ੴ

ਸਿੱਖਬਾਣੀ · SikhBani

ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥

sundar suaamee dhaam bhagatah bisraam aasaa lag jeevate jeeo
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 80, 81 · 7 lines
Translations

ਛੰਤੁ ॥

chhant | Ang 80

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
SikhNet (Spanish)Chhant.

ਸੁੰਦਰ ਸੁਆਮੀ ਧਾਮ. ਭਗਤਹ ਬਿਸ੍ਰਾਮ; ਆਸਾ ਲਗਿ ਜੀਵਤੇ ਜੀਉ ॥

sundar suaamee dhaam. bhagatah bisraam; aasaa lag jeevate jeeo | Ang 80

Sant Singh KhalsaMy Lord and Master's Home is beautiful. It is the resting place of His devotees, who live in hopes of attaining it.
Manmohan SinghBeautiful is Lord's abode. It is the resting place of His slaves, who live in the hope of getting at it.1
Manmohan Singh (Punjabi)ਸੁਹਣਾ ਹੈ ਸਾਹਿਬਦਾ ਅਸਥਾਨ। ਇਹ ਉਸ ਦੇ ਗੋਲਿਆਂ ਦੀ ਆਰਾਮ ਦੀ ਥਾਂ ਹੈ, ਜਿਸ ਨੂੰ ਪਰਾਪਤ ਕਰਨ ਦੀ ਉਮੀਦ ਵਿੱਚ ਉਹ ਜੀਊਦੇ ਹਨ।
Fareedkot Teekaਅਤੀ ਸੋਭਨੀਕ ਹੈ ਸ੍ਵਾਮੀ ਕਾ (ਧਾਮ) ਘਰ ਭਾਵ ਬੈਕੁੰਠ, ਜਹਾਂ ਅਨੇਕ ਪ੍ਰਕਾਰ ਕੀਆਂ ਮਣੀਆਂ ਜਰਤ ਹੋ ਰਹੀ ਹੈਂ ਤਿਸ ਮੇਂ ਭਗਤ ਜਨੋਂ ਕਾ ਬਿਸਰਾਮ ਹੋਤਾ ਹੈ। ਭਾਵ ਯਿਹ ਕਿ ਭਗਤ ਜਨ ਅਨੇਕ ਪ੍ਰਕਾਰ ਕੇ ਜਪ ਤਪ ਆਦਿਕੋਂ ਕੇ ਸ੍ਰਮ ਕਰਨੇ ਸੇ ਥਕਤ ਹੂਏ ਹੋਤੇ ਹੈਂ, ਸੋ ਤਹਾਂ ਨਿਵਾਸ ਕਰ ਕੇ ਸ੍ਰਮ ਨਿਵਾਰਨ ਕਰਤੇ ਹੈਂ। ਪੁਨਃ ਏਕ ਜੀਵ ਕੋ ਭਗਤੀ ਕਰ ਜਾ ਪ੍ਰਾਪਤਿ ਹੂਏ ਹੈਂ, ਔਰ ਏਕ ਵਰਤਮਾਨ ਕਾਲ ਮੇਂ ਬੈਕੁੰਠ ਜਾਨੇ ਕੀ ਇੱਛਾ ਮੇਂ ਲਗੇ ਹੂਏ ਜੀਵਤੇ ਹੈਂ॥
Prof. Sahib Singhਮਾਲਕ-ਪ੍ਰਭੂ ਦੇ ਸੋਹਣੇ ਚਰਨ ਭਗਤ ਜਨਾਂ (ਦੇ ਮਨ) ਵਾਸਤੇ ਨਿਵਾਸ-ਅਸਥਾਨ ਹੁੰਦਾ ਹੈ (ਭਗਤ ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਹੀ) ਆਸ਼ਾ ਧਾਰ ਕੇ ਆਪਣਾ ਜੀਵਨ ਉੱਚਾ ਕਰਦੇ ਹਨ।

ਪਦ ਅਰਥ ਧਾਮ = ਘਰ {धामन}। ਸੁਆਮੀ ਧਾਮ = ਪ੍ਰਭੂ-ਪਤੀ ਦੇ ਚਰਨ। ਬਿਸ੍ਰਾਮ = ਆਸਰਾ। ਭਗਤਹ = ਭਗਤਾਂ ਵਾਸਤੇ। ਆਸਾ ਲਗਿ = ਆਸ ਧਾਰ ਕੇ। ਜੀਵਤੇ = ਆਤਮਕ ਜੀਵਨ ਬਣਾਂਦੇ ਹਨ, ਜੀਵਨ ਉੱਚਾ ਕਰਦੇ ਹਨ।

SikhNet (Spanish)El Recinto del Maestro es bellísimo, ahí habitan los Devotos, ésta es su única esperanza.

ਮਨਿ ਤਨੇ ਗਲਤਾਨ. ਸਿਮਰਤ ਪ੍ਰਭ ਨਾਮ; ਹਰਿ ਅੰਮ੍ਰਿਤੁ ਪੀਵਤੇ ਜੀਉ ॥

man tane galataan. simarat prabh naam; har amrit peevate jeeo | Ang 80

Sant Singh KhalsaTheir minds and bodies are absorbed in meditation on the Name of God; they drink in the Lord's Ambrosial Nectar.
Manmohan SinghTheir mind's and bodies are absorbed in the meditation of the Lord's Name, and they quaff God's elixir.
Manmohan Singh (Punjabi)ਉਨ੍ਹਾਂ ਦੇ ਚਿੱਤ ਤੇ ਸਰੀਰ ਸਾਹਿਬ ਦੇ ਨਾਮ ਦੇ ਅਰਾਧਨ ਅੰਦਰ ਲੀਨ ਹਨ ਅਤੇ ਉਹ ਵਾਹਿਗੁਰੂ ਦੇ ਸੁਧਾ-ਰਸ ਨੂੰ ਪਾਨ ਕਰਦੇ ਹਨ।
Fareedkot Teekaਮਨ ਤਨ ਕਰ ਕੇ ਭਗਤੀ ਮੇਂ (ਗਲਤਾਨ) ਖਚਤ ਹੋ ਰਹੇ ਹੈਂ, ਔਰ ਪ੍ਰਭੂ ਕੇ ਨਾਮ ਕੋ ਸਿਮਰਤੇ ਹੂਏ ਹਰੀ ਜੀ ਕਾ ਅਨੰਦ ਰੂਪੀ ਅੰਮ੍ਰਿਤ ਪਾਨ ਕਰਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ (ਭਗਤ ਜਨ ਆਪਣੇ) ਮਨ ਦੀ ਰਾਹੀਂ (ਆਪਣੇ) ਸਰੀਰ ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।

ਪਦ ਅਰਥ ਮਨਿ ਤਨੇ = ਮਨਿ ਤਨਿ, ਮਨ ਦੀ ਰਾਹੀਂ ਤੇ ਤਨ ਦੀ ਰਾਹੀਂ। ਗਲਤਾਨ = ਮਸਤ। ਥਿਰੁ = ਟਿਕੇ ਹੋਏ, ਅਡੋਲ।

SikhNet (Spanish)Sus cuerpos y sus mentes están inmersos en el Nombre del Señor y ellos beben del Néctar todo el tiempo.

ਅੰਮ੍ਰਿਤੁ ਹਰਿ ਪੀਵਤੇ. ਸਦਾ ਥਿਰੁ ਥੀਵਤੇ; ਬਿਖੈ ਬਨੁ ਫੀਕਾ ਜਾਨਿਆ ॥

amrit har peevate. sadaa thir theevate; bikhai ban feekaa jaaniaa | Ang 81

Sant Singh KhalsaThey drink in the Lord's Ambrosial Nectar, and become eternally stable. They know that the water of corruption is insipid and tasteless.
Manmohan SinghGod's Nectar they drink and become eternally stable. The water of sins, they deem insipid.
Manmohan Singh (Punjabi)ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
Fareedkot Teekaਤਿਸ ਅੰਮ੍ਰਿਤ ਹਰੀ ਨਾਮ ਪਾਨ ਕਰਨੇ ਸੇ ਸਦਾ ਹੀ ਅਚੱਲਤਾ ਕੋ ਪ੍ਰਾਪਤਿ ਹੋਤੇ ਹੈਂ, ਔਰ ਬਿਖਯ ਰੂਪੀ (ਬਨੁ) ਜਲ ਤਿਨੋਂ ਨੈ (ਫੀਕਾ) ਨਿਰਸੁ ਜਾਨਿਆ ਹੈ॥
Prof. Sahib Singhਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ।

ਪਦ ਅਰਥ ਥੀਵਤੇ = ਹੁੰਦੇ ਹਨ। ਬਿਖੈ ਬਨੁ = ਵਿਸ਼ਿਆਂ ਦਾ ਪਾਣੀ। ਬਨੁ = ਪਾਣੀ {वनं कानने जले}। ਫੀਕਾ = ਬੇ-ਸੁਆਦਾ।

SikhNet (Spanish)Del Néctar del Señor ellos beben y se vuelven eternos, y el agua salobre y venenosa de la corrupción, no la tocan.

ਭਏ ਕਿਰਪਾਲ ਗੋਪਾਲ ਪ੍ਰਭ ਮੇਰੇ; ਸਾਧਸੰਗਤਿ ਨਿਧਿ ਮਾਨਿਆ ॥

bhe kirapaal gopaal prabh mere; saadhasangat nidh maaniaa | Ang 81

Sant Singh KhalsaWhen my God, the Lord of the Universe became merciful, I came to look upon the Saadh Sangat as the treasure.
Manmohan SinghWhen my Lord, the world cherisher became merciful, I came to admit that in the society of saints are the nine treasure.
Manmohan Singh (Punjabi)ਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ।
Fareedkot Teekaਮੇਰੇ ਪ੍ਰਭੂ ਗੋਪਾਲ ਜੋ ਹੈਂ ਤਿਨ ਭਗਤੋਂ ਪਰ ਕ੍ਰਿਪਾਲ ਹੂਏ ਹੈਂ, ਔਰ ਤਿਨੋਂ ਨੇ ਸਾਧ ਸੰਗਤ ਕੋ ਨਿਧਿ ਰੂਪ ਕਰ ਕੇ ਮਾਨਾ ਹੈ॥
Prof. Sahib Singhਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ।

ਪਦ ਅਰਥ ਨਿਧਿ = ਖ਼ਜ਼ਾਨਾ। ਨਿਧਿ ਮਾਨਿਆ = ਨਾਮ-ਖਜ਼ਾਨੇ ਵਿਚ (ਉਹਨਾਂ ਦਾ) ਮਨ ਪਤੀਜ ਜਾਂਦਾ ਹੈ।

SikhNet (Spanish)Cuando mi Señor, el Soporte de la Tierra, está Complacido, veo la Saad Sangat, la Sociedad de los Santos como los Nueve Tesoros.

ਸਰਬਸੋ ਸੂਖ. ਆਨੰਦ ਘਨ ਪਿਆਰੇ; ਹਰਿ ਰਤਨੁ. ਮਨ ਅੰਤਰਿ ਸੀਵਤੇ ॥

sarabaso sookh. aanand ghan piaare; har ratan. man antar seevate | Ang 81

Sant Singh KhalsaAll pleasures and supreme ecstasy, O my Beloved, come to those who sew the Jewel of the Lord into their minds.
Manmohan SinghO my dear! they, who sew into their mind God the gem, obtain all happiness and abundant joy.
Manmohan Singh (Punjabi)ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
Fareedkot Teekaਜੋ ਸਰਬੰਸ ਕਾ ਸੁਖ ਹੈ, ਭਾਵ ਯਹਿ ਕਿ ਧਨ ਪੁਤ੍ਰਾਦਿ ਸਰਬ ਸੁਖ, ਔਰ (ਆਨੰਦ ਘਨ) ਸਘਨਾਨੰਦ, ਭਾਵ ਯਹਿ ਕਿ ਬ੍ਰਹਮਾ ਨੰਦ, ਤਿਸ ਕੇ ਪਿਆਰੇ ਹੈਂ। ਔਰ ਹਰੀ ਰਤਨ ਰੂਪ ਅਰਥਾਤ ਉਤਮ ਕੋ ਮਨ ਕੇ ਅੰਤਰ ਸੀਵਤੇ ਅਰਥਾਤ ਧਾਰਨ ਕਰਤੇ ਹੈਂ॥
Prof. Sahib Singhਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।

ਪਦ ਅਰਥ ਸਰਬਸੋ = ਸਰਬਸੁ {सर्वस्व} ਸਾਰਾ ਧਨ। ਘਨ = ਬਹੁਤ। ਮਨ ਅੰਤਰਿ = ਮਨ ਵਿਚ। ਸੀਵਤੇ = ਪ੍ਰੋ ਲੈਂਦੇ ਹਨ।

SikhNet (Spanish)Y así uno obtiene Paz, toda Dicha, oh querido, y uno siembra en la mente al Señor, que es la Joya Preciosa.

ਇਕੁ ਤਿਲੁ. ਨਹੀ ਵਿਸਰੈ ਪ੍ਰਾਨ ਆਧਾਰਾ; ਜਪਿ ਜਪਿ ਨਾਨਕ. ਜੀਵਤੇ ॥੩॥

eik til. nahee visarai praan aadhaaraa; jap jap naanak. jeevate |3| Ang 81

Sant Singh KhalsaThey do not forget, even for an instant, the Support of the breath of life. They live by constantly meditating on Him, O Nanak. ||3||
Manmohan SinghEven for a moment they forget not God, the prop of life, and live by constantly remembering Him O Nanak!
Manmohan Singh (Punjabi)ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
Fareedkot Teekaਤਿਨ ਕੋ ਪ੍ਰਾਨੋਂ ਕਾ ਆਸਰਾ ਰੂਪ ਪਰਮੇਸ੍ਵਰ ਇਕ ਸ੍ਵਾਸ ਮਾਤ੍ਰ ਭੀ ਬਿਸਰਤਾ ਨਹੀਂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੂੰ ਮਨ ਬਾਨੀ ਸੇ ਜਪ ਕਰ ਜੀਵਤੇ ਹੈਂ॥੩॥
Prof. Sahib Singhਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥

ਪਦ ਅਰਥ ਪ੍ਰਾਨ ਆਧਾਰਾ = ਜਿੰਦ ਦਾ ਆਸਰਾ ॥੩॥

SikhNet (Spanish)Preciosa. No te olvides de Él, pues es la Vida de tu vida, habita en Él. (3)
Answers quote the Granth verbatim with Ang citations. AI commentary is not Gurbani and not a religious ruling.