ੴ

ਸਿੱਖਬਾਣੀ · SikhBani

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

saahurai peeeai kant kee kant agam athaahu
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਸਾਹੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ ॥

saahurai peeeai kant kee; kant agam athaahu |

Sant Singh KhalsaIn her father-in-law's home hereafter, and in her parents' home in this world, she belongs to her Husband Lord. Her Husband is Inaccessible and Unfathomable.
Manmohan SinghHere and hereafter, the bride belongs to her Groom; the Groom who is Unapproachable and Unfathomable.
Manmohan Singh (Punjabi)ਏਥੇ ਅਤੇ ਓਥੇ ਪਤਨੀ ਆਪਣੇ ਪਤੀ ਦੀ ਮਲਕੀਅਤ ਹੈ, ਪਤੀ ਜੋ ਪਹੁੰਚ ਤੋਂ ਪਰੇ ਅਤੇ ਬੇਥਾਹ ਹੈ।
Fareedkot Teekaਜੋ ਵਾਹਿਗੁਰੂ ਮਨ, ਬਾਣੀ ਸੇ (ਅਗੰਮੁ) ਅਥਾਹ ਸਰੂਪ ਸਰਬ ਕਾ ਪਤੀ ਹੈ, (ਸਾਹੁਰੈ ਪੇਈਐ) ਲੋਕ ਪ੍ਰਲੋਕ ਵਿਚ ਜੀਵ ਰੂਪੀ ਇਸਤ੍ਰੀ ਤਿਸ ਕੰਤ ਕੀ ਹੈ॥
Prof. Sahib Singhਹੇ ਨਾਨਕ! ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ,

ਪਦ ਅਰਥ ਅਗੰਮੁ = ਪਹੁੰਚ ਤੋਂ ਪਰੇ। ਅਥਾਹੁ = ਡੂੰਘਾ, ਅਗਾਧ।

SikhNet (Spanish)Farid, en la casa de sus suegros y en la de sus padres, ella pertenece a su Señor Esposo,

ਨਾਨਕ. ਸੋ ਸੋਹਾਗਣੀ; ਜੁ ਭਾਵੈ ਬੇਪਰਵਾਹ ॥੩੨॥

naanak. so sohaaganee; ju bhaavai beparavaah |32|

Sant Singh KhalsaO Nanak, she is the happy soul-bride, who is pleasing to her Carefree Lord. ||32||
Manmohan SinghNanak, she alone is the happy bride, who is pleasing to her care-free Lord.
Manmohan Singh (Punjabi)ਠਾਨਕ, ਕੇਵਲ ਉਹ ਹੀ ਪ੍ਰਸੰਨ ਪਤਨੀ ਹੈ, ਜੋ ਆਪਣੇ ਮੁਛੰਦਗੀ-ਰਹਿਤ ਸਾਈਂ ਨੂੰ ਚੰਗੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਜੋ ਤਿਸ ਬੇਪਰਵਾਹ ਹਰੀ ਕੋ ਭਾਵਤੀ ਹੈਂ, ਸੋ ਐਸੀਆਂ ਸੰਤ ਜਨ ਸੁਹਾਗਣੀਆਂ ਧੰਨ੍ਯ ਹੈਂ॥੩੨॥☬ਏਕ ਸਮੇਂ ਸ੍ਰੀ ਫਰੀਦ ਜੀ ਫਰੀਦਕੋਟ ਮੇਂ ਜਾਇਕਰ ਕੋਈ ਕਾਲ ਰਹੇ। ਤਹਾਂ ਕਾ ਏਕ ਮੋਕਲਹਰ ਨਾਮ ਰਾਜਾ ਥਾ। ਤਿਸ ਕੇ ਮ੍ਰਿਤ ਹੋਨੇ ਪ੍ਰਥਾਇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ) ॥੩੨॥

ਪਦ ਅਰਥ ਬੇਪਰਵਾਹ ਭਾਵੈ = ਬੇ-ਪਰਵਾਹ ਨੂੰ ਪਿਆਰੀ ਲੱਗਦੀ ਹੈ ॥੩੨॥

* ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, 'ਵਾਰ ਮਾਰੂ ਮ: ੩' ਦੀ ਛੇਵੀਂ ਪਉੜੀ ਵਿਚ ਭੀ ਇਹ ਸ਼ਲੋਕ ਦਰਜ ਹੈ, ਕਈ ਲਫ਼ਜ਼ਾਂ ਦਾ ਫ਼ਰਕ ਹੈ, ਓਥੇ ਇਹ ਸ਼ਲੋਕ ਇਉਂ ਹੈ: ਮ: ੧ ॥ ਸਸੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ ॥ ਨਾਨਕ ਧੰਨੁ ਸਹਾਗਣੀ ਜੋ ਭਾਵਹਿ ਵੇਪਰਵਾਹੁ ॥੨॥੬॥ ਫਰੀਦ ਜੀ ਨੇ ਸ਼ਲੋਕ ਨੰ: ੩੧ ਵਿਚ ਦੱਸਿਆ ਹੈ ਕਿ ਜੇ ਖਸਮ ਕਦੇ ਖ਼ਬਰ ਹੀ ਨਾਹ ਪੁੱਛੇ ਤਾਂ ਨਿਰਾ ਨਾਮ ਹੀ 'ਸੋਹਾਗਣ' ਰੱਖ ਲੈਣਾ ਕਿਸੇ ਕੰਮ ਨਹੀਂ। ਗੁਰੂ ਨਾਨਕ ਦੇਵ ਜੀ ਨੇ 'ਸੋਹਾਗਣ' ਦਾ ਅਸਲ ਲੱਛਣ ਭੀ ਇਸ ਸ਼ਲੋਕ ਵਿਚ ਦੱਸ ਕੇ ਫਰੀਦ ਜੀ ਦੇ ਸ਼ਲੋਕ ਦੀ ਹੋਰ ਵਿਆਖਿਆ ਕਰ ਦਿੱਤੀ ਹੈ।

SikhNet (Spanish)Su Esposo es Inaccesible e Insondable, dice Farid, la esposa feliz es la que complace a su Despreocupado Señor. (32)
Answers quote the Granth verbatim with Ang citations. AI commentary is not Gurbani and not a religious ruling.