ੴ

ਸਿੱਖਬਾਣੀ · SikhBani

Ang 315

Sri Guru Granth Sahib · Raag Gauree · 10 shabads, 45 lines
Translations
Shabad Guru Arjan Dev Ji Raag Gauree

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਰਹਦੇ ਖੁਹਦੇ ਨਿੰਦਕ ਮਾਰਿਅਨੁ; ਕਰਿ ਆਪੇ ਆਹਰੁ ॥

rahade khuhade nindak maarian; kar aape aahar |

Sant Singh KhalsaBy their own efforts, the slanderers have destroyed all remnants of themselves.
Manmohan SinghBy making effort, the Lord has Himself destroyed the remnants of slanderers.
Manmohan Singh (Punjabi)ਉਪਰਾਲਾ ਕਰਕੇ ਸੁਆਮੀ ਨੇ ਆਪ ਹੀ ਬਚਦੇ-ਖੁਚਦੇ ਬਦਖੋਈ ਕਰਨ ਵਾਲੇ ਮਾਰ ਸੁੱਟੇ ਹਨ।
Fareedkot Teekaਜੋ ਸਦਾ ਕੁਸੰਗ ਮੇਂ (ਰਹਦੇ) ਰਹਤੇ ਥੇ ਔਰ ਜੋ ਗੁਰੂ ਜੀ ਕੇ ਸਾਥ ਈਰਖਾ ਕਰਤੇ ਥੇ, ਸੋ ਨਿੰਦਕ ਆਪੇ ਹੀ ਵਾਹਗੁਰੂ ਨੇ (ਆਹਰੁ) ਉਦਮ ਕਰ ਕੇ ਮਾਰੇ ਹੈਂ। ਵਾ ਪੰਜਾਬੀ ਮੇਂ ਬਾਣੀ ਕੁਛਕ ਜੋ ਰਹ ਜਾਵੇ ਉਸ ਕੋ ਰਹਦਾ ਖੁਹਦਾ ਕਹਤੇ ਹੈਂ, ਭਾਵ ਯੇਹਿ ਕਿ ਜੋ ਗੁਰੂ ਨਾਨਕ ਔਰ ਗੁਰੂ ਅੰਗਦ ਜੀ ਕੇ ਨਿੰਦਕ ਥੇ, ਸੋ ਪਰਮੇਸ੍ਵਰ ਨੇ ਪਹਿਲੇ ਹੀ ਮਾਰ ਦੀਏ ਥੇ, ਜੈਸੇ ਖਡੂਰ ਮੇਂ ਜੋਗੀ ਥਾ। ਜੋ ਕੁਛ ਰਹੇ ਹੂਏ ਥੇ, ਸੋ ਗੁਰੂ ਅਮਰਦਾਸ ਜੀ ਕੇ ਵਕਤ ਮਾਰ ਦੀਏ॥☬ਜੇ ਕਹੇ ਤਿਨ ਕੇ ਮਾਰਨੇ ਕੋ ਪਰਮੇਸ੍ਵਰ ਨੇ ਆਪ ਆਹਰ ਕਿਉਂ ਕੀਆ? ਤਿਸ ਪਰ ਕਹਤੇ ਹੈਂ:
Prof. Sahib Singh(ਜਨਮ ਜਨਮਾਂਤਰਾਂ ਤੋ ਪਾਪ ਕਰ ਕੇ ਨਿੰਦਕ ਮਨੁੱਖ ਬਹੁਤਾ ਕੁਝ ਤਾਂ ਅੱਗੇ ਹੀ ਨਾਮ ਵਲੋਂ ਮਰ ਚੁਕਦੇ ਹਨ) ਬਾਕੀ ਜੋ ਥੋੜੇ ਬਹੁਤ (ਭਲੇ ਸੰਸਕਾਰ ਰਹਿ ਜਾਂਦੇ ਹਨ) ਉਹਨਾਂ ਨੂੰ ਪ੍ਰਭੂ ਨੇ ਆਪ ਉੱਦਮ ਕਰ ਕੇ (ਭਾਵ, ਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾ ਦਿੱਤਾ)
SikhNet (Spanish)Dios Mismo destruye a todos los calumniadores del Guru.

ਸੰਤ ਸਹਾਈ ਨਾਨਕਾ; ਵਰਤੈ ਸਭ ਜਾਹਰੁ ॥੧॥

sant sahaaee naanakaa; varatai sabh jaahar |1|

Sant Singh KhalsaThe Support of the Saints, O Nanak, is manifest, pervading everywhere. ||1||
Manmohan SinghO Nanak Lord the succour of saints is manifestly pervading every-where.
Manmohan Singh (Punjabi)ਨਾਨਕ! ਸਾਧੂਆਂ ਦਾ ਸਹਾਇਕ ਸੁਆਮੀ ਹਰ ਥਾਂ ਤੇ ਪਰਗਟ ਹੀ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਪੂਰਨ ਸੰਤ ਜਨੋਂ ਕਾ ਸਹਾਈ ਹੋ ਕਰ ਹਰੀ ਪ੍ਰਗਟ ਵਰਤ ਰਹਾ ਹੈ॥੧॥
Prof. Sahib Singhਤੇ, ਹੇ ਨਾਨਕ! ਸੰਤ ਜਨਾਂ ਦਾ ਰਾਖਾ ਹਰੀ ਸਭ ਥਾਈਂ ਪਰਗਟ ਖੇਲ ਕਰ ਰਿਹਾ ਹੈ ॥੧॥
SikhNet (Spanish)El Señor es el Soporte Eterno de los Santos, y ve, Sus Milagros son manifiestos.(1)

Open this shabad →

Shabad Guru Arjan Dev Ji Raag Gauree

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਮੁੰਢਹੁ ਭੁਲੇ ਮੁੰਢ ਤੇ; ਕਿਥੈ ਪਾਇਨਿ ਹਥੁ ॥

mundtahu bhule mundt te; kithai paaein hath |

Sant Singh KhalsaThose who went astray from the Primal Being in the very beginning - where can they find refuge?
Manmohan SinghThey who go astray from the Primal being from the very beginning where can they find refuge?
Manmohan Singh (Punjabi)ਜੋ ਆਰੰਭ ਤੋਂ ਹੀ ਆਦਿ ਪੁਰਖ ਪਾਸੋਂ ਖੁੰਝ ਗਏ ਹਨ, ਉਹ ਕਿਥੇ ਪਨਾਹ ਹਾਸਲ ਕਰ ਸਕਦੇ ਹਨ?
Fareedkot Teekaਜੋ (ਮੁੰਢਤੇ) ਮੂਲ ਰੂਪ ਪਰਮੇਸ੍ਵਰ ਸੇ (ਮੁੰਢਹੁ) ਆਦੋਂ ਜਨਮ ਕਾਲ ਸੇ ਹੀ ਭੂਲ ਗਏ ਹੈਂ, ਵਹੁ ਕਹਾ ਹਾਥ ਪਾਵੈ, ਭਾਵ ਯੇਹਿ ਕਿ ਉਨ ਕੋ ਕੋਈ ਆਸਰਾ ਨਹੀਂ ਮਿਲਤਾ॥
Prof. Sahib Singhਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ?
SikhNet (Spanish)¿Dónde pueden buscar refugio los que se alejaron del Señor desde el principio?

ਤਿੰਨੈ ਮਾਰੇ ਨਾਨਕਾ; ਜਿ ਕਰਣ ਕਾਰਣ ਸਮਰਥੁ ॥੨॥

tinai maare naanakaa; ji karan kaaran samarath |2|

Sant Singh KhalsaO Nanak, they are struck down by the All-powerful, the Cause of causes. ||2||
Manmohan SinghNanak they are smitten by Him, who is Omnipotent to do all works.
Manmohan Singh (Punjabi)ਨਾਨਕ, ਤਿੰਨਾਂ ਨੂੰ ਉਸ ਨੇ ਮਾਰਿਆਂ ਹੈ ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕਰਣ ਕਾਰਣ ਸਮਰਥ ਵਾਹਗੁਰੂ ਹੈ, ਤਿਸ ਨੇ ਮਾਰੇ ਹੈਂ॥੨॥☬ਪੀਛੇ ਚਉਥੀ ਪਾਤਸ਼ਾਹੀ ਕੀਆਂ ਪਉੜੀਆਂ ਥੀਆਂ। ਅਬ ਪੰਜਵੀਂ ਅਪਨੀ ਨਵੀਨ ਪਉੜੀ ਬਨਾਇ ਕਰ ਲਿਖਤੇ ਹੈਂ। ਇਸ ਵਾਸਤੇ ਮਹਲਾ ਪੰਜਵਾਂ ਵਾ ਪਉੜੀ ਨਵੀਂ ਲਿਖੀ ਜਾਤੀ ਹੈ। ਤਿਨ ਕਾ ਭੂਲਣਾ ਸਪਸਟ ਕਰਤੇ ਹੂਏ ਔਰ ਚੋਰੀ ਕਾ ਪ੍ਰਕਾਰ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singh(ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ ॥੨॥
SikhNet (Spanish)El Todo Poderoso Señor, Él Mismo, quien es la Causa de toda causa, los ha destruido. (2)

Open this shabad →

Shabad Guru Arjan Dev Ji Raag Gauree

ਪਉੜੀ ੫ ॥

paurree 5 |

Sant Singh KhalsaPauree, Fifth Mehl:
Manmohan SinghPauri 5th Guru.
Manmohan Singh (Punjabi)ਪਉੜੀ ਪੰਜਵੀਂ ਪਾਤਸ਼ਾਹੀ।
SikhNet (Spanish)Pauri, Mejl Guru Aryan, Quinto Canal Divino.

ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ ॥

lai faahe raatee tureh; prabh jaanai praanee |

Sant Singh KhalsaThey take the noose in their hands, and go out at night to strangle others, but God knows everything, O mortal.
Manmohan SinghTaking halters men go out at night to strangle others but the Lord knows all O mortal.
Manmohan Singh (Punjabi)ਕੰਮਦਾ ਲੈ ਕੇ ਬੰਦੇ ਰਾਤ ਨੂੰ ਹੋਰਨਾ ਨੂੰ ਫਾਹੇ ਲਾਉਣ ਲਈ ਤੁਰਦੇ ਹਨ ਪਰ ਸੁਆਮੀ ਸਾਰਾ ਕੁਛ ਜਾਣਦਾ ਹੈ, ਹੇ ਜੀਵ!
Fareedkot Teekaਜੋ ਪ੍ਰਾਣੀ ਰਾਤ ਕੋ (ਫਾਹੇ) ਉਪਲਖਤ ਸਰਬ ਪ੍ਰਕਾਰ ਕੇ ਸਸਤ੍ਰ ਲੈਕਰ ਚਲਤੇ ਹੈਂ ਉਨ ਕੋ ਪ੍ਰਭੂ ਜਾਨਤਾ ਹੈ॥
Prof. Sahib Singhਮਨੁੱਖ ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ) ਤੁਰਦੇ ਹਨ (ਪਰ) ਪ੍ਰਭੂ ਉਹਨਾਂ ਨੂੰ ਜਾਣਦਾ ਹੈ।

ਪਦ ਅਰਥ ਫਾਹੇ = ਕਮੰਦ।

SikhNet (Spanish)Con la cuerda en la mano, algunos salen por la noche y en la oscuridad estrangulan a otros.

ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ ॥

takeh naar paraaeea; luk andar tthaanee |

Sant Singh KhalsaThey spy on other men's women, concealed in their hiding places.
Manmohan SinghConcealed in places they look at other women.
Manmohan Singh (Punjabi)ਥਾਵਾਂ ਅੰਦਰ ਛੁਪ ਕੇ, ਉਹ ਹੋਰਨਾਂ ਦੀਆਂ ਤੀਵੀਆਂ ਨੂੰ ਵੇਖਦੇ ਹਨ!
Fareedkot Teekaਪਰਾਈ ਇਸਤ੍ਰੀਆਂ ਕੋ ਤਕਤੇ ਹੈਂ ਅਰਥਾਤ ਤਿਨ ਕੇ ਭੂਖਨ ਦੇਖਤੇ ਹੈਂ ਕਿ ਅਮਕੀ ਕੇ ਬਹੁਤ ਹੈਂ ਵਹੁ ਰਾਤ ਕੋ ਉਤਾਰੀਏ ਔਰ (ਠਾਣੀ) ਅਸਥਾਨੋਂ ਕੇ ਬੀਚ ਭੂਖਣ ਉਤਾਰਨੇ ਕੇ ਵਾਸਤੇ ਲੁਕ ਰਹਤੇ ਹੈਂ॥
Prof. Sahib Singhਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ,

ਪਦ ਅਰਥ ਅੰਦਰਿ ਠਾਣੀ = ਅੰਦਰਲੇ ਥਾਈਂ। ਲੁਕਿ = ਲੁਕ ਕੇ।

SikhNet (Spanish)Algunos envidian la mujer de su semejante

ਸੰਨੑੀ ਦੇਨੑਿ ਵਿਖੰਮ ਥਾਇ; ਮਿਠਾ ਮਦੁ ਮਾਣੀ ॥

sanaee dena vikham thaae; mitthaa mad maanee |

Sant Singh KhalsaThey break into well-protected places, and revel in sweet wine.
Manmohan SinghThey break into places, difficult of access, and enjoy wine deeming it sweet.
Manmohan Singh (Punjabi)ਉਹ ਪਹੁੰਚਣ ਨੂੰ ਐਖੀਆਂ ਥਾਵਾਂ ਤੇ ਪਾੜ ਲਾਉਂਦੇ ਹਨ ਅਤੇ ਸ਼ਰਾਬ ਨੂੰ ਮਿੱਠੀ ਜਾਣ ਮਾਣਦੇ ਹਨ।
Fareedkot Teeka(ਵਿਖੰਮ) ਕਠਨੁ ਅਸਥਾਨੋਂ ਮੇਂ ਜਾਇ ਕਰ ਸੰਨ ਮਾਰਤੇ ਹੈਂ, ਪੁਨਾ ਵਹੁ ਪਦਾਰਥ ਚੁਰਾਇ ਕਰ ਮਿਠੇ ਭੋਜਨ ਔਰ (ਮਦੁ) ਸਰਾਬ ਆਦਿਕੋਂ ਕੋ (ਮਾਣੀ) ਭੋਗਤੇ ਹੈਂ॥
Prof. Sahib Singhਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ।

ਪਦ ਅਰਥ ਵਿਖੰਮ = ਔਖਾ। ਮਦੁ = ਸ਼ਰਾਬ।

SikhNet (Spanish)y a escondidas entran por la fuerza en lugares protegidos, intoxicados de droga y bebida.

ਕਰਮੀ ਆਪੋ ਆਪਣੀ; ਆਪੇ ਪਛੁਤਾਣੀ ॥

karamee aapo aapanee; aape pachhutaanee |

Sant Singh KhalsaBut they shall come to regret their actions - they create their own karma.
Manmohan SinghOver their respective misdeeds they shall themselves misdeeds, they shall themselves afterwards regret.
Manmohan Singh (Punjabi)ਆਪੋ ਆਪਣੇ ਮੰਦੇ ਅਮਲਾਂ ਦੀ ਖਾਤਰ ਉਹ ਉਹ ਮਗਰੋਂ ਆਪ ਹੀ ਪਸਚਾਤਾਪ ਕਰਨਗੇ।
Fareedkot Teekaਆਪੋ ਆਪਣੇ ਕਰਮਾਨੁਸਾਰ ਆਪ ਹੀ ਪਸਚਾਤਾਪ ਕਰਤੇ ਹੈਂ॥
Prof. Sahib Singh(ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛਤਾਉਂਦੇ ਹਨ,
SikhNet (Spanish)Pero el Señor sabe todo y los que actúan así serán aniquilados

ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ॥੨੭॥

ajaraaeel faresataa; til peerre ghaanee |27|

Sant Singh KhalsaAzraa-eel, the Angel of Death, shall crush them like sesame seeds in the oil-press. ||27||
Manmohan SinghAzrail the courier of death, shall crush them like the mill full of sesame.
Manmohan Singh (Punjabi)ਅਜਰਾਈਲ, ਮੌਤ ਦਾ ਫਰੇਸ਼ਤਾ, ਉਨ੍ਹਾਂ ਨੂੰ ਕੂੰਜਦਾ ਦੇ ਪਰਾਗੇ ਦੇ ਵਾਙੂ ਪੀੜ ਸੁਟੇਗਾ।
Fareedkot Teekaਜੋ ਜਾਨ ਨਿਕਾਲਣੇ ਵਾਲਾ ਜਮਦੂਤ ਹੈ, ਸੋ ਐਸੇ ਪੀੜਤਾ ਹੈ ਜੈਸੇ ਕੋਲੂ ਵਿਖੇ ਪਾਇ ਕਰ ਤਿਲੋਂ ਕੀ ਘਾਣੀ ਪੀੜੀਤੀ ਹੈ॥੨੭॥
Prof. Sahib Singh(ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ ਘਾਣੀ ਵਿਚ ਤਿਲ ॥੨੭॥
SikhNet (Spanish)por el ángel de la muerte como si fueran semillas que el molino tritura y aplasta para sacar aceite. (27)

Open this shabad →

Shabad Guru Arjan Dev Ji Raag Gauree

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸੇਵਕ ਸਚੇ ਸਾਹ ਕੇ; ਸੇਈ ਪਰਵਾਣੁ ॥

sevak sache saah ke; seee paravaan |

Sant Singh KhalsaThe servants of the True King are acceptable and approved.
Manmohan SinghThey who are the servants of the True king become acceptable.
Manmohan Singh (Punjabi)ਜੋ ਸੱਚੇ ਪਾਤਸ਼ਾਹ ਦੇ ਨੌਕਰ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teekaਜੋ (ਸਚੇ ਸਾਹ) ਵਾਹਗੁਰੂ ਕੇ ਸੇਵਕ ਹੈਂ ਸੋਈ ਪੁਰਸ ਪ੍ਰਵਾਣ ਹੈਂ॥
Prof. Sahib Singhਜੋ ਮਨੁੱਖ ਸੱਚੇ ਸ਼ਾਹ (ਪ੍ਰਭੂ) ਦੇ ਸੇਵਕ ਹਨ ਉਹੋ ਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦੇ ਹਨ।
SikhNet (Spanish)Los sirvientes del Señor son aprobados por el Señor;

ਦੂਜਾ ਸੇਵਨਿ ਨਾਨਕਾ; ਸੇ ਪਚਿ ਪਚਿ ਮੁਏ ਅਜਾਣ ॥੧॥

doojaa sevan naanakaa; se pach pach mue ajaan |1|

Sant Singh KhalsaThose ignorant ones who serve duality, O Nanak, rot, waste away and die. ||1||
Manmohan SinghNanak the ignorant who serve others they rot putrefy and die.
Manmohan Singh (Punjabi)ਨਾਨਕ ਅਣਜਾਣ ਬੰਦੇ ਜੋ ਹੋਰਨਾਂ ਦੀ ਟਹਿਲ ਕਰਦੇ ਹਨ, ਉਹ ਗਲ ਸੜ ਕੇ ਮਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਦੂਜਾ ਸੇਵਤੇ ਹੈਂ, ਸੋ (ਅਜਾਣ) ਅਗ੍ਯਾਤ (ਪਚਿ ਪਚਿ) ਜਲ ਜਲ ਕਰ ਮੂਏ ਹੈਂ॥੧॥
Prof. Sahib Singhਹੇ ਨਾਨਕ! ਜੋ (ਉਸ ਸੱਚੇ ਸ਼ਾਹ ਨੂੰ ਛੱਡ ਕੇ) ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਖਪ ਖਪ ਕੇ ਮਰਦੇ ਹਨ ॥੧॥
SikhNet (Spanish)si uno sirve al otro, es paulatinamente devastado al crecer su ignorancia. (1)

Open this shabad →

Shabad Guru Arjan Dev Ji Raag Gauree

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਜੋ ਧੁਰਿ ਲਿਖਿਆ ਲੇਖੁ ਪ੍ਰਭ; ਮੇਟਣਾ ਨ ਜਾਇ ॥

jo dhur likhiaa lekh prabh; mettanaa na jaae |

Sant Singh KhalsaThat destiny which was pre-ordained by God from the very beginning cannot be erased.
Manmohan SinghThe destiny which the Lord wrote in the beginning cannot be erased.
Manmohan Singh (Punjabi)ਜਿਹੜੀ ਲਿਖਤਾਕਾਰ ਸੁਆਮੀ ਨੇ ਮੁੱਢ ਤੋਂ ਲਿਖ ਛੱਡੀ ਹੈ, ਉਹ ਮੇਟੀ ਨਹੀਂ ਜਾ ਸਕਦੀ।
Fareedkot Teekaਜੋ ਪ੍ਰਭੂ ਨੇ ਆਦ ਸੇ ਹੀ ਲੇਖ ਲਿਖਾ ਹੈ, ਸੋ ਮੇਟਿਆ ਨਹੀਂ ਜਾਤਾ॥
Prof. Sahib Singhਹੇ ਪ੍ਰਭੂ! ਮੁਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਜੋ (ਸੰਸਕਾਰ-ਰੂਪ) ਲੇਖ (ਹਿਰਦੇ ਵਿਚ) ਉੱਕਰਿਆ ਗਿਆ ਹੈ, ਉਹ ਮਿਟਾਇਆ ਨਹੀਂ ਜਾ ਸਕਦਾ।
SikhNet (Spanish)Nadie puede borrar el Decreto Eterno del Señor. La Verdadera Riqueza es el Naam, el Nombre del Señor;

ਰਾਮ ਨਾਮੁ ਧਨੁ ਵਖਰੋ; ਨਾਨਕ. ਸਦਾ ਧਿਆਇ ॥੨॥

raam naam dhan vakharo; naanak. sadaa dhiaae |2|

Sant Singh KhalsaThe wealth of the Lord's Name is Nanak's capital; he meditates on it forever. ||2||
Manmohan SinghThe wealth of Pervading God's Name is Nanak's capital and he ever meditates on it.
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਨਾਨਕ ਦੀ ਪੂੰਜੀ ਹੈ ਅਤ ਉਹ ਸਦੀਵ ਹੀ ਇਸ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਮ ਕਾ ਨਾਮ ਰੂਪ (ਵਖਰੋ) ਮਾਲ ਹੈ, ਸੋ (ਧਨੁ) ਧੰਨ੍ਯਤਾ ਜੋਗ ਹੈ। ਤਿਸ ਕੋ ਸਦੀਵ ਕਾਲ ਧਿਆਉਣਾ ਕਰ, ਭਾਵ ਯੇਹਿ ਕਿ ਇਸ ਸਉਦੇ ਕਰ ਲੋਕ ਪ੍ਰਲੋਕ ਮੇਂ ਉਸਤਤੀ ਹੋਤੀ ਹੈ॥
Prof. Sahib Singh(ਪਰ ਹਾਂ) ਹੇ ਨਾਨਕ! ਪ੍ਰਭੂ ਦਾ ਨਾਮ-ਧਨ ਤੇ ਸੌਦਾ (ਇਕੱਠਾ ਕਰੋ), ਨਾਮ ਸਦਾ ਸਿਮਰੋ (ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ) ॥੨॥
SikhNet (Spanish)contempla siempre las Excelencias de tu Verdadero Señor.(2)

Open this shabad →

Shabad Guru Arjan Dev Ji Raag Gauree

ਪਉੜੀ ੫ ॥

paurree 5 |

Sant Singh KhalsaPauree, Fifth Mehl:
Manmohan SinghPauri 5th Guru.
Manmohan Singh (Punjabi)ਪਉੜੀ ਪੰਜਵੀਂ ਪਾਤਸ਼ਾਹੀ।
SikhNet (Spanish)Pauri, Mejl Guru Aryan, Quinto Canal Divino.

ਨਾਰਾਇਣਿ, ਲਇਆ ਨਾਠੂੰਗੜਾ; ਪੈਰ ਕਿਥੈ ਰਖੈ ॥

naaraaein, leaa naatthoongarraa; pair kithai rakhai |

Sant Singh KhalsaOne who has received a kick from the Lord God - where can he place his foot?
Manmohan SinghWhere can he place his foot, who has received a kick, from the Lord?
Manmohan Singh (Punjabi)ਜਿਸ ਨੂੰ ਪਰਮੇਸ਼ਰ ਨੇ ਠੁੱਡਾ ਮਾਰਿਆਂ ਹੈ, ਉਹ ਕਿਸ ਥਾਂ ਤੇ ਪੈਰ ਟਿੱਕਾ ਸਕਦਾ ਹੈ?
Fareedkot Teekaਜਿਸ ਨੇ ਨਾਰਾਇਣ ਸੇ ਲੀਆ ਹੈ (ਨਾਠੂੰਗੜਾ) ਭਾਗਣਾ ਅਰਥਾਤ ਜੋ ਵਾਹਗੁਰੂ ਸੇ ਬੇਮੁਖ ਹੂਆ ਹੈ, ਵਾ ਨਾਰਾਇਣ ਨੇ ਜਿਸ ਕੇ ਸੀਸ ਮੇਂ ਮਾਇਆ ਕਾ ਵਾ ਹੰਕਾਰ ਰੂਪੀ (ਨਾਠੂੰਗੜਾ) ਠਗੂੰਰਾ ਅਰਥਾਤ ਠੋਲਾ ਮਾਰਾ ਹੈ॥
Prof. Sahib Singhਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ।

ਪਦ ਅਰਥ ਨਾਰਾਇਣਿ = ਨਾਰਾਇਣ ਤੋਂ। ਨਾਠੂੰਗੜਾ = ਠੇਡਾ, ਨੱਠਣ ਲਈ ਧੱਕਾ।

SikhNet (Spanish)Aquél a quien el Señor corta de sus raíces, ¿en dónde podría asentar sus pies?

ਕਰਦਾ ਪਾਪ ਅਮਿਤਿਆ; ਨਿਤ ਵਿਸੋ ਚਖੈ ॥

karadaa paap amitiaa; nit viso chakhai |

Sant Singh KhalsaHe commits countless sins, and continually eats poison.
Manmohan SinghHe commits numberless sins and ever, eats poison.
Manmohan Singh (Punjabi)ਉਹ ਅਣਗਿਣਤ ਗੁਨਾਹ ਕਰਦਾ ਹੈ ਅਤੇ ਸਦਾ ਜਹਿਰ ਖਾਂਦਾ ਹੈ।
Fareedkot Teekaਵਹੁ ਪੈਰ ਕਹਾਂ ਰਖੇ ਅਰਥਾਤ ਕੋਈ ਅਸਥਾਨ ਨਹੀਂ, ਜੋ (ਅਮਿਤਿਆ) ਬੇਅੰਤ ਪਾਪ ਕਰਤਾ ਹੈ, ਸੋ ਨਿਤਾਪ੍ਰਤੀ ਵਿਖ ਹੀ ਚਾਖਤਾ ਹੈ॥
Prof. Sahib Singhਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ (ਵਿਕਾਰਾਂ ਦੀ) ਵਿਹੁ ਹੀ ਚੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ)।

ਪਦ ਅਰਥ ਅਮਿਤਿਆ = ਬੇਅੰਤ। ਵਿਸੋ = ਵਿਹੁ ਹੀ।

SikhNet (Spanish)Él no deja de cometer errores y producir veneno.

ਨਿੰਦਾ ਕਰਦਾ ਪਚਿ ਮੁਆ; ਵਿਚਿ ਦੇਹੀ ਭਖੈ ॥

nindaa karadaa pach muaa; vich dehee bhakhai |

Sant Singh KhalsaSlandering others, he wastes away and dies; within his body, he burns.
Manmohan SinghSlandering others he pines away to death.
Manmohan Singh (Punjabi)ਹੋਰਨਾ ਦੀ ਬਦਖੋਈ ਕਰਦਾ ਹੋਇਆ ਉਹ ਗਲ ਕੇ ਮਰ ਜਾਂਦਾ ਹੈ।
Fareedkot Teekaਔ ਨਿੰਦਿਆ ਕਰਤਾ ਹੀ (ਪਚ) ਜਲ ਮਰਾ ਹੈ ਪੁਨਾ ਤਿਸ ਕਾ ਜੀਵ ਦੇਹ ਕੇ ਬੀਚ ਹੀ (ਭਖੈ) ਤਪਤਾ ਰਹਿਤਾ ਹੈ॥
Prof. Sahib Singhਦੂਜਿਆਂ ਦੇ ਐਬ ਢੂੰਢ ਢੂੰਢ ਕੇ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ।

ਪਦ ਅਰਥ ਭਖੈ = ਸਕਦਾ ਹੈ।

SikhNet (Spanish)Es devastado calumniando a otros y es consumido en su interior.

ਸਚੈ ਸਾਹਿਬ ਮਾਰਿਆ; ਕਉਣੁ ਤਿਸ ਨੋ ਰਖੈ ॥

sachai saahib maariaa; kaun tis no rakhai |

Sant Singh KhalsaOne who has been struck down by the True Lord and Master - who can save him now?
Manmohan SinghWithin his body he continues burning. Who can save him, whom the True Lord has smitten?
Manmohan Singh (Punjabi)ਆਪਣੇ ਸਰੀਰ ਅੰਦਰ ਉਹ ਸੜਦਾ ਰਹਿੰਦਾ ਹੈ। ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਨੂੰ ਸੱਚੇ ਸੁਆਮੀ ਨੇ ਮਲੀਆਮੇਟ ਕੀਤਾ ਹੈ।
Fareedkot Teekaਜੋ ਸਚੇ ਸਾਹਿਬ ਨੇ ਮਾਰਿਆ ਹੈ ਤਿਸ ਕੌ ਕੌਣ ਰਖ ਸਕਤਾ ਹੈ॥
Prof. Sahib Singhਉਹ (ਸਮਝੋ) ਸੱਚੇ ਪਰਮਾਤਮਾ ਵਲੋਂ ਮਾਰਿਆ ਹੋਇਆ ਹੈ, ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ।
SikhNet (Spanish)Aquél a quien el Verdadero Maestro destruye, ¿quién lo podría proteger?

ਨਾਨਕ. ਤਿਸੁ ਸਰਣਾਗਤੀ; ਜੋ ਪੁਰਖੁ ਅਲਖੈ ॥੨੮॥

naanak. tis saranaagatee; jo purakh alakhai |28|

Sant Singh KhalsaNanak has entered the Sanctuary of the Unseen Lord, the Primal Being. ||28||
Manmohan SinghNanak has entered His asylum who is the Unseen Lord.
Manmohan Singh (Punjabi)ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ ਜਿਹੜਾ ਅਦ੍ਰਿਸ਼ਟ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਲਖੁ ਪੁਰਖ ਹੈ, ਤਿਸੀ ਕੀ ਸਰਣ ਕੋ ਪ੍ਰਾਪਤ ਹੋਵੇ॥੨੮॥☬ਜੋ ਵਾਹਗੁਰੂ ਨੇ ਉਪਕਾਰ ਕੀਆ ਹੈ ਤਿਸ ਕੇ ਵਿਸਾਰਨੇ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ ॥੨੮॥

ਪਦ ਅਰਥ ਅਲਖੈ = ਅਲੱਖ, ਅਦ੍ਰਿਸ਼ਟ ॥੨੮॥

SikhNet (Spanish)Nanak entra en el Santuario del Invisible Señor, el Ser Primordial.(28)

Open this shabad →

Shabad Guru Arjan Dev Ji Raag Gauree

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਨਰਕ ਘੋਰ ਬਹੁ ਦੁਖ ਘਣੇ; ਅਕਿਰਤਘਣਾ ਕਾ ਥਾਨੁ ॥

narak ghor bahu dukh ghane; akirataghanaa kaa thaan |

Sant Singh KhalsaIn the most horrible hell, there is terrible pain and suffering. It is the place of the ungrateful.
Manmohan SinghIn the terrible hell there is very much suffering. It is an abode of the ungrateful.
Manmohan Singh (Punjabi)ਭਿਆਨਕ ਦੋਜ਼ਕ ਵਿੱਚ ਅਤੀ ਬਹੁਤੀ ਤਕਲੀਫ ਹੈ। ਇਹ ਨਾਸ਼ੁਕਰਿਆਂ ਦੇ ਰਹਿਣ ਦੀ ਥਾਂ ਹੈ।
Fareedkot Teekaਜਿਸ ਘੋਰ ਨਰਕ ਮੇਂ ਅਤੀ ਬਹੁਤ ਦੁਖ ਹੈ, ਸੋ ਅਕਿਰਤਘਨੋਂ ਕਾ ਅਸਥਾਨ ਹੈ॥
Prof. Sahib Singhਅਕਿਰਤਘਣ ਮਨੁੱਖ ਉਸ ਪ੍ਰਭੂ ਵਲੋਂ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ।

ਪਦ ਅਰਥ ਅਕਿਰਤਘਣ = ਕੀਤੇ ਉਪਕਾਰ ਨੂੰ ਵਿਸਾਰਨ ਵਾਲੇ, ਦਾਤਾਰ ਨੂੰ ਭੁਲਾਣ ਵਾਲੇ।

SikhNet (Spanish)En las profundidades de la conciencia obscura hay un dolor inmenso;

ਤਿਨਿ. ਪ੍ਰਭਿ ਮਾਰੇ ਨਾਨਕਾ; ਹੋਇ ਹੋਇ ਮੁਏ ਹਰਾਮੁ ॥੧॥

tin. prabh maare naanakaa; hoe hoe mue haraam |1|

Sant Singh KhalsaThey are struck down by God, O Nanak, and they die a most miserable death. ||1||
Manmohan SinghThey are smitten by that Lord and they die a miserable death, O Nanak.
Manmohan Singh (Punjabi)ਉਸ ਸਾਹਿਬ ਨੇ ਉਨ੍ਹਾਂ ਨੂੰ ਮਾਰਿਆਂ ਹੈ ਅਤੇ ਉਹ ਕੁਮੈਤੇ ਮਰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਅਕਿਰਤਘਣੋਂ ਕੋ ਪ੍ਰਭੂ ਮਾਰਤਾ ਹੈ, (ਹਰਾਮੁ) ਅਧਰਮੀ ਹੋਇ ਹੋਇ ਕਰ ਮਰੇ ਹੈਂ॥੧॥☬ਜੇ ਕਹੇ ਜੋ ਨਿੰਦਕੋਂ ਕੋ ਔਰ ਅਕਿਰਤਘਣੋਂ ਕੋ ਦੁਖ ਹੋਤਾ ਹੈ। ਬ੍ਰਹਮਾ ਜੀ ਨੇ ਤਿਸ ਕੀ ਕੁਛ ਔਸ਼ਧੀ ਭੀ ਰਚੀ ਹੋਵੇਗੀ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਇਹਨਾਂ ਦੁੱਖਾਂ ਵਿਚ) ਪ੍ਰਭੂ ਦੁਆਰਾ ਆਤਮਿਕ ਮੌਤੇ ਮਾਰੇ ਹੋਏ ਉਹ ਖ਼ੁਆਰ ਹੋ ਹੋ ਕੇ ਮਰਦੇ ਹਨ ॥੧॥
SikhNet (Spanish)los malagradecidos son conducidos ahí, y abandonados por el Señor, son destruidos. (1)

Open this shabad →

Shabad Guru Arjan Dev Ji Raag Gauree

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਅਵਖਧ ਸਭੇ ਕੀਤਿਅਨੁ; ਨਿੰਦਕ ਕਾ ਦਾਰੂ ਨਾਹਿ ॥

avakhadh sabhe keetian; nindak kaa daaroo naeh |

Sant Singh KhalsaAll kinds of medicines may be prepared, but there is no cure for the slanderer.
Manmohan SinghMany sorts of medicines are prepared but there is no cure for the slanderer.
Manmohan Singh (Punjabi)ਸਾਰੀਆਂ ਕਿਸਮਾਂ ਦੀਆਂ ਦਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਕਲੰਕ ਲਾਉਣ ਵਾਲੇ ਦਾ ਕੋਈ ਇਲਾਜ ਨਹੀਂ।
Fareedkot Teekaਔਰ ਸੰਪੂਰਨ ਅਵਖਧੀਆਂ ਕਰੀਆਂ ਹੈ ਪਰੰਤੂ ਨਿੰਦਕ ਕੀ ਕੋਈ ਦਵਾ ਨਹੀਂ॥
Prof. Sahib Singhਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ (ਭਾਵ, ਹੋ ਸਕਦੇ ਹਨ), ਪਰ ਨਿੰਦਕਾਂ (ਦੇ ਨਿੰਦਾ-ਰੋਗ ਦਾ) ਕੋਈ ਇਲਾਜ ਨਹੀਂ।

ਪਦ ਅਰਥ ਅਵਖਧ = ਦਵਾਈਆਂ, ਦਾਰੂ। ਕੀਤਿਅਨੁ = ਕੀਤੇ ਹਨ ਉਸ ਪ੍ਰਭੂ ਨੇ।

SikhNet (Spanish)Los denigradores no son curados de su aflicción, y por más que tratan no logran la cura.

ਆਪਿ ਭੁਲਾਏ ਨਾਨਕਾ; ਪਚਿ ਪਚਿ ਜੋਨੀ ਪਾਹਿ ॥੨॥

aap bhulaae naanakaa; pach pach jonee paeh |2|

Sant Singh KhalsaThose whom the Lord Himself misleads, O Nanak, putrefy and rot in reincarnation. ||2||
Manmohan SinghThey whom the Lord himself misleads rot and putrefy in existences, O Nanak.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਖੁਦ ਕੁਰਾਹੇ ਪਾਉਂਦਾ ਹੈ, ਉਹ ਜੂਨੀਆਂ ਅੰਦਰ ਗਲਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ:ਜਿਸਕੋ ਆਪ ਵਾਹਿਗੁਰੂ ਭੁਲਾਵਤਾ ਹੈ, ਸੋ ਪਚ ਪਚ ਕਰ ਜੋਨੀਓਂ ਮੇਂ ਪੜਤਾ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਨੇ ਆਪ ਉਹ ਭੁਲੇਖੇ ਵਿਚ ਪਾਏ ਹੋਏ ਹਨ (ਇਸ ਆਪਣੇ ਕੀਤੇ ਦੇ ਅਨੁਸਾਰ) ਨਿੰਦਕ ਖਪ ਖਪ ਕੇ ਜੂਨੀਆਂ ਵਿਚ ਪੈਂਦੇ ਹਨ ॥੨॥

ਪਦ ਅਰਥ ਪਾਹਿ = ਪੈਂਦੇ ਹਨ ॥੨॥

SikhNet (Spanish)El Señor Mismo los hace alucinar y son devastados vida tras vida. (2)

Open this shabad →

Shabad Guru Arjan Dev Ji Raag Gauree

ਪਉੜੀ ੫ ॥

paurree 5 |

Sant Singh KhalsaPauree, Fifth Mehl:
Manmohan SinghPauri 5th Guru.
Manmohan Singh (Punjabi)ਪਉੜੀ ਪੰਜਵੀਂ ਪਾਤਸ਼ਾਹੀ।
SikhNet (Spanish)Pauri, Mejl Guru Aryan, Quinto Canal Divino.

ਤੁਸਿ ਦਿਤਾ. ਪੂਰੈ ਸਤਿਗੁਰੂ; ਹਰਿ ਧਨੁ ਸਚੁ ਅਖੁਟੁ ॥

tus ditaa. poorai satiguroo; har dhan sach akhutt |

Sant Singh KhalsaBy His Pleasure, the True Guru has blessed me with the inexhaustible wealth of the Name of the True Lord.
Manmohan SinghThe perfect Satguru has in his mercy blessed me with the inexhaustible wealth of the Name of True God.
Manmohan Singh (Punjabi)ਆਪਣੀ ਕਿਰਪਾ ਦੁਆਰਾ ਪੂਰਨ ਸਤਿਗੁਰਾਂ ਨੇ ਮੈਨੂੰ ਸੱਚੇ ਵਾਹਿਗੁਰੂ ਦੇ ਨਾਮ ਦੀ ਅਤੁਟ ਦੌਲਤ ਬਖਸ਼ੀ ਹੈ।
Fareedkot Teekaਜਿਸ ਕੋ ਪੂਰੇ ਸਤਿਗੁਰੋਂ ਨੇ ਹਰੀ ਨਾਮ ਧਨ ਸਚਾ ਨਿਖੁਟਨੇ ਸੇ ਰਹਤ (ਤੁਸਿ) ਪ੍ਰਸਿੰਨ ਹੋ ਕਰ ਦੀਆ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾ ਮੁੱਕਣ ਵਾਲਾ ਧਨ ਪਰਸੰਨ ਹੋ ਕੇ ਦਿੱਤਾ ਹੈ,

ਪਦ ਅਰਥ ਤੁਸਿ = ਤੁੱਠ ਕੇ।

SikhNet (Spanish)El Verdadero Guru, de manera misericordiosa, me bendijo con el Tesoro Inagotable del Señor.

ਸਭਿ ਅੰਦੇਸੇ ਮਿਟਿ ਗਏ; ਜਮ ਕਾ ਭਉ ਛੁਟੁ ॥

sabh andese mitt ge; jam kaa bhau chhutt |

Sant Singh KhalsaAll my anxiety is ended; I am rid of the fear of death.
Manmohan SinghAll my anxieties have ceased and I am rid of the fear of death.
Manmohan Singh (Punjabi)ਮੇਰੇ ਸਾਰੇ ਫਿਕਰ ਦੂਰ ਹੋ ਗਏ ਹਨ ਅਤੇ ਮੈਂ ਮੌਤ ਦੇ ਡਰ ਤੋਂ ਖਲਾਸੀ ਪਾ ਲਈ ਹੈ।
Fareedkot Teekaਤਿਸ ਕੇ ਸੰਪੂਰਨ ਸੰਸੇ ਮਿਟ ਗਏ ਹੈਂ ਔਰ ਜਮ ਕਾ ਭੈ ਛੂਟ ਗਿਆ ਹੈ॥
Prof. Sahib Singhਉਹਨਾਂ ਦੇ ਸਾਰੇ ਫ਼ਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ,
SikhNet (Spanish)Todos mis pesares cesaron y ya no le tengo miedo a la muerte.

ਕਾਮ ਕ੍ਰੋਧ ਬੁਰਿਆਈਆਂ; ਸੰਗਿ ਸਾਧੂ ਤੁਟੁ ॥

kaam krodh buriaaeean; sang saadhoo tutt |

Sant Singh KhalsaSexual desire, anger and other evils have been subdued in the Saadh Sangat, the Company of the Holy.
Manmohan SinghThe lust, wrath and other evils are stilled in the saints guild.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਹੋਰ ਬਦੀਆਂ, ਸਤਿ-ਸੰਗਤਿ ਅੰਦਰ ਮਿੱਟ ਜਾਂਦੀਆਂ ਹਨ।
Fareedkot Teekaਔਰ ਸੰਤੋਂ ਕੇ ਸੰਗ ਕਰ ਕਾਮ ਕ੍ਰੋਧ ਆਦਿ ਬੁਰਿਆਈਆਂ ਤੂਟ ਗਈਆਂ ਹੈਂ॥
Prof. Sahib Singh(ਅਤੇ ਉਹਨਾਂ ਦੇ) ਕਾਮ ਕਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿਚ ਮੁੱਕ ਜਾਂਦੇ ਹਨ।
SikhNet (Spanish)Al encontrarme con el Santo mis deseos necios e insistentes, mi lujuria y enojo fueron calmados.

ਵਿਣੁ ਸਚੇ ਦੂਜਾ ਸੇਵਦੇ; ਹੁਇ ਮਰਸਨਿ ਬੁਟੁ ॥

vin sache doojaa sevade; hue marasan butt |

Sant Singh KhalsaThose who serve another, instead of the True Lord, die unfulfilled in the end.
Manmohan SinghSans the True Lord those who serve another, die like a larva.
Manmohan Singh (Punjabi)ਸੱਚੇ ਸੁਆਮੀ ਦੇ ਬਗੈਰ ਜੋ ਹੋਰਸ ਦੀ ਸੇਵਾ ਕਰਦੇ ਹਨ, ਉਹ ਬੋਟ ਦੀ ਤਰ੍ਹਾਂ ਮਰ ਜਾਂਦੇ ਹਨ।
Fareedkot Teekaਜੋ ਸਚੇ ਵਾਹਿਗੁਰੂ ਸੇ ਬਿਨਾ ਔਰ ਕੋ ਸੇਵਤੇ ਹੈਂ ਵਹੁ (ਬੁਟੁ) ਹਾਥ ਪੈਰ ਹੀਣ ਹੋਇ ਕਰ ਮਰਨਗੇ॥
Prof. Sahib Singhਪਰ ਜੋ ਮਨੁੱਖ ਸੱਚੇ ਹਰੀ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਦੇ ਹਨ, ਉਹ ਬੋਟ ਹੋ ਕੇ (ਭਾਵ, ਨਿਆਸਰੇ ਹੋ ਕੇ) ਮਰਦੇ ਹਨ।

ਪਦ ਅਰਥ ਬੁਟੁ = ਬੋਟ ਵਾਂਗ ਨਿਆਸਰੇ।

SikhNet (Spanish)Si uno sirve a otro que no sea el Verdadero Señor, se morirá en la frustración.

ਨਾਨਕ ਕਉ. ਗੁਰਿ ਬਖਸਿਆ; ਨਾਮੈ ਸੰਗਿ ਜੁਟੁ ॥੨੯॥

naanak kau. gur bakhasiaa; naamai sang jutt |29|

Sant Singh KhalsaThe Guru has blessed Nanak with forgiveness; he is united with the Naam, the Name of the Lord. ||29||
Manmohan SinghThe Guru has pardoned Nanak and he is united with God's Name.
Manmohan Singh (Punjabi)ਗੁਰੂ ਨੇ ਨਾਨਕ ਨੂੰ ਮਾਫੀ ਦੇ ਦਿੱਤੀ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰਾ ਨਾਮ ਕੇ ਸਾਥ (ਜੁਟੁ) ਜੁੜਿਆ ਹੈ ਤਿਸ ਕੋ ਵਾਹਿਗੁਰੂ ਨੇ ਬਖਸਿਆ ਹੈ, ਵਾ ਮੇਰੇ ਕੋ ਗੁਰੂ ਨੇ ਨਾਮ ਬਖਸ਼ਿਆ ਹੈ ਤਿਸ ਨਾਮ ਕੇ ਸੰਗ ਚੜ ਰਹਾ ਹੈ॥੨੯॥☬ਜਬ ਮਰਵਾਹਿਓਂ ਕੇ ਬ੍ਰਾਹਮਨ ਤਪੇ ਨੇ ਅਪਨੇ ਪੁਤ੍ਰੋਂ ਕੋ ਏਕ ਮੁਹਰ ਕੇ ਲੋਭ ਸੇ ਬ੍ਰਹਮ ਭੋਜ ਅਸਥਾਨ ਮੇਂ ਦੀਵਾਰ ਪਰ ਸੇ ਗਿਰਾਇ ਦੀਆ ਕਿ ਮੈਨੂੰ ਤੋ ਅਬ ਗੁਰੂ ਜੀ ਬੁਲਾਵਤੇ ਨਹੀਂ ਇਹੀ ਏਕ ਮੁਹਰ ਲੈ ਆਵੇਗਾ ਤਬ ਲੜਕੇ ਕੀ ਲਾਤ ਟੂਟ ਗਈ। ਤਿਸ ਪਰਥਾਇ ਗੁਰੂ ਜੀ ਸਲੋਕ ਉਚਾਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਤੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ ਬਖ਼ਸ਼ਿਸ਼ ਕੀਤੀ ਹੈ ਉਹ ਨਿਰੋਲ ਨਾਮ ਵਿਚ ਜੁਟਿਆ ਹੋਇਆ ਹੈ ॥੨੯॥
SikhNet (Spanish)El Señor ha bendecido a Nanak con el Regalo de Su Nombre y así vive unido con su Señor.(29)

Open this shabad →

Shabad Guru Ramdas Ji Raag Gauree continues on Ang 316

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਤਪਾ ਨ ਹੋਵੈ, ਅੰਦ੍ਰਹੁ ਲੋਭੀ; ਨਿਤ ਮਾਇਆ ਨੋ ਫਿਰੈ ਜਜਮਾਲਿਆ ॥

tapaa na hovai, andrahu lobhee; nit maaeaa no firai jajamaaliaa |

Sant Singh KhalsaHe is not a penitent, who is greedy within his heart, and who constantly chases after Maya like a leper.
Manmohan SinghHe is not a penitent, whose heart is greedy and who ever hankers after wealth like a leper.
Manmohan Singh (Punjabi)ਉਹ ਤਪੱਸਵੀ ਨਹੀਂ ਜਿਸ ਦਾ ਦਿਲ ਲਾਲਚੀ ਹੈ, ਅਤੇ ਜਿਹੜਾ ਕੋੜ੍ਹੀ ਦੀ ਤਰ੍ਹਾਂ ਸਦਾ ਦੌਲਤ ਮਗਰ ਭਟਕਦਾ ਫਿਰਦਾ ਹੈ।
Fareedkot Teekaਅੰਤਰ ਸੇ ਲੋਭੀ ਤਪਾ ਨਹੀਂ ਹੋਤਾ, ਤ੍ਰਿਸ਼ਨਾ ਕਾ (ਜਜਮਾਲਿਆ) ਦਬਾਇਆ ਹੂਆ ਨਿਤ ਮਾਇਆ ਕੋ ਫਿਰਤਾ ਹੈ॥
Prof. Sahib Singhਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ।

ਪਦ ਅਰਥ ਜਜਮਾਲਿਆ = ਕੋਹੜੀ।

SikhNet (Spanish)Un asceta no debe ser avaro y añorar a Maya como ocurre con la gente maldita.

ਅਗੋ ਦੇ ਸਦਿਆ, ਸਤੈ ਦੀ ਭਿਖਿਆ ਲਏ ਨਾਹੀ; ਪਿਛੋ ਦੇ ਪਛੁਤਾਇ ਕੈ, ਆਣਿ ਤਪੈ. ਪੁਤੁ ਵਿਚਿ ਬਹਾਲਿਆ ॥

ago de sadiaa, satai dee bhikhiaa le naahee; pichho de pachhutaae kai, aan tapai. put vich bahaaliaa |

Sant Singh KhalsaWhen this penitent was first invited, he refused our charity; but later he repented and sent his son, who was seated in the congregation.
Manmohan SinghWhen he was first called he declined to accept the esteemed alms but repenting afterwards he brought his son and seated him amongst the assemblage.
Manmohan Singh (Punjabi)ਜਦੋਂ ਉਸ ਨੂੰ ਪਹਿਲਾ ਬੁਲਾਇਆ ਗਿਆ ਉਸ ਨੇ ਆਦਰ ਦਾ ਦਾਨ ਲੈਣ ਤੋਂ ਨਾਹ ਕਰ ਦਿਤੀ, ਪਰ ਮਗਰੋਂ ਪਸਚਾਤਾਪ ਕਰਕੇ ਉਸ ਨੇ ਆਪਣੇ ਲੜਕੇ ਨੂੰ ਲਿਆ ਕੇ ਸੰਗਤ ਵਿੱਚ ਬਿਠਾਲ ਦਿੱਤਾ।
Fareedkot Teekaਪਹਿਲੇ ਤੋ ਬੁਲਾਇਆ ਹੂਆ ਸਤ ਕੀ ਭਿਖ੍ਯਾ ਲੇਤਾ ਨਹੀਂ ਥਾ। ਪੀਛੇ ਪਛਤਾਇ ਕਰ ਤਪੇ ਨੇ ਅਪਨਾ ਪੁਤ ਲੇ ਕਰ ਆਣ ਬੀਚ ਬਠਲਾ ਦੀਆ ਹੈ॥
Prof. Sahib Singhਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ।

ਪਦ ਅਰਥ ਅਗੋਦੇ = ਪਹਿਲਾਂ। ਸਤੈ ਦੀ = ਆਦਰ ਦੀ। ਆਣਿ = ਲਿਆ ਕੇ।

SikhNet (Spanish)Hay un asceta que yo invité a aceptar mi cortesía y él rehusó;

ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ॥

panch log sabh hasan lage; tapaa lobh lehar hai gaaliaa |

Sant Singh KhalsaThe village elders all laughed, saying that the waves of greed have destroyed this penitent.
Manmohan SinghThe village elders all began to laugh, saying that the wave of avarice has destroyed the penitent.
Manmohan Singh (Punjabi)ਪਿੰਡ ਦੇ ਸਿਆਣੇ ਇਹ ਕਹਿ ਕੇ ਹੱਸਣ ਲੱਗ ਪਏ ਕਿ ਲਾਲਚ ਦੀ ਤ੍ਰੰਗ ਨੇ ਤਪੱਸਵੀ ਨੂੰ ਤਬਾਹ ਕਰ ਦਿੱਤਾ ਹੈ।
Fareedkot Teekaਸ੍ਰੇਸ਼ਟ ਲੋਕ ਸਭ ਹਸਨੇ ਲਗੇ ਕੇ ਤਪਾ ਲੋਭ ਕੀ ਲਹਿਰ ਨੇ ਗਾਲ ਦੀਆ ਹੈ॥
Prof. Sahib Singh(ਨਗਰ ਦੇ) ਮੁਖੀ ਬੰਦੇ ਸਾਰੇ ਹੱਸਣ ਲੱਗ ਪਏ (ਤੇ ਆਖਣ ਲੱਗੇ ਕਿ) ਇਹ ਤਪਾ ਲੋਭ ਦੀ ਲਹਿਰ ਵਿਚ ਗਲਿਆ ਪਿਆ ਹੈ।

ਪਦ ਅਰਥ ਲੋਭਿ = ਲੋਭ ਵਿਚ।

SikhNet (Spanish)más tarde se arrepintió y mandó clandestinamente a su hijo, pues oyó que iban a dar regalos y dinero.

ਜਿਥੈ ਥੋੜਾ ਧਨੁ ਵੇਖੈ. ਤਿਥੈ ਤਪਾ ਭਿਟੈ ਨਾਹੀ; ਧਨਿ ਬਹੁਤੈ ਡਿਠੈ, ਤਪੈ ਧਰਮੁ ਹਾਰਿਆ ॥

jithai thorraa dhan vekhai. tithai tapaa bhittai naahee; dhan bahutai dditthai, tapai dharam haariaa |

Sant Singh KhalsaIf he sees only a little wealth, he does not bother to go there; but when he sees a lot of wealth, the penitent forsakes his vows.
Manmohan SinghThe penitent draws not near that place where he sees little wealth. Beholding much wealth, the penitent forfeits his faith.
Manmohan Singh (Punjabi)ਜਿਥੇ ਤਪੀਸਰ ਘੱਟ ਪਦਾਰਥ ਦੇਖਦਾ ਹੈ, ਉਸ ਥਾਂ ਦੇ ਉਹ ਨੇੜੇ ਨਹੀਂ ਜਾਂਦਾ। ਬਹੁਤੀ ਦੌਲਤ ਤੱਕ ਕੇ ਤਪੀਆ ਆਪਣਾ ਈਮਾਨ ਹਾਰ ਦਿੰਦਾ ਹੈ।
Fareedkot Teekaਜਹਾਂ ਥੋੜਾ ਧਨ ਦੇਖਤਾ ਹੈ ਤਿਸ ਅਸਥਾਨ ਮੇਂ ਤਪਾ (ਭਿਟੈ) ਛੁਹਤਾ ਨਹੀਂ, ਬਹੁਤਾ ਧਨ ਦੇਖ ਕਰ ਤਪੇ ਨੇ ਧਰਮ ਹਾਰ ਦੀਆ। ਬਿਨਾ ਨਿਉਤੇ ਆਵਣਾ ਧਰਮ ਨਹੀਂ ਹੈ, ਸੋ ਤਪੇ ਨੇ ਹਾਰ ਦੀਆ ਹੈ॥
Prof. Sahib Singhਜਿੱਥੇ ਥੋਹੜਾ ਧਨ ਵੇਖਦਾ ਹੈ, ਓਥੇ ਤਾਂ ਨੇੜੇ ਛੋਂਹਦਾ ਭੀ ਨਹੀਂ, ਤੇ ਬਹੁਤਾ ਧਨ ਵੇਖਿਆਂ (ਵੇਖ ਕੇ) ਤਪੇ ਨੇ ਆਪਣਾ ਧਰਮ ਹਾਰ ਦਿੱਤਾ ਹੈ।
SikhNet (Spanish)Los discípulos del Guru todos comprendieron de inmediato y dijeron:

ਭਾਈ ਏਹੁ ਤਪਾ. ਨ ਹੋਵੀ, ਬਗੁਲਾ ਹੈ; ਬਹਿ ਸਾਧ ਜਨਾ ਵੀਚਾਰਿਆ ॥

bhaaee ehu tapaa. na hovee, bagulaa hai; beh saadh janaa veechaariaa |

Sant Singh KhalsaO Siblings of Destiny, he is not a penitent - he is only a stork. Sitting together, the Holy Congregation has so decided.
Manmohan SinghO brother he is not a penitent but a heron. Sitting together the saintly persons have so decided.
Manmohan Singh (Punjabi)ਹੇ ਭਰਾ! ਉਹ ਤਪੀਸਰ ਨਹੀਂ ਪ੍ਰੰਤੂ ਇਕ ਬਗੁ ਹੈ। ਸੰਤ ਸਰੂਪ ਪੁਰਸ਼ਾਂ ਨੇ ਇਕੱਠੇ ਬੈਠ ਕੇ ਇਹ ਫੈਸਲਾ ਕੀਤਾ ਹੈ।
Fareedkot Teekaਹੇ ਭਾਈ! ਸੰਤ ਜਨੋਂ ਨੇ ਬੈਠ ਕਰ ਵੀਚਾਰਿਆ ਹੈ, ਏਹ ਤਪਾ ਨਹੀਂ ਹੋਤਾ ਏਹੁ ਬਗਲਾ ਹੈ, ਭਾਵ ਦੰਭੀ ਹੈ॥
Prof. Sahib Singhਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ।
SikhNet (Spanish)este asceta fue seducido por su avaricia, donde no ve su conveniencia, no va, pero en cuanto algo puede sacar, se le olvidan sus votos.

ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿਚਿ ਹੋਵੈ; ਏਤੁ ਦੋਖੈ. ਤਪਾ ਦਯਿ ਮਾਰਿਆ ॥

sat purakh kee tapaa nindaa karai, sansaarai kee usatatee vich hovai; et dokhai. tapaa day maariaa |

Sant Singh KhalsaThe penitent slanders the True Primal Being, and sings the praises of the material world. For this sin, he is cursed by the Lord.
Manmohan SinghThe penitent calumniates the True person and sings the praise of the world. For this sin the Lord has accursed him.
Manmohan Singh (Punjabi)ਤਪੀਆ ਸੱਚੇ ਪੁਰਸ਼ ਦੀ ਬਦਖੋਈ ਕਰਦਾ ਹੈ, ਅਤੇ ਜਗਤ ਦਾ ਜੱਸ ਗਾਉਂਦਾ ਹੈ। ਇਸ ਪਾਪ ਕਾਰਨ ਪ੍ਰਭੂ ਨੇ ਉਸ ਨੂੰ ਦੁਰਕਾਰ ਛੱਡਿਆ ਹੈ।
Fareedkot Teekaਸਤ ਪੁਰਖੋਂ ਕੀ ਤਪਾ ਨਿੰਦਾ ਕਰਤਾ ਹੈ ਔਰ ਸੰਸਾਰ ਕੀ ਉਸਤਤ ਮੇਂ ਹੈ, ਏਸ ਦੋਸ ਕਰ ਤਪਾ ਦੈਵ ਨੇ ਮਾਰਿਆ ਹੈ॥
Prof. Sahib Singhਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ।

ਪਦ ਅਰਥ ਏਤੁ ਦੋਖੈ = ਇਸ ਐਬ ਦੇ ਕਾਰਨ। ਦਯਿ = ਖਸਮ ਨੇ।

SikhNet (Spanish)Oh amigos, tal ser no es un asceta, sino una garza astuta; esta es la conclusión a que han llegado todos los Santos.

ਮਹਾ ਪੁਰਖਾਂ ਕੀ ਨਿੰਦਾ ਕਾ, ਵੇਖੁ ਜਿ ਤਪੇ ਨੋ ਫਲੁ ਲਗਾ; ਸਭੁ ਗਇਆ ਤਪੇ ਕਾ ਘਾਲਿਆ ॥

mahaa purakhaan kee nindaa kaa, vekh ji tape no fal lagaa; sabh geaa tape kaa ghaaliaa |

Sant Singh KhalsaBehold the fruit the penitent gathers, for slandering the Great Primal Being; all his labors have gone in vain.
Manmohan SinghBehold the fruit the penitent gathers, for slandering the great persons. All his labours have gone in vain.
Manmohan Singh (Punjabi)ਵਿਸ਼ਾਲ ਪੁਰਸ਼ਾਂ ਦੀ ਬਦਖੋਈ ਕਰਨ ਦਾ ਮੇਵਾ ਜੋ ਤਪੀਏ ਨੂੰ ਪਰਾਪਤ ਹੋਇਆ ਹੈ, ਉਸ ਨੂੰ ਤੱਕੋ ਤਪੇ ਦੀ ਸਾਰੀ ਸੇਵਾ ਨਿਸਫਲ ਚਲੀ ਗਈ ਹੈ।
Fareedkot Teekaਦੇਖੋ ਜੋ ਤਪੇ ਕੋ ਸਤਿ ਪੁਰਖੋਂ ਕੀ ਨਿੰਦਾ ਕਾ ਫਲ੍ਹ ਲਾਗਾ ਹੈ। ਤਪੇ ਕਾ ਤਪ (ਘਾਲਿਆ) ਕੀਆ ਹੂਆ ਸਭ ਬਰਬਾਦ ਗਿਆ, ਏਹ ਫਲ ਲਗਾ॥
Prof. Sahib Singhਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ।
SikhNet (Spanish)Está calumniando al Santo para ganar el aplauso del mundo, y por esta aberración, es destruido por el Señor.

ਬਾਹਰਿ ਬਹੈ ਪੰਚਾ ਵਿਚਿ; ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ; ਪੰਚਾ ਨੋ ਉਘਾ ਕਰਿ ਵੇਖਾਲਿਆ ॥

baahar bahai panchaa vich; tapaa sadaae | andar bahai tapaa paap kamaae | har andaralaa paap; panchaa no ughaa kar vekhaaliaa |

Sant Singh KhalsaWhen he sits outside among the elders, he is called a penitent; But when he sits within the congregation, the penitent commits sin. The Lord has exposed the penitent's secret sin to the elders.
Manmohan SinghWhen he sits outside among the elect he is called a penitent. When he sits within the penitent commits sin. God has laid hare and shown his secret sin to the elect.
Manmohan Singh (Punjabi)ਜਦ ਉਹ ਬਾਹਰਵਾਰ ਮੁਖੀਆਂ ਨਾਲ ਬੈਠਦਾ ਹੈ, ਉਹ ਤਪੀਸਰ ਅਖਵਾਉਂਦਾ ਹੈ। ਜਦ ਉਹ ਅੰਦਰਵਾਰ ਬੈਠਦਾ ਹੈ, ਤਪੀਆਂ ਗੁਨਾਹ ਕਰਦਾ ਹੈ। ਵਾਹਿਗੁਰੂ ਨੇ ਉਸ ਦਾ ਗੁਝਾ ਗੁਨਾਹ ਮੁਖੀਆਂ ਨੂੰ ਨੰਗਾ ਕਰਕੇ ਦਿਖਾਲ ਦਿਤਾ ਹੈ।
Fareedkot Teekaਬਾਹਿਰ ਸ੍ਰੇਸ਼ਟ ਜਨੋਂ ਮੇਂ ਬੈਠ ਕਰ ਤਪਾ ਕਹਾਵਤਾ ਹੈ॥ ਅੰਦਰ ਬੈਠ ਕਰ ਤਪਾ ਪਾਪ ਕਮਾਵਤਾ ਹੈ॥ ਹਰੀ ਨੇ ਅੰਦਰਲਾ ਪਾਪ ਸ੍ਰੇਸ਼ਟ ਪੁਰਸ਼ੋਂ ਕੋ ਪ੍ਰਗਟ ਕਰ ਕੇ ਦੇਖਾਇ ਦੀਆ ਹੈ; ਭਾਵ ਪਰ ਇਸਤ੍ਰੀ ਸੇ ਅੰਦਰ ਅਪਨੇ ਗਵਨ ਕਰ ਰਹਾ ਥਾ, ਪੰਚਾਇਤ ਨੇ ਜਾ ਕਰ ਅੰਦਰੋਂ ਪਕੜ ਲੀਆ॥
Prof. Sahib Singhਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ, ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ। ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।
SikhNet (Spanish)Ve lo que se ha ganado poniendo abajo a los Santos; ha perdido el mérito de todas sus penitencias. Entre la gente pasa como asceta, pero interiormente se desata traicionando su Conciencia. El Señor ha revelado al mundo entero su mala naturaleza.

Open this shabad (12 lines, Angs 315-316) →

Ang 315 of 1430