ਫਰੀਦਾ. ਇਕਨਾ ਆਟਾ ਅਗਲਾ; ਇਕਨਾ. ਨਾਹੀ ਲੋਣੁ ॥
fareedaa. ikanaa aattaa agalaa; ikanaa. naahee lon |
Sant Singh KhalsaFareed, some have lots of flour, while others do not even have salt.
Manmohan SinghFarid! Some have a good deal of flour and some do not have even the salt.
Manmohan Singh (Punjabi)ਫਰੀਦ! ਕਈਆਂ ਕੋਲ ਬਹੁਤ ਜਿਆਦਾ ਆਟਾ ਹੈ, ਅਤੇ ਕਈਆਂ ਕੋਲ ਲੂਣ ਭੀ ਨਹੀਂ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਕਨਾਂ ਪਾਸ ਪਦਾਰਥੋਂ ਰੂਪੀ ਆਟਾ (ਅਗਲਾ) ਬਹੁਤਾ ਹੈ ਔਰ ਇਕਨੋਂ ਕੇ ਪਾਸ ਲੂਣ ਮਾਤ੍ਰ ਭੀ ਨਹੀਂ ਹੈ, ਭਾਵ ਨਿਹਕਿੰਚਨ ਹੈਂ; ਵਾ ਇਕਨੋਂ ਪਾਸ ਸੁਭ ਗੁਣੋਂ ਰੂਪੀ ਆਟਾ ਅਗਲਾ ਹੈ, ਇਕਨਾਂ ਪਾਸ ਲੂਣ ਸਮ ਥੋੜੇ ਗੁਣ ਭੀ ਨਹੀਂ ਹੈਂ॥
Prof. Sahib Singhਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ('ਵਿਸੁ ਗੰਦਲਾਂ' ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ।
ਪਦ ਅਰਥ ਅਗਲਾ = ਬਹੁਤਾ। ਲੋਣੁ = ਲੂਣ।
SikhNet (Spanish)Farid, algunos tienen mucha harina, mientras que otros no tienen sal,
ਅਗੈ ਗਏ ਸਿੰਞਾਪਸਨਿ ਚੋਟਾਂ; ਖਾਸੀ ਕਉਣੁ ॥੪੪॥
agai ge sinyaapasan chottaan; khaasee kaun |44|
Sant Singh KhalsaWhen they go beyond this world, it shall be seen, who will be punished. ||44||
Manmohan SinghWhen they both go into the yond, it shall then be known, who shall suffer the strokes?
Manmohan Singh (Punjabi)ਜਦ ਉਹ ਦੋਨੋ ਪਰਲੋਕ ਵਿੱਚ ਜਾਣਗੇ ਉਦੋਂ ਪਤਾ ਲਗੂਗਾ ਕਿ ਸੱਟਾਂ ਕੌਣ ਸਹਾਰਦਾ ਹੈ?
Fareedkot Teekaਸੋ ਅਗੇ ਪਰਲੋਕ ਮੇਂ ਗਏ ਹੋਏ ਸਿਆਣੇ ਜਾਣਗੇ ਜੋ ਕੌਣ ਚੌਟਾਂ ਕੋ ਖਾਤਾ ਹੈ, ਭਾਵ ਯੇਹ ਪਦਾਰਥ ਸੰਗ੍ਰਹ ਵਾਲੇ ਅਵਗੁਣੀ ਪੁਰਸ਼ ਹੀ ਜਮ ਕੀ ਚੋਟਾਂ ਖਾਵੈਂਗੇ॥੪੪॥☬ਪੁਨਾ ਫਰੀਦਕੋਟ ਮੇਂ ਤਿਸੀ ਰਾਜਾ ਮੋਕਲ ਹਰ ਕੇ ਮ੍ਰਿਤ ਹੂਏ ਪੀਛੇ ਕਹਿਤੇ ਹੈਂ:
Prof. Sahib Singh(ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ 'ਵਿਸੁ ਗੰਦਲਾਂ' ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ ॥੪੪॥
ਪਦ ਅਰਥ ਅਗੈ = ਪਰਲੋਕ ਵਿਚ। ਸਿੰਞਾਪਸਨ੍ਹ੍ਹਿ = ਪਛਾਣੇ ਜਾਣਗੇ। ਹੈ। ਖਾਸੀ-ਖਾਏਗਾ। (ਨੋਟ: ਅੱਖਰ 'ਨ੍ਹ੍ਹਿ' ਦੇ ਅੰਤ ਵਿਚ ਅੱਧਾ ਅੱਖਰ 'ਹ' ਹੈ) ॥੪੪॥
SikhNet (Spanish)cuando van más allá de este mundo, ahí se verá quién enfrenta las consecuencias de sus errores. (44)