ਫਰੀਦਾ. ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ॥
fareedaa. chaar gavaaeaa handt kai; chaar gavaaeaa sam |
Sant Singh KhalsaFareed, the hours of the day are lost wandering around, and the hours of the night are lost in sleep.
Manmohan SinghFarid! Men lose four watches of the day in wandering and the four of the night in sleep.
Manmohan Singh (Punjabi)ਫਰੀਦ! ਇਨਸਾਨ ਦਿਨ ਦੇ ਚਾਰ ਪਹਿਰ ਤੁਰਨ ਫਿਰਨ ਵਿੱਚ ਵੰਞਾ ਲੈਂਦੇ ਹਨ ਅਤੇ ਰਾਤ ਦੇ ਚਾਰ ਸੋਣ ਵਿੱਚ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਤੈਨੇ ਚਾਰ ਪਹਿਰ, ਭਾਵ ਦਿਨ ਕੋ ਤੋ (ਹੰਢਿ) ਫਿਰ ਕਰ ਕੇ ਗਵਾਇ ਲੀਆ ਹੈ ਔ ਰਾਤ੍ਰੀ ਕੇ ਚਾਰ ਪੈਹਰੋਂ ਕੋ ਸੋਇ ਕਰ ਗਵਾਇਆ ਹੈ॥
Prof. Sahib Singhਹੇ ਫਰੀਦ! (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।
ਪਦ ਅਰਥ ਹੰਢਿ ਕੈ = ਭਉਂ ਕੇ, ਭਟਕ ਕੇ, ਦੌੜ-ਭੱਜ ਕੇ। ਸੰਮਿ = ਸਉਂ ਕੇ।
SikhNet (Spanish)Farid, las horas del día se pierden merodeando, y las de la noche se pierden en el sueño,
ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ॥੩੮॥
lekhaa rab mangeseea; too aanho kerhe kam |38|
Sant Singh KhalsaGod will call for your account, and ask you why you came into this world. ||38||
Manmohan SinghGod will call for thine account and ask of thee the purpose for which thou come into the world?
Manmohan Singh (Punjabi)ਵਾਹਿਗੁਰੂ ਤੇਰੇ ਕੋਲੋ ਤੇਰਾ ਹਿਸਾਬ-ਕਿਤਾਬ ਮੰਗੇਗਾ ਅਤੇ ਤੈਨੂੰ ਪੁਛੇਗਾ ਕਿ ਤੂੰ ਕਿਹੜੇ ਕੰਮ ਲਈ ਜਗ ਵਿੱਚ ਆਇਆ ਸੈਂ?
Fareedkot Teekaਜਿਸ ਸਮੇਂ ਮੇਂ (ਰਬੁ) ਵਾਹਿਗੁਰੂ ਤੇਰੇ ਸੇ (ਲੇਖਾ) ਹਿਸਾਬ ਪੁਛਣਾ ਕਰੇਗਾ ਅਰ ਕਹੇਗਾ ਕਿ ਤੂੰ ਕੌਨ ਸੇ ਕੰਮ ਕਰ ਕੇ ਆਯਾ ਹੈਂ; ਵਾ ਤੂੰ ਕਿਹੜੇ ਕੰਮ ਕਰਨੇ ਆਯਾ ਥਾ ਅਰ ਕਿਆ ਕੀਆ, ਭਾਵ ਯੇਹ ਹੈ ਕਿ ਸ਼ੁਭ ਕਰਮ ਤੈਨੇ ਕੋਈ ਨਹੀਂ ਕੀਆ ਹੈ॥੩੮॥
Prof. Sahib Singhਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥੩੮॥
ਪਦ ਅਰਥ ਮੰਗੇਸੀਆ = ਮੰਗੇਗਾ। ਆਂਹੋ = ਆਇਆ ਸੈਂ। ਕੇਰ੍ਹੇ ਕੰਮਿ = ਕਿਸ ਕੰਮ ਲਈ? (ਅੱਖਰ 'ਰ' ਦੇ ਹੇਠ 'ਹ' ਹੈ) ॥੩੮॥
SikhNet (Spanish)Dios te va a llamar a entregar cuentas, y te preguntará ¿por qué viniste a este mundo? (38)