ਨਾਤੀ ਧੋਤੀ ਸੰਬਹੀ; ਸੁਤੀ ਆਇ ਨਚਿੰਦੁ ॥
naatee dhotee sanbahee; sutee aae nachind |
Sant Singh KhalsaBathing, washing and decorating herself, she comes and sleeps without anxiety.
Manmohan SinghBathing, washing and bedecking herself, she comes and sleeps without care,
Manmohan Singh (Punjabi)ਨ੍ਹਾ, ਧੋ ਅਤੇ ਆਪਣੇ ਆਪ ਨੂੰ ਸ਼ਿੰਗਾਰ ਕੇ ਉਹ ਆ ਕੇ ਬੇਫਿਕਰ ਹੋ ਸੋ ਜਾਂਦੀ ਹੈ।
Fareedkot Teekaਜਿਸ ਕੀ ਦੇਹੀ ਨਾਤੀ ਧੋਤੀ ਹੋਈ, ਭਾਵ ਉਜਲ ਕਰੀ ਦੋਈ (ਸੰਬਹੀ) ਫਬ ਰਹੀ ਅਰਥਾਤ ਸੋਭਾ ਪਾਇ ਰਹੀ ਥੀ ਔਰ ਨਿਸਚਿੰਤ ਹੋ ਕਰ ਮੰਦਰੋਂ ਮੇਂ ਜੋ ਆਇਕਰ ਸੋਇ ਰਹੀ ਥੀ॥
Prof. Sahib Singh(ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ,
ਪਦ ਅਰਥ ਸੰਬਹੀ = ਸਜੀ ਹੋਈ, ਫਬੀ ਹੋਈ। ਨਚਿੰਦੁ = ਬੇ-ਫ਼ਿਕਰ।
SikhNet (Spanish)Bañándose, lavándose y decorándose, ella llega y se duerme sin ansiedad,
ਫਰੀਦਾ. ਰਹੀ ਸੁ ਬੇੜੀ ਹਿੰਙੁ ਦੀ; ਗਈ ਕਥੂਰੀ ਗੰਧੁ ॥੩੩॥
fareedaa. rahee su berree hing dee; gee kathooree gandh |33|
Sant Singh KhalsaFareed, she still smells like asafoetida; the fragrance of musk is gone. ||33||
Manmohan Singhand she remains smeared with asafoetida and loses the fragrance of musk. Farid!
Manmohan Singh (Punjabi)ਫਰੀਦ! ਉਹ ਹਿੰਙ ਦੇ ਨਾਲ ਲਿਬੜੀ ਹੋਈ ਰਹਿੰਦੀ ਹੈ ਅਤੇ ਕਸਤੂਰੀ ਦੀ ਮਹਿਕ ਉਸ ਕੋਲੋ ਚਲੀ ਜਾਂਦੀ ਹੈ।
Fareedkot Teekaਸੋ ਹਿੰਗ ਦੀ ਬੇੜੀ ਅਸਥੂਲ ਦੇਹੀ ਈਹਾਂ ਪੜੀ ਰਹੀ ਹੈ ਔਰ (ਕਥੂਰੀ) ਕਸਤੂਰੀ ਕੀ ਸੁਗੰਧੀ ਵਤ ਲਿੰਘ ਦੇਹੀ ਚਲੀ ਗਈ ਹੈ; ਵਾ ਤੀਰਥੋਂ ਮੇਂ ਇਸ਼ਨਾਨ ਕੀਏ ਔ ਨਾਤੀ ਧੋਤੀ ਆਦਿ ਕਰਮ ਕਰ ਕੇ (ਸੰਬਹੀ) ਫਬੀ ਔ ਨਿਰਵਿਕਲਪ ਸਮਾਧੀ ਮੇਂ ਚਿਤ ਕੀ ਇਸਥਿਤੀ ਭੀ ਕਰੀ, ਪਰੰਤੂ ਇਨ ਕਰਮੋਂ ਕੇ ਕਰਨੇ ਕਰ ਕੇ ਭੀ (ਹਿੰਙੁ) ਭਾਵ ਹੰਕਾਰ ਕੀ (ਬੇੜੀ) ਬਲੀ ਅਰਥਾਤ ਅਵਰੀ ਰਹੀ ।ਔਰ ਕਸਤੂਰੀ ਕੀ ਸੁਗੰਧੀ ਵਤ ਭਗਤੀ ਵਾ ਪਰਮੇਸ੍ਵਰ ਕੀ ਪ੍ਰਾਪਤੀ ਜੋ ਥੀ ਸੋ ਗਈ, ਭਾਵ ਤਿਸ ਕੀ ਪ੍ਰਾਪਤੀ ਨ ਹੋਤੀ ਭਈ॥੩੩॥
Prof. Sahib Singhਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) ॥੩੩॥
ਪਦ ਅਰਥ ਬੇੜੀ = ਵੇੜ੍ਹੀ ਹੋਈ, ਲਿੱਬੜੀ ਹੋਈ। ਕਥੂਰੀ = ਕਸਤੂਰੀ। ਗੰਧੁ = ਸੁਗੰਧੀ, ਖ਼ੁਸ਼ਬੋ ॥੩੩॥
SikhNet (Spanish)y dice Farid, su aroma es de asafétida, la fragancia del musgo se ha ido. (33)