ੴ

ਸਿੱਖਬਾਣੀ · SikhBani

ਨ ਦੇਵ ਦਾਨਵਾ ਨਰਾ ॥

n dev daanavaa naraa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 143, 144 · 5 lines
Translations

ਮਃ ੧ ॥

mahalaa 1 | Ang 143

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਨ ਦੇਵ ਦਾਨਵਾ; ਨਰਾ ॥

n dev daanavaa; naraa | Ang 143

Sant Singh KhalsaNeither the angels, nor the demons, nor human beings,
Manmohan SinghNeither gods, nor demons or men,
Manmohan Singh (Punjabi)ਨਾਂ ਦੇਵਤੇ, ਦੈਂਤ ਨਾਂ ਮਨੁੱਖ,
Fareedkot Teekaਦੇਵਤੇ ਅਰੁ ਦੈਂਤ ਅਰੁ ਮਨੁਖ ਸਤ ਨਹੀਂ ਹੈਂ॥
Prof. Sahib Singhਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,

ਪਦ ਅਰਥ ਦਾਨਵਾ = ਦੈਂਤ।

SikhNet (Spanish)Ni ángeles, ni seres malvados, ni hombres;

ਨ ਸਿਧ ਸਾਧਿਕਾ ਧਰਾ ॥

n sidh saadhikaa dharaa | Ang 143

Sant Singh KhalsaNor the Siddhas, nor the seekers shall remain on the earth.
Manmohan Singhnor men of miracles or seekers shall stay on earth.
Manmohan Singh (Punjabi)ਨਾਂ ਹੀ ਕਰਾਮਾਤੀ ਬੰਦੇ ਅਭਿਆਸੀ ਧਰਤੀ ਤੇ ਰਹਿਣਗੇ।
Fareedkot Teekaਔਰ ਨ ਸਿੱਧ ਹੈ ਨ (ਸਾਧਿਕਾ) ਸਾਧਨਾ ਕਰਨੇ ਵਾਲੇ ਹੈਂ ਔ (ਧਰਾ) ਪ੍ਰਿਥ੍ਵੀ ਭੀ ਸਤਿ ਨਹੀਂ ਹੈ॥
Prof. Sahib Singhਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਧਰਾ = ਧਰਤੀ।

SikhNet (Spanish)ni Sidhas, ni buscadores permanecerán en la Tierra.

ਅਸਤਿ ਏਕ; ਦਿਗਰਿ ਕੁਈ ॥

asat ek; digar kuee | Ang 143

Sant Singh KhalsaWho else is there?
Manmohan SinghThe Lord alone is. Who else can there be?
Manmohan Singh (Punjabi)ਕੇਵਲ ਸੁਆਮੀ ਹੀ ਹੈ। ਹੋਰ ਕੌਣ ਹੋ ਸਕਦਾ ਹੈ?
Fareedkot Teekaਏਕ ਤੂਹੀ ਸਤ (ਅਸਤਿ) ਹੈ (ਦਿਗਰਿ) ਦੂਸਰਾ ਕੌਨ ਹੈ, ਭਾਵ ਇਹ ਕਿ ਔਰ ਕੋਈ ਸਤ ਨਹੀਂ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ?

ਪਦ ਅਰਥ ਅਸਤਿ = ਹੈ, ਕਾਇਮ ਹੈ। ਦਿਗਰਿ = ਦੀਗਰੇ, ਦੂਜਾ। ਕੁਈ = ਕੌਣ?

SikhNet (Spanish)Solamente el Señor Es; ningún otro más que Él está ahí; oh, ninguno.

ਏਕ ਤੁਈ. ਏਕ ਤੁਈ ॥੨॥

ek tuee. ek tuee |2| Ang 144

Sant Singh KhalsaYou alone, Lord, You alone. ||2||
Manmohan SinghThou alone art, O Lord! Thou alone art.
Manmohan Singh (Punjabi)ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
Fareedkot Teekaਤੀਨੋ ਕਾਲ ਮੇਂ ਏਕ ਤੂੰ ਹੀ ਸਤ ਹੈਂ॥੨॥
Prof. Sahib Singh(ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੨॥
SikhNet (Spanish)Sólo Tú Señor, sólo Tú.(2)
Answers quote the Granth verbatim with Ang citations. AI commentary is not Gurbani and not a religious ruling.