ਆਨੰਦੁ ਨਿਤ ਮੰਗਲੁ; ਗੁਰ ਦਰਸਨੁ ਸਫਲੁ ਸੰਸਾਰਿ ॥
aanand nit mangal; gur darasan safal sansaar | Ang 1401
Sant Singh KhalsaThe Blessed Vision of the Guru's Darshan is fruitful and rewarding in this world; it brings lasting bliss and joy.
Manmohan SinghIn this world, fruitful is the vision of that Guru, who is the harbinger of eternal bliss and joy.
Manmohan Singh (Punjabi)ਇਸ ਜਹਾਨ ਵਿੱਚ ਫਲਦਾਇਕ ਹੈ ਦੀਦਾਰ ਉਨ੍ਹਾਂ ਗੁਰਾਂ ਦਾ ਜੋ ਸਦੀਵੀ ਪਰਸੰਨਤਾ ਅਤੇ ਖੁਸ਼ੀ ਦੇ ਹਲਕਾਰੇ ਹਨ।
Fareedkot Teekaਤਿਨ ਸਤਿਗੁਰੋਂ ਕਾ ਦਰਸ਼ਨ ਸੰਸਾਰ ਮੇਂ ਨਿਤ ਅਨੰਦ ਮੰਗਲ ਸਰੂਪ ਅਰ ਸਫਲਾ ਹੈ॥
Prof. Sahib Singhਤੇ ਸਦਾ ਆਨੰਦ ਮੰਗਲ (ਕਰਦੇ ਹਨ), ਉਸ ਗੁਰੂ ਦਾ ਦਰਸ਼ਨ ਸੰਸਾਰ ਵਿਚ (ਉੱਤਮ) ਫਲ ਦੇਣ ਵਾਲਾ ਹੈ।ਪਦ ਅਰਥ ਸੰਸਾਰਿ = ਸੰਸਾਰ ਵਿਚ। ਸਫਲੁ = ਫਲਦਾਇਕ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।
SikhNet (Spanish)pues la Bendita Visión del Darshan del Guru es Fructífera y Remuneradora en este mundo, pues trae una Dicha
ਸੰਸਾਰਿ ਸਫਲੁ. ਗੰਗਾ ਗੁਰ ਦਰਸਨੁ; ਪਰਸਨ ਪਰਮ ਪਵਿਤ੍ਰ ਗਤੇ ॥
sansaar safal. gangaa gur darasan; parasan param pavitr gate | Ang 1401
Sant Singh KhalsaThe Guru's Darshan is fruitful and rewarding in this world, like the Ganges. Meeting Him, the supreme sacred status is obtained.
Manmohan SinghSays Ganga, the bard, accredited is the vision of the Guru in this world. Meeting with him one is blest with the Immaculate supreme status.
Manmohan Singh (Punjabi)ਆਖਦਾ ਹੈ ਗੰਗਾ, ਭੱਟ, ਅਮੋਘ ਹੈ ਗੁਰਾਂ ਦਾ ਦੀਦਾਰ ਇਸ ਜਹਾਨ ਵਿੱਚ। ਉਨ੍ਹਾਂ ਨਾਲ ਮਿਲਣ ਦੁਆਰਾ ਜੀਵ ਨੂੰ ਪਾਵਨ-ਪੁਨੀਤਾ ਮਹਾਨ ਪਦਵੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸੰਸਾਰ ਮੇਂ ਸਫਲ ਰੂਪ ਗੁਰੋਂ ਕਾ ਦਰਸਨ ਨਿਤ ਮੰਗਲ ਅਨੰਦ ਮੇਂ ਹੈ। ਸ੍ਰੀ ਗੁਰੂ ਭੱਟ ਜੀ ਕਹਿਤੇ ਹੈਂ: ਵਾ ਗੰਗਾ ਵਤ ਪੁਨ੍ਯ ਰੂਪ ਸੰਸਾਰ ਬੀਚ ਸਫਲ ਸਤਿਗੁਰੋਂ ਕਾ ਦਰਸਨ ਹੈ। ਜਿਨ ਕੇ ਪਰਸਣੇ ਕਰ ਕੇ ਜੀਵ ਕੀ ਪਰਮ ਪਵਿਤ੍ਰ ਗਤੀ, ਭਾਵ ਮੋਖ ਹੋ ਜਾਤੀ ਹੈ॥
Prof. Sahib Singhਸੰਸਾਰ ਵਿਚ ਸਤਿਗੁਰੂ ਦਾ ਦਰਸ਼ਨ ਗੰਗਾ ਵਾਂਗ ਸਫਲ ਹੈ। ਗੁਰੂ ਦੇ (ਚਰਨ) ਪਰਸਨ ਨਾਲ ਪਰਮ ਪਵਿਤ੍ਰ ਪਦਵੀ ਪ੍ਰਾਪਤ ਹੁੰਦੀ ਹੈ।
SikhNet (Spanish)y un Éxtasis duraderos. El Darshan del Guru es Remunerador y Fructífero en este mundo, así como el Ganges, que al encontrarlo, el Supremo y Sagrado Estado es obtenido.
ਜੀਤਹਿ ਜਮ ਲੋਕੁ. ਪਤਿਤ ਜੇ ਪ੍ਰਾਣੀ; ਹਰਿ ਜਨ ਸਿਵ ਗੁਰ ਗੵਾਨਿ ਰਤੇ ॥
jeeteh jam lok. patit je praanee; har jan siv gur gayaan rate | Ang 1401
Sant Singh KhalsaEven sinful people conquer the realm of Death, if they become the Lord's humble servants, and are imbued with the Guru's spiritual wisdom.
Manmohan SinghThe sinful persons, who are imbued with the gnosis of the Guru-God, become the Lord's saints and conquer the realm of death.
Manmohan Singh (Punjabi)ਪਾਂਬਰ ਪੁਰਸ਼, ਜੋ ਗੁਰੂ ਪ੍ਰਮੇਸ਼ਰ ਦੀ ਗਿਆਤ ਨਾਲ ਰੰਗੀਜੇ ਹਨ, ਉਹ ਸੁਆਮੀ ਦੇ ਸੰਤ ਥੀ ਵੰਞਦੇ ਹਨ ਅਤੇ ਮੌਤ ਦੇ ਮੰਡਲ ਨੂੰ ਫਤਹ ਕਰ ਲੈਂਦੇ ਹਨ।
Fareedkot Teekaਐਸੇ ਹਰੀ ਕੇ ਜਨ ਜੋ ਸਤਿਗੁਰ ਹੈਂ ਤਿਨੋਂ ਦ੍ਵਾਰੇ ਜੋ (ਸਿਵ) ਕਲ੍ਯਾਨ ਰੂਪ ਵਾਹਿਗੁਰੂ ਕੇ ਗਿਆਨ ਮੇਂ ਰਤੇ ਹੈਂ, ਯਦਪਿ ਓਹ ਪ੍ਰਥਮ (ਪਤਿਤ) ਭੀ ਥੇ ਤਦਪਿ ਜਮ ਲੋਕ ਕੋ ਉਹ ਜੀਤ ਲੇਤੇ ਭਏ ਹੈਂ, ਭਾਵ ਸੇ ਜਮ ਕੀ ਸਾਸਨਾ ਤੇ ਰਹਿਤ ਹੋ ਜਾਤੇ ਹੈਂ॥
Prof. Sahib Singhਜੋ ਮਨੁੱਖ (ਪਹਿਲਾਂ) ਪਤਿਤ ਭੀ (ਭਾਵ, ਗਿਰੇ ਹੋਏ ਆਚਰਨ ਵਾਲੇ) ਹੁੰਦੇ ਹਨ, ਉਹ ਕਲਿਆਨ-ਸਰੂਪ ਸਤਿਗੁਰੂ ਦੇ ਗਿਆਨ ਵਿਚ ਰੰਗੇ ਜਾ ਕੇ ਰੱਬ ਦੇ ਸੇਵਕ ਬਣ ਕੇ ਜਮ-ਲੋਕ ਨੂੰ ਜਿੱਤ ਲੈਂਦੇ ਹਨ, (ਭਾਵ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ)।ਪਦ ਅਰਥ ਜੇ = ਜਿਹੜੇ। ਸਿਵ = ਕਲਿਆਣ-ਸਰੂਪ। ਗ੍ਯ੍ਯਾਨਿ = ਗਿਆਨ ਵਿਚ। ਰਤੇ = ਰੰਗੇ ਜਾ ਕੇ। ਹਰਿ ਜਨ = ਰੱਬ ਦੇ ਸੇਵਕ।
SikhNet (Spanish)Aún los que están llenos de errores pueden conquistar el reino de la muerte si se vuelven los Sirvientes humildes del Señor y viven imbuidos en la Sabiduría Espiritual del Guru.
ਰਘੁਬੰਸਿ ਤਿਲਕੁ ਸੁੰਦਰੁ, ਦਸਰਥ ਘਰਿ; ਮੁਨਿ ਬੰਛਹਿ ਜਾ ਕੀ ਸਰਣੰ ॥
raghubans tilak sundar, dasarath ghar; mun banchheh jaa kee saranan | Ang 1401
Sant Singh KhalsaHe is certified, like the handsome Ram Chander in the house of Dasrath of the Raghwa dynasty. Even the silent sages seek His Sanctuary.
Manmohan SinghThe Guru is celebrated like the supreme and beauteous Ram Chander in the house of Dasrath of the Raghwa dynasty. Such is the Guru, whose refuge even the sages seek.
Manmohan Singh (Punjabi)ਰਾਘਵਾਂ ਦੀ ਵੰਸ਼ ਦੇ ਦਸਰਥ ਦੇ ਗ੍ਰਹਿ ਅੰਦਰ ਸ਼੍ਰੋਮਣੀ ਅਤੇ ਸੋਹਣੇ ਰਾਮ ਚੰਦ੍ਰ ਦੀ ਮਾਨੰਦ ਗੁਰੂ ਜੀ ਪ੍ਰਸਿਧ ਹਨ। ਐਹੋ ਜੇਹੇ ਹਨ ਗੁਰੂ ਜੀ ਜਿਨ੍ਹਾਂ ਦੀ ਸਰਣਾਗਤ ਮੁਨੀਸ਼ਰ ਭੀ ਲੋੜਦੇ ਹਨ।
Fareedkot Teekaਰਘੂ ਰਾਜਾ ਕੀ ਬੰਸ ਕੇ ਤਿਲਕ, ਭਾਵ ਸਿਰੋਮਣੀ ਰਾਜਾ ਦਸਰਥ ਕੇ ਘਰ ਮੇਂ ਸੁੰਦਰ ਸਰੂਪ ਸ੍ਰੀ ਰਾਮਚੰਦ੍ਰ ਜੀ ਜੋ ਪ੍ਰਗਟ ਭਏ ਹੈਂ। ਜਿਨੋਂ ਕੀ ਮੁਨੀ ਜਨ ਸਭੀ ਸਰਣ ਕੋ ਬਾਂਛਤੇ ਹੈਂ, ਸੋਈ ਰੂਪ ਗੁਰੂ ਰਾਮਦਾਸ ਜੀ ਹੈਂ॥
Prof. Sahib Singhਰਘੂ ਦੀ ਕੁਲ ਵਿਚ ਦਸਰਥ ਦੇ ਘਰ ਵਿਚ ਸ਼ਿਰੋਮਣੀ ਤੇ ਸੁੰਦਰ (ਮੇਰੀਆਂ ਨਿਗਾਹਾਂ ਵਿਚ ਤਾਂ ਗੁਰੂ ਰਾਮਦਾਸ ਜੀ ਹੀ ਸਨ) ਜਿਨ੍ਹਾਂ ਦੀ ਸਰਨ ਆਉਣਾ (ਸਾਰੇ) ਮੁਨੀ ਲੋਚਦੇ ਹਨ।ਪਦ ਅਰਥ ਰਘੁਬੰਸਿ = ਰਘੂ ਦੀ ਕੁਲ ਵਿਚ। ਤਿਲਕੁ = ਸ਼ਿਰੋਮਣੀ। ਦਸਰਥ ਘਰਿ = ਦਸਰਥ ਦੇ ਘਰ ਵਿਚ। ਬੰਛਹਿ = ਲੋਚਦੇ ਹਨ।
SikhNet (Spanish)Él es aprobado como el guapo Ram Chander, en la Casa de Dasrad de la Dinastía de Ragwa, aún los Santos silenciosos buscan Su Santuario.
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥
satigur gur sev. alakh gat jaa kee; sree raamadaas taaran taranan |2| Ang 1402
Sant Singh KhalsaSo serve the Guru, the True Guru; His ways and means are inscrutable. The Great Guru Raam Daas is the Boat to carry us across. ||2||
Manmohan SinghServe thou the Great True Guru, inscrutable are whose Divine doings Sire Ram Das is a ship to ferry across.
Manmohan Singh (Punjabi)ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ, ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮ ਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
Fareedkot Teekaਤਾਂ ਤੇ ਹੇ ਮਨ! ਜਿਨੋਂ ਕੀ ਅਲਖ ਗਤੀ ਹੈ, ਸੋਈ ਸਤਿਗੁਰੂ ਰਾਮਦਾਸ ਸਾਹਿਬ ਜੀ ਸਰਬ ਕੇ (ਗੁਰੁ) ਪੂਜ੍ਯ ਹੈਂ ਅਰ ਜੋ ਭਵ ਸਿੰਧ ਸੇ ਤਾਰਨੇ ਕੋ (ਤਰਣੰ) ਜਹਾਜ ਰੂਪ ਹੈਂ, ਤਿਨ ਕੋ ਹੀ ਸੇਵਨ ਕਰ॥੨॥
Prof. Sahib Singhਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ ॥੨॥ਪਦ ਅਰਥ ਜਾ ਕੀ = ਜਿਸ ਦੀ ॥੨॥
SikhNet (Spanish)Sirve entonces al Guru, al Verdadero Guru, Sus Formas y Modos son Inescrutables, el Gran Guru Ram Das es el Barco para llevarnos a través. (2)