ਸਿਰੀ ਗੁਰੂ ਸਿਰੀ ਗੁਰੂ; ਸਿਰੀ ਗੁਰੂ ਸਤਿ ਜੀਉ ॥
siree guroo siree guroo; siree guroo sat jeeo |
Sant Singh KhalsaThe Supreme Guru, the Supreme Guru, the Supreme Guru, the True, Dear Lord.
Manmohan SinghThe venerable Guru, the highly venerable Guru, True indeed is the most venerable Guru.
Manmohan Singh (Punjabi)ਮਾਣਨੀਯ ਗੁਰੂ ਜੀ, ਮਹਾਨ ਮਾਣਨੀਯ ਗੁਰੂ ਜੀ, ਸੱਚੇ ਹਨ ਪਰਮ ਮਾਣਨੀਯ ਗੁਰੂ ਜੀ।
Fareedkot Teekaਸ੍ਰੀ ਸਤਿਗੁਰੂ ਜੀ ਤੀਨੋਂ ਕਾਲ ਮੇਂ ਸਤ ਸਰੂਪ ਹੈਂ॥
Prof. Sahib Singhਸਤਿਗੁਰੂ ਹੀ ਸਦਾ-ਥਿਰ ਹੈ।ਪਦ ਅਰਥ ਸਤਿ = ਸਦਾ ਅਟੱਲ।
SikhNet (Spanish)El Supremo Guru, el Supremo Guru, el Supremo Guru, el Verdadero y Adorado Señor.
ਗੁਰ ਕਹਿਆ ਮਾਨੁ. ਨਿਜ ਨਿਧਾਨੁ, ਸਚੁ ਜਾਨੁ ਮੰਤ੍ਰੁ ਇਹੈ; ਨਿਸਿ ਬਾਸੁਰ ਹੋਇ ਕਲੵਾਨੁ, ਲਹਹਿ ਪਰਮ ਗਤਿ ਜੀਉ ॥
gur kahiaa maan. nij nidhaan, sach jaan mantru ihai; nis baasur hoe kalayaan, laheh param gat jeeo |
Sant Singh KhalsaRespect and obey the Guru's Word; this is your own personal treasure - know this mantra as true. Night and day, you shall be saved, and blessed with the supreme status.
Manmohan SinghKnow thou this instruction as true, obey thou the Guru's word, This alone is thy personal treasure, Thiswise thou shall be eternally emancipated and shall be blessed with the supreme status.
Manmohan Singh (Punjabi)ਇਸ ਉਪਦੇਸ਼ ਨੂੰ ਤੂੰ ਸੱਚ ਕਰਕੇ ਜਾਣ ਲੈ, ਤੂੰ ਗੁਰਾਂ ਦੇ ਬਚਨ ਤੇ ਅਮਲ ਕਰ। ਕੇਵਲ ਇਹ ਹੀ ਤੇਰਾ ਜਾਤੀ ਖਜਾਨਾ ਹੈ। ਇਸ ਤਰ੍ਹਾਂ ਤੂੰ ਸਦੀਵੀ ਮੁਕਤ ਥੀ ਵੰਞੇਗਾ ਅਤੇ ਤੈਨੂੰ ਮਹਾਨ ਮਰਤਬਾ ਪਰਾਪਤ ਹੋ ਜਾਵੇਗਾ।
Fareedkot Teekaਹੇ ਭਾਈ! ਗੁਰੋਂ ਕਾ ਕਹਾ ਹੂਆ (ਮੰਤ੍ਰ) ਉਪਦੇਸ਼ (ਮਾਨੁ) ਮਨਨ ਕਰ, ਇਸ ਕਰ ਕੇ ਅਪਨਾ ਸਰੂਪ ਰੂਪੀ ਖਜਾਨਾ ਪਾਵੇਂਗਾ। ਪੁਨਾ ਇਸ ਤੇ (ਪਰਮਗਤਿ) ਵਿਦੇਹ ਮੁਕਤੀ ਕੋ ਪਾਵੇਂਗਾ ਔ ਜਬ ਤਕ ਜੀਵੇਂਗਾ ਤਬ ਤਕ ਰਾਤ੍ਰਿ ਦਿਨ (ਕਲ੍ਹਾਨੁ) ਸੁਖ ਹੋਵੇਗਾ, ਇਹ ਬਾਤ (ਸਚੁ) ਨਿਸਚੇ ਜਾਣੀ॥
Prof. Sahib Singh(ਹੇ ਮਨ!) ਸਤਿਗੁਰੂ ਦਾ ਬਚਨ ਮੰਨ, ਇਹੀ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਮੰਨ ਕਿ ਇਹੀ ਮੰਤ੍ਰ ਹੈ (ਜਿਸ ਨਾਲ ਤੈਨੂੰ) ਦਿਨ ਰਾਤ ਸੁਖ ਹੋਇਆ ਤੇ ਤੂੰ ਉੱਚੀ ਪਦਵੀ ਪਾ ਲਏਂਗਾ।ਪਦ ਅਰਥ ਨਿਜ = ਆਪਣਾ (ਭਾਵ, ਨਾਲ ਨਿਭਣ ਵਾਲਾ)। ਨਿਧਾਨੁ = ਖ਼ਜ਼ਾਨਾ। ਸਚੁ ਜਾਣੁ = ਨਿਸਚੇ ਜਾਣ, ਸਹੀ ਸਮਝ। ਨਿਸਿ = ਰਾਤ। ਬਾਸੁਰ = ਦਿਨ। ਕਲ੍ਯ੍ਯਾਨੁ = ਸੁਖ। ਲਹਹਿ = ਪ੍ਰਾਪਤ ਕਰੇਂਗਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
SikhNet (Spanish)Respeta y obedece la Palabra del Guru, este es tu propio y personal Tesoro, reconoce este Mantra como Verdad noche y día, y serás salvado y bendecido con el Estado de Éxtasis.
ਕਾਮੁ ਕ੍ਰੋਧੁ ਲੋਭੁ ਮੋਹੁ, ਜਣ ਜਣ ਸਿਉ ਛਾਡੁ ਧੋਹੁ; ਹਉਮੈ ਕਾ ਫੰਧੁ ਕਾਟੁ, ਸਾਧਸੰਗਿ ਰਤਿ ਜੀਉ ॥
kaam krodh lobh mohu, jan jan siau chhaadd dhohu; haumai kaa fandh kaatt, saadhasang rat jeeo |
Sant Singh KhalsaRenounce sexual desire, anger, greed and attachment; give up your games of deception. Snap the noose of egotism, and let yourself be at home in the Saadh Sangat, the Company of the Holy.
Manmohan SinghRenounce thou lust, wrath, avarice and worldly love, give up deceiving one and all, snap the noose of self-conceit and be thou imbued with the saints' society.
Manmohan Singh (Punjabi)ਤੂੰ ਸ਼ਹਿਵਤ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਜਣੇ ਖਣੇ ਨਾਲ ਧੋਖਾ ਕਰਨਾ ਤਿਆਗ ਦੇ, ਸਵੈ-ਹੰਗਤਾ ਦੀ ਫਾਹੀ ਨੂੰ ਕੁਤਰ ਛੱਡ ਅਤੇ ਤੂੰ ਸਤਿਸੰਗਤ ਨਾਲ ਰੰਗਿਆ ਜਾ।
Fareedkot Teekaਤਾਂ ਤੇ ਹੇ ਭਾਈ! ਕਾਮ, ਕ੍ਰੋਧ, ਲੋਭ, ਮੋਹ, ਵਿਕਾਰੋਂ ਕੋ ਤਿਆਗ ਕਰ (ਜਣ ਜਣ) ਹਰ ਏਕ ਸੇ (ਧੋਹ) ਛਲ ਕਰਨਾ ਛਾਡ ਦੇਹ, ਹਉਮੈ ਕਾ (ਫੰਧੁ) ਫਾਹ ਕਾਟ ਔ ਸਾਧ ਸੰਗਤਿ ਕੇ ਸਾਥ (ਰਤਿ) ਪ੍ਰੀਤੀ ਕਰ॥
Prof. Sahib Singhਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇਹ; ਹਉਮੈ ਦੀ ਫਾਹੀ (ਭੀ) ਦੂਰ ਕਰ ਤੇ ਸਾਧ ਸੰਗਤ ਵਿਚ ਪਿਆਰ ਪਾ।ਪਦ ਅਰਥ ਧੋਹੁ = ਠੱਗੀ। ਜਣ ਜਣ ਸਿਉ = ਧਿਰ ਧਿਰ ਨਾਲ। ਫੰਧੁ = ਫਾਹੀ। ਰਤਿ = ਪਿਆਰ।
SikhNet (Spanish)Renuncia a la lujuria, al enojo, a la avaricia y al apego, deja tus juegos de decepción, corta el dogal del egoísmo y deja que tu ser se sienta en casa en la Saad Sangat, la Compañía de los Santos.
ਦੇਹ ਗੇਹੁ ਤ੍ਰਿਅ ਸਨੇਹੁ; ਚਿਤ ਬਿਲਾਸੁ. ਜਗਤ ਏਹੁ; ਚਰਨ ਕਮਲ ਸਦਾ ਸੇਉ. ਦ੍ਰਿੜਤਾ ਕਰੁ ਮਤਿ ਜੀਉ ॥
deh gehu tria sanehu; chit bilaas. jagat ehu; charan kamal sadaa seo. drirrataa kar mat jeeo |
Sant Singh KhalsaFree your consciousness of attachment to your body, your home, your spouse, and the pleasures of this world. Serve forever at His Lotus Feet, and firmly implant these teachings within.
Manmohan SinghGrasp thou this instruction in this world, abandon the love of thy body, home, wife and mind's revelments and ever serve the lotus feet to thy Guru.
Manmohan Singh (Punjabi)ਇਸ ਜਹਾਨ ਅੰਦਰ ਤੂੰ ਇਸ ਸਿਖਮਤ ਨੂੰ ਗ੍ਰਹਿਣ ਕਰ ਲੈ, ਆਪਣੀ ਕਾਇਆ, ਘਰ, ਇਸਤਰੀ ਅਤੇ ਮਨ ਦੀਆਂ ਰੰਗਰਲੀਖਆਂ ਦੀ ਮੁਹਬਤ ਨੂੰ ਛਡ ਦੇ ਅਤੇ ਸਦੀਵ ਹੀ ਆਪਣੇ ਗੁਰਾਂ ਦੇ ਕੰਵਲ ਪੈਰਾਂ ਦੀ ਘਾਲ ਕਮਾ।
Fareedkot Teeka(ਦੇਹੁ) ਸਰੀਰ ਔਰ (ਗੇਹੁ) ਘਰ ਔ (ਤ੍ਰਿਅ) ਇਸਤ੍ਰੀ ਕਾ ਜੋ (ਸਨੇਹੁ) ਪ੍ਰੇਮ ਹੈ, ਇਹ ਸੰਪੂਰਨ ਜਗਤ ਚਿਤ ਕਾ ਹੀ ਬਿਲਾਸ ਜਾਣ। ਭਾਵ ਮਨੋ ਮਾਤ੍ਰ ਜਾਣ ਵਾ ਇਹ ਜਗਤ (ਚਿਤ) ਚੇਤਨ ਕਾ ਬਿਲਾਸ ਜਾਣ ਕਰ ਕੇ ਸਤਿਗੁਰੋਂ ਕੇ ਚਰਨ ਕਮਲੋਂ ਕੋ ਸਦਾ ਸੇਵਨ ਕਰ, ਬੁਧੀ ਮੇਂ ਐਸੀ ਭਾਵਨਾ ਦ੍ਰਿੜ ਕਰ॥
Prof. Sahib Singhਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ, ਇਹ (ਸਾਰਾ) ਸੰਸਾਰ ਮਨ ਦੀ (ਹੀ) ਖੇਡ ਹੈ। (ਸਤਿਗੁਰੂ ਦੇ) ਚਰਨ ਕਮਲਾਂ ਦਾ ਸਿਮਰਨ ਕਰ, (ਆਪਣੀ) ਮੱਤ ਵਿਚ ਇਹੀ ਭਾਵ ਦ੍ਰਿੜ੍ਹ ਕਰ।ਪਦ ਅਰਥ ਦੇਹ = ਸਰੀਰ। ਗੇਹੁ = ਗਰ। ਤ੍ਰਿਅ ਸਨੇਹੁ = ਇਸਤ੍ਰੀ ਦਾ ਪਿਆਰ। ਚਿਤ ਬਿਲਾਸੁ = ਮਨ ਦੀ ਖੇਡ। ਸੇਉ = ਸਿਮਰ। ਦ੍ਰਿੜਤਾ = ਪਕਿਆਈ, ਸਿਦਕ।
SikhNet (Spanish)Libera tu conciencia de los apegos a tu casa, a tu cuerpo, a tu pareja y a los placeres de este mundo, sirve para siempre a Sus Pies de Loto e Implanta firmemente estas Enseñanzas en tu interior.
ਨਾਮੁ ਸਾਰੁ. ਹੀਏ ਧਾਰੁ, ਤਜੁ ਬਿਕਾਰੁ ਮਨ ਗਯੰਦ; ਸਿਰੀ ਗੁਰੂ ਸਿਰੀ ਗੁਰੂ, ਸਿਰੀ ਗੁਰੂ ਸਤਿ ਜੀਉ ॥੫॥੧੦॥
naam saar. hee dhaar, taj bikaar man gayand; siree guroo siree guroo, siree guroo sat jeeo |5|10|
Sant Singh KhalsaEnshrine this most excellent Name within your heart, and renounce the wickedness of the mind, O Gayand. the Supreme Guru, the Supreme Guru, the Supreme Guru, the True, Dear Lord. ||5||10||
Manmohan SinghSays Gayand, the bard, enshrine thou in thy heart the sublime Name and renounce thine mind's wickedness. The venerable Guru, the highly venerable Guru, true is the most venerable Guru.
Manmohan Singh (Punjabi)ਗਯੰਦ ਭਟ ਆਖਦਾ ਹੈ, ਤੂੰ ਆਪਣੇ ਦਿਲ ਅੰਦਰ ਸ਼੍ਰੇਸ਼ਟ ਨਾਮ ਨੂੰ ਅਸਥਾਪਨ ਕਰ ਅਤੇ ਆਪਣੇ ਚਿੱਤ ਦੀ ਬਦੀ ਨੂੰ ਛੱਡ ਦੇ। ਮਾਣਨੀਯ ਗੁਰੂ ਜੀ ਮਹਾਨ ਮਾਣਨੀਯ ਗੁਰੂ ਜੀ, ਸੱਚੇ ਹਨ ਪਰਮ ਮਾਣਨੀਯ ਗੁਰੂ ਜੀ।
Fareedkot Teeka'ਗਯੰਦ' ਨਾਮਾ ਭੱਟ ਕਹਿਤਾ ਹੈ: ਵਾ ਹੇ ਮਨ (ਗਯੰਦ) ਹਸਤੀ! ਸ੍ਰੀ ਗੁਰੂ ਜੋ ਤੀਨੋਂ ਕਾਲੋਂ ਮੇਂ ਸਤ ਸਰੂਪ ਹੈਂ ਤਿਨੋਂ ਦੁਆਰੇ ਸ੍ਰੇਸਟ ਨਾਮ ਕੋ ਹਿਰਦੇ ਮੇਂ ਧਾਰ ਔ ਬਿਕਾਰੋਂ ਕੋ ਤਿਆਗ॥੫॥੧੦॥
Prof. Sahib Singhਹੇ ਗਯੰਦ ਦੇ ਮਨ! (ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਸਤਿਗੁਰੂ (ਹੀ) ਸਦਾ-ਥਿਰ ਹੈ ॥੫॥੧੦॥
SikhNet (Spanish)Enaltece el Excelente Nombre en tu corazón y renuncia a la maldad de la mente, oh Geyand, el Guru Verdadero, el Guru Verdadero, el Guru Verdadero, es Él Mismo el Señor del Universo. (5-10)