ੴ

ਸਿੱਖਬਾਣੀ · SikhBani

ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥

aape chaattasaal aap hai paadhaa aape chaattarre parran kau...
Guru Ramdas Ji ਗੁਰੂ ਰਾਮਦਾਸ ਜੀ · Raag Bihaagraa · Ang 552, 553 · 6 lines
Translations

ਪਉੜੀ ॥

paurree | Ang 552

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਚਾਟਸਾਲ. ਆਪਿ ਹੈ ਪਾਧਾ; ਆਪੇ ਚਾਟੜੇ ਪੜਣ ਕਉ ਆਣੇ ॥

aape chaattasaal. aap hai paadhaa; aape chaattarre parran kau aane | Ang 552

Sant Singh KhalsaHe Himself is the school, He Himself is the teacher, and He Himself brings the students to be taught.
Manmohan SinghThe Lord Himself is the school, Himself the teacher and Himself brings the pupils to be coached.
Manmohan Singh (Punjabi)ਸੁਆਮੀ ਆਪ ਪਾਠਸ਼ਾਲਾ ਹੈ, ਆਪ ਹੀ ਮਾਸਟਰ ਅਤੇ ਆਪ ਹੀ ਪੜ੍ਹਾਉਣ ਲਈ ਵਿਦਿਆਰਥੀਆਂ ਨੂੰ ਲਿਆਉਂਦਾ ਹੈ।
Fareedkot Teekaਹੇ ਭਗਵਾਨ! ਤੂੰ ਆਪੇ ਚਾਟਸਾਲ, ਸਤਿਗੁਰੂ ਪਾਧਾ ਪੜਾਉਨੇ ਵਾਲਾ ਭੀ ਆਪ ਹੈਂ। ਤੂੰ ਆਪੇ ਹੀ ਜਗ੍ਯਾਸੂ ਰੂਪੁ ਚਾਟੜੇ ਪੜਨੇ ਵਾਸਤੇ ਲਿਆਂਦੇ ਹੈਂ॥
Prof. Sahib Singhਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਵਿਦਆਰਥੀ ਪੜ੍ਹਨ ਨੂੰ ਲਿਆਉਂਦਾ ਹੈ।

ਪਦ ਅਰਥ ਚਾਟਸਾਲ = ਪਾਠਸ਼ਾਲਾ। ਪਾਧਾ = ਪੜ੍ਹਾਣ ਵਾਲਾ। ਆਣੇ = ਲਿਆਉਂਦਾ ਹੈ।

SikhNet (Spanish)El Señor Mismo es la escuela, Él Mismo es el Maestro, Él Mismo trae a los alumnos para ser instruidos.

ਆਪੇ ਪਿਤਾ. ਮਾਤਾ ਹੈ ਆਪੇ; ਆਪੇ ਬਾਲਕ ਕਰੇ ਸਿਆਣੇ ॥

aape pitaa. maataa hai aape; aape baalak kare siaane | Ang 552

Sant Singh KhalsaHe Himself is the father, He Himself is the mother, and He Himself makes the children wise.
Manmohan SinghHe Himself is the Father, Himself the Mother and Himself He makes the children wise.
Manmohan Singh (Punjabi)ਉਹ ਆਪ ਬਾਬਲ ਹੈ ਆਪ ਹੀ ਅੰਮੜੀ ਅਤੇ ਆਪ ਹੀ ਉਹ ਬੱਚਿਆ ਨੂੰ ਅਕਲਮੰਦ ਬਣਾਉਂਦਾ ਹੈ।
Fareedkot Teekaਆਪੇ ਮਾਤਾ ਰੂਪੁ ਹੈਂ ਪਿਤਾ ਰੂਪੁ ਭੀ ਆਪ ਹੈਂ, ਤੂੰ ਆਪੇ ਹੀ ਬਾਲਕੋਂ ਕੋ ਚਤੁਰ ਕਰਤਾ ਹੈਂ॥
Prof. Sahib Singhਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ।
SikhNet (Spanish)Él Mismo es el padre y la madre, Él Mismo es quien vuelve sabia la mente del niño.

ਇਕ ਥੈ ਪੜਿ ਬੁਝੈ. ਸਭੁ ਆਪੇ; ਇਕ ਥੈ ਆਪੇ ਕਰੇ ਇਆਣੇ ॥

eik thai parr bujhai. sabh aape; ik thai aape kare eaane | Ang 552

Sant Singh KhalsaIn one place, He teaches them to read and understand everything, while in another place, He Himself makes them ignorant.
Manmohan SinghIn one place He Himself enables people to read and understand everything in another place Himself He makes them puerile.
Manmohan Singh (Punjabi)ਇੱਕ ਥਾਂ ਤੇ ਉਹ ਆਪ ਇਨਸਾਨਾਂ ਨੂੰ ਪੜ੍ਹਨਾ ਅਤੇ ਸਮਝਣਾ ਸਿਖਾਂਦਾ ਹੈ, ਹੋਰਸ ਥਾਂ ਤੇ ਉਹ ਖੁਦ ਹੀ ਉਨ੍ਹਾਂ ਨੂੰ ਅਣਜਾਣ ਬਣਾ ਦਿੰਦਾ ਹੈ।
Fareedkot Teeka(ਇਕ ਥੈ) ਏਕ ਸਥਾਨ ਮੇਂ ਆਪ ਹੀ ਸਭ ਪ੍ਰਕਾਰ ਸੇ ਪੜ ਕਰ ਕੇ ਬੂਝਤਾ ਹੈ, ਭਾਵ ਸਾਸਤ੍ਰ ਪੜਕੇ ਅਪਣੇ ਸਰੂਪੁ ਕੋ ਜਾਨਤਾ ਹੈ। ਤੈਨੇ ਆਪੇ ਹੀ ਏਕ ਸਥਾਨ ਮੇਂ ਇਆਣੇ, ਭਾਵ ਮੂਰਖ ਅਗ੍ਯਾਨੀ ਕੀਏ ਹੈਂ॥
Prof. Sahib Singhਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇੰਞਾਣੇ ਕਰ ਦੇਂਦਾ ਹੈ।

ਪਦ ਅਰਥ ਇਕ ਥੈ = ਕਿਤੇ ਤਾਂ, ਇਕ ਥਾਂ ਤਾਂ।

SikhNet (Spanish)Algunos son hechos Sabios, y llegan a conocer Todo, mientras que a otros Él los deja ignorantes como siempre.

ਇਕਨਾ ਅੰਦਰਿ ਮਹਲਿ ਬੁਲਾਏ; ਜਾ ਆਪਿ ਤੇਰੈ ਮਨਿ ਸਚੇ ਭਾਣੇ ॥

eikanaa andar mehal bulaae; jaa aap terai man sache bhaane | Ang 552

Sant Singh KhalsaSome, You summon to the Mansion of Your Presence within, when they are pleasing to Your Mind, O True Lord.
Manmohan SinghSome, when they become pleasing to Thy mind, O True Lord, thou callest within Thine mansion.
Manmohan Singh (Punjabi)ਕਈਆਂ ਨੂੰ ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ, ਹੇ ਸੱਚੇ ਸੁਆਮੀ ਤੂੰ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈਂ।
Fareedkot Teekaਸਚੇ ਜਬ ਆਪ ਤੇਰੇ ਮਨ ਮੇਂ ਅਛੇ ਲਗੇ ਹੈਂ ਤਬ ਸੋ ਇਕ ਮਹਲ ਕੇ ਅੰਦਰ ਬੁਲਾਇ ਲੀਏ ਹੈਂ, ਭਾਵ ਸਰੂਪੁ ਮੇਂ ਪ੍ਰਾਪਤਿ ਕਰ ਦੀਏ ਹੈਂ॥
Prof. Sahib Singhਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈਂ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ।
SikhNet (Spanish)A algunos Él los llama a Su Presencia, cuando está en la Voluntad de Él, del Uno Verdadero.

ਜਿਨਾ ਆਪੇ ਗੁਰਮੁਖਿ ਦੇ ਵਡਿਆਈ; ਸੇ ਜਨ ਸਚੀ ਦਰਗਹਿ ਜਾਣੇ ॥੧੧॥

jinaa aape guramukh de vaddiaaee; se jan sachee darageh jaane |11| Ang 553

Sant Singh KhalsaThat Gurmukh, whom You have blessed with greatness - that humble being is known in Your True Court. ||11||
Manmohan SinghThe man, whom Thou blesseth with greatness, through the Guru, are renowned in Thy True court O Lord.
Manmohan Singh (Punjabi)ਉਹ ਬੰਦੇ, ਜਿਨ੍ਹਾਂ ਨੂੰ ਤੂੰ ਗੁਰਾਂ ਦੇ ਰਾਹੀਂ ਮਾਣ ਬਖਸ਼ਦਾ ਹੈਂ, ਤੇਰੇ ਸੱਚੇ ਦਰਬਾਰ ਅੰਦਰ ਨਾਮਵਰ ਹੋ ਜਾਂਦੇ ਹਨ, ਹੇ ਸੁਆਮੀ!
Fareedkot Teekaਜਿਨ ਗੁਰਮੁਖੋਂ ਕੋ ਆਪ ਵਡਿਆਈ ਦੇਤਾ ਹੈ, ਸੋ ਪੁਰਖ ਤੇਰੀ ਸਚੀ ਦਰਗਾਹ ਮੇਂ ਜਾਨੇ ਗਏ ਹੈਂ॥੧੧॥☬ਇਸ ਸਲੋਕ ਮੇਂ ਸ੍ਰੀ ਗੁਰੂ ਜੀ ਮਰਦਾਨੇ ਕੇ ਪੂਛਨੇ ਸੇ ਤਿਸ ਕੇ ਪ੍ਰਤਿ ਗੁਰਮੁਖਤਾ ਅਰੁ ਮਨਮੁਖਤਾ ਕੀ ਮਦਰਾ ਕਾ ਰੂਪੁ ਬਰਨਨ ਕਰਤੇ ਹੈਂ ਔਰੁ ਦੋ ਪਰਕਾਰ ਕੀ ਮਦਿਰਾ ਮਨਮੁਖੋਂ ਕੀ ਔਰੁ ਗੁਰਮੁਖੋਂ ਕੀ ਕਹੀ ਹੈ। ਪ੍ਰਥਮ ਮਨਮੁਖੋਂ ਕੀ ਮਦਿਰਾ ਕਹਤੇ ਹੈਂ:
Prof. Sahib Singhਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈਂ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ ॥੧੧॥
SikhNet (Spanish)Los Gurmukjs que el Señor bendice con Su Gloria, son aclamados en la Corte del Señor. (11)
Answers quote the Granth verbatim with Ang citations. AI commentary is not Gurbani and not a religious ruling.