ਆਸਾ ਮਹਲਾ ੧ ॥
aasaa mahalaa 1 | Ang 350
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਪਉਣੁ ਉਪਾਇ ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ॥
paun upaae dharee sabh dharatee; jal aganee kaa bandh keea | Ang 350
Sant Singh KhalsaHe created the air, and He supports the whole world; he bound water and fire together.
Manmohan SinghHaving created the air the Lord supported the whole earth and bound water and fire together into a system.
Manmohan Singh (Punjabi)ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨ੍ਹਿਆ।
Fareedkot Teekaਪ੍ਰਿਥਮ ਪਉਣ ਕੋ ਉਤਪੰਨ ਕਰ ਫਿਰ ਧਰਤੀ ਅਰ ਜਲ ਅਰ ਅਗਨੀ ਇਨ ਉਪਲਖਤ ਅਕਾਸ ਸੁ ਜਾਣ ਲੈਣਾ,(ਬੰਧੁ ਕੀਆ); ਭਾਵ ਪੰਚ ਤਤ ਜੋ ਏਹ ਪਰਸਪਰ ਵਿਰੋਧੀ ਹੈਂ, ਇਨ ਏਕ ਏਕ ਕੇ ਪਾਂਚ ੨ ਭਾਗ ਕਰ ੨੫ ਕੀਏ ਔਰ ਆਪਸ ਮੇਂ ਮਿਲਾਇ ਕਰ ਇਨੋਂ ਦ੍ਵਾਰੇ ਸਭ ਸ੍ਰਿਸਟੀ ਉਤਪਤਿ ਕਰ ਰਖੀ॥
Prof. Sahib Singhਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ)।ਪਦ ਅਰਥ ਪਉਣੁ = ਹਵਾ। ਉਪਾਇ = ਉਪਾਈ, ਪੈਦਾ ਕੀਤੀ। ਧਰੀ = ਟਿਕਾਈ। ਬੰਧੁ = ਮੇਲ।
SikhNet (Spanish)Él creó el aire, da soporte al mundo entero, puso el agua y el fuego juntos.
ਅੰਧੁਲੈ ਦਹਸਿਰਿ ਮੂੰਡੁ ਕਟਾਇਆ; ਰਾਵਣੁ ਮਾਰਿ ਕਿਆ ਵਡਾ ਭਇਆ ॥੧॥
andhulai dahasir moondd kattaaeaa; raavan maar kiaa vaddaa bheaa |1| Ang 350
Sant Singh KhalsaThe blind, ten-headed Raavan had his heads cut off, but what greatness was obtained by killing him? ||1||
Manmohan SinghThe ten-headed blind Ravan had his head cut off, but what greatness was obtained by slaying him?
Manmohan Singh (Punjabi)ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ?
Fareedkot Teeka(ਅੰਧੁਲੈ) ਅਗਿਆਨੀ ਦਸ ਸਿਰ ਵਾਲੇ ਰਾਵਨ ਨੇ ਸਤ੍ਰੂ ਭਾਉ ਕਰ ਕੇ ਜੇ ਕਰ ਆਪਨੇ ਸਿਰੋਂ ਕੋ ਤੇਰੇ ਸੇ ਕਟਾਇ ਲੀਆ, ਤੋ ਹੇ ਪ੍ਰਭੂ! ਰਾਵਣ ਕੇ ਮਾਰਣੇ ਕਰ ਕ੍ਯਾ ਤੂੰ ਵਡਾ ਹੋ ਗ੍ਯਾ, ਭਾਵ ਇਹ ਕਿ ਯਹ ਕਛੁ ਅਸਚਰਜ ਕਰਮ ਨਹੀਂ ਹੈ॥੧॥
Prof. Sahib Singhਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥ਪਦ ਅਰਥ ਦਹਸਿਰਿ = ਦਹਸਿਰ ਨੇ, ਰਾਵਣ ਨੇ। ਅੰਧੁਲੈ = ਅੰਨ੍ਹੇ ਨੇ, ਮੂਰਖ ਨੇ। ਮੂੰਡੁ = ਸਿਰ। ਮਾਰਿ = ਮਾਰ ਕੇ। ਕਿਆ ਵਡਾ ਭਇਆ = ਵੱਡਾ ਨਹੀਂ ਹੋ ਗਿਆ ॥੧॥
SikhNet (Spanish)Cortaron las diez cabezas de Ravan, la serpiente ciega, pero ¿qué grandeza obtuvieron al matarla? (1)
ਕਿਆ ਉਪਮਾ ਤੇਰੀ; ਆਖੀ ਜਾਇ ॥
kiaa upamaa teree; aakhee jaae | Ang 350
Sant Singh KhalsaWhat Glories of Yours can be chanted?
Manmohan SinghWhat glory of Thine, O Lord, can be uttered?
Manmohan Singh (Punjabi)ਤੇਰੀ ਕਿਹੜੀ ਕਿਹੜੀ ਪ੍ਰਭਤਾ, ਹੈ ਸੁਆਮੀ, ਕਹੀ ਜਾ ਸਕਦੀ ਹੈ?
Fareedkot Teekaਹੇ ਅਕਾਲ ਪੁਰਖ! ਤੇਰੀ ਉਸਤਤ ਕਿਆ ਕਹੀ ਜਾਇ॥
Prof. Sahib Singh(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਉਪਮਾ = ਵਡਿਆਈ।
SikhNet (Spanish)¿Cuáles de Tus Glorias puede uno entonar?
ਤੂੰ ਸਰਬੇ ਪੂਰਿ ਰਹਿਆ; ਲਿਵ ਲਾਇ ॥੧॥ ਰਹਾਉ ॥
toon sarabe poor rahiaa; liv laae |1| rahaau | Ang 350
Sant Singh KhalsaYou are totally pervading everywhere; You love and cherish all. ||1||Pause||
Manmohan SinghThou art fully pervading every where and bearest love to Thine creatures. Pause.
Manmohan Singh (Punjabi)ਤੂੰ ਹਰ ਥਾਂ ਪਰੀਪੂਰਨ ਹੋ ਰਿਹਾ ਹੈਂ ਅਤੇ ਆਪਣੇ ਜੀਵ ਜੰਤੂਆਂ ਨੂੰ ਪਿਆਰ ਕਰਦਾ ਹੈ। ਠਹਿਰਾਉ।
Fareedkot Teeka(ਲਿਵ) ਬ੍ਰਿਤੀ ਲਗਾਇ ਕਰ ਦੇਖੀਏ ਤੋ ਤੂੰ ਸਰਬ ਮੇਂ ਪੂਰਨ ਹੋ ਰਹਾ ਹੈ॥੧॥ ਰਹਾਉ ॥
Prof. Sahib Singhਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥ਪਦ ਅਰਥ ਲਿਵ ਲਾਇ = ਵਿਆਪਕ ਹੋ ਕੇ ॥੧॥ ਰਹਾਉ ॥
SikhNet (Spanish)Prevaleces en todas partes, amas y aprecias a todos. (1-Pausa)
ਜੀਅ ਉਪਾਇ ਜੁਗਤਿ ਹਥਿ ਕੀਨੀ; ਕਾਲੀ ਨਥਿ ਕਿਆ ਵਡਾ ਭਇਆ ॥
jeea upaae jugat hath keenee; kaalee nath kiaa vaddaa bheaa | Ang 350
Sant Singh KhalsaYou created all beings, and You hold the world in Your Hands; what greatness is it to put a ring in the nose of the black cobra, as Krishna did?
Manmohan SinghO Lord, when Thou has created the beings and holdest in Thy hand Their destiny, it is no greatness to put a ring in the nose of black cobra (as done by Lord Krishna.)
Manmohan Singh (Punjabi)ਜੀਵਾਂ ਨੂੰ ਪੈਦਾ ਕਰ ਕੇ ਤੂੰ ਉਨ੍ਹਾਂ ਦੀ ਰਹਿਣੀ ਬਹਿਣੀ ਆਪਣੇ ਹੱਥ ਵਿੱਚ ਘੁੱਟ ਕੇ ਫੜੀ ਹੋਈ ਹੈ। ਕਾਲੇ ਸਰਪ ਦੇ ਨੱਕ-ਨਕੇਲ ਪਾ ਕੇ, ਕਿਹੜੀ ਮਹਾਨਤਾ ਪ੍ਰਾਪਤ ਕਰ ਲਈ?
Fareedkot Teekaਜਿਤਨੇ ਜੀਵ ਹੈਂ ਸਭ ਕੋ ਆਪ ਉਤਪੰਨ ਕਰ ਤਿਨ ਕੇ ਖਾਨ ਪਾਨ ਕੀ ਜੁਗਤ ਅਪਨੇ ਹਾਥ ਮੇਂ ਰਾਖੀ ਹੈ। ਸੋ ਐਸਾ ਸਮਰਥ ਹੋ ਕਰ ਏਕ ਕਾਲੀ ਨਾਗ ਕੋ ਨਾਥ ਕਰ ਕਿਆ ਤੂੰ ਕੁਛ ਬੜਾ ਹੋ ਗਿਆ, ਅਰਥਾਤ ਯਹ ਕੁਛ ਅਸਚਰਜ ਨਹੀਂ ਹੂਆ॥
Prof. Sahib Singh(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ।ਪਦ ਅਰਥ ਹਥਿ ਕੀਨੀ = ਆਪਣੇ ਹੱਥ ਵਿਚ ਕੀਤੀ ਹੋਈ ਹੈ। ਨਥਿ = ਨੱਥ ਕੇ, ਵੱਸ ਵਿਚ ਕਰ ਕੇ।
SikhNet (Spanish)Has creado a todos los seres y sostienes al mundo en Tus Manos, ¿Qué grandeza hay en poner un anillo en la nariz de la cobra negra como hizo Krishna?
ਕਿਸੁ ਤੂੰ ਪੁਰਖੁ. ਜੋਰੂ ਕਉਣ ਕਹੀਐ; ਸਰਬ ਨਿਰੰਤਰਿ ਰਵਿ ਰਹਿਆ ॥੨॥
kis toon purakh. joroo kaun kaheeai; sarab nirantar rav rahiaa |2| Ang 350
Sant Singh KhalsaWhose Husband are You? Who is Your wife? You are subtly diffused and pervading in all. ||2||
Manmohan SinghWhose Husband art Thou? Who is said to be Thy wife? Thou art uniformly contained amongst all.
Manmohan Singh (Punjabi)ਤੂੰ ਕੀਹਦਾ ਖ਼ਸਮ ਹੈਂ? ਕਿਹੜੀ ਤੇਰੀ ਪਤਨੀ ਆਖੀ ਜਾਣੀ ਹੈ? ਤੂੰ ਸਾਰਿਆਂ ਵਿੱਚ ਇਕਰਸ ਰਮ ਰਿਹਾ ਹੈਂ।
Fareedkot Teekaਜੋ ਸਰਬ ਮੇਂ ਨਿਰੰਤਰ ਰਮਣ ਕਰ ਰਹਾ ਹੈਂ, ਸੋ ਤੂੰ ਕਿਸ ਕਾ ਪੁਰਖ ਹੈਂ ਔਰ ਕੌਨ ਤੇਰੀ ਇਸਤ੍ਰੀ ਕਹਤੀ ਹੈ। ਏਹ ਕੈਸੇ ਕਹਾ ਜਾਇ; ਵਾ ਕਿਸ ਪ੍ਰਕਾਰ ਤੂੰ ਪੁਰਖ ਕਹਾ ਜਾਵੈ ਅਰ (ਜੋਰੂ) ਇਸਤ੍ਰੀ ਕੈਸੇ ਕਹਾ ਜਾਇ, ਕਿਉਂਕਿ ਤੂੰ ਨਿਰੰਤਰ ਸਰਬ ਮੇਂ ਬਿਆਪ ਰਹਾ ਹੈਂ॥੨॥
Prof. Sahib Singhਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥ਪਦ ਅਰਥ ਕਿਸੁ = ਕਿਸ (ਇਸਤ੍ਰੀ) ਦਾ? ਪੁਰਖੁ = ਖਸਮ। ਜੋਰੂ ਕਉਣ = ਕਉਣ ਤੇਰੀ ਇਸਤ੍ਰੀ? ਨਿਰੰਤਰਿ = {ਨਿਰ-ਅੰਤਰਿ। ਅੰਤਰੁ = ਵਿੱਥ} ਬਿਨਾ ਵਿੱਥ ਦੇ, ਇਕ-ਰਸ ॥੨॥
SikhNet (Spanish)¿Marido de Quién eres? ¿Quién es Tu Esposa? Estás Difundido y compenetras todo sutilmente. (2)
ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
naal kuttanb saath varadaataa; brahamaa bhaalan srisatt geaa | Ang 350
Sant Singh KhalsaBrahma, the bestower of blessings, entered the stem of the lotus, with his relatives, to find the extent of the universe.
Manmohan SinghBrahma, the grantor of boons with his progeny went into the lotus tube to ascertain the world's extent.
Manmohan Singh (Punjabi)ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
Fareedkot Teekaਹੇ ਬਰਦਾਤਾ ਅਕਾਲ ਪੁਰਖ! ਤੇਰੀ ਨਾਭੀ ਕੇ ਸਾਥ ਜੋ ਕਮਲ ਕੀ ਨਾਲਿ ਲਗ ਰਹੀ ਹੈ ਏਹੀ ਹੈ ਕੁਟੰਬ। ਜਿਸ ਕਾ ਐਸਾ ਬ੍ਰਹਮਾ ਅਪਨੀ (ਸ੍ਰਿਸਟਿ) ਉਤਪਤੀ ਕੋ (ਭਾਲਣ) ਖੋਜਣ ਵਾਸਤੇ ਕਿ ਮੇਂ ਕਹਾਂ ਸੇ ਹੂਆ ਹੂੰ ਤਿਸ ਕਮਲ ਕੀ ਨਾਲੀ ਮੇਂ ਕਈ ਜੁਗ ਪ੍ਰਮਾਣ ਚਲਾ ਗਿਆ॥
Prof. Sahib Singh(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ,ਪਦ ਅਰਥ ਨਾਲਿ = ਕੌਲ-ਫੁੱਲ ਦੀ ਨਾਲੀ। ਕੁਟੰਬੁ = ਪਰਵਾਰ, {कुटुम्बिनी = ਮਾਂ, ਕੁਟੰਬਿਨੀ} ਮਾਂ, ਜਨਨੀ। ਸਾਥਿ = ਨਾਲ, ਕੋਲ। ਵਰਦਾਤਾ = ਵਰ ਦੇਣ ਵਾਲਾ, ਵਿਸ਼ਨੂੰ।
SikhNet (Spanish)Brahma, el dador de bendiciones, penetró en el tallo del Loto con sus parientes para encontrar la extensión del Universo,
ਆਗੈ. ਅੰਤੁ ਨ ਪਾਇਓ, ਤਾ ਕਾ; ਕੰਸੁ ਛੇਦਿ. ਕਿਆ ਵਡਾ ਭਇਆ ॥੩॥
aagai. ant na paaeo, taa kaa; kans chhed. kiaa vaddaa bheaa |3| Ang 350
Sant Singh KhalsaProceeding on, he could not find its limits; what glory was obtained by killing Kansa, the king? ||3||
Manmohan SinghProceeding further, he could not find the limit thereof. What glory was obtained by killing Kans, the King?
Manmohan Singh (Punjabi)ਅੱਗੇ ਜਾ ਕੇ ਉਸ ਨੂੰ ਉਸ ਦੇ ਓੜਕ ਦਾ ਪਤਾ ਨਾਂ ਲੱਗਾ। ਕੰਸ ਨੂੰ ਮਾਰ ਕੇ ਕੀ ਪ੍ਰਭਤਾ ਪ੍ਰਾਪਤ ਕੀਤੀ?
Fareedkot Teekaਪਰੰਤੂ ਆਗੇ (ਤਾ ਕਾ) ਤਿਸ ਕਾ ਅਰਥਾਤ ਨਾਲੀ ਕੇ ਮੂਲ ਰੂਪ ਆਪ ਕਾ ਅੰਤ ਨ ਪਾਇਆ। ਤਿਸ ਤੈਨੇ ਜੋ ਕੰਸ ਕੋ (ਛੇਦਿ) ਮਾਰ ਦੀਆ ਤੋ ਕਿਆ ਅਸਚਰਜ ਕਰਮ ਕੀਆ॥੩॥
Prof. Sahib Singh(ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ। (ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? (ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ॥੩॥ਪਦ ਅਰਥ ਕੰਸੁ = ਰਾਜਾ ਉਗ੍ਰਸੈਨ ਦਾ ਪੁੱਤਰ, ਕ੍ਰਿਸ਼ਨ ਜੀ ਦਾ ਮਾਮਾ। ਇਸ ਨੂੰ ਕ੍ਰਿਸ਼ਨ ਜੀ ਨੇ ਮਾਰ ਕੇ ਉਗ੍ਰਸੈਨ ਨੂੰ ਮੁੜ ਰਾਜ ਦਿੱਤਾ ਸੀ ॥੩॥
SikhNet (Spanish)pero no la pudo encontrar. ¿Qué gloria fue obtenida matando a Kansa, el rey? (3)
ਰਤਨ ਉਪਾਇ ਧਰੇ, ਖੀਰੁ ਮਥਿਆ; ਹੋਰਿ ਭਖਲਾਏ, ਜਿ ਅਸੀ ਕੀਆ ॥
ratan upaae dhare, kheer mathiaa; hor bhakhalaae, ji asee keea | Ang 350
Sant Singh KhalsaThe jewels were produced and brought forth by churning the ocean of milk. The other gods proclaimed We are the ones who did this!
Manmohan SinghThe Ocean of milk was churned and the gems were produced and brought forth. The gods and demons indignantly roared, "We have done this".
Manmohan Singh (Punjabi)ਦੁਧ ਦਾ ਸਮੁੰਦਰ ਰਿੜਕਿਆਂ ਗਿਆ ਅਤੇ ਅਮੋਲਕ ਪਦਾਰਥ ਪੈਦਾ ਕਰਕੇ ਬਾਹਰ ਕਢੇ ਗਏ। ਦੇਵਤੇ ਤੇ ਦੈਂਤ ਹੋਰ ਗੁੱਸੇ ਵਿੱਚ ਗੱਜ ਉਠੇ ਕਿ "ਅਸਾਂ ਨੇ ਇਹ ਕੀਤਾ ਹੈ।"
Fareedkot Teekaਆਪ ਨੇ ਖੀਰ ਸਮੁੰਦ੍ਰ ਮਥ ਕਰ ਰਤਨੋਂ ਕੋ ਉਤਪੰਨ ਕੀਆ, (ਹੋਰਿ ਭਖਲਾਏ ਜਿ ਅਸੀ ਕੀਆ) ਸੁਰੋਂ ਸੇ (ਹੋਰ) ਭਿੰਨ ਜੋ ਅਸੁਰ ਥੇ, ਸੋ (ਭਖਲਾਏ) ਤਪੇ ਕਹਨੇ ਲਗੇ ਕਿ ਹਮ ਨੇ ਮਥਨ ਕੀਆ ਹੈ ਇਸ ਰਤਨ ਕੋ ਹਮ ਲੇਂਗੇ ਇਸ ਕੋ ਹਮ ਲੇਂਗੇ। ਇਸੀ ਬਿਬਾਦ ਮੇਂ ਦੇਵ ਅਸੁਰ ਸੰਗ੍ਰਾਮ ਹੂਆ॥
Prof. Sahib Singh(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ,ਪਦ ਅਰਥ ਉਪਾਇ ਧਰੇ = ਪੈਦਾ ਕੀਤੇ। ਖੀਰੁ = ਸਮੁੰਦਰ। ਮਥਿਆ = ਰਿੜਕਿਆ। (ਪੁਰਾਣਾਂ ਦੀ ਕਥਾ ਹੈ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਸ ਵਿਚੋਂ ੧੪ ਰਤਨ ਨਿਕਲੇ। ਵੰਡਣ ਵੇਲੇ ਝਗੜਾ ਪੈ ਗਿਆ। ਵਿਸ਼ਨੂੰ ਨੇ ਇਹ ਝਗੜਾ ਨਿਬੇੜਨ ਲਈ ਮੋਹਨੀ ਅਵਤਾਰ ਧਾਰਿਆ ਤੇ ਰਤਨ ਇਕ ਇਕ ਕਰ ਕੇ ਵੰਡ ਦਿੱਤੇ)। ਹੋਰਿ = ਦੈਂਤ ਤੇ ਦੇਵਤੇ। ਭਖਲਾਏ = ਕ੍ਰੋਧ ਵਿਚ ਆ ਕੇ ਬੋਲਣ ਲੱਗੇ। ਜਿ = ਕਿ। ਅਸੀ ਕੀਆ = ਅਸਾਂ (ਰਤਨ ਸਮੁੰਦਰ ਵਿਚੋਂ) ਕੱਢੇ ਹਨ।
SikhNet (Spanish)Las Joyas fueron producidas y sacadas batiendo el Océano de Leche, los otros dioses proclaman que fueron ellos quienes lo hicieron.
ਕਹੈ ਨਾਨਕੁ. ਛਪੈ ਕਿਉ ਛਪਿਆ; ਏਕੀ ਏਕੀ ਵੰਡਿ ਦੀਆ ॥੪॥੭॥
kahai naanak. chhapai kiau chhapiaa; ekee ekee vandd deea |4|7| Ang 351
Sant Singh KhalsaSays Nanak, by hiding, how can the Lord be hidden? He has given each their share, one by one. ||4||7||
Manmohan SinghSays Nanak, by concealing how can the Lord be concealed? He distributed all the gems one by one.
Manmohan Singh (Punjabi)ਗੁਰੂ ਜੀ ਆਖਦੇ ਹਨ, ਲੁਕਾਉਣ ਦੁਆਰਾ ਸਾਹਿਬ ਕਿਸ ਤਰ੍ਹਾਂ ਲੁਕਾਇਆ ਜਾ ਸਕਦਾ ਹੈ। ਇਕ ਇਕ ਕਰਕੇ ਉਸ ਨੇ ਸਾਰੇ ਰਤਨ ਵੰਡ ਦਿੱਤੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਆਪ ਨੇ ਮੋਹਨੀ ਅਵਤਾਰ ਧਾਰ ਕਰ ਜੋ ਜੋ ਜਿਸ ਕਾ ਭਾਗ ਥਾ ਏਕ ਏਕ ਕਰ ਕੇ ਬਾਂਟ ਦੀਆ। ਸੋ ਤੂੰ ਛਪਾਇਆ ਹੂਆ ਕੈਸੇ ਛਪ ਰਹਤਾ ਹੈ, ਭਾਵ ਮੋਹਨੀ ਰੂਪ ਹੋ ਕਰ ਬਾਂਟਨੇ ਵਾਲਾ ਅੰਤ ਪ੍ਰਗਟ ਹੋ ਹੀ ਗ੍ਯਾ॥੪॥੭॥
Prof. Sahib Singh(ਪਰ) ਨਾਨਕ ਆਖਦਾ ਹੈ- (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ॥੪॥੭॥ਪਦ ਅਰਥ ਏਕੀ ਏਕੀ = ਇਕ ਇਕ ਕਰ ਕੇ ॥੪॥੭॥
SikhNet (Spanish)Dice Nanak, ¿Cómo podría el Señor esconderse aunque tratara?, ha dado a cada uno su porción, uno a uno. (4-7)