ਫਰੀਦਾ. ਸਿਰੁ ਪਲਿਆ, ਦਾੜੀ ਪਲੀ; ਮੁਛਾਂ ਭੀ ਪਲੀਆਂ ॥
fareedaa. sir paliaa, daarree palee; muchhaan bhee paleean |
Sant Singh KhalsaFareed, your hair has turned grey, your beard has turned grey, and your moustache has turned grey.
Manmohan SinghFarid! The hair of head is grey, my bread is grey and my moustaches are also grey.
Manmohan Singh (Punjabi)ਫਰੀਦ ਮੇਰੇ ਮੂੰਡ ਦੇ ਵਾਲ ਚਿੱਟੇ ਹਨ, ਮੇਰੀ ਦਾੜ੍ਹੀ ਚਿੱਟੀ ਹੈ ਅਤੇ ਮੇਰੀਆਂ ਮੁੱਛਾ ਭੀ ਚਿੱਟੀਆਂ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਸਿਰ ਕੇ ਕੇਸ ਭੀ (ਪਲੇ) ਸ੍ਵੇਤ ਹੋ ਗਏ ਔਰ ਦਾਹੜੀ ਭੀ ਸ੍ਵੇਤ ਹੋ ਗਈ ਔਰ ਮੁਛਾਂ ਭੀ ਸ੍ਵੇਤ ਹੀ ਹੋ ਗਈਆਂ ਹੈਂ, ਭਾਵ ਯਿਹ ਬ੍ਰਿਧ ਅਵਸਥਾ ਹੋ ਗਈ ਹੈ॥
Prof. Sahib Singhਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ।
ਪਦ ਅਰਥ ਪਲਿਆ = ਚਿੱਟਾ ਹੋ ਗਿਆ।
SikhNet (Spanish)Farid, tu cabello se ha vuelto gris y tu bigote también, oh mente insana e inconsciente,
ਰੇ ਮਨ ਗਹਿਲੇ ਬਾਵਲੇ; ਮਾਣਹਿ ਕਿਆ ਰਲੀਆਂ ॥੫੫॥
re man gahile baavale; maaneh kiaa raleean |55|
Sant Singh KhalsaO my thoughtless and insane mind, why are you indulging in pleasures? ||55||
Manmohan SinghO my thoughtless and insane soul, why thou enjoy revelments?
Manmohan Singh (Punjabi)ਹੇ ਮੇਰੀ ਬੇਖਬਰ ਅਤੇ ਝੱਲੀ ਜਿੰਦੜੀਏ! ਤੂੰ ਕਿਉਂ ਰੰਗ ਰਲੀਆਂ ਅੰਦਰ ਬਹਾਰਾ ਕਰ ਰਹੀ ਹੈ?
Fareedkot Teekaਰੇ ਮਨ! ਵਾਹਿਗੁਰੂ ਸੇ (ਗਹਿਲੇ) ਗਾਵਲ ਹੋ ਕਰ (ਬਾਵਰੇ) ਕਮਲੇ ਹੂਏ ਹੂਏ ਅਜੇ ਭੀ ਵਿਸ਼ਿਅਹੁੰ ਕੀਆਂ (ਰਲੀਆਂ) ਖੁਸ਼ੀਆਂ ਕੋ ਕਿਆ (ਮਾਣਹਿ) ਭੋਗਤਾ ਹੈਂ, ਭਾਵ ਯੇਹ ਮ੍ਰਿਤ ਕਾ ਸਮਾਂ ਨਿਕਟ ਆ ਗਿਆ, ਤਾਂ ਤੇ ਵਾਹਿਗੁਰੂ ਕਾ ਭਜਨ ਕਰ॥੫੫॥
Prof. Sahib Singhਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ? ॥੫੫॥
ਪਦ ਅਰਥ ਰੇ ਗਹਿਲੇ = ਹੇ ਗ਼ਾਫ਼ਿਲ! ਬਾਵਲਾ = ਕਮਲਾ। ਰਲੀਆਂ = ਮੌਜਾਂ ॥੫੫॥
SikhNet (Spanish)¿por qué te dejas llevar por los placeres mundanos? (55)