ੴ

ਸਿੱਖਬਾਣੀ · SikhBani

ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥

fareedaa sakar khandd nivaat gurr maakhio maanjhaa dudh
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਫਰੀਦਾ. ਸਕਰ ਖੰਡੁ ਨਿਵਾਤ ਗੁੜੁ; ਮਾਖਿਓੁ ਮਾਂਝਾ ਦੁਧੁ ॥

fareedaa. sakar khandd nivaat gurr; maakhio maanjhaa dudh |

Sant Singh KhalsaFareed: sugar cane, candy, sugar, molasses, honey and buffalo's milk
Manmohan SinghFarid! Unrefined sugar, loaf sugar, molasses, honey and buffalo's milk,
Manmohan Singh (Punjabi)ਫਰੀਦ! ਸ਼ੱਕਰ, ਚੀਨੀ, ਮਿਸਰੀ ਗੁੜ ਸ਼ਹਿਦ ਅਤੇ ਮਹਿੰ ਦਾ ਦੁੱਧ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਸੱਕਰ ਔ ਖੰਡ, (ਨਿਵਾਤ) ਮਿਸਰੀ ਔਰ ਜੋ (ਮਾਖਿਓਂ) ਸ਼ੈਹਤ ਔਰ ਮਾਝਾ ਦੂਧ ਆਦਿਕ ਹੈਂ॥
Prof. Sahib Singhਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ-

ਪਦ ਅਰਥ ਨਿਵਾਤ = ਮਿਸਰੀ। ਖੰਡੁ = (ਇਹ ਲਫ਼ਜ਼ ਸਦਾ (ੁ) ਅੰਤ ਹੈ। ਵੇਖੋ ਸ਼ਲੋਕ ਨੰ: ੩੭)। ਮਾਖਿਓ‍ੁ = {ਇਸ ਲਫ਼ਜ਼ ਦੇ ਅੱਖਰ 'ੳ' ਨੂੰ ਦੋ ਮਾਤ੍ਰਾਂ ਲੱਗੀਆਂ ਹੋਈਆਂ ਹਨ, (ੋ) ਅਤੇ (ੁ) ਅਸਲ ਲਫ਼ਜ਼ (ੋ) ਨਾਲ ਹੈ 'ਮਾਖਿਓ'। ਪਰ ਇਥੇ ਛੰਦ ਦੀਆਂ ਮਾਤ੍ਰਾਂ ਪੂਰੀਆਂ ਰੱਖਣ ਵਾਸਤੇ ਪੜ੍ਹਨਾ ਹੈ 'ਮਾਖਿਉ'} ਮਾਖਿਓ, ਸ਼ਹਿਦ।

SikhNet (Spanish)Farid, azúcar de caña, caramelo, melado de caña, miel y la leche de búfalo,

ਸਭੇ ਵਸਤੂ ਮਿਠੀਆਂ; ਰਬ. ਨ ਪੁਜਨਿ ਤੁਧੁ ॥੨੭॥

sabhe vasatoo mittheean; rab. na pujan tudh |27|

Sant Singh Khalsa- all these things are sweet, but they are not equal to You. ||27||
Manmohan Singhall these things are sweet, however, O Lord, they equal Thee not.
Manmohan Singh (Punjabi)ਇਹ ਸਾਰੀਆਂ ਚੀਜਾਂ ਮਿੱਠੀਆਂ ਹਨ ਪ੍ਰੰਤੂ ਹੇ ਸੁਆਮੀ! ਉਹ ਤੇਰੇ ਬਰਾਬਰ ਨਹੀਂ ਪੁਜਦੀਆਂ।
Fareedkot Teekaਇਹ ਸਰਬ ਵਸਤੂਆਂ ਮਿਠੀਆਂ ਹੈਂ, ਪਰੰਤੂ ਹੇ (ਰੱਬ) ਵਾਹਿਗੁਰੂ! ਤੇਰੇ ਨਾਮ ਕੇ ਸ੍ਵਾਦ ਸਮ ਨਹੀਂ ਪਹੁੰਚ ਸਕਤੀਆਂ, ਭਾਵ ਯੇਹ ਨਾਮ ਅੰਮ੍ਰਿਤ ਰਸ ਸਭ ਤੇ ਅਧਿਕ ਹੈ॥੨੭॥
Prof. Sahib Singhਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥

ਪਦ ਅਰਥ ਰਬ = ਹੇ ਰੱਬ! ਹੇ ਪਰਮਾਤਮਾ! ਨ ਪੁਜਨਿ = ਨਹੀਂ ਅੱਪੜਦੀਆਂ। ਤੁਧੁ = ਤੈਨੂੰ ॥੨੭॥

SikhNet (Spanish)son dulces, pero ninguna te iguala en dulzura. (27)
Answers quote the Granth verbatim with Ang citations. AI commentary is not Gurbani and not a religious ruling.