ੴ

ਸਿੱਖਬਾਣੀ · SikhBani

ਪਰਤਾਪੁ ਸਦਾ ਗੁਰ ਕਾ ਘਟਿ ਘਟਿ ਪਰਗਾਸੁ ਭਯਾ ਜਸੁ ਜਨ ਕੈ ॥

parataap sadaa gur kaa ghatt ghatt paragaas bhayaa jas jan...
Bhatt Gayand ਭੱਟ ਗਯੰਦ · Svaiyay Fourth Mehl · Ang 1402 · 6 lines
Translations

ਪਰਤਾਪੁ ਸਦਾ ਗੁਰ ਕਾ, ਘਟਿ ਘਟਿ; ਪਰਗਾਸੁ ਭਯਾ ਜਸੁ ਜਨ ਕੈ ॥

parataap sadaa gur kaa, ghatt ghatt; paragaas bhayaa jas jan kai |

Sant Singh KhalsaThe Glorious Greatness of the Guru is manifest forever in each and every heart. His humble servants sing His Praises.
Manmohan SinghThe greatness of the Guru is ever manifest in all the hearts. The Guru's attendants sing his praise.
Manmohan Singh (Punjabi)ਗੁਰਦੇਵ ਜੀ ਦੀ ਵਡਿਆਈ ਸਾਰਿਆਂ ਦਿਲਾਂ ਅੰਦਰ ਸਦੀਵ ਹੀ ਪਰਗਟ ਹੈ। ਗੁਰਾਂ ਦੇ ਸੇਵਕ ਉਨ੍ਹਾਂ ਦੀ ਮਹਿਮਾ ਗਾਹਿਨ ਕਰਦੇ ਹਨ।
Fareedkot Teekaਸਤਿਗੁਰੋਂ ਕੇ ਜਸ ਕਾ ਪਰਤਾਪ ਜਨੋਂ ਕੇ ਘਟਿ ਘਟਿ ਮੇਂ ਸਦਾ ਪ੍ਰਕਾਸ਼ਤਾ ਭਯਾ ਹੈ॥
Prof. Sahib Singhਸਤਿਗੁਰੂ ਦਾ ਪ੍ਰਤਾਪ ਸਦਾ ਹਰੇਕ ਘਟ ਵਿਚ, ਤੇ ਸਤਿਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿਚ ਪਰਗਟ ਹੋ ਰਿਹਾ ਹੈ।

ਪਦ ਅਰਥ ਘਟਿ ਘਟਿ = ਹਰੇਕ ਹਿਰਦੇ ਵਿਚ। ਜਨ ਕੈ = ਦਾਸਾਂ ਦੇ ਹਿਰਦੇ ਵਿਚ। ਜਸੁ = ਸੋਭਾ।

SikhNet (Spanish)La Gloriosa Grandeza del Guru se manifiesta para siempre en todos y cada uno de los corazones y Sus humildes Sirvientes cantan Sus Alabanzas,

ਇਕਿ ਪੜਹਿ ਸੁਣਹਿ ਗਾਵਹਿ; ਪਰਭਾਤਿਹਿ ਕਰਹਿ ਇਸ੍ਨਾਨੁ ॥

eik parreh suneh gaaveh; parabhaatihi kareh isanaan |

Sant Singh KhalsaSome read and listen and sing of Him, taking their cleansing bath in the early hours of the morning before the dawn.
Manmohan SinghTaking bath in the early morn, some read, hear and sing his praise.
Manmohan Singh (Punjabi)ਸੁਭਾ ਸਵੇਰੇ ਨ੍ਹਾਂ ਧੋ ਕੇ ਕਈ ਉਨ੍ਹਾਂ ਦਾ ਜਸ ਪੜ੍ਹਦੇ, ਸ੍ਰਵਣ ਕਰਦੇ ਅਤੇ ਗਾਉਂਦੇ ਹਨ।
Fareedkot Teekaਏਕ ਤੋ ਪ੍ਰਾਤਕਾਲ ਉਠ ਕਰ ਇਸ਼ਨਾਨ ਕਰ ਕੇ ਸਤਿਗੁਰੋਂ ਕੇ ਜਸ ਕੋ ਪੜ੍ਹਤੇ ਔ ਸ੍ਰਵਨ ਕਰਤੇ ਹੈਂ॥
Prof. Sahib Singhਕਈ ਮਨੁੱਖ (ਗੁਰੂ ਦਾ ਜਸ) ਪੜ੍ਹਦੇ ਹਨ, ਸੁਣਦੇ ਹਨ ਤੇ ਗਾਉਂਦੇ ਹਨ ਤੇ (ਉਸ 'ਜਸ'-ਰੂਪ ਜਲ ਵਿਚ) ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।

ਪਦ ਅਰਥ ਪਰਭਾਤਿਹਿ = ਅੰਮ੍ਰਿਤ ਵੇਲੇ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਪੜਹਿ = ਪੜ੍ਹਦੇ ਹਨ।

SikhNet (Spanish)algunos leen, escuchan y cantan de Él, tomando su baño de ablución en las horas tempranas de la mañana antes del amanecer.

ਇਸ੍ਨਾਨੁ ਕਰਹਿ ਪਰਭਾਤਿ, ਸੁਧ ਮਨਿ; ਗੁਰ ਪੂਜਾ. ਬਿਧਿ ਸਹਿਤ ਕਰੰ ॥

eisanaan kareh parabhaat, sudh man; gur poojaa. bidh sahit karan |

Sant Singh KhalsaAfter their cleansing bath in the hours before the dawn, they worship the Guru with their minds pure and clear.
Manmohan SinghAfter ablution early in the morning, they worship the Guru with the pure mind and in a reverential way.
Manmohan Singh (Punjabi)ਪ੍ਰਾਤਹਕਾਲ ਮਜਨ ਕਰਕੇ ਉਹ ਲਿਰਮਲ ਚਿੱਤ ਨਾਲ ਅਤੇ ਸਨਮਾਨਮਈ ਤਰੀਕੇ ਸਹਿਤ ਗੁਰਾਂ ਦੀ ਉਪਾਸ਼ਨਾ ਕਰਦੇ ਹਨ।
Fareedkot Teekaਜੋ ਪ੍ਰਾਤਹਿਕਾਲ ਇਸ਼ਨਾਨ ਕਰਤੇ ਹੈਂ, ਸੋ ਸੁਧ ਮਨ ਸੇ ਵਿਧੀ ਸੰਯੁਗਤ ਸਤਿਗੁਰੋਂ ਕਾ ਪੂਜਨ ਕਰਤੇ ਹੈਂ॥
Prof. Sahib Singh(ਕਈ ਮਨੁੱਖ ਗੁਰੂ ਦੇ ਜਸ-ਰੂਪ ਜਲ ਵਿਚ) ਅੰਮ੍ਰਿਤ ਵੇਲੇ ਚੁੱਭੀ ਲਾਂਦੇ ਹਨ, ਤੇ ਸੁੱਧ ਹਿਰਦੇ ਨਾਲ ਮਰਿਆਦਾ ਅਨੁਸਾਰ ਗੁਰੂ ਦੀ ਪੂਜਾ ਕਰਦੇ ਹਨ,

ਪਦ ਅਰਥ ਸੁਧ ਮਨਿ = ਸੁਅੱਛ ਮਨ ਨਾਲ। ਬਿਧਿ ਸਹਿਤ = ਮਰਿਆਦਾ ਨਾਲ।

SikhNet (Spanish)Después de su baño matutino de limpieza, ellos alaban al Guru, con sus mentes puras y claras,

ਕੰਚਨੁ ਤਨੁ ਹੋਇ ਪਰਸਿ ਪਾਰਸ ਕਉ; ਜੋਤਿ ਸਰੂਪੀ ਧੵਾਨੁ ਧਰੰ ॥

kanchan tan hoe paras paaras kau; jot saroopee dhayaan dharan |

Sant Singh KhalsaTouching the Philosopher's Stone, their bodies are transformed into gold. They focus their meditation on the Embodiment of Divine Light.
Manmohan SinghTouching the philosopher's stone their body is transmuted into gold and they fix their attention on God, the Embodiment of Light.
Manmohan Singh (Punjabi)ਰਸਾਇਣ ਨਾਲ ਛੁਹ ਕੇ ਉਨ੍ਹਾਂ ਦਾ ਸਰੀਰ ਸੋਨਾ ਹੋ ਗਿਆ ਹੈ ਅਤੇ ਉਹ ਆਪਣੀ ਬਿਰਤੀ ਪ੍ਰਕਾਸ਼ ਦੇ ਪੁੰਜ ਵਾਹਿਗੁਰੂ ਨਾਲ ਜੋੜਦੇ ਹਨ।
Fareedkot Teekaਪਾਰਸ ਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਪਰਸ ਕਰ ਕੇ ਤਿਨੋਂ ਕਾ ਤਨ ਸ੍ਵਰਨ ਵਤ ਹੋ ਜਾਤਾ ਹੈ, ਭਾਵ ਪਾਪੋਂ ਤੇ ਰਹਿਤ ਹੋਇ ਜਾਤੇ ਹੈਂ ਔ ਜੋਤਿ ਸਰੂਪ ਵਾਹਿਗੁਰੂ ਕਾ ਧਿਆਨ ਧਾਰਨ ਕਰਤੇ ਹੈਂ॥
Prof. Sahib Singhਜੋਤਿ-ਰੂਪ ਗੁਰੂ ਦਾ ਧਿਆਨ ਧਰਦੇ ਹਨ, ਅਤੇ ਪਾਰਸ-ਗੁਰੂ ਨੂੰ ਛੁਹ ਕੇ ਉਹਨਾਂ ਦਾ ਸਰੀਰ ਕੰਚਨ (ਵਤ ਸੁੱਧ) ਹੋ ਜਾਂਦਾ ਹੈ।

ਪਦ ਅਰਥ ਪਰਸਿ = ਛੁਹ ਕੇ। ਕਰੰ = ਕਰਦੇ ਹਨ। ਧਰੰ = ਧਰਦੇ ਹਨ। ਗੁਰ ਪੂਜਾ = ਗੁਰੂ ਦੀ ਦੱਸੀ ਸੇਵਾ।

SikhNet (Spanish)tocando la Piedra Filosofal sus cuerpos son transformados en oro, enfocando su meditación en la Encarnación de la Luz

ਜਗਜੀਵਨੁ ਜਗੰਨਾਥੁ, ਜਲ ਥਲ ਮਹਿ ਰਹਿਆ ਪੂਰਿ; ਬਹੁ ਬਿਧਿ ਬਰਨੰ ॥

jagajeevan jaganaath, jal thal meh rahiaa poor; bahu bidh baranan |

Sant Singh KhalsaThe Master of the Universe, the very Life of the World pervades the sea and the land, manifesting Himself in myriads of ways.
Manmohan SinghGod, the Life of the world and the Lord of the universe is fully contained in the water and dry land and the Guru described Him in many ways.
Manmohan Singh (Punjabi)ਜਗਤ ਦੀ ਜਿੰਦ-ਜਾਨ ਅਤੇ ਆਲਮ ਦਾ ਸੁਆਮੀ ਵਾਹਿਗੁਰੂ ਪਾਣੀ ਅਤੇ ਸੁੱਕੀ ਧਰਤੀ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਗੁਰੂ ਜੀ ਉਸ ਨੂੰ ਅਨੇਕਾਂ ਤਰੀਕਿਆਂ ਨਾਲ ਵਰਨਣ ਕਰਦੇ ਹਨ।
Fareedkot Teekaਜੋ ਜਗ ਕਾ (ਜੀਵਨੁ) ਪ੍ਰਾਣ ਰੂਪ ਔ ਸਰਬ ਜਗਤ ਕਾ (ਨਾਥੁ) ਮਾਲਕ ਜਲੋਂ ਥਲੋਂ ਮੇਂ ਪੂਰਨ ਹੋਇ ਰਹਿਆ ਹੈ, ਔ ਜਿਸ ਕੋ ਸ਼ਾਸਤ੍ਰ ਬਹੁ ਪ੍ਰਕਾਰ ਸੇ ਵਰਨਨ ਕਰਤੇ ਹੈਂ॥
Prof. Sahib Singhਜੋ (ਗੁਰੂ) ਉਸ 'ਜਗਤ ਦੇ ਜੀਵਨ' ਤੇ 'ਜਗਤ ਦੇ ਨਾਥ' ਹਰੀ ਦਾ ਰੂਪ ਹੈ ਜੋ (ਹਰੀ) ਕਈ ਰੰਗਾਂ ਵਿਚ ਜਲਾਂ ਥਲਾਂ ਵਿਚ ਵਿਆਪਕ ਹੈ,

ਪਦ ਅਰਥ ਰਹਿਆ ਪੂਰਿ = ਵਿਆਪਕ ਹੈ। ਬਹੁ ਬਿਧਿ ਬਰਨੰ = ਕਈ ਰੰਗਾਂ ਵਿਚ। ਜਗੰਨਾਥੁ = ਜਗਤ-ਨਾਥ, ਜਗਤ ਦਾ ਖਸਮ।

SikhNet (Spanish)Divina. El Maestro del Universo, la mera Luz del mundo prevalece en mar y tierra, manifestándose de millones de formas.

ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥

satigur gur sev. alakh gat jaa kee; sree raamadaas taaran taranan |4|

Sant Singh KhalsaSo serve the Guru, the True Guru; His ways and means are inscrutable. The Great Guru Raam Daas is the Boat to carry us across. ||4||
Manmohan SinghServe thou the Great True Guru, inscrutable are whose Divine doings. Sire Ram Dass is a ship to ferry across.
Manmohan Singh (Punjabi)ਤੂੰ ਵਿਸ਼ਾਲ ਸਚੇ ਗੁਰਾਂ ਦੀ ਟਹਿਲ ਕਮਾ, ਖੋਜ ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
Fareedkot Teekaਸੋਈ ਸਰਬ ਕੇ (ਗੁਰੂ) ਪੂਜ੍ਯ ਸਤਿਗੁਰੂ ਰਾਮਦਾਸ ਸਾਹਿਬ ਜੀ ਕੋ ਸੇਵ। ਹੇ ਮਨ! ਜਿਨ ਕੀ ਅਲਖ ਗਤੀ ਹੈ ਔ ਭਵ ਸਿੰਧ ਸੇ ਤਾਰਨੇ ਕੋ ਜੋ (ਤਰਣੰ) ਜਹਾਜ ਸਰੂਪ ਹੈਂ॥੪॥
Prof. Sahib Singh(ਉਸ) ਸਤਿਗੁਰੂ ਰਾਮਦਾਸ ਜੀ ਦੀ ਸੇਵਾ ਕਰੋ, (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਕਥਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੪॥
SikhNet (Spanish)Sirve entonces al Guru, al Verdadero Guru, Sus Formas y Modos son Inescrutables, el Gran Guru Ram Das es el Barco para llevarnos a través. (4)
Answers quote the Granth verbatim with Ang citations. AI commentary is not Gurbani and not a religious ruling.