ੴ

ਸਿੱਖਬਾਣੀ · SikhBani

ਸੰਸਾਰੁ ਅਗਮ ਸਾਗਰੁ ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਯਾ ॥

sansaar agam saagar tulahaa har naam guroo mukh paayaa
Bhatt Gayand ਭੱਟ ਗਯੰਦ · Svaiyay Fourth Mehl · Ang 1402 · 6 lines
Translations

ਸੰਸਾਰੁ ਅਗਮ ਸਾਗਰੁ; ਤੁਲਹਾ ਹਰਿ ਨਾਮੁ, ਗੁਰੂ ਮੁਖਿ ਪਾਯਾ ॥

sansaar agam saagar; tulahaa har naam, guroo mukh paayaa |

Sant Singh KhalsaThe Name of the Lord, from the Mouth of the Guru, is the Raft to cross over the unfathomable world-ocean.
Manmohan SinghTo cross the unfathomable world ocean, I have obtained from the Supreme Guru the raft of the God's Name.
Manmohan Singh (Punjabi)ਬੇਥਾਹ ਜਗਤ ਸਮੁੰਦਰ ਨੂੰ ਪਾਰ ਕਰਨ ਲਈ ਵਾਹਿਗੁਰੂ ਦੇ ਨਾਮ ਦਾ ਤੁਲਹੜਾ, ਮੈਂ ਮੁਖੀ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।
Fareedkot Teekaਇਸ ਸੰਸਾਰ ਰੂਪੀ ਅਗੰਮ ਸਾਗਰ ਮੇਂ ਸਤਿਗੁਰੋਂ ਦ੍ਵਾਰੇ ਜਿਸ ਨੇ ਹਰੀ ਕਾ ਨਾਮ ਰੂਪੀ (ਤੁਲਹਾ) ਜਹਾਜ਼ ਪਾਯਾ ਹੈ॥
Prof. Sahib Singhਸੰਸਾਰ ਅਥਾਹ ਸਮੁੰਦਰ ਹੈ, ਤੇ ਹਰੀ ਦਾ ਨਾਮ (ਇਸ ਵਿਚੋਂ ਤਾਰਨ ਲਈ) ਤੁਲਹਾ ਹੈ; (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ (ਇਹ ਤੁਲਹਾ) ਪ੍ਰਾਪਤ ਕਰ ਲਿਆ ਹੈ,

ਪਦ ਅਰਥ ਗੁਰੂ ਮੁਖਿ = ਗੁਰੂ ਦੀ ਰਾਹੀਂ।

SikhNet (Spanish)El Nombre del Señor, recitado de la boca del Guru, es la Barca para cruzar el Insondable Océano del mundo,

ਜਗਿ ਜਨਮ ਮਰਣੁ ਭਗਾ; ਇਹ ਆਈ ਹੀਐ ਪਰਤੀਤਿ ॥

jag janam maran bhagaa; ih aaee heeai parateet |

Sant Singh KhalsaThe cycle of birth and death in this world is ended for those who have this faith in their hearts.
Manmohan SinghWhosoever believes this in his mind, flee away his comings and goings, in this world.
Manmohan Singh (Punjabi)ਜਿਸ ਕਿਸੇ ਦੇ ਮਨ ਅੰਦਰ ਇਸ ਤਰ੍ਹਾਂ ਯਕੀਨ ਆ ਜਾਂਦਾ ਹੈ, ਭਜ ਜਾਂਦੇ ਹਨ ਉਸ ਦੇ ਆਉਣੇ ਤੇ ਜਾਣੇ ਇਸ ਸੰਸਾਰ ਅੰਦਰ।
Fareedkot Teekaਤਿਨੋਂ ਕਾ ਜਗਤ ਮੇਂ ਜਨਮ ਮਰਨ (ਭਗਾ) ਭਾਜ ਗਿਆ ਹੈ ਅਰਥਾਤ ਦੂਰ ਭਇਆ ਹੈ ਔਰ ਹਿਰਦੇ ਮੇਂ ਇਹ ਪ੍ਰਤੀਤ ਆਈ ਹੈ॥
Prof. Sahib Singhਤੇ ਜਿਸ ਨੂੰ ਹਿਰਦੇ ਵਿਚ ਇਹ ਯਕੀਨ ਬੱਝ ਗਿਆ ਹੈ, ਉਸ ਦਾ ਜਗਤ ਵਿਚ ਜਨਮ ਮਰਨ ਮੁੱਕ ਜਾਂਦਾ ਹੈ।

ਪਦ ਅਰਥ ਜਗਿ = ਜਗਤ ਵਿਚ। ਭਗਾ = ਨਾਸ ਹੋ ਗਿਆ, ਮੁੱਕ ਗਿਆ। ਹੀਐ = ਹਿਰਦੇ ਵਿਚ। ਪਰਤੀਤਿ = ਯਕੀਨ।

SikhNet (Spanish)el ciclo del nacimiento y la muerte en este mundo termina para quienes tienen esta Fe en su corazón.

ਪਰਤੀਤਿ ਹੀਐ ਆਈ. ਜਿਨ ਜਨ ਕੈ; ਤਿਨੑ ਕਉ ਪਦਵੀ ਉਚ ਭਈ ॥

parateet heeai aaee. jin jan kai; tina kau padavee uch bhee |

Sant Singh KhalsaThose humble beings who have this faith in their hearts, are awarded the highest status.
Manmohan SinghThe persons, who so believe in their mind, obtain high status indeed.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਦੇ ਮਨ ਵਿੱਚ ਐਸਾ ਯਕੀਨ ਆ ਜਾਂਦਾ ਹੈ, ਅਵੱਸ਼ ਹੀ ਉਚਾ ਥੀ ਵੰਞਦਾ ਹੈ ਉਨ੍ਹਾਂ ਦਾ ਮਰਤਬਾ।
Fareedkot Teekaਜਿਸ ਜਨ ਕੇ ਹਿਰਦੇ ਮੇਂ ਪ੍ਰਤੀਤ ਆਈ ਹੈ, ਭਾਵ ਗੁਰੋਂ ਦ੍ਵਾਰੇ ਨਾਮ ਪਰ ਨਿਸਚਾ ਹੂਆ ਹੈ, ਤਿਨੋਂ ਕੋ ਊਚ ਪਦਵੀ ਅਰਥਾਤ ਮੋਖ੍ਯ ਪ੍ਰਾਪਤ ਭਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਯਕੀਨ ਬੱਝ ਗਿਆ ਹੈ, ਉਹਨਾਂ ਨੂੰ ਉੱਚੀ ਪਦਵੀ ਮਿਲੀ ਹੈ;
SikhNet (Spanish)Esos seres humildes que viven con esta Fe en su corazón, les es dado el más elevado Estado en el interior de su mente.

ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ; ਕਾਮ ਕ੍ਰੋਧ ਕੀ ਬ੍ਰਿਥਾ ਗਈ ॥

taj maaeaa mohu lobh ar laalach; kaam krodh kee brithaa gee |

Sant Singh KhalsaThey forsake Maya, emotional attachment and greed; they are rid of the frustrations of possessiveness, sexual desire and anger.
Manmohan SinghThey renounce mammon's love, greed and avarice and are rid of the pain of lust and wrath.
Manmohan Singh (Punjabi)ਉਹ ਮੋਹਣੀ ਦੀ ਮਮਤਾ, ਤਮ੍ਹਾਂ ਅਤੇ ਹਿਰਸਾ ਨੂੰ ਛਡ ਦਿੰਦੇ ਹਨ ਅਤੇ ਕਾਮ-ਚੇਸ਼ਟਾ ਤੇ ਗੁੱਸੇ ਦੀ ਪੀੜ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਤਿਨੋਂ ਨੇ ਮਾਯਾ ਕਾ ਮੋਹ ਔ ਸੰਚਨ ਕਰਨੇ ਕਾ ਲੋਭ ਔ ਖਾਨ ਪਾਨ ਕਾ ਲਾਲਚ ਸਭ ਤਿਆਗ ਦੀਆ ਹੈ। ਤਿਸੀ ਤੇ ਕਾਮ, ਕ੍ਰੋਧ ਆਦੀ ਵਿਕਾਰੋਂ ਕੀ (ਬ੍ਰਿਥਾ) ਪੀੜਾ ਤਿਨੋਂ ਕੀ ਚਲੀ ਗਈ ਹੈ॥
Prof. Sahib Singhਮਾਇਆ ਦਾ ਮੋਹ, ਲੋਭ ਅਤੇ ਲਾਲਚ ਤਿਆਗ ਕੇ (ਭਾਵ, ਉਹਨਾਂ ਨੇ ਤਿਆਗ ਦਿੱਤਾ ਹੈ ਅਤੇ) ਉਹਨਾਂ ਦੀ ਕਾਮ ਕ੍ਰੋਧ ਦੀ ਪੀੜ ਦੂਰ ਹੋ ਗਈ ਹੈ।

ਪਦ ਅਰਥ ਤਜਿ = ਛੱਡ ਕੇ। ਬ੍ਰਿਥਾ = (व्यथा) ਪੀੜ, ਕਲੇਸ਼। ਗਈ = ਮੁੱਕ ਗਈ।

SikhNet (Spanish)Ellos ignoran a Maya, el apego emocional y la avaricia y se liberan de las frustraciones de la actitud posesiva, la lujuria y el enojo.

ਅਵਲੋਕੵਾ ਬ੍ਰਹਮੁ. ਭਰਮੁ ਸਭੁ ਛੁਟਕੵਾ; ਦਿਬੵ ਦ੍ਰਿਸ੍ਟਿ. ਕਾਰਣ ਕਰਣੰ ॥

avalokayaa braham. bharam sabh chhuttakayaa; dibay drisatt. kaaran karanan |

Sant Singh KhalsaThey are blessed with the Inner Vision to see God, the Cause of causes, and all their doubts are dispelled.
Manmohan SinghBlessed with an inner eye they see their Lord, the Doer of deeds and all their doubts are dispelled.
Manmohan Singh (Punjabi)ਉਹ ਗਾਇਬਦਾਨ ਦ੍ਰਿਸ਼ਟੀ ਨਾਲ ਦੀ ਦਾਤ ਦੁਵਾਰਾ ਕੰਮਾਂ ਦੇ ਕਰਨ ਵਾਲੇ ਆਪਣੇ ਸੁਆਮੀ ਨੂੰ ਵੇਖਦੇ ਹਨ ਅਤੇ ਉਨ੍ਹਾਂ ਦੇ ਸਾਰੇ ਸੰਦੇਹ ਨਵਿਰਤ ਹੋ ਜਾਂਦੇ ਹਨ।
Fareedkot Teekaਜੋ ਕਾਰਣੋਂ ਕੇ ਕਰਨੇ ਵਾਲਾ ਬ੍ਰਹਮ ਹੈ ਤਿਸ ਕੋ ਤਿਨੋਂ ਨੇ (ਦਿਬ੍ਹ੍ਹ) ਗਿਆਨ ਦ੍ਰਿਸਟੀ ਕਰ ਕੇ ਦੇਖਿਆ ਹੈ, ਤਿਸੀ ਤੇ ਸੰਪੂਰਨ ਭਰਮ ਤਿਨ ਕਾ ਛੂਟ ਗਿਆ ਹੈ॥
Prof. Sahib Singhਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ, ਦਿੱਬ ਦ੍ਰਿਸ਼ਟੀ ਵਾਲੇ ਹਰੀ-(ਰੂਪ ਗੁਰੂ ਰਾਮਦਾਸ ਜੀ) ਨੂੰ ਡਿੱਠਾ ਹੈ, ਉਸ ਦਾ ਸਾਰਾ ਭਰਮ ਮਿਟ ਗਿਆ ਹੈ।

ਪਦ ਅਰਥ ਅਵਲੋਕ੍ਯ੍ਯਾ = ਵੇਖਿਆ। ਬ੍ਰਹਮੁ = ਹਰੀ (ਰੂਪ ਗੁਰੂ ਰਾਮਦਾਸ ਜੀ) ਨੂੰ। ਛੁਟਕ੍ਯ੍ਯਾ = ਦੂਰ ਹੋ ਗਿਆ। ਦਿਬ੍ਯ੍ਯ ਦ੍ਰਿਸ੍ਟਿ = (ਜਿਸ ਗੁਰੂ ਦੀ) ਨਜ਼ਰ ਰੱਬੀ ਜੋਤਿ ਵਾਲੀ (ਹੈ)। ਕਾਰਣ ਕਰਣੰ = ਜੋ ਸ੍ਰਿਸ਼ਟੀ ਦਾ ਮੂਲ ਹੈ।

SikhNet (Spanish)Son bendecidos con la Visión Interior para ver a Dios, la Causa de causas y todas sus dudas son disipadas,

ਸਤਿਗੁਰੁ ਗੁਰੁ ਸੇਵਿ, ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥

satigur gur sev, alakh gat jaa kee; sree raamadaas taaran taranan |3|

Sant Singh KhalsaSo serve the Guru, the True Guru; His ways and means are inscrutable. The Great Guru Raam Daas is the Boat to carry us across. ||3||
Manmohan SinghServe thou the great True Guru, incomprehensible is whose wondrous state. The Venerable Guru Ram Dass is a ship to cross the world ocean.
Manmohan Singh (Punjabi)ਤੂੰ ਵਿਸ਼ਾਲ ਸਚੇ ਗੁਰਾਂ ਦੀ ਘਾਲ ਕਮਾ, ਅਗਾਧ ਹੈ ਜਿਨ੍ਹਾਂ ਦੀ ਅਦਭੁਤ ਅਵਸਕਾ। ਪੂਜਨੀਯ ਗੁਰੂ ਰਾਮਦਾਸ ਜੀ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇਕ ਜਹਾਜ ਹਨ।
Fareedkot Teekaਤਾਂ ਤੇ ਹੇ ਮਨ! ਜਿਨੋਂ ਕੀ ਅਲਖ ਗਤੀ ਹੈ, ਸੋਈ ਸਤਿਗੁਰੂ ਰਾਮਦਾਸ ਸਾਹਿਬ ਜੀ ਸਰਬ ਕੇ (ਗੁਰੁ) ਪੂਜ੍ਯ ਹੈਂ ਅਰ ਜੋ ਭਵ ਸਿੰਧ ਸੇ ਤਾਰਨੇ ਕੋ (ਤਰਣੰ) ਜਹਾਜ ਰੂਪ ਹੈਂ, ਤਿਨ ਕੋ ਹੀ ਸੇਵਨ ਕਰ॥੩॥
Prof. Sahib Singh(ਤਾਂ ਤੇ) ਗੁਰੂ ਰਾਮਦਾਸ ਜੀ ਦੀ ਸੇਵਾ ਕਰੋ, ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੩॥
SikhNet (Spanish)para servir al Guru, al Verdadero Guru, sus formas y maneras son inescrutables, el Grandioso Guru Ram Das, es la Barca para llevarnos a través. (3)
Answers quote the Granth verbatim with Ang citations. AI commentary is not Gurbani and not a religious ruling.