿਸ ਨੇ) ਆਪਣੇ ਮਸਤਕ ਉਤੇ ਚਾਹ ਨਾਲ (ਪਹਿਨਿਆ ਹੈ)।

ਪਦ ਅਰਥ ਪੀਤ = ਪੀਲੇ। ਬਸਨ = ਬਸਤ੍ਰ। ਕੁੰਦ = ਇਕ ਕਿਸਮ ਦੀ ਚੰਬੇਲੀ ਦਾ ਫੁੱਲ, ਜੋ ਚਿੱਟਾ ਤੇ ਕੋਮਲ ਹੁੰਦਾ ਹੈ। ਦਸਨ = ਦੰਦ। ਪ੍ਰਿਆ = ਪਿਆਰੀ (ਰਾਧਕਾ)। ਸਹਿਤ = ਨਾਲ। ਕੰਠ = ਗਲ। ਮਾਲ = ਮਾਲਾ। ਸੀਸਿ = ਸਿਰ ਉੱਤੇ। ਮੋਰ ਪੰਖ = ਮੋਰ ਦੇ ਖੰਭਾਂ ਦਾ। ਚਾਹਿ = ਚਾਹ ਨਾਲ (ਪਹਿਨਦਾ ਹੈਂ)।

SikhNet (Spanish)Usas túnicas amarillas como Krishna con dientes con flores de jazmín, habitaste con tus Amantes con Tu Malha alrededor de tu Cuello y gozosamente adornaste Tu Cabeza con Tu Corona de plumas de pavo real.

ਬੇਵਜੀਰ ਬਡੇ ਧੀਰ, ਧਰਮ ਅੰਗ ਅਲਖ ਅਗਮ; ਖੇਲੁ ਕੀਆ. ਆਪਣੈ ਉਛਾਹਿ ਜੀਉ ॥

bevajeer badde dheer, dharam ang alakh agam; khel keea. aapanai uchhaeh jeeo | Ang 1403

Sant Singh KhalsaYou have no advisors, You are so very patient; You are the Upholder of the Dharma, unseen and unfathomable. You have staged the play of the Universe with joy and delight.
Manmohan SinghThou are without a minister, greatly fortitudinous, partisan of truth, Unseeable and unfathomable, by thy pleasure, thou have staged the world play.
Manmohan Singh (Punjabi)ਤੂੰ ਬਿਨਾ ਮੰਤ੍ਰੀ, ਭਾਰੇ ਧੀਰਜ ਵਾਲਾ, ਸੱਚ ਦਾ ਪੱਖੀ, ਅਦ੍ਰਿਸ਼ਟ ਅਤੇ ਬੇਥਾਹ ਹੈ। ਆਪਣੀ ਖੁiੀ ਦੁਆਰਾ ਤੂੰ ਜਗਤ ਦੀ ਖੇਡ ਰਚੀ ਹੈ।
Fareedkot Teekaਵਜੀਰ ਸੇ ਬਿਨਾਂ ਬਡੇ ਧੀਰਜਵਾਨ ਔ ਧਰਮ ਕਾ (ਅੰਗ) ਸਰੂਪ ਵਾ ਧਰਮ ਕਾ ਪਥ ਕਰਨੇ ਵਾਲੇ ਅਲਖ ਔ ਮਨ, ਬਾਣੀ ਸੇ ਅਗੰਮ ਆਪ ਨੇ ਅਪਨੇ ਉਤਸਾਹਿ ਕਰ ਕੇ ਇਹ ਜਗਤ ਰੂਪੀ ਖੇਲ ਕੀਆ ਹੈ॥
Prof. Sahib Singhਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਸਲਾਹਕਾਰ ਦੀ ਲੋੜ ਨਹੀਂ, ਤੂੰ ਧਰਮ-ਸਰੂਪ ਹੈਂ, ਅਲੱਖ ਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ (ਹੀ) ਆਪਣੇ ਚਾਉ ਨਾਲ ਰਚਿਆ ਹੈ।

ਪਦ ਅਰਥ ਵਜੀਰ = ਸਲਾਹਕਾਰ। ਧੀਰ = ਧੀਰਜ ਵਾਲਾ। ਧਰਮ ਅੰਗ = ਧਰਮ = ਸਰੂਪ। ਉਛਾਹਿ = ਚਾਉ ਨਾਲ।

SikhNet (Spanish)No tienes consejeros, eres tan Paciente, Sostenedor del Dharma, Invisible e Insondable, has establecido la obra del Universo con toda Dicha y Disfrute.

ਅਕਥ ਕਥਾ ਕਥੀ. ਨ ਜਾਇ, ਤੀਨਿ ਲੋਕ ਰਹਿਆ ਸਮਾਇ; ਸੁਤਹ ਸਿਧ ਰੂਪੁ ਧਰਿਓ, ਸਾਹਨ ਕੈ ਸਾਹਿ ਜੀਉ ॥

akath kathaa kathee. na jaae, teen lok rahiaa samaae; sutah sidh roop dhario, saahan kai saeh jeeo | Ang 1403

Sant Singh KhalsaNo one can speak Your Unspoken Speech. You are pervading the three worlds. You assume the form of spiritual perfection, O King of kings.
Manmohan SinghO Lord, Thine ineffable discourse can be described not. Thou are pervading the three worlds. O King of kings, thou have naturally assumed the form of the Guru.
Manmohan Singh (Punjabi)ਹੇ ਸੁਆਮੀ! ਤੇਰੀ ਅਕਹਿ ਵਾਰਤਾ ਵਰਨਣ ਕੀਤੀ ਨਹੀਂ ਜਾ ਸਕਦੀ। ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ। ਹੇ ਪਾਤਿਸ਼ਾਹਾਂ ਦੇ ਪਾਤਿਸ਼ਾਹ। ਤੂੰ ਕੁਦਰਤਨ ਹੀ ਗੁਰਾਂ ਦਾ ਸਰੂਪ ਧਾਰਨ ਕੀਤਾ ਹੈ।
Fareedkot Teekaਆਪ ਕੀ ਅਕਥ ਕਥਾ ਕਥੀ ਨਹੀਂ ਜਾਤੀ, ਕਿਉਂ ਕਿ ਆਪ ਤੀਨੋਂ ਲੋਕੋਂ ਮੇਂ ਸਮਾਇ ਰਹੇ ਹੋ। ਹੇ ਸ਼ਾਹਿਨ ਕੇ ਸ਼ਾਹਿ! ਇਹ ਸਤਿਗੁਰ ਸਰੂਪ ਆਪ ਨੇ ਸੁਤੇਸਿਧ ਧਾਰਨ ਕੀਆ ਹੈ॥
Prof. Sahib Singh(ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ)-ਰੂਪ ਧਾਰਿਆ ਹੈ।

ਪਦ ਅਰਥ ਤੀਨਿ ਲੋਕ = ਤਿੰਨਾਂ ਹੀ ਲੋਕਾਂ ਵਿਚ। ਰਹਿਆ ਸਮਾਇ = ਵਿਆਪਕ ਹੈਂ। ਸੁਤਹ ਸਿਧ = ਆਪਣੀ ਇੱਛਾ ਨਾਲ, ਸੁਭਾਵਕ ਹੀ। ਰੂਪੁ ਧਰਿਓ = ਪ੍ਰਗਟ ਹੋਇਆ ਹੈਂ।

SikhNet (Spanish)Inefable es Tu Discurso, prevaleces en los tres mundos y Tu Forma es Perfecta, oh Rey de reyes,

ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੩॥੮॥

sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |3|8| Ang 1403

Sant Singh KhalsaYou are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||3||8||
Manmohan SinghO my praiseworthy Lord, God, Master, Thou are ever just, true, abode of excellence and the primeval Person.
Manmohan Singh (Punjabi)ਹੇ ਮੇਰੇ ਉਪਮਾ-ਯੋਗ ਪ੍ਰਭੂ! ਅਕਾਲ ਪੁਰਖ, ਵਾਹਿਗੁਰੂ, ਤੂੰ ਹਮੇਸ਼ਾਂ ਹੀ ਲਿਆਇਕਾਰੀ, ਸੱਚਾ, ਸ਼੍ਰੇਸ਼ਟਤਾ ਦਾ ਟਿਕਾਣਾ ਅਤੇ ਆਦਿ ਖੁਰਸ਼ ਹੈ।
Fareedkot Teekaਹੇ ਆਦਿ ਰੂਪ ਪੂਰਨ! ਆਪ ਅਪਨੇ ਚਰਨੋਂ ਮੇਂ ਲਛਮੀ ਕੋ ਨਿਵਾਸ ਦੇਣੇ ਵਾਲੇ ਹੋ, (ਸਤਿ) ਨਿਸਚੇ ਕਰ ਕੇ ਸਚ ਸਰੂਪ ਹੋ ਔਰ ਚਾਰੋਂ ਜੁਗੋਂ ਮੇਂ ਅਸਚਰਜ ਰੂਪ ਹੋ॥੩॥੮॥
Prof. Sahib Singhਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ ॥੩॥੮॥
SikhNet (Spanish)eres para siempre Verdad, Casa de Excelencia, el Ser Supremo y Primordial, Waje Guru, Waje Guru, Waje Guru, Waje Yio. (3-8)
Answers quote the Granth verbatim with Ang citations. AI commentary is not Gurbani and not a religious ruling.