ੴ

ਸਿੱਖਬਾਣੀ · SikhBani

Ang 1381

Sri Guru Granth Sahib · Salok Fareed Jee · 21 shabads, 41 lines
Translations
Shabad Sheikh Farid Ji Salok Fareed Jee continued from Ang 1380

ਸਾਈ ਜਾਇ ਸਮੑਾਲਿ; ਜਿਥੈ ਹੀ ਤਉ ਵੰਞਣਾ ॥੫੮॥

saaee jaae samaal; jithai hee tau vanyanaa |58|

Sant Singh KhalsaRemember that place where you must go. ||58||
Manmohan SinghRemember thou that place, where thou have to go.
Manmohan Singh (Punjabi)ਤੂੰ ਉਸ ਜਗ੍ਹਾ ਨੂੰ ਚੇਤੇ ਰਖ, ਜਿਥੇ ਤੂੰ ਜਾਣਾ ਹੈ।
Fareedkot Teekaਸੋਈ ਪ੍ਰਲੋਕ ਅਸਥਾਨੋ ਕੋ ਸੰਮਾਲ ਜਿਸ ਅਸਥਾਨ ਬੀਚ ਤੈਨੇ ਜਾਣਾ ਹੈ, ਭਾਵ ਕੁਛ ਪ੍ਰਲੋਕ ਕੇ ਸੁਖ ਵਾਸਤੇ ਸੁਭ ਕਰਮ ਕਰ॥੫੮॥
Prof. Sahib Singhਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥

ਪਦ ਅਰਥ ਸਾਈ = ਉਹੀ। ਜਾਇ = ਥਾਂ। ਸਮ੍ਹ੍ਹਾਲਿ = (ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)। ਜਿਥੈ ਹੀ = ਜਿਥੇ ਆਖ਼ਰ ਨੂੰ। ਵੰਞਣਾ = ਜਾਣਾ। ਮਾਲੁ = ਧਨ ॥੫੮॥

SikhNet (Spanish)Farid, recuerda ese Lugar a donde tienes que ir. (58)

Open this shabad (2 lines, Angs 1380-1381) →

Shabad Sheikh Farid Ji Salok Fareed Jee

ਫਰੀਦਾ. ਜਿਨੑੀ ਕੰਮੀ ਨਾਹਿ ਗੁਣ; ਤੇ ਕੰਮੜੇ ਵਿਸਾਰਿ ॥

fareedaa. jinaee kamee naeh gun; te kamarre visaar |

Sant Singh KhalsaFareed, those deeds which do not bring merit - forget about those deeds.
Manmohan SinghFarid! Abandon all those deeds, which are of no avail,
Manmohan Singh (Punjabi)ਫਰੀਦ! ਜਿਨ੍ਹਾਂ ਕੰਮਾਂ-ਕਾਜਾ ਦਾ ਕੋਈ ਫਾਇਦਾ ਨਹੀਂ, ਤੂੰ ਉਨ੍ਹਾਂ ਕੰਮਾਂ-ਕਾਜਾਂ ਨੂੰ ਤਿਆਗ ਦੇ,
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਿਨੋਂ ਕੁਕਰਮੋਂ ਕੇ ਕਰਨੇ ਸੇ ਕੋਈ ਸੁਖ ਰੂਪੀ ਗੁਣ ਕਾ ਲਾਭ ਨਹੀਂ ਤਿਨ ਕਾਮੋਂ ਕੋ ਵਿਸਾਰ॥
Prof. Sahib Singhਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ,

ਪਦ ਅਰਥ ਜਿਨ੍ਹ੍ਹੀ = (ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਜਿਨ੍ਹ੍ਹੀ ਕੰਮੀ = ਜਿਨ੍ਹਾਂ ਕੰਮਾਂ ਵਿਚ। ਗੁਣ = ਲਾਭ। ਕੰਮੜੇ = ਕੋਝੇ ਕੰਮ।

SikhNet (Spanish)Farid, las acciones que no traen Mérito, olvídate de ellas,

ਮਤੁ ਸਰਮਿੰਦਾ ਥੀਵਹੀ; ਸਾਂਈ ਦੈ ਦਰਬਾਰਿ ॥੫੯॥

mat saramindaa theevahee; saanee dai darabaar |59|

Sant Singh KhalsaOtherwise, you shall be put to shame, in the Court of the Lord. ||59||
Manmohan Singhlest thou be put to shame in the court of the Lord.
Manmohan Singh (Punjabi)ਮਤੇ ਤੈਨੂੰ ਸੁਆਮੀ ਦੀ ਕਚਹਿਰੀ ਅੰਦਰ ਸ਼ਰਮਿੰਦਗੀ ਉਠਾਉਣੀ ਪਵੇ।
Fareedkot Teekaਕਿਉਂ ਕਿ ਮਤ ਕੁਕਰਮੋਂ ਕੇ ਕਰਨੇ ਕਰ ਕੇ ਸਾਂਈ ਕੇ ਦਰਬਾਰ ਮੇਂ ਸ਼ਰਮਿੰਦਾ ਹੋਵੈ, ਤਾਂ ਤੇ ਭਜਨ ਕਰ॥੫੯॥
Prof. Sahib Singhਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ॥੫੯॥

ਪਦ ਅਰਥ ਥੀਵਹੀ = ਤੂੰ ਹੋਵੇਂ। ਦੈ = (ਲਫ਼ਜ਼ 'ਦੇ' ਦੇ ਥਾਂ 'ਦੈ' ਕਿਉਂ ਹੋ ਗਿਆ ਹੈ। ਦਰਬਾਰਿ = ਦਰਬਾਰ ਵਿਚ। ਦੈ ਦਰਬਾਰਿ = ਦੇ ਦਰਬਾਰ ਵਿਚ ॥੫੯॥

SikhNet (Spanish)de otra forma serás puesto en vergüenza en la Corte del Señor. (59)

Open this shabad →

Shabad Sheikh Farid Ji Salok Fareed Jee

ਫਰੀਦਾ. ਸਾਹਿਬ ਦੀ ਕਰਿ ਚਾਕਰੀ; ਦਿਲ ਦੀ ਲਾਹਿ ਭਰਾਂਦਿ ॥

fareedaa. saahib dee kar chaakaree; dil dee laeh bharaand |

Sant Singh KhalsaFareed, work for your Lord and Master; dispel the doubts of your heart.
Manmohan SinghFarid! Perform thou the service of thy Lord and dispel the doubt of thy mind.
Manmohan Singh (Punjabi)ਫਰੀਦ! ਤੂੰ ਆਪਣੇ ਸੁਆਮੀ ਦੀ ਟਹਿਲ ਸੇਵਾ ਕਮਾ ਅਤੇ ਆਪਣੇ ਮਨ ਦੇ ਭਰਮ ਨੂੰ ਦੂਰ ਕਰ ਦੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਸਾਹਿਬ ਕੀ ਚਾਕਰੀ ਕਰ ਔਰ ਚਿਤ ਕੀ ਭ੍ਰਮਣਾ ਲਾਹਿ ਦੇਹ ਅਰਥਾਤ ਦੂਰ ਕਰ ਦੇਹ॥
Prof. Sahib Singhਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ।

ਪਦ ਅਰਥ ਭਰਾਂਦਿ = ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭ੍ਰਾਂਤਿ, ਸੰਸਾ, ਭਟਕਣਾ। ਲਾਹਿ = ਲਾਹ ਕੇ, ਦੂਰ ਕਰ ਕੇ। ਚਾਕਰੀ = ਨੌਕਰੀ, (ਭਾਵ,) ਬੰਦਗੀ।

SikhNet (Spanish)Farid, trabaja para tu Señor y Maestro, disipa las dudas de tu corazón,

ਦਰਵੇਸਾਂ ਨੋ ਲੋੜੀਐ; ਰੁਖਾਂ ਦੀ ਜੀਰਾਂਦਿ ॥੬੦॥

daravesaan no lorreeai; rukhaan dee jeeraand |60|

Sant Singh KhalsaThe dervishes, the humble devotees, have the patient endurance of trees. ||60||
Manmohan SinghThe saints ought to have the endurance like the trees.
Manmohan Singh (Punjabi)ਸੰਤਾਂ ਨੂੰ ਬਿਰਛਾ ਵਰਗਾ ਜੇਰਾ ਰਖਣਾ ਚਾਹੀਦਾ ਹੈ।
Fareedkot Teekaਕਿਉਂ ਕਿ ਪਰਮੇਸ੍ਵਰ ਕੇ ਦਰਵੇਸਾਂ ਨੂੰ (ਰੁਖਾਂ) ਬ੍ਰਿਛੋਂ ਜੈਸੀ (ਜੀਰਾਦਿ) ਸਹਾਰਣਾ ਧਾਰਨੀ ਚਾਹੀਤੀ ਹੈ। ਜੈਸੇ ਕੋਈ ਬ੍ਰਿਛੋਂ ਕੋ ਈਟ ਆਦੀ ਮਾਰਤਾ ਹੈ ਤਬ ਓਹ ਤਿਸ ਕੋ ਫੂਲ ਫਲ੍ਹ ਲਕੜੀ ਆਦੀ ਦੇਤੇ ਹੈਂ॥੬੦॥
Prof. Sahib Singhਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ॥੬੦॥

ਪਦ ਅਰਥ ਲੋੜੀਐ = ਚਾਹੀਦੀ ਹੈ। ਜੀਰਾਂਦਿ = ਧੀਰਜ, ਸਬਰ। ਦਰਵੇਸ = ਫ਼ਕੀਰ। ਨੋ = ਨੂੰ ॥੬੦॥

SikhNet (Spanish)los humildes derviches tienen el aguante y la paciencia de los árboles. (60)

Open this shabad →

Shabad Sheikh Farid Ji Salok Fareed Jee

ਫਰੀਦਾ. ਕਾਲੇ ਮੈਡੇ ਕਪੜੇ; ਕਾਲਾ ਮੈਡਾ ਵੇਸੁ ॥

fareedaa. kaale maidde kaparre; kaalaa maiddaa ves |

Sant Singh KhalsaFareed, my clothes are black, and my outfit is black.
Manmohan SinghFarid! Black are my clothes and black is my vestment.
Manmohan Singh (Punjabi)ਫਰੀਦ! ਸਿਆਹ ਹਨ ਮੇਰੇ ਬਸਤਰ ਅਤੇ ਸਿਆਹ ਮੇਰਾ ਪਹਿਰਾਵਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਮੇਰੇ ਕਪੜੇ ਭੀ ਕਾਲੇ ਹੈਂ, ਭਾਵ ਨੀਲੇ ਹੈਂ ਔਰ (ਵੇਸੁ), ਭਾਵ ਸਰੀਰ ਕਾ ਰੰਗ ਭੀ ਕਾਲਾ ਹੋ ਰਹਾ ਹੈ॥
Prof. Sahib Singhਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ,

ਪਦ ਅਰਥ ਮੈਡੇ = ਮੇਰੇ। ਵੇਸੁ = ਪਹਿਰਾਵਾ, ਪੋਸ਼ਾਕ।

SikhNet (Spanish)Farid, mi vestimenta está negra,

ਗੁਨਹੀ ਭਰਿਆ, ਮੈ ਫਿਰਾ; ਲੋਕੁ ਕਹੈ ਦਰਵੇਸੁ ॥੬੧॥

gunahee bhariaa, mai firaa; lok kahai daraves |61|

Sant Singh KhalsaI wander around full of sins, and yet people call me a dervish - a holy man. ||61||
Manmohan SinghI wander about soiled by sins and people call me a saint.
Manmohan Singh (Punjabi)ਪਾਪਾਂ ਨਾਲ ਲਿਬੜਿਆ ਹੋਇਆ ਮੈਂ ਫਿਰਦਾ ਹਾਂ ਅਤੇ ਲੋਕੀਂ ਮੈਨੂੰ ਸਾਧੂ ਆਖਦੇ ਹਨ।
Fareedkot Teekaਮੈਂ ਗੁਨਾਹੋਂ ਕਾ ਭਰਾ ਹੂਆ ਫਿਰਤਾ ਹੂੰ ਅਰ (ਲੋਕੁ) ਮੁਝ ਕੋ (ਦਰਵੇਸੁ) ਫਕੀਰ ਕਹਿਤੇ ਹੈਂ, ਭਾਵ ਮੁਝ ਮੇਂ ਫਕੀਰੀ ਕਾ ਗੁਣ ਕੋਈ ਨਹੀਂ ਹੈ॥੬੧॥
Prof. Sahib Singh(ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ॥੬੧॥

ਪਦ ਅਰਥ ਗੁਨਹੀ = ਗੁਨਾਹਾਂ ਨਾਲ। ਫਿਰਾ = ਫਿਰਾਂ, ਫਿਰਦਾ ਹਾਂ। ਲੋਕੁ = ਜਗਤੁ। ਕਹੈ = ਆਖਦਾ ਹੈ ॥੬੧॥

SikhNet (Spanish)estoy rodeado de maldad y aún así me llaman Santo. (61)

Open this shabad →

Shabad Sheikh Farid Ji Salok Fareed Jee

ਤਤੀ ਤੋਇ. ਨ ਪਲਵੈ; ਜੇ ਜਲਿ ਟੁਬੀ ਦੇਇ ॥

tatee toe. na palavai; je jal ttubee dee |

Sant Singh KhalsaThe crop which is burnt will not bloom, even if it is soaked in water.
Manmohan SinghThe crop that is destroyed by water, can never bloom even if it be kept dipped in water.
Manmohan Singh (Punjabi)ਜਿਹੜੀ ਫਸਲ ਪਾਣੀ ਨੇ ਸਾੜ ਸੁਟੀ ਹੁੰਦੀ ਹੈ, ਉਹ ਪ੍ਰਫੁਲਤ ਨਹੀਂ ਹੁੰਦੀ, ਭਾਵੇਂ ਉਸ ਨੂੰ ਪਾਣੀ ਵਿੱਚ ਡੁਬੋ ਰਖੀਏ।
Fareedkot Teekaਜੈਸੇ ਜੇਹੜੀ ਖੇਤੀ (ਤੋਇ) ਪਾਨੀ ਕੇ ਸੰਚਣੇ ਸੇ (ਤਤੀ) ਜਲ ਜਾਵੈ ਤਿਸ ਕੋ ਪੁਨਾ ਜੇਕਰ ਜਲ ਮੇਂ ਟੁਬੀ ਦੇ ਕਰ ਡੋਬ ਭੀ ਦੇਵੈ ਤਾਂ ਵੀ ਓਹ ਖੇਤੀ ਫੇਰ ਨਹੀਂ (ਪਲਵੈ) ਫੈਲਤੀ ਹੈ। ਤੈਸੇ ਜੋ ਬੇਦ ਸ਼ਾਸਤ੍ਰੋਂ ਕੋ ਪੜ੍ਹ ਕਰ ਕੇ ਬੁਧ ਗਿਆਨੀ ਹੋ ਗਏ ਹੈਂ, ਜੋ ਅਨੇਕ ਪ੍ਰਕਾਰ ਕੇ ਦ੍ਰਿਸ਼ਟਾਂਤੋਂ ਪ੍ਰਮਾਣੋਂ ਸੰਯੁਕਤ ਉਪਦੇਸ਼ ਰੂਪੀ ਜਲ ਸੰਚਨੇ ਸੇ ਭੀ ਸੁਭ ਗੁਣੋਂ ਸੰਯੁਕਤ ਨਹੀਂ ਹੋਤੇ ਹੈਂ॥
Prof. Sahib Singhਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ।

ਪਦ ਅਰਥ ਤਤੀ = ਤੱਤੀ, ਸੜੀ ਹੋਈ। ਤੋਇ = ਪਾਣੀ ਵਿਚ। ਪਲਵੈ = ਪਲ੍ਹਰਦੀ ਹੈ, ਪ੍ਰਫੁਲਤ ਹੁੰਦੀ ਹੈ। ਜਲਿ = ਜਲ ਵਿਚ।

SikhNet (Spanish)La cosecha que se ha quemado no florecerá, aunque se le llene de agua,

ਫਰੀਦਾ. ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ॥੬੨॥

fareedaa. jo ddohaagan rab dee; jhooredee jhooree |62|

Sant Singh KhalsaFareed, she who is forsaken by her Husband Lord, grieves and laments. ||62||
Manmohan SinghFarid! She, who is forsaken by God, continues to repent and grieve.
Manmohan Singh (Punjabi)ਫਰੀਦ ਜੋ ਵਾਹਿਗੁਰੂ ਦੀ ਤਿਆਗੀ ਹੋਈ ਹੈ, ਉਹ ਪਛਤਾਉਂਦੀ ਤੇ ਅਫਸੋਸ ਕਰਦੀ ਰਹਿੰਦੀ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੋ ਜੀਵ ਰੂਪੀ (ਰਬ) ਪਰਮੇਸ੍ਵਰ ਕੀ ਇਸਤ੍ਰੀ (ਡੋਹਾਗਣਿ) ਛੁਟੜ ਹੋਈ ਹੋਈ ਹੈ ਓਹ ਵਾਰੰਵਾਰ ਝੂਰਤੀ ਰਹਿਤੀ ਹੈ॥੬੨॥
Prof. Sahib Singhਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) ॥੬੨॥

ਪਦ ਅਰਥ ਡੋਹਾਗਣਿ = ਦੁਹਾਗਣਿ, ਦੁਰਭਾਗਣਿ, ਮੰਦੇ ਭਾਗਾਂ ਵਾਲੀ, ਛੁੱਟੜ। ਝੂਰੇਦੀ ਝੂਰੇਇ = ਸਦਾ ਹੀ ਝੂਰਦੀ ਹੈ। ਜੇ = ਭਾਵੇਂ ॥੬੨॥

SikhNet (Spanish)dice Farid, la que es abandonada por su Esposo, se lamenta y se acongoja. (62)

Open this shabad →

Shabad Sheikh Farid Ji Salok Fareed Jee

ਜਾਂ ਕੁਆਰੀ ਤਾ ਚਾਉ; ਵੀਵਾਹੀ ਤਾਂ ਮਾਮਲੇ ॥

jaan kuaaree taa chaau; veevaahee taan maamale |

Sant Singh KhalsaWhen she is a virgin, she is full of desire; but when she is married, then her troubles begin.
Manmohan SinghWhen the girl is a virgin, then she is full of desire and when she is married, then begin her troubles.
Manmohan Singh (Punjabi)ਜਦ ਕੁੜੀ ਅਣ-ਵਿਆਹੀ ਹੁੰਦੀ ਹੈ, ਤਦ ਉਹ ਚਾਅ ਨਾਲ ਭਰੀ ਹੁੰਦੀ ਹੈ ਅਤੇ ਜਦ ਉਹ ਵਿਆਹੀ ਜਾਂਦੀ ਹੈ, ਤਦ ਉਸਦੇ ਦੁਖੜੇ ਸ਼ੁਰੂ ਹੋ ਜਾਂਦੇ ਹਨ।
Fareedkot Teekaਜਬ ਇਹ ਜੀਵ ਰੂਪੀ ਇਸਤ੍ਰੀ ਕੁਆਰੀ, ਭਾਵ ਜੀਵਤੀ ਥੀ ਤਬ ਅਨੇਕ ਪ੍ਰਕਾਰ ਉਤਸ਼ਾਹੋਂ ਮੇਂ ਰਹਿਤੀ ਥੀ ਔਰ ਜਬ ਏਹ ਜਮ ਕੇ ਸਾਥ ਵਿਵਾਹੀ ਅਰਥਾਤ ਪ੍ਰਾਣੋਂ ਕੇ ਵਿਯੋਗ ਹੋਣੇ ਸੇ ਇਸ ਕੋ (ਮਾਮਲੇ) ਕਜੀਏ ਪੜ ਗਏ ਹੈਂ॥
Prof. Sahib Singhਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ।

ਪਦ ਅਰਥ ਵੀਵਾਹੀ = ਵਿਆਹੀ, ਜਦੋਂ ਵਿਆਹੀ ਗਈ। ਮਾਮਲੇ = ਕਜ਼ੀਏ, ਜੰਜਾਲ।

SikhNet (Spanish)Cuando es virgen, está llena de deseos, pero cuando se casa, entonces sus problemas comienzan,

ਫਰੀਦਾ. ਏਹੋ ਪਛੋਤਾਉ; ਵਤਿ ਕੁਆਰੀ. ਨ ਥੀਐ ॥੬੩॥

fareedaa. eho pachhotaau; vat kuaaree. na theeai |63|

Sant Singh KhalsaFareed, she has this one regret, that she cannot be a virgin again. ||63||
Manmohan SinghFarid! She has this regret, that she cannot be a virgin again.
Manmohan Singh (Punjabi)ਫਰੀਦ ਫਿਰ ਉਸ ਨੂੰ ਇਹ ਝੁਰੇਵਾਂ ਰਹਿੰਦਾ ਹੈ, ਕਿ ਉਹ ਮੁੜ ਕੇ ਅਣ ਵਿਆਹੀ ਨਹੀਂ ਹੋ ਸਕਦੀ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਪੁਨਾ ਇਸ ਕੋ ਇਹੀ ਪਸਚਾਤਾਪ ਹੋਤਾ ਹੈ, ਜੋ ਮੈਂ ਪੁਨਾ ਕੁਆਰੀ ਹੋਵਾਂ। ਪ੍ਰੰਤੂ ਇਹ ਫੇਰ ਕੁਆਰੀ ਨਹੀਂ ਹੋ ਸਕਤੀ ਹੈ, ਭਾਵ ਪੁਨਾ ਮਾਨਸ ਜਨਮ ਕੋ ਚਾਹਤੀ ਹੈ ਪਰੰਤੂ ਪ੍ਰਾਪਤਿ ਨਹੀਂ ਹੋਤਾ ਹੈ; ਵਾ ਜਗ੍ਯਾਸਾ ਰੂਪੀ ਕੁਆਰੀਪਣੇ ਮੇਂ ਤੋ ਗੁਰੋਂ ਕੇ ਮਿਲਨੇ ਕਾ ਚਾਉ ਥਾ ਔਰ ਜਬ ਵਿਵਾਹੀ, ਭਾਵ ਪ੍ਰਵਿਰਤੀ ਵਾਲੇ ਗੁਰੂ ਮਿਲੇ ਤਬ ਉਨੋਂ ਨੇ ਪ੍ਰਵਿਰਤੀ ਰੂਪ ਮਾਮਲੇ ਪਾ ਦੀਏ ਤਬ ਇਹੀ ਪਸਚਾਤਾਪ ਹੋਤਾ ਹੈ, ਜੋ ਫੇਰ ਵੈਰਾਗ ਰੂਪ ਕੁਆਰਪਣਾ ਹੋਵੈ ਪੁਨਾ ਸੋ ਨਹੀਂ ਹੋਤਾ ਹੈ॥ ਜਬ ਜਗ੍ਯਾਸਾ ਰੂਪੀ ਕੁਆਰਪਣਾ ਥਾ ਤਬ ਪਰਮੇਸ੍ਵਰ ਪਤੀ ਕੇ ਮਿਲਨੇ ਕਾ ਇਸ ਜੀਵ ਇਸਤ੍ਰੀ ਕੋ ਉਤਸ਼ਾਹ ਥਾ ਔਰ ਜਬ ਵਿਵਾਹੀ ਗੁਰ ਉਪਦੇਸ਼ ਕਰ ਬ੍ਰਹਮ ਸਾਥ ਅਭੇਦ ਹੋਈ ਤਬ (ਮਾ) ਮਾਯਾ ਆਦੀ ਵਿਕਾਰ ਮਿਥਿਆ ਜਾਣ ਕਰ (ਮਲੇ), ਭਾਵ ਦੂਰ ਕੀਏ ਹੈਂ। ਤਬ ਪਸਚਾਤਾਪ ਔਰ ਕੁਆਰਪਣਾ ਏਹ ਨਹੀਂ ਹੋਤੇ ਹੈਂ, ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੬੩॥
Prof. Sahib Singhਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) ॥੬੩॥

ਪਦ ਅਰਥ ਪਛੋਤਾਉ = ਪਛੁਤਾਵਾ। ਵਤਿ = ਫਿਰ, ਮੁੜ ਕੇ। ਨ ਥੀਐ = ਨਹੀਂ ਹੋ ਸਕਦੀ। ਜਾਂ = ਜਦੋਂ। ਤਾਂ = ਤਦੋਂ ॥੬੩॥

* ਨੋਟ: ਸ਼ਲੋਕ ਨੰ: ੬੨ ਵਾਲੇ ਖ਼ਿਆਲ ਨੂੰ ਹੀ ਇਥੇ ਇਕ ਲੜਕੀ ਦੇ ਜੀਵਨ ਦੀ ਮਿਸਾਲ ਦੇ ਕੇ ਸਮਝਾਇਆ ਹੈ। * ਨੋਟ: ਜੇ ਸਤਸੰਗ ਵਿਚ ਰੋਜ਼ ਆ ਕੇ, ਜੇ ਫ਼ਕੀਰੀ ਦੇ ਰਾਹ ਤੇ ਤੁਰਦੇ ਹੋਇਆਂ, ਜੇ ਆਪਣੇ ਵਲੋਂ ਧਾਰਮਿਕ ਜੀਵਨ ਬਿਤੀਤ ਕਰਦੇ ਹੋਇਆਂ, ਮਨ ਵਿਚ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਟਿਕੀ ਰਹੇ, ਤਾਂ ਸਾਰੇ ਧਾਰਮਿਕ ਉੱਦਮ ਬਾਹਰ-ਮੁਖੀ ਹੋ ਜਾਂਦੇ ਹਨ। ਅਜੇਹਾ ਧਾਰਮਿਕ ਜੀਵਨ ਸਗੋਂ ਇਹ ਨੁਕਸਾਨ ਕਰਦਾ ਹੈ ਕਿ ਉਹ ਪਹਿਲਾ ਧਾਰਮਿਕ ਚਾਉ ਮਾਰਿਆ ਹੀ ਜਾਂਦਾ ਹੈ, ਉਸ ਦਾ ਮੁੜ ਪਲ੍ਹਰਨਾ ਔਖਾ ਹੋ ਜਾਂਦਾ ਹੈ। ਇਹ ਖ਼ਿਆਲ ਸ਼ਲੋਕ ਨੰ: ੬੦ ਤੋਂ ਲੈ ਕੇ ਸਲੋਕ ਨੰ: ੬੩ ਤਕ ਚਲਿਆ ਆ ਰਿਹਾ ਹੈ।

SikhNet (Spanish)dice Farid, ella se arrepiente de que no puede ser virgen otra vez. (63)

Open this shabad →

Shabad Sheikh Farid Ji Salok Fareed Jee

ਕਲਰ ਕੇਰੀ ਛਪੜੀ; ਆਇ ਉਲਥੇ ਹੰਝ ॥

kalar keree chhaparree; aae ulathe hanjh |

Sant Singh KhalsaThe swans have landed in a small pond of salt water.
Manmohan SinghThe swans have alighted in a small pond of saline water.
Manmohan Singh (Punjabi)ਹੰਸ ਸਲੂਣੇ, ਪਾਣੀ ਦੇ ਛੋਟੇ ਜੇਹੇ ਟੋਪੇ ਵਿੱਚ ਆ ਉਤਰੇ ਹਨ।
Fareedkot Teekaਸੰਸਾਰ ਰੂਪੀ ਕਲਰ ਕੀ ਛਪੜੀ ਜੋ ਅਨੇਕ ਦੁਖੋਂ ਰੂਪੀ ਖਾਰਤਾ ਵਾਲੀ ਹੈ ਤਿਸ ਕੇ ਬੀਚ ਸੰਤ ਰੂਪੀ (ਹੰਝ) ਹੰਸ ਆਇ ਉਤਰੇ ਹੈਂ॥
Prof. Sahib Singhਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ,

ਪਦ ਅਰਥ ਕੇਰੀ = ਦੀ। ਆਇ ਉਲਥੇ = ਆ ਉਤਰੇ। ਹੰਝ = ਹੰਸ।

SikhNet (Spanish)Los cisnes se han posado en un estanque de agua salada,

ਚਿੰਜੂ ਬੋੜਨੑਿ ਨਾ ਪੀਵਹਿ; ਉਡਣ ਸੰਦੀ ਡੰਝ ॥੬੪॥

chinjoo borrana naa peeveh; uddan sandee ddanjh |64|

Sant Singh KhalsaThey dip in their bills, but do not drink; they fly away, still thirsty. ||64||
Manmohan SinghThey dip in their bills, but drink not, and fly away thirsty.
Manmohan Singh (Punjabi)ਉਹ ਆਪਣੀਆਂ ਚੁੰਝਾ ਡੋਬਦੇ ਹਨ, ਪਰ ਪੀਦੇ ਨਹੀਂ। ਤਰੇਹ ਦੇ ਮਾਰੇ ਉਹ ਉਡ ਜਾਂਦੇ ਹਨ।
Fareedkot Teekaਜੋ ਤਿਸ ਮੇਂ ਚੁੰਜੋਂ ਕੋ ਡੋਬਤੇ ਹੈਂ, ਭਾਵ ਯੇਹ ਇੰਦ੍ਰੀਓਂ ਦ੍ਵਾਰੇ ਵਿਵਹਾਰ ਮਾਤ੍ਰ ਪਦਾਰਥੋਂ ਕੋ ਗ੍ਰਹਿਣ ਕਰਤੇ ਹੈਂ, ਪਰੰਤੂ ਪੀਵਤੇ ਨਹੀਂ, ਭਾਵ ਭੋਗ ਬੁਧੀ ਕਰ ਕੇ ਗ੍ਰਹਿਣ ਨਹੀਂ ਕਰਤੇ ਹੈਂ। ਤਿਨੋਂ ਕੋ ਸੰਸਾਰ ਛਪੜੀ ਸੇ ਉਡਣੇ ਕੀ ਅਰਥਾਤ ਮਰਣੇ ਕੀ (ਡੰਝ) ਚਾਹ ਰਹਿਤੀ ਹੈ, ਭਾਵ ਯੇਹ ਮਰਨਾ ਸਤ੍ਯ ਸਮਝ ਕਰ ਕੇ ਤਿਨੋਂ ਕੀ ਵਿਸ਼ਿਅਹੁੰ ਮੇਂ ਪ੍ਰਵਿਰਤੀ ਨਹੀਂ ਹੋਤੀ ਹੈ॥੬੪॥
Prof. Sahib Singh(ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ॥੬੪॥

ਪਦ ਅਰਥ ਚਿੰਜੂ = ਚੁੰਝ। ਬੋੜਨ੍ਹ੍ਹਿ = ਡੋਬਦੇ ਹਨ। ਸੰਦੀ = ਦੀ। ਡੰਝ = ਤਾਂਘ ॥੬੪॥

* ਨੋਟ: ਉਪਰਲੇ ੪ ਸ਼ਲੋਕਾਂ ਵਿਚ ਉਹਨਾਂ ਦਾ ਹਾਲ ਦੱਸਿਆ ਹੈ; ਜੋ ਸਤਸੰਗ ਵਿਚ ਰਹਿੰਦੇ ਹੋਏ ਭੀ ਸਤਸੰਗ ਦੇ ਅਨੰਦ ਤੋਂ ਵਾਂਜੇ ਰਹੇ, ਤੇ ਆਖ਼ਿਰ ਅੰਦਰੋਂ ਚਾਉ ਹੀ ਮੁੱਕ ਗਿਆ। ਸ਼ਲੋਕ ਨੰ: ੬੪ ਤੇ ੬੫ ਵਿਚ ਅਸਲ ਸਤਸੰਗੀਆਂ ਦਾ ਹਾਲ ਹੈ।

SikhNet (Spanish)meten sus cabezas, pero no beben del agua y parten sedientos. (64)

Open this shabad →

Shabad Sheikh Farid Ji Salok Fareed Jee

ਹੰਸੁ ਉਡਰਿ ਕੋਧ੍ਰੈ ਪਇਆ; ਲੋਕੁ ਵਿਡਾਰਣਿ ਜਾਇ ॥

hans uddar kodhrai peaa; lok viddaaran jaae |

Sant Singh KhalsaThe swans fly away, and land in the fields of grain. The people go to chase them away.
Manmohan SinghFlying away, the swans alight on the barley-farm and men go to drive them away.
Manmohan Singh (Punjabi)ਉਡ ਕੇ ਹੰਸ ਜਵਾਂ ਦੀ ਪੈਲੀ ਤੇ ਜਾ ਉਤਰਦੇ ਹਨ ਅਤੇ ਬੰਦੇ ਉਨ੍ਹਾਂ ਨੂੰ ਪਰੇ ਹਟਾਉਣ ਲਈ ਜਾਂਦੇ ਹਨ।
Fareedkot Teekaਜੈਸੇ ਹੰਸ ਉਡ ਕਰ ਕੇ ਜਹਾਂ ਕੋਧ੍ਰਾ ਅੰਨ ਮੋਟਾ ਹੋਤਾ ਹੈ ਤਹਾਂ ਗਿਆ, ਤਬ ਲੋਕ ਤਿਸ ਕੋ ਉਡਾਵਣੇ ਜਾਤੇ ਹੈਂ ਕਿ ਹਮਾਰਾ ਕੋਧਰਾ ਨਾ ਖਾਵੈ॥
Prof. Sahib Singhਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ।

ਪਦ ਅਰਥ ਉਡਿ = ਉੱਡ ਕੇ। ਕੋਧ੍ਰੈ = ਕੋਧਰੇ ਦੀ ਪੈਲੀ ਵਿਚ। ਪਇਆ = ਜਾ ਪਿਆ, ਜਾ ਬੈਠਾ। ਵਿਡਾਰਣਿ = ਉਡਾਣ ਲਈ।

SikhNet (Spanish)Ellos parten y aterrizan en un campo de granos y la gente los espanta,

ਗਹਿਲਾ ਲੋਕੁ. ਨ ਜਾਣਦਾ; ਹੰਸੁ. ਨ ਕੋਧ੍ਰਾ ਖਾਇ ॥੬੫॥

gahilaa lok. na jaanadaa; hans. na kodhraa khaae |65|

Sant Singh KhalsaThe thoughtless people do not know, that the swans do not eat the grain. ||65||
Manmohan SinghThe headless mortals know not, that the swans eat not the coarse grain.
Manmohan Singh (Punjabi)ਬੇਖਬਰ ਪ੍ਰਾਣੀ ਨਹੀਂ ਜਾਣਦੇ ਕਿ ਹੰਸ ਮੋਟੇ ਅਨਾਜ ਨੂੰ ਨਹੀਂ ਖਾਂਦਾ।
Fareedkot Teekaਪਰੰਤੂ ਓਹ ਲੋਕੋਂ ਕਾ ਸਮਦਾਯ ਜੋ (ਗਹਿਲਾ) ਕਮਲਾ ਹੈ, ਸੋ ਇਉਂ ਨਹੀਂ ਜਾਨਤਾ ਹੈ, ਸੋ ਹੰਸ ਕੋਧਰੇ ਕੋ ਖਾਤਾ ਹੀ ਨਹੀਂ ਹੈ॥ ਦ੍ਰਿਸ੍ਟਾਂਤ- ਤੈਸੇ ਸੰਤ ਕਿਸੀ ਗ੍ਰਹਸਤੀ ਕੇ ਘਰ ਮੇਂ ਕਦਾਚਿਤ ਚਲਾ ਜਾਵੈ ਤਬ ਜੋ ਉਨੋਂ ਪਰ ਵਿਸ਼ੇ ਭੋਗ ਕੀ ਤਰਕ ਕਰੇ। ਸੋ ਕਮਲੇ ਲੋਕ ਮਨਮੁਖ ਐਸੇ ਨਹੀਂ ਜਾਨਤੇ ਇਹ ਸੰਤ ਵਿਸ਼ੇ ਭੋਗੋਂ ਕੋ ਕਬੀ ਅੰਗੀਕਾਰ ਨਹੀਂ ਕਰਤੇ ਹੈਂ॥੬੫॥
Prof. Sahib Singhਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥

ਪਦ ਅਰਥ ਗਹਲਾ = ਕਮਲਾ। ਲੋਕੁ = ਜਗਤ, (ਭਾਵ) ਜਗਤ ਦੇ ਬੰਦੇ ॥੬੫॥

SikhNet (Spanish)esos inconscientes no entienden que los cisnes no comen granos. (65)

Open this shabad →

Shabad Sheikh Farid Ji Salok Fareed Jee

ਚਲਿ ਚਲਿ ਗਈਆਂ ਪੰਖੀਆਂ; ਜਿਨੑੀ ਵਸਾਏ ਤਲ ॥

chal chal geean pankheean; jinaee vasaae tal |

Sant Singh KhalsaThe birds which lived in the pools have flown away and left.
Manmohan SinghThe birds, which peopled the pools, have flown away.
Manmohan Singh (Punjabi)ਪੰਛੀ ਜੋ ਤਾਲਾਬ ਤੇ ਵਸਦੇ ਸਨ, ਉਡਾਰੀ ਮਾਰ ਗਏ ਹਨ।
Fareedkot Teekaਜਿਨਾਂ ਪ੍ਰਿਥੂ ਆਦੀ ਰਾਜਿਓਂ ਨੇ ਪ੍ਰਿਥਵੀ ਊਪਰ (ਤਲ) ਗਾਉਂ ਵਸਾਏ ਥੇ, ਭਾਵ ਮ੍ਰਯਾਦਾ ਬਾਂਧੀ ਥੀ ਸੋ ਇਸ ਸੰਸਾਰ ਸੇ ਪੰਛੀਆਂ ਕੀ ਡਾਰੋਂ ਵਤ ਰਾਜਿਓਂ ਕੀਆਂ ਪੰਗਤੀਆਂ ਚੰਚਲ ਹੋ ਕਰ ਚਲੀਆਂ ਗਈਆਂ ਹੈਂ॥
Prof. Sahib Singhਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ।

ਪਦ ਅਰਥ ਚਲਿ ਚਲਿ ਗਈਆਂ = ਆਪੋ ਆਪਣੀ ਵਾਰੀ ਚਲੀਆਂ ਗਈਆਂ। ਪੰਖੀਆਂ = ਪੰਛੀਆਂ ਦੀਆਂ ਡਾਰਾਂ। ਤਲ = ਤਲਾਬ। ਵਸਾਏ = ਰੌਣਕ ਦੇ ਰਹੇ ਸਨ।

SikhNet (Spanish)Los pájaros que vivían en los estanques han volado, el estanque también se secará,

ਫਰੀਦਾ. ਸਰੁ ਭਰਿਆ, ਭੀ ਚਲਸੀ; ਥਕੇ ਕਵਲ ਇਕਲ ॥੬੬॥

fareedaa. sar bhariaa, bhee chalasee; thake kaval ikal |66|

Sant Singh KhalsaFareed, the overflowing pool shall also pass away, and only the lotus flowers shall remain. ||66||
Manmohan SinghFarid! The brimful lake shall also pass away and lotus flowers alone shall remain.
Manmohan Singh (Punjabi)ਫਰੀਦ! ਲਬਾ-ਲਬ ਭਰੀ ਹੋਈ ਝੀਲ ਭੀ ਟੁਰ ਜਾਏਗੀ ਅਤੇ ਕੇਵਲ ਕੰਵਲ ਦੇ ਫੁਲ ਹੀ ਰਹਿ ਜਾਣਗੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਨਾਮ ਰੂਪ ਜਲ ਕਰ ਕੇ ਜੋ ਸੰਸਾਰ ਸਰੋਵਰ ਭਰਿਆ ਹੈ, ਸੋ ਭੀ ਸੰਪੂਰਨ ਚਲਸੀ, ਭਾਵ ਨਸ਼ਟ ਹੋ ਜਾਵੇਗਾ। ਤਾਂ ਤੇ ਇਸ ਮੇਂ ਸੇ ਜੋ ਸੰਤ ਜਨ ਕਮਲ ਸਮ ਨਿਰਲੇਪ ਹੋ ਕਰ (ਇਕਲ) ਇਕੰਤ ਸੇਵੀ ਹੂਏ ਹੈਂ, ਸੋ ਬ੍ਰਹਮਰੂਪਤਾ ਕਰ ਕੇ (ਥਕੇ) ਇਸਥਿਤ ਰਹੇ ਹੈਂ, ਕਿਉਂ ਕਿ ਸਰੀਰ ਕਰ ਕੇ ਸੰਸਾਰ ਮੇਂ ਕੋਈ ਇਸਥਿਤ ਨਹੀਂ ਰਹਾ ਹੈ॥੬੬॥
Prof. Sahib Singh(ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ॥੬੬॥

ਪਦ ਅਰਥ ਸਰੁ = ਸਰੋਵਰ, ਤਲਾਬ। ਚਲਸੀ = ਸੁੱਕ ਜਾਇਗਾ। ਥਕੇ = ਕੁਮਲਾ ਗਏ। ਇਕਲ = ਪਿੱਛੇ ਇਕੱਲੇ ਰਹੇ ਹੋਏ ॥੬੬॥

SikhNet (Spanish)y sólo la Flor de Loto permanecerá. (66)

Open this shabad →

Shabad Sheikh Farid Ji Salok Fareed Jee

ਫਰੀਦਾ. ਇਟ ਸਿਰਾਣੇ, ਭੁਇ ਸਵਣੁ; ਕੀੜਾ ਲੜਿਓ ਮਾਸਿ ॥

fareedaa. itt siraane, bhue savan; keerraa larrio maas |

Sant Singh KhalsaFareed, a stone will be your pillow, and the earth will be your bed. The worms shall eat into your flesh.
Manmohan SinghFarid! Brick shall be thy pillow, the earth thy bed to sleep and the worms shall eat thy flesh.
Manmohan Singh (Punjabi)ਫਰੀਦ ਟਿਕ ਤੇਰਾ ਸਰਾਹਣਾ ਹੋਵੇਗਾ, ਧਰਤੀ ਤੇਰੇ ਸਾਉਣ ਲਈ ਵਿਛਾਉਣਾ ਅਤੇ ਕਿਰਮ ਤੇਰੇ ਮਾਸ ਨੂੰ ਖਾਣਗੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਮ੍ਰਿਤ ਹੋ ਕਰ ਕਬਰ ਕੇ ਬੀਚ ਸਿਰਾਣੇ ਮੇਂ ਇਟ ਰਾਖ ਕਰ ਪ੍ਰਿਥਵੀ ਮੇਂ ਸੌਣਾ ਹੂਆ ਹੈ ਔਰ ਤਬ ਕੀੜੀਓਂ ਕਾ ਸਮਦਾਇ ਮਾਸ ਮੇਂ ਲੜਤਾ ਹੈ; ਵਾ ਜਬ ਕਾਲ ਰੂਪੀ ਕੀੜਾ ਸਰੀਰ ਮੇਂ ਲੜਿਆ ਹੈ ਤਬ ਐਸਾ ਸੌਣਾ ਕਬਰ ਮੇਂ ਭਯਾ ਹੈ॥
Prof. Sahib Singhਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ।

ਪਦ ਅਰਥ ਇਟ ਸਿਰਾਣੇ = ਸਿਰ ਹੇਠ ਇੱਟ ਹੋਵੇਗੀ। ਭੁਇ = ਧਰਤੀ ਵਿਚ। ਮਾਸਿ = ਮਾਸ ਵਿਚ, ਪਿੰਡੇ ਵਿਚ।

SikhNet (Spanish)Farid, una piedra será tu almohada y la tierra será tu cama y los gusanos se comerán tu carne,

ਕੇਤੜਿਆ ਜੁਗ ਵਾਪਰੇ; ਇਕਤੁ ਪਇਆ ਪਾਸਿ ॥੬੭॥

ketarriaa jug vaapare; ikat peaa paas |67|

Sant Singh KhalsaCountless ages will pass, and you will still be lying on one side. ||67||
Manmohan SinghGood many ages shall pass away and thou shall continue to lye on one side.
Manmohan Singh (Punjabi)ਤੈਨੂੰ ਇਕ ਪਾਸੇ ਪਏ ਹੋਏ ਨੂੰ ਅਨੇਕਾਂ ਹੀ ਜੁਗ ਬੀਤ ਜਾਣਗੇ।
Fareedkot Teekaਤਬ ਕਈ ਜੁਗ ਇਕੋ ਪਾਸੇ ਪਾਇਆਂ ਕੋ ਬੀਤਤੇ ਹੈਂ ਔਰ ਉਨ (ਵਾਪਰੇ) ਵਿਚਾਰਿਓਂ ਕੇ ਮਾਸ ਕੋ ਕੀੜੇ ਕਾਟ ਕਾਟ ਖਾਤੇ ਹੈਂ॥੬੭॥☬ਯੇਹ ਦੋ ਸਲੋਕ ਭੀ ਫਰੀਦਕੋਟ ਮੇਂ ਹੀ ਉਚਾਰਨ ਕਰੇ ਹੈਂ। ਸੋ ਅਬ ਕਹਿਤੇ ਹੈਂ:
Prof. Sahib Singh(ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ॥੬੭॥

ਪਦ ਅਰਥ ਕੇਤੜਿਆ ਜੁਗ = ਕਈ ਜੁਗ, ਬੇਅੰਤ ਸਮਾਂ। ਵਾਪਰੇ = ਲੰਘ ਜਾਣਗੇ। ਇਕਤੁ ਪਾਸਿ = ਇੱਕੋ ਪਾਸੇ ॥੬੭॥

SikhNet (Spanish)muchas épocas pasarán, y seguirás ahí acostado. (67)

Open this shabad →

Shabad Sheikh Farid Ji Salok Fareed Jee

ਫਰੀਦਾ. ਭੰਨੀ ਘੜੀ ਸਵੰਨਵੀ; ਟੁਟੀ ਨਾਗਰ ਲਜੁ ॥

fareedaa. bhanee gharree savanavee; ttuttee naagar laj |

Sant Singh KhalsaFareed, your beautiful body shall break apart, and the subtle thread of the breath shall be snapped.
Manmohan SinghFarid the beauteous body pitcher, shall break and the sublime rope of breath shall be snapped.
Manmohan Singh (Punjabi)ਫਰੀਦ! ਸਰੀਰ ਦਾ ਸੋਹਣਾ ਸੁਨੱਖਾ ਘੜਾ ਟੁਟ ਜਾਵੇਗਾ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਕਿਆ ਜਾਵੇਗਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਦੇਹੀ ਰੂਪੀ ਘੜੀ ਜੋ (ਸਵੰਨਵੀ) ਸ੍ਰੇਸਟ ਰੰਗ ਵਾਲੀ ਥੀ ਸੋ ਭਜ ਜਾਏਗੀ ਅਰਥਾਤ ਮ੍ਰਿਤ ਹੋ ਜਾਏਗੀ, ਪ੍ਰਾਣੋਂ ਰੂਪ (ਨਾਗਰ) ਸ੍ਰੇਸਟ (ਲਜੁ) ਟੂਟ ਜਾਏਗੀ॥
Prof. Sahib Singhਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ।

ਪਦ ਅਰਥ ਸਵੰਨਵੀ = ਸੋਹਣੇ ਵੰਨ (ਰੰਗ) ਵਾਲੀ। ਘੜੀ = ਸਰੀਰ-ਰੂਪ ਭਾਂਡਾ। ਨਾਗਰ = ਸੁੰਦਰ। ਲਜੁ = ਰੱਸੀ (ਸੁਆਸਾਂ ਦੀ ਲੜੀ)।

SikhNet (Spanish)Farid, tu bello cuerpo se destruirá, y el sutil hilo de la respiración se romperá,

ਅਜਰਾਈਲੁ ਫਰੇਸਤਾ; ਕੈ ਘਰਿ ਨਾਠੀ ਅਜੁ ॥੬੮॥

ajaraaeel faresataa; kai ghar naatthee aj |68|

Sant Singh KhalsaIn which house will the Messenger of Death be a guest today? ||68||
Manmohan SinghIn whose house shall Azaril, the death's courier, be the guest today?
Manmohan Singh (Punjabi)ਅਜਰਾਈਲ, ਮੌਤ ਦਾ ਦੂਤ, ਅੱਜ ਕੀਹਦੇ ਗ੍ਰਹਿ ਵਿੱਚ ਪ੍ਰਾਹੁਣਾ ਹੋਵੇਗਾ?
Fareedkot Teekaਅਜਰਾਈਲ ਫਰੇਸਤਾ ਧਰਮ ਰਾਜਾ ਕਾ ਦੂਤ ਆਜ ਕਿਸੀ ਕੇ ਘਰ ਕਾ (ਨਾਠੀ) ਪਰਾਹੁਣਾ ਹੋਵੈਗਾ, ਭਾਵ ਯੇਹ ਮੋਕਲਹਰ ਰਾਜਾ ਕਾ ਪਰਾਹੁਣਾ ਹੋਵੈਗਾ॥੬੮॥
Prof. Sahib Singh(ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?) ॥੬੮॥

ਪਦ ਅਰਥ ਕੈ ਘਰਿ = ਕਿਸ ਦੇ ਘਰ ਵਿਚ? ਨਾਠੀ = ਪ੍ਰਾਹੁਣਾ ॥੬੮॥

* ਨੋਟ: ਲਫ਼ਜ਼ 'ਲਜੁ' ਸੰਸਕ੍ਰਿਤ ਦੇ ਲਫ਼ਜ਼ 'ਰੱਜੁ' (रज्जु) ਤੋਂ ਬਣਿਆ ਹੈ ਜੋ (ੁ)-ਅੰਤ ਹੈ। ਸੋ, ਇਹ ਭੀ, (ੁ)-ਅੰਤ ਹੀ ਹੈ ਭਾਵੇਂ ਹੈ ਇਹ ਲਫ਼ਜ਼ 'ਇਸਤਰੀ ਲਿੰਗ'। ਇਸ ਦੇ ਟਾਕਰੇ ਤੇ ਲਫ਼ਜ਼ 'ਲਜ' ਮੁਕਤਾ-ਅੰਤ ਹੈ, ਇਸ ਦਾ ਅਰਥ ਹੈ, 'ਲਾਜੁ ਸ਼ਰਮ', (ਵੋਖੋ 'ਗੁਰਬਾਣੀ ਵਿਆਕਰਣ')।

SikhNet (Spanish)¿en qué casa estará de invitado el mensajero de la muerte el día de hoy? (68)

Open this shabad →

Shabad Sheikh Farid Ji Salok Fareed Jee

ਫਰੀਦਾ. ਭੰਨੀ ਘੜੀ ਸਵੰਨਵੀ; ਟੂਟੀ ਨਾਗਰ ਲਜੁ ॥

fareedaa. bhanee gharree savanavee; ttoottee naagar laj |

Sant Singh KhalsaFareed, your beautiful body shall break apart, and the subtle thread of the breath shall be snapped.
Manmohan SinghFarid! The beauteous body pitcher shall break and the sublime rope of breath shall sunder.
Manmohan Singh (Punjabi)ਫਰੀਦ ਦੇਹ ਦੀ ਸੁੰਦਰ ਮਟਕੀ ਫੁਟ ਜਾਉਗੀ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਟ ਜਾਵੇਗਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਦੇਹੀ ਰੂਪੀ ਘੜੀ ਸੁੰਦਰ ਰੰਗ ਵਾਲੀ ਜੋ ਭੱਜ ਗਈ ਔਰ ਪ੍ਰਾਣੋਂ ਰੂਪੀ ਨਾਗਰ ਲੱਜ ਟੂਟ ਗਈ ਹੈ॥
Prof. Sahib Singhਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?
SikhNet (Spanish)Farid, tu bello cuerpo se destruirá y el sutil hilo de la respiración se romperá,

ਜੋ ਸਜਣ. ਭੁਇ ਭਾਰੁ ਥੇ; ਸੇ. ਕਿਉ ਆਵਹਿ ਅਜੁ ॥੬੯॥

jo sajan. bhue bhaar the; se. kiau aaveh aj |69|

Sant Singh KhalsaThose friends who were a burden on the earth - how can they come today? ||69||
Manmohan SinghThe friends, who were a burden on the earth, how can they return today?
Manmohan Singh (Punjabi)ਜਿਹੜੇ ਮ੍ਰਿਤ, ਧਰਤੀ ਉਤੇ ਬੋਝ ਸਨ, ਉਹ ਅੱਜ ਕਿਸ ਤਰ੍ਹਾਂ ਵਾਪਸ ਆ ਸਕਦੇ ਹਨ?
Fareedkot Teekaਜੋ ਰਾਜਾ ਰੂਪੀ ਸਜਣ ਪ੍ਰਿਥਵੀ ਕਾ ਆਸਰਾ ਰੂਪ ਥੇ, ਸੋ ਆਜ ਇਸ ਦੇਹ ਮੇਂ ਕਿਉਂ ਕਰ ਆ ਸਕਤੇ ਹੈਂ? ਭਾਵ ਯੇਹ ਅਬ ਨਹੀਂ ਆ ਸਕਤੇ ਹੈਂ॥੬੯॥
Prof. Sahib Singhਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ॥੬੯॥

ਪਦ ਅਰਥ ਭੁਇ-ਧਰਤੀ ਉਤੇ। ਭਾਰੁ ਥੇ-(ਨਿਰਾ) ਭਾਰ ਸਨ (ਭਾਵ, ਜੋ ਜਨਮ-ਮਨੋਰਥ ਨੂੰ ਵਿਸਾਰੀ ਬੈਠੇ ਸਨ)। ਕਿਉ ਆਵਹਿ ਅਜੁ-ਅੱਜ ਫਿਰ ਕਿਵੇਂ ਆਉਣ? (ਭਾਵ,) ਫਿਰ ਇਹ ਮਨੁੱਖਾ ਜਨਮ ਵਾਲਾ ਸਮਾਂ ਨਹੀਂ ਮਿਲਦਾ ॥੬੯॥

SikhNet (Spanish)¿en qué casa estará de invitado el mensajero de la muerte el día de hoy?, los que fueron una carga en la tierra, ¿cómo pueden venir hoy? (69)

Open this shabad →

Shabad Sheikh Farid Ji Salok Fareed Jee

ਫਰੀਦਾ. ਬੇ ਨਿਵਾਜਾ ਕੁਤਿਆ; ਏਹ. ਨ ਭਲੀ ਰੀਤਿ ॥

fareedaa. be nivaajaa kutiaa; eeh. na bhalee reet |

Sant Singh KhalsaFareed: O faithless dog, this is not a good way of life.
Manmohan SinghFarid! You are like a dog who does no prayer; this is not a good habit on thine.
Manmohan Singh (Punjabi)ਹੇ ਅਰਦਾਸ-ਵਿਹੁਣ ਕੂਕਰ, ਫਰੀਦ! ਚੰਗੀ ਨਹੀਂ ਤੇਰੀ ਇਹ ਆਦਤ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਬੇ ਨਿਵਾਜੀ ਕੂਕਰ ਪੁਰਸ਼! ਤੁਝ ਕੋ ਬੰਦਗੀ ਤੇ ਬਿਨਾਂ ਹੋਣਾਂ ਇਹ ਭਲੀ ਰੀਤ ਨਹੀਂ ਹੈ॥
Prof. Sahib Singhਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ,

ਪਦ ਅਰਥ ਰੀਤਿ = ਤਰੀਕਾ, ਜੀਊਣ ਦਾ ਤਰੀਕਾ।

SikhNet (Spanish)Farid, oh perro sin fe, este no es un buen modo de vida,

ਕਬਹੀ ਚਲਿ. ਨ ਆਇਆ; ਪੰਜੇ ਵਖਤ ਮਸੀਤਿ ॥੭੦॥

kabahee chal. na aaeaa; panje vakhat maseet |70|

Sant Singh KhalsaYou never come to the mosque for your five daily prayers. ||70||
Manmohan SinghThou come not ever to the mosque five times a day for prayer.
Manmohan Singh (Punjabi)ਤੂੰ ਕਦੇ ਭੀ ਨਮਾਜ਼ ਲਈ ਪੰਜੇ ਵਕਤ ਮਸਜਦ ਨੂੰ ਨਹੀਂ ਆਇਆ।
Fareedkot Teekaਕਿਉਂ ਕਿ ਨਿਵਾਜ ਕੇ ਪਾਂਚੋਂ ਵਕਤ ਮੇਂ ਤੂੰ ਕਬੀ ਮਸੀਤ ਮੇਂ ਚਲ ਕਰ ਕੇ ਨਹੀਂ ਆਯਾ ਹੈਂ॥੭੦॥
Prof. Sahib Singh(ਕਿਉਂਕਿ ਉਹ) ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ॥੭੦॥

ਪਦ ਅਰਥ ਕਬ ਹੀ = ਕਦੇ ਭੀ। ਚਲਿ ਨ ਆਇਆ = ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ। ਬੇਨਿਵਾਜਾ = ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ ॥੭੦॥

SikhNet (Spanish)nunca vienes a la mezquita para hacer tus cinco oraciones. (70)

Open this shabad →

Shabad Sheikh Farid Ji Salok Fareed Jee

ਉਠੁ ਫਰੀਦਾ, ਉਜੂ ਸਾਜਿ; ਸੁਬਹ ਨਿਵਾਜ ਗੁਜਾਰਿ ॥

autth fareedaa, ujoo saaj; subah nivaaj gujaar |

Sant Singh KhalsaRise up, Fareed, and cleanse yourself; chant your morning prayer.
Manmohan SinghFarid! Wake up and perform thy ablution and say thy morning prayer.
Manmohan Singh (Punjabi)ਖੜਾ ਹੋ, ਓ ਫਰੀਦ! ਉਜੂ ਕਰ ਅਤੇ ਸਵੇਰ ਦੀ ਨਮਾਜ ਪੜ੍ਹ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਉਠ ਕਰ ਕੇ ਉਜੂ ਕਰ ਔਰ ਸੁਬਹ ਕੀ ਨਿਵਾਜ ਪੜ੍ਹ ਕਰ ਕੇ ਇਸ ਸਮੇਂ ਕੋ ਗੁਜਾਰ॥
Prof. Sahib Singhਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ।

ਪਦ ਅਰਥ ਉਜੂ = ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਪੈਰ ਧੋਣੇ। ਉਜੂ ਸਾਜਿ = ਉਜ਼ੂ ਕਰ, ਮੂੰਹ ਹੱਥ ਧੋ। ਸੁਬਹ = ਸਵੇਰ ਦੀ। ਨਿਵਾਜ ਗੁਜਾਰਿ = ਨਿਮਾਜ਼ ਪੜ੍ਹ।

SikhNet (Spanish)Levántate, dice Farid, y limpia tu ser, realiza tus oraciones de la mañana,

ਜੋ ਸਿਰੁ ਸਾਂਈ. ਨਾ ਨਿਵੈ; ਸੋ ਸਿਰੁ ਕਪਿ ਉਤਾਰਿ ॥੭੧॥

jo sir saanee. naa nivai; so sir kap utaar |71|

Sant Singh KhalsaThe head which does not bow to the Lord - chop off and remove that head. ||71||
Manmohan SinghThe head, which bows not to the Lord, chop off the remove thou that head.
Manmohan Singh (Punjabi)ਜਿਹੜਾ ਸੀਸ, ਸੁਆਮੀ ਮੂਹਰੇ ਨਹੀਂ ਨਿਉਂਦਾ, ਤੂੰ ਉਹ ਸੀਸ ਨੂੰ ਵਢ ਕੇ ਲਾਹ ਸੁਟ।
Fareedkot Teekaਕਿਉਂ ਕਿ ਜੇਹੜਾ ਸਿਰ (ਸਾਂਈ) ਪਰਮੇਸ੍ਵਰ ਕੋ ਨਹੀਂ ਨਿੰਵਤਾ ਸੋ ਸਿਰ ਕਾਟ ਕੇ ਧੜ ਸੇ ਉਤਾਰ ਦੇਹ॥੭੧॥
Prof. Sahib Singhਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥

ਪਦ ਅਰਥ ਕਪਿ = ਕੱਟ ਕੇ ॥੭੧॥

SikhNet (Spanish)y esa cabeza que no se postra ante el Señor, córtala y remuévela. (71)

Open this shabad →

Shabad Sheikh Farid Ji Salok Fareed Jee

ਜੋ ਸਿਰੁ ਸਾਈ. ਨਾ ਨਿਵੈ; ਸੋ ਸਿਰੁ ਕੀਜੈ ਕਾਂਇ ॥

jo sir saaee. naa nivai; so sir keejai kaane |

Sant Singh KhalsaThat head which does not bow to the Lord - what is to be done with that head?
Manmohan SinghThe head, which bows not to the Lord, what is to be done with such a head?
Manmohan Singh (Punjabi)ਜਿਹੜਾ ਸਿਰ, ਸੁਆਮੀ ਮੁਹਰੇ ਨਹੀਂ ਝੁਕਦਾ, ਉਸ ਸਿਰ ਦਾ ਕੀ ਕੀਤਾ ਜਾਵੇ?
Fareedkot Teekaਜੇਹੜਾ ਸਿਰ ਸਾਂਈ ਕੋ ਨਹੀਂ ਨਿੰਵਤਾ ਅਰਥਾਤ ਮਥਾ ਨਹੀਂ ਟੇਕਦਾ ਸੋ ਸਿਰ ਕਿਆ ਕਰਨਾ ਹੈ, ਭਾਵ ਕਿਸੀ ਅਰਥ ਨਹੀਂ ਆਵੇਗਾ॥
Prof. Sahib Singhਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ।

ਪਦ ਅਰਥ ਕੀਜੈ ਕਾਂਇ = ਕੀਹ ਕਰੀਏ? ਕੀਹ ਬਣਾਈਏ?

SikhNet (Spanish)¿Qué se puede hacer con esa cabeza que no se postra ante el Señor?,

ਕੁੰਨੇ ਹੇਠਿ ਜਲਾਈਐ; ਬਾਲਣ ਸੰਦੈ ਥਾਇ ॥੭੨॥

kune hetth jalaaeeai; baalan sandai thaae |72|

Sant Singh KhalsaPut it in the fireplace, instead of firewood. ||72||
Manmohan SinghBurn it thou under the earthen pot, in place of fire-wood.
Manmohan Singh (Punjabi)ਤੂੰ ਇਸ ਨੂੰ ਈਧਨ ਦੀ ਜਗ੍ਹਾਂ ਤੇ ਮਿਟੀ ਦੇ ਭਾਂਡੇ ਥੱਲੇ ਸਾੜ ਸੁਟ।
Fareedkot Teekaਸੋ ਸਿਰ ਛੀਪੇ ਕੇ ਰੰਗ ਵਾਲੀ ਦੇਗ ਜੋ ਰਾਤ੍ਰ ਦਿਨ ਚੜ੍ਹੀ ਰਹਿਤੀ ਹੈ ਤਿਸ ਕੁੰਨੇ ਹੇਠ ਬਾਲਣ ਕੀ ਜਗਹ ਜਲਾਇ ਦੇਈਏ॥੭੨॥
Prof. Sahib Singhਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ॥੭੨॥

ਪਦ ਅਰਥ ਕੁੰਨਾ = ਹਾਂਡੀ। ਸੰਦੈ = ਦੇ ॥੭੨॥

SikhNet (Spanish)ponla en la chimenea en vez de en la hoguera. (72)

Open this shabad →

Shabad Sheikh Farid Ji Salok Fareed Jee

ਫਰੀਦਾ. ਕਿਥੈ ਤੈਡੇ ਮਾਪਿਆ; ਜਿਨੑੀ ਤੂ ਜਣਿਓਹਿ ॥

fareedaa. kithai taidde maapiaa; jinaee too janiohi |

Sant Singh KhalsaFareed, where are your mother and father, who gave birth to you?
Manmohan SinghFarid! Today, where are thy parents who gave you birth?
Manmohan Singh (Punjabi)ਫਰੀਦ! ਕਿਥੇ ਹਨ ਅੱਜ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ?
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜਿਸ ਮਾਤਾ ਪਿਤਾ ਨੇ ਤੁਝ ਕੋ ਉਤਪਤਿ ਕੀਆ ਥਾ, ਸੋ ਅਬ ਕਹਾਂ ਹੈਂ? ਭਾਵ ਮ੍ਰਿਤ ਹੋ ਗਏ ਹੈਂ॥
Prof. Sahib Singhਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖ਼ਿਆਲ ਨਹੀਂ ਆਉਂਦਾ, ਤਾਂ ਇਹੀ ਵੇਖ ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ। ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ।

ਪਦ ਅਰਥ ਤੈਡੇ = ਤੇਰੇ। ਤੂ = ਤੈਨੂੰ। ਜਾਣਿਓਹਿ = ਜਨਮ ਦਿੱਤਾ। ਜਿਨ੍ਹ੍ਹੀ = ਇਸ ਲਫ਼ਜ਼ ਦੇ ਅੱਖਰ 'ਨ' ਦੇ ਹੇਠ ਅੱਧਾ 'ਹ' ਹੈ।

SikhNet (Spanish)Farid, ¿dónde está tu madre y tu padre? ¿De quién naciste en el mundo?

ਤੈ ਪਾਸਹੁ ਓਇ ਲਦਿ ਗਏ; ਤੂੰ ਅਜੈ. ਨ ਪਤੀਣੋਹਿ ॥੭੩॥

tai paasahu oe lad ge; toon ajai. na pateenohi |73|

Sant Singh KhalsaThey have left you, but even so, you are not convinced that you shall also have to go. ||73||
Manmohan SinghThey have departed from thee, even then, thou are not convinced that thou too shall die.
Manmohan Singh (Punjabi)ਤੇਰੇ ਕੋਲੋ, ਉਹ ਕੂਚ ਕਰ ਗਏ ਹਨ। ਤਾਂ ਭੀ ਤੈਨੂੰ ਯਕੀਨ ਨਹੀਂ ਆਇਆ ਕਿ ਤੂੰ ਭੀ ਮਰ ਵੰਞਣਾ ਹੈ।
Fareedkot Teekaਉਹ ਤੇਰੇ ਪਾਸੋਂ ਇਸ ਸੰਸਾਰ ਸੇ ਚਲੇ ਗਏ ਹੈਂ, ਪਰੰਤੂ ਤੂੰ ਅਜ ਭੀ ਪਤੀਣਿਆ ਨਹੀਂ ਹੈਂ, ਭਾਵ ਤੁਝ ਕੋ ਅਬੀ ਮਰਨੇ ਕੀ ਪਰਤੀਤ ਨਹੀਂ ਆਈ ਹੈ॥੭੩॥
Prof. Sahib Singhਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਤਾਂ ਇਥੋਂ ਤੁਰ ਜਾਣਾ ਹੈ, ਇਸੇ ਕਰਕੇ ਰੱਬ ਦੀ ਬੰਦਗੀ ਵਲੋਂ ਗ਼ਾਫ਼ਿਲ ਪਿਆ ਹੈਂ) ॥੭੩॥

ਪਦ ਅਰਥ ਪਤੀਣੋਹਿ = ਪਤੀਜਿਆ, ਤਸੱਲੀ ਹੋਈ, ਯਕੀਨ ਆਇਆ। ਓਇ = ਉਹ ਤੇਰੇ ਮਾਪੇ (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੭੩॥

SikhNet (Spanish)Ellos se han ido y aún así no quieres aceptar que también te tienes que ir. (73)

Open this shabad →

Shabad Sheikh Farid Ji Salok Fareed Jee

ਫਰੀਦਾ. ਮਨੁ ਮੈਦਾਨੁ ਕਰਿ; ਟੋਏ ਟਿਬੇ ਲਾਹਿ ॥

fareedaa. man maidaan kar; ttoe ttibe laeh |

Sant Singh KhalsaFareed, flatten out your mind; smooth out the hills and valleys.
Manmohan SinghFarid! Make thy mind even by smoothing hollows and heaps.
Manmohan Singh (Punjabi)ਫਰੀਦ ਤੂੰ ਆਪਣੇ ਚਿੱਤ ਨੂੰ ਪਧਰ ਕਰ ਦੇ ਅਤੇ ਇਸ ਦੇ ਨਿਵਾਣਾ ਤੇ ਉਚਾਣਾ ਨੂੰ ਹਮਵਾਰ ਕਰ ਦੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਅਗਿਆਨ ਔ ਹੰਕਾਰ ਰੂਪੀ ਟੋਏ ਟਿਬਿਓਂ ਵਾ ਸੰਕਲਪੋਂ ਵਿਕਲਪੋਂ ਕੋ ਦੂਰ ਕਰ ਕੇ ਮਨ ਕੋ ਮਦਾਨ ਵਤ ਸਾਫ ਕਰ, ਭਾਵ ਵਿਕਾਰੋਂ ਸੇ ਰਹਿਤ ਹੋਇਕੇ ਸੁਧ ਕਰ॥
Prof. Sahib Singhਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,

ਪਦ ਅਰਥ ਮੈਦਾਨੁ = ਪੱਧਰਾ ਥਾਂ। ਲਾਹਿ = ਦੂਰ ਕਰ ਦੇਹ। ਟੋਏ ਟਿਬੇ = ਨੀਵੇਂ ਤੇ ਉੱਚੇ ਥਾਂ।

SikhNet (Spanish)Farid, tranquilízate, ya no hay montañas en el camino,

ਅਗੈ ਮੂਲਿ. ਨ ਆਵਸੀ; ਦੋਜਕ ਸੰਦੀ ਭਾਹਿ ॥੭੪॥

agai mool. na aavasee; dojak sandee bhaeh |74|

Sant Singh KhalsaHereafter, the fires of hell shall not even approach you. ||74||
Manmohan SinghThe fire of hell shall not ever approach thee thereafter.
Manmohan Singh (Punjabi)ਏਦੂੰ ਮਗਰੋ ਨਰਕ ਦੀ ਅੱਗ ਕਦਾਚਿਤ ਤੇਰੇ ਨੇੜੇ ਨਹੀਂ ਆਵੇਗੀ।
Fareedkot Teekaਕਿਉਂ ਕਿ ਇਸ ਰੀਤੀ ਕੇ ਕਰਨੇ ਸੇ ਆਗੇ ਦੋਜਕ ਕੀ ਅਗਨੀ ਮੂਲ ਤੇ ਹੀ ਨਹੀਂ ਤੇਰੇ ਕੋ ਆਵੇਗੀ, ਭਾਵ ਨਰਕੋਂ ਕੇ ਦੁਖ ਸੇ ਰਹਿਤ ਹੋ ਜਾਵੇਂਗਾ॥੭੪॥
Prof. Sahib Singh(ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) ॥੭੪॥

ਪਦ ਅਰਥ ਅਗੈ = ਤੇਰੇ ਅੱਗੇ, ਤੇਰੀ ਜ਼ਿੰਦਗੀ ਦੇ ਸਫ਼ਰ ਵਿਚ। ਸੰਦੀ = ਦੀ। ਭਾਹਿ = ਅੱਗ। ਆਵਸੀ = ਆਵੇਗੀ ॥੭੪॥

* ਨੋਟ: ਮਨ ਵਿਚ ਕਿਹੜੇ ਟੋਏ ਟਿੱਬੇ ਹਨ, ਅਤੇ ਇਹਨਾਂ ਨੂੰ ਦੂਰ ਕਰਨ ਦਾ ਕੀਹ ਭਾਵ ਹੈ? ਇਹ ਗੱਲ ਫਰੀਦ ਜੀ ਨੇ ਸਪਸ਼ਟ ਕਰਕੇ ਨਹੀਂ ਲਿਖੀ। ਫਰੀਦ ਜੀ ਦੇ ਇਸ ਖ਼ਿਆਲ ਨੂੰ ਉਘੇੜਨ ਵਾਸਤੇ ਸਤਿਗੁਰੂ ਅਰਜਨ ਦੇਵ ਜੀ ਨੇ ਅਗਲਾ ਸ਼ਲੋਕ ਆਪਣੇ ਵੱਲੋਂ ਲਿਖਿਆ ਹੈ, ਅਤੇ ਨਾਮ ਫਰੀਦ ਜੀ ਦਾ ਹੀ ਵਰਤ ਦਿੱਤਾ ਹੈ। ਨਿਖੇੜਨ ਵਾਸਤੇ ਸਿਰਲੇਖ 'ਮ: ੫' ਦੇ ਦਿੱਤਾ ਹੈ।

SikhNet (Spanish)de aquí en adelante el fuego de tus pasiones ni siquiera se te acercará. (74)

Open this shabad →

Shabad Guru Arjan Dev Ji Salok Fareed Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥

fareedaa. khaalak khalak meh; khalak vasai rab maeh |

Sant Singh KhalsaFareed, the Creator is in the Creation, and the Creation abides in God.
Manmohan SinghFarid! The Creator abides in creation and the creation abides in Creator.
Manmohan Singh (Punjabi)ਫਰੀਦ! ਰਚਨਹਾਰ ਰਚਨਾ ਅੰਦਰ ਵਸਦਾ ਹੈ ਅਤੇ ਰਚਨਾ ਰਚਣਹਾਰ ਅੰਦਰ ਵਸਦੀ ਹੈ।
Fareedkot Teekaਫਰੀਦ ਦ੍ਵਾਰੇ ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਵਾਹਿਗੁਰੂ ਸਰਬ (ਖਲਕ) ਸ੍ਰਿਸ਼ਟੀ ਮੇਂ ਵਸ ਰਹਾ ਹੈ ਔਰ ਸਰਬ ਖਲਕਤ ਤਿਸ ਖਾਲਕ ਮੇਂ ਵਸ ਰਹੀ ਹੈ, ਭਾਵ ਸਰਬ ਰੂਪ ਓਹੀ ਹੋ ਰਹਾ ਹੈ॥ ਯਥਾ- 'ਓਤਿ ਪੋਤਿ ਰਵਿਆ ਰੂਪ ਰੰਗੁ॥'
Prof. Sahib Singhਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ।

ਪਦ ਅਰਥ ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ। ਮਾਹਿ = ਮਹਿ, ਵਿਚ।

SikhNet (Spanish)Farid, el Creador está en la Creación y la creación habita en Dios,

ਮੰਦਾ. ਕਿਸ ਨੋ ਆਖੀਐ; ਜਾਂ. ਤਿਸੁ ਬਿਨੁ ਕੋਈ ਨਾਹਿ ॥੭੫॥

mandaa. kis no aakheeai; jaan. tis bin koee naeh |75|

Sant Singh KhalsaWhom can we call bad? There is none without Him. ||75||
Manmohan SinghWhen there is none without Him, whom should we call as bad?
Manmohan Singh (Punjabi)ਅਸੀਂ ਕੀਹਨੂੰ ਮਾੜਾ ਕਹੀਏ, ਜਦ ਕਿ ਉਸ ਦੇ ਬਗੇਰ ਹੋਰ ਕੋਈ ਹੈ ਨਹੀਂ।
Fareedkot Teekaਜਬ ਤਿਸ ਤੇ ਬਿਨ ਦੂਸਰਾ ਕੋਈ ਨਹੀਂ ਹੈ, ਤਾਂ ਤੇ ਮੰਦਾ ਕਿਸ ਕੋ ਉਚਾਰਨ ਕਰੀਏ?॥੭੫॥☬ਵਈਰਾਗ ਸੂਚਨ ਕਰਤੇ ਹੈਂ:
Prof. Sahib Singhਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ॥੭੫॥

ਪਦ ਅਰਥ ਤਿਸੁ ਬਿਨੁ = ਉਸ ਪਰਮਾਤਮਾ ਤੋਂ ਬਿਨਾ ॥੭੫॥

* ਨੋਟ: ਕੋਈ ਮਨੁੱਖ ਕਿਸੇ ਦੂਜੇ ਨੂੰ ਮਾੜਾ ਆਖਣ ਵੇਲੇ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਦੂਜੇ ਲਫ਼ਜ਼ਾਂ ਵਿਚ, ਆਪ ਟਿੱਬੇ ਤੇ ਖਲੋਤਾ ਹੋਇਆ ਹੇਠਾਂ ਟੋਏ ਵਲ ਤੱਕ ਰਿਹਾ ਹੁੰਦਾ ਹੈ। ਜਿਨ੍ਹਾਂ ਨੂੰ ਨੀਵੇਂ ਆਖਦਾ ਹੈ, ਉਹ ਇਸ ਅਹੰਕਾਰੀ ਤੋਂ ਨਫ਼ਰਤਿ ਕਰਦੇ ਹਨ। ਇਸ ਤਰ੍ਹਾਂ ਵੈਰ ਤੇ ਨਫ਼ਰਤਿ ਦੀ ਅੱਗ ਮੱਚ ਉੱਠਦੀ ਹੈ, ਜਿਸ ਤੋਂ ਕਈ ਕਿਸਮ ਦੇ ਕਲੇਸ਼ ਪੈਦਾ ਹੁੰਦੇ ਹਨ। ਅਗਲੇ ਸ਼ਲੋਕ ਵਿਚ ਫਰੀਦ ਜੀ ਕਹਿੰਦੇ ਹਨ ਕਿ ਇਹਨਾਂ ਕਲੇਸ਼ਾਂ ਨਾਲੋਂ ਤਾਂ ਮੌਤ ਚੰਗੀ ਹੈ।

SikhNet (Spanish)¿a quién le podemos llamar malo? No existe nada sin Él. (75)

Open this shabad →

Shabad Sheikh Farid Ji Salok Fareed Jee

ਫਰੀਦਾ. ਜਿ ਦਿਹਿ ਨਾਲਾ ਕਪਿਆ; ਜੇ ਗਲੁ ਕਪਹਿ ਚੁਖ ॥

fareedaa. ji dihi naalaa kapiaa; je gal kapeh chukh |

Sant Singh KhalsaFareed, if on that day when my umbilical cord was cut, my throat had been cut instead,
Manmohan SinghFarid! If my throat too had been cut a bit on the day my navel string was cut,
Manmohan Singh (Punjabi)ਫਰੀਦ! ਜੇਕਰ ਜਿਸ ਦਿਨ ਮੇਰਾ ਨਾੜੂਆਂ ਵਢਿਆ ਸੀ, ਜੇ ਉਸ ਦਿਨ ਮੇਰਾ ਗਦ ਭੀ ਭੋਰਾ ਭਰ ਵੱਢ ਦਿੱਤਾ ਜਾਂਦਾ,
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਿਸ ਦਿਨ ਕੇ ਬੀਚ ਦਾਈ ਨੇ ਨਾੜੂਆ ਕਟਿਆ ਥਾ ਤਿਸ ਸਮੇਂ ਮੇਂ ਜੇਕਰ (ਚੁਖ) ਥੋੜੇ ਮਾਤ੍ਰ ਗਲ ਕੋ ਹੀ ਕਾਟ ਦੇਤੀ॥
Prof. Sahib Singhਹੇ ਫਰੀਦ! (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ,

ਪਦ ਅਰਥ ਜਿ ਦਿਨ = ਜਿਸ ਦਿਹਿ। ਨਾਲਾ = ਨਾੜੂ। ਕਪਹਿ = (ਤੂੰ) ਕੱਟ ਦੇਂਦੀਓਂ (ਹੇ ਦਾਈ!) ਚੁਖ = ਰਤਾ ਕੁ।

SikhNet (Spanish)Farid, si ese día en que mi cordón umbilical fue cortado,

ਪਵਨਿ. ਨ ਇਤੀ ਮਾਮਲੇ; ਸਹਾਂ ਨ. ਇਤੀ ਦੁਖ ॥੭੬॥

pavan. na itee maamale; sahaan na. itee dukh |76|

Sant Singh KhalsaI would not have fallen into so many troubles, or undergone so many hardships. ||76||
Manmohan SinghI should not have fallen into so many troubles nor undergone so many hardships.
Manmohan Singh (Punjabi)ਮੈਨੂੰ ਐਨੀਆਂ ਤਕਲੀਫਾਂ ਨਾਂ ਵਾਪਰਦੀਆਂ, ਨਾਂ ਹੀ ਮੈਂ ਐਨੇ ਦੁਖੜੇ ਉਠਾਉਂਦਾ।
Fareedkot Teekaਤੋ ਇਤਨੇ ਦੁਖ ਰੂਪ (ਮਾਮਲੇ) ਕਜੀਏ ਨਾ ਪੜਤੇ ਔਰ ਨਾ ਏਤੇ ਦੁਖੋਂ ਕੋ ਸਹਾਰਤਾ॥੭੬॥
Prof. Sahib Singhਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ॥੭੬॥

ਪਦ ਅਰਥ ਇਤੀ = ਇਤਨੇ। ਮਾਮਲੇ = ਝੰਬੇਲੇ, ਕਜ਼ੀਏ ॥੭੬॥

* ਨੋਟ: ਕਈ ਸੱਜਣ ਬੜੀ ਕਾਹਲੀ ਵਿਚ ਆਖਣ ਲੱਗ ਪਏ ਹਨ ਕਿ ਫਰੀਦ ਜੀ ਦੇ ਸ਼ਲੋਕ ਪੜ੍ਹਿਆਂ ਇਉਂ ਜਾਪਦਾ ਹੈ ਜਿਵੇਂ ਬਾਬਾ ਜੀ ਦੁਨੀਆ ਤੋਂ ਬੜੇ ਅੱਕੇ ਪਏ ਸਨ ਤੇ ਉਹਨਾਂ ਦਾ ਇਹ ਸ਼ਲੋਕ ਢਹਿੰਦੇ ਪਾਸੇ ਵਲ ਲੈ ਜਾਂਦਾ ਹੈ। ਅਜੇਹੇ ਲੋਕ ਇਹ ਉਕਾਈ ਇਸ ਵਾਸਤੇ ਖਾ ਰਹੇ ਹਨ ਕਿ ਉਹ ਇਹਨਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹਨਾ ਅਜੇ ਨਹੀਂ ਸਿੱਖੇ। ਸ਼ਲੋਕ ਨੰ: ੭੪ ਤੇ ੭੬ ਨੂੰ ਰਲਾ ਕੇ ਪੜ੍ਹੋ, ਭਾਵ ਸਾਫ਼ ਹੈ ਕਿ ਇਕ ਦੂਜੇ ਤੋਂ ਨਫ਼ਰਤਿ ਕਰ ਕੇ ਲੋਕਾਂ ਨੇ ਜਗਤ ਨੂੰ ਨਰਕ ਬਣਾ ਦਿੱਤਾ ਹੈ। ਫਰੀਦ ਜੀ ਇਸ ਆਕੜ ਤੇ ਨਫ਼ਰਤਿ ਤੋਂ ਵਰਜ ਰਹੇ ਹਨ।

SikhNet (Spanish)mi cabeza hubiera sido cortada en vez, no hubiera caído en tantos problemas, ni enfrentado tantas dificultades. (76)

Open this shabad →

Shabad Sheikh Farid Ji Salok Fareed Jee

ਚਬਣ ਚਲਣ ਰਤੰਨ; ਸੇ ਸੁਣੀਅਰ ਬਹਿ ਗਏ ॥

chaban chalan ratan; se suneear beh ge |

Sant Singh KhalsaMy teeth, feet, eyes and ears have stopped working.
Manmohan SinghMy teeth, feet, eyes, and ears; they have ceases their functions.
Manmohan Singh (Punjabi)ਮੇਰਿਆਂ ਦੰਦਾਂ, ਪੈਰਾਂ, ਨੇਤ੍ਰਾਂ ਅਤੇ ਕੰਨਾਂ ਇਨ੍ਹਾਂ ਨੇ ਆਪਣੇ ਕੰਮ ਛੱਡ ਦਿਤੇ ਹਨ।
Fareedkot Teekaਚਾਬਣ ਵਾਲੇ ਜੋ ਦੰਦ ਥੇ ਔਰ ਚਲਨੇ ਵਾਲੇ ਜੋ ਚਰਨ ਥੇ ਔਰ ਰਤਨ ਰੂਪ ਜੋ ਨੇਤ੍ਰ ਥੇ ਪੁਨਾ (ਸੁਣੀਅਰ) ਕੰਨ ਔ ਹੋਰ ਸੰਪੂਰਨ ਇੰਦ੍ਰੇ ਆਪੋ ਆਪਨੇ ਕਾਮ ਸੇ (ਬਹਿ ਗਏ) ਚਲੇ ਗਏ ਅਰਥਾਤ ਰਹਿਤ ਹੋ ਗਏ ਹੈਂ॥
Prof. Sahib Singh(ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ।

ਪਦ ਅਰਥ ਚਬਣ = ਦੰਦ, ਚੱਬਣ। ਚਲਣ = ਲੱਤਾਂ। ਰਤੰਨ = ਅੱਖਾਂ। ਸੁਣੀਅਰ = ਕੰਨ। ਸੇ = ਉਹ (ਜਿਨ੍ਹਾਂ ਦੇ ਮਾਣ ਤੇ ਮਨ ਵਿਚ ਟੋਏ ਟਿੱਬੇ ਬਣਾਏ ਹੋਏ ਸਨ, ਜਿਨ੍ਹਾਂ ਦੇ ਮਾਣ ਤੇ ਦੂਜਿਆਂ ਨੂੰ ਹੀਣੇ ਸਮਝਦੇ ਸਾਂ)। ਬਹਿ ਗਏ = ਬੈਠ ਗਏ, ਬਹਿਕਲ ਹੋ ਗਏ ਹਨ, ਕੰਮ ਕਰਨ ਤੋਂ ਰਹਿ ਗਏ ਹਨ।

SikhNet (Spanish)Mis dientes, pies, ojos y oídos han dejado de funcionar, mi cuerpo se retuerce,

ਹੇੜੇ ਮੁਤੀ ਧਾਹ; ਸੇ ਜਾਨੀ ਚਲਿ ਗਏ ॥੭੭॥

herre mutee dhaah; se jaanee chal ge |77|

Sant Singh KhalsaMy body cries out, "Those whom I knew have left me!" ||77||
Manmohan Singhmy body cried out a loud lamentation, " those intimates of mine have abandoned me".
Manmohan Singh (Punjabi)ਮੇਰੀ ਦੇਹ ਨੇ ਭੁਬ ਮਾਰੀ, "ਉਹ ਮੈਡੇ ਯਾਰ ਮੈਨੂੰ ਛੱਡ ਗਏ ਹਨ।"
Fareedkot Teekaਜਬ ਉਹ (ਜਾਨੀ) ਮਿਤ੍ਰ ਜੋ ਆਦਿ ਕੇ ਸਾਥ ਰਹਿਣ ਵਾਲੇ ਸੇ ਸੋ ਸੰਪੂਰਨ ਚਲੇ ਗਏ ਹੈਂ ਤਬ (ਹੇੜੇ) ਸਰੀਰ ਨੇ ਰੋਣੇ ਕੀ ਅਵਾਜ ਰੂਪ ਧਾਹਿ (ਮੁਤੀ) ਛਡੀ ਅਰਥਾਤ ਦਿਤੀ, ਭਾਵ ਯੇਹ ਹੈ ਕਿ ਬ੍ਰਿਧ ਅਵਸਥਾ ਮੇਂ ਸੰਪੂਰਨ ਅੰਗ ਸਿਥਲ ਹੋ ਜਾਤੇ ਹੈਂ॥੭੭॥
Prof. Sahib Singh(ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ॥੭੭॥

ਪਦ ਅਰਥ ਹੇੜੇ = ਸਰੀਰ ਨੇ। ਧਾਹ ਮੁਤੀ = ਢਾਹ ਮਾਰੀ। ਸੇ ਜਾਨੀ = ਉਹ ਮਿੱਤਰ (ਜਿਨ੍ਹਾਂ ਤੇ ਮਾਣ ਸੀ) ॥੭੭॥

SikhNet (Spanish)aquellos a quienes conocía se han ido. (77)

Open this shabad →

Shabad Sheikh Farid Ji Salok Fareed Jee continues on Ang 1382

ਫਰੀਦਾ. ਬੁਰੇ ਦਾ ਭਲਾ ਕਰਿ; ਗੁਸਾ ਮਨਿ. ਨ ਹਢਾਇ ॥

fareedaa. bure daa bhalaa kar; gusaa man. na hadtaae |

Sant Singh KhalsaFareed, answer evil with goodness; do not fill your mind with anger.
Manmohan SinghFarid! Do good deeds for evil and harbour not wrath in thy mind.
Manmohan Singh (Punjabi)ਫਰੀਦ! ਤੂੰ ਮੰਦੇ ਦਾ ਚੰਗਾ ਕਰ ਅਤੇ ਆਪਣੇ ਮਨ ਅੰਦਰ ਰੋਹ ਨਾਂ ਲਿਆ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਬੁਰੇ ਕਾ ਭੀ ਭਲਾ ਕਰ ਮਨ ਦੇ ਬੀਚ ਗੁਸਾ ਨਾ (ਹਢਾਇ) ਰਖ॥
Prof. Sahib Singhਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ।

ਪਦ ਅਰਥ ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ।

SikhNet (Spanish)Dice Farid, respóndele a la maldad con bondad, no llenes tu mente de enojo,

Open this shabad (2 lines, Angs 1381-1382) →

Ang 1381 of 1430