ਫਰੀਦਾ. ਏ ਵਿਸੁ ਗੰਦਲਾ; ਧਰੀਆਂ ਖੰਡੁ ਲਿਵਾੜਿ ॥
fareedaa. e vis gandalaa; dhareean khandd livaarr |
Sant Singh KhalsaFareed, these are poisonous sprouts coated with sugar.
Manmohan SinghFarid! These pleasures are the poisonous sprouts, coated with sugar.
Manmohan Singh (Punjabi)ਫਰੀਦ! ਇਹ ਸੁਆਦ ਜ਼ਹਿਰੀਲੀਆਂ ਗੋਭਾ ਚੀਨੀ ਨਾਲ ਲਿਪ ਕੇ ਰਖੀਆਂ ਹੋਈਆਂ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਇਸਤ੍ਰੀਆਂ ਜ਼ੈਹਰ ਕੀਆਂ ਗੰਦਲਾਂ ਹੈਂ, ਉਪਰ ਸੇ ਬਸਤ੍ਰ ਭੂਖਣ ਆਦੀ ਖੰਡ ਕੇ ਸਾਥ (ਲਿਵਾੜ) ਲਪੇਟ ਧਰੀਆਂ ਹੈਂ॥
Prof. Sahib Singhਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ।
ਪਦ ਅਰਥ ਏ = ਇਹ ਦੁਨੀਆ ਦੇ ਪਦਾਰਥ। ਵਿਸੁ = ਜ਼ਹਿਰ। ਖੰਡੁ ਲਿਵਾੜਿ = ਖੰਡ ਨਾਲ ਗਲੇਫ਼ ਕੇ।
SikhNet (Spanish)Farid, estos son germinados venenosos cubiertos con azúcar,
ਇਕਿ ਰਾਹੇਦੇ ਰਹਿ ਗਏ; ਇਕਿ. ਰਾਧੀ ਗਏ ਉਜਾੜਿ ॥੩੭॥
eik raahede reh ge; ik. raadhee ge ujaarr |37|
Sant Singh KhalsaSome die planting them, and some are ruined, harvesting and enjoying them. ||37||
Manmohan SinghSome die sowing sins and some are ruined, reaping and enjoying them.
Manmohan Singh (Punjabi)ਕਈ ਪਾਪ ਬੀਜਦੇ ਬੀਜਦੇ ਮਰ ਜਾਂਦੇ ਹਨ ਅਤੇ ਕਈ ਉਨ੍ਹਾਂ ਨੂੰ ਵਢਦੇ ਤੇ ਕਮਾਉਂਦੇ ਉਜੜ ਗਏ ਹਨ।
Fareedkot Teekaਏਕ ਤੌ ਬੀਚ ਤੇ ਹੀ ਰਹਿ ਗਏ ਹੈਂ, ਭਾਵ ਮੰਗੇਵਾ ਕਰਤੇ ਹੀ ਤਿਆਗ ਕਰ ਚਲੇ ਗਏ ਹੈਂ ਔਰ ਏਕ ਵਈਰਾਗਵਾਨ ਵਿਵਾਹੀਆਂ ਕੋ ਉਜਾੜ ਕਰ ਕੇ ਚਲੇ ਗਏ ਹੈਂ, ਭਾਵ ਵਿਰਕਤ ਹੂਏ ਹੈਂ॥੩੭॥
Prof. Sahib Singhਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥
ਪਦ ਅਰਥ ਇਕਿ = ਕਈ ਜੀਵ। ਰਾਹੇਦੇ = ਬੀਜਦੇ। ਰਹਿ ਗਏ = ਥੱਕ ਗਏ, ਮੁੱਕ ਗਏ, ਮਰ ਗਏ। ਰਾਧੀ = ਬੀਜੀ ਹੋਈ। ਉਜਾੜਿ = ਉਜਾੜ ਕੇ, ਨਿਖਸਮੀ ਛੱਡ ਕੇ ॥੩੭॥
SikhNet (Spanish)algunos son arruinados plantándolos y otros son arruinados cosechándolos y disfrutando de ellos. (37)