ੴ

ਸਿੱਖਬਾਣੀ · SikhBani

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥

fareedaa kan musalaa soof gal dil kaatee gurr vaat
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਫਰੀਦਾ. ਕੰਨਿ ਮੁਸਲਾ. ਸੂਫੁ ਗਲਿ; ਦਿਲਿ ਕਾਤੀ. ਗੁੜੁ ਵਾਤਿ ॥

fareedaa. kan musalaa. soof gal; dil kaatee. gurr vaat |

Sant Singh KhalsaFareed, you wear your prayer shawl on your shoulders and the robes of a Sufi; your words are sweet, but there is a dagger in your heart.
Manmohan SinghFarid! On thy shoulder is the prayer-mat, on thy body the devotee's garb and thou speak sweetly, however, there is scalpel in thy heart.
Manmohan Singh (Punjabi)ਫਰੀਦ! ਤੇਰੇ ਮੋਢੇ ਤੇ ਨਮਾਜ ਪੜ੍ਹਨ ਵਾਲੀ ਫੂੜੀ ਹੈ ਅਤੇ ਤੇਰੀ ਦੇਹ ਤੇ ਸੂਫੀਆਂ ਵਾਲੀ ਪੁਸ਼ਾਕ ਅਤੇ ਤੂੰ ਮਿੱਠਾ ਬੋਲਦਾ ਹੈ, ਪ੍ਰੰਤੂ ਤੇਰੇ ਦਿਲ ਅੰਦਰ ਛੁਰੀ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਿਸ ਨੇ ਦਿਖਲਾਵੇ ਹੇਤ ਕੰਧੇ ਪਰ ਤੋ ਨਿਵਾਜ ਪੜਨੇ ਵਾਲਾ ਮੁਸਲਾ ਰਖਿਆ ਹੋਇਆ ਹੈ ਔ ਗਲ ਕੇ ਬੀਚ (ਸੂਫੁ) ਖਵਨੀ ਪੈਹਰੀ ਹੋਈ ਹੈ ਔ ਦਿਲ ਮੇਂ ਈਰਖਾ ਰੂਪੀ (ਕਾਤੀ) ਭਰੀ ਹੈ ਪੁਨਾ ਬਾਹਰ ਗੁੜ ਕੇ ਸਮਾਨ ਮੁਖ ਤੇ ਮਿਠੀਆਂ ਬਾਤਾਂ ਕਰਤਾ ਹੈ॥
Prof. Sahib Singhਹੇ ਫਰੀਦ! (ਤੇਰੇ) ਮੋਢੇ ਉਤੇ ਮੁਸੱਲਾ ਹੈ, (ਤੂੰ) ਗਲ ਵਿਚ ਕਾਲੀ ਖ਼ਫ਼ਨੀ (ਪਾਈ ਹੋਈ ਹੈ), (ਤੇਰੇ) ਮੂੰਹ ਵਿਚ ਗੁੜ ਹੈ; (ਪਰ) ਦਿਲ ਵਿਚ ਕੈਂਚੀ ਹੈ (ਭਾਵ, ਬਾਹਰ ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ, ਪਰ ਦਿਲੋਂ 'ਵਿਸੁ ਗੰਦਲਾਂ' ਦੀ ਖ਼ਾਤਰ ਖੋਟਾ ਹੈਂ ਸੋ)

ਪਦ ਅਰਥ ਕੰਨਿ = ਕੰਧੇ ਉਤੇ, ਮੋਢੇ ਉਤੇ। ਸੂਫੁ = ਕਾਲੀ ਖ਼ਫਨੀ। ਗਲਿ = ਗਲ ਵਿਚ। ਦਿਲਿ = ਦਿਲ ਵਿਚ।

SikhNet (Spanish)Farid, llevas tu chal de oración sobre tus hombros, y tu túnica sufi,

ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ ॥੫੦॥

baahar disai chaananaa; dil andhiaaree raat |50|

Sant Singh KhalsaOutwardly, you look bright, but your heart is dark as night. ||50||
Manmohan SinghFrom without, thou appear bright, but in thy heart, is the sable night.
Manmohan Singh (Punjabi)ਬਾਹਰ ਵਾਰੋ, ਤੂੰ ਰੋਸ਼ਨ ਮਲੂਮ ਹੁੰਦਾ ਹੈ, ਪ੍ਰੰਤੂ ਤੇਰੇ ਦਿਲ ਅੰਦਰ ਕਾਲੀ ਬੋਲੀ ਰੈਣ ਹੈ।
Fareedkot Teekaਬਾਹਰ ਤੇ ਤੌ ਪ੍ਰਕਾਸ ਰੂਪ ਗ੍ਯਾਨਵਾਨ ਦ੍ਰਿਸਟ ਆਵਤਾ ਹੈ ਔ ਦਿਲ ਮੇਂ ਅਵਿਦਿਆ ਰੂਪ ਅੰਧਿਆਰੀ ਰਾਤ ਹੈ, ਭਾਵ ਯੇਹ ਬਾਹਰ ਭੇਖ ਦਿਖਲਾਵਤੇ ਹੈਂ ਔ ਅੰਤ੍ਰੀਵ ਮੰਦ ਕਰਮੋਂ ਮੇਂ ਪ੍ਰਵਿਰਤੀ ਹੈ॥੫੦॥
Prof. Sahib Singhਬਾਹਰ ਤਾਂ ਚਾਨਣ ਦਿੱਸ ਰਿਹਾ ਹੈ (ਪਰ) ਦਿਲ ਵਿਚ ਹਨੇਰੀ ਰਾਤ (ਵਾਪਰੀ ਹੋਈ) ਹੈ ॥੫੦॥
SikhNet (Spanish)tus palabras son dulces, pero llevas una daga en el corazón, por fuera te vez reluciente, pero tu corazón es tan oscuro como la noche.(50)
Answers quote the Granth verbatim with Ang citations. AI commentary is not Gurbani and not a religious ruling.