ੴ

ਸਿੱਖਬਾਣੀ · SikhBani

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥

saahurai dtoee naa lahai peeeai naahee thaau
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਸਾਹੁਰੈ ਢੋਈ. ਨਾ ਲਹੈ; ਪੇਈਐ. ਨਾਹੀ ਥਾਉ ॥

saahurai dtoee. naa lahai; peeeai. naahee thaau |

Sant Singh KhalsaShe finds no place of rest in her father-in-law's home, and no place in her parents' home either.
Manmohan SinghShe finds no refuge in the house of her father-in-law and also no place in her parents.
Manmohan Singh (Punjabi)ਉਸ ਨੂੰ ਆਪਣੇ ਸਹੁਰੇ ਘਰ ਕੋਈ ਪਨਾਹ ਨਹੀਂ ਮਿਲਦੀ ਅਤੇ ਨਾਂ ਹੀ ਕੋਈ ਥਾਂ ਆਪਣੇ ਪੇਕੀ।
Fareedkot Teekaਤਬ ਉਹ ਸੰਤ ਆਗੇ ਸੇ ਕਹਿਤੇ ਹੈਂ: (ਸਾਹੁਰੈ) ਪ੍ਰਲੋਕ ਮੇਂ ਤੁਝ ਕੋ ਢੋਈ ਨਹੀਂ ਮਿਲਤੀ ਔ (ਪੇਈਐ) ਇਸ ਲੋਕ ਮੇਂ ਤੇਰਾ ਥਾਉਂ ਨਹੀਂ ਹੈ, ਭਾਵ ਯੇਹ ਕਬੀ ਕੂਏਂ ਮੇਂ ਲਟਕਤਾ ਹੈ ਕਬੀ ਬਨ ਮੇਂ ਭਟਕਤਾ ਹੈ॥
Prof. Sahib Singhਉਸ ਇਸਤ੍ਰੀ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ,

ਪਦ ਅਰਥ ਸਾਹੁਰੈ = ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਢੋਈ = ਆਸਰਾ, ਥਾਂ। ਪੇਈਐ = ਪੇਕੇ ਘਰ, ਇਸ ਲੋਕ ਵਿਚ।

SikhNet (Spanish)Farid, ella no encuentra lugar de descanso en la casa de sus suegros,

ਪਿਰੁ ਵਾਤੜੀ. ਨ ਪੁਛਈ; ਧਨ ਸੋਹਾਗਣਿ ਨਾਉ ॥੩੧॥

pir vaatarree. na puchhee; dhan sohaagan naau |31|

Sant Singh KhalsaHer Husband Lord does not care for her; what sort of a blessed, happy soul-bride is she? ||31||
Manmohan SinghHer Groom cares not for her, although she is known as a blessed and happily married wife.
Manmohan Singh (Punjabi)ਉਸ ਦਾ ਪਤੀ ਉਸ ਦੀ ਬਾਤ ਹੀ ਨਹੀਂ ਪੁਛਦਾ ਭਾਵੇਂ ਉਹ ਸੁਲੱਖਣੀ ਭਾਗਾਂ ਵਾਲੀ ਪਤਨੀ ਸਮਝੀ ਜਾਂਦੀ ਹੈ।
Fareedkot Teeka(ਪਿਰੁ) ਪਰਮੇਸ੍ਵਰ ਤੇਰੀ ਬਾਤ ਭੀ ਨਹੀਂ ਪੂਛਤਾ ਹੈ, ਐਸੀ ਤੂੰ ਸੁਹਾਗਣਿ ਧੰਨ ਹੈਂ, ਭਾਵ ਤੇਰਾ ਨਾਮ ਸੁਹਾਗਣ ਹੈ ਔਰ ਹੈਂ ਦੁਹਾਗਣ॥੩੧॥☬ਸ੍ਰੀ ਗੁਰੂ ਅਮਰਦਾਸ ਸਾਹਿਬ ਤਿਨ ਦੋਨੋਂ ਕੇ ਹੰਕਾਰ ਨਿਰਵਿਰਤੀ ਹੇਤ ਉਚਾਰਨ ਕਰਤੇ ਹੈਂ:
Prof. Sahib Singhਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਾਹ ਪੁੱਛੇ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) ॥੩੧॥

ਪਦ ਅਰਥ ਪਿਰੁ = ਖਸਮ-ਪ੍ਰਭੂ। ਵਾਤੜੀ = ਮਾੜੀ ਜਿਹੀ ਭੀ ਵਾਤ। ਧਨ = ਇਸਤ੍ਰੀ ॥੩੧॥

SikhNet (Spanish)ni tampoco en la casa de sus padres, su Esposo el Señor no la atiende, ¿qué tipo de Alma feliz y bendecida es ella? (31)
Answers quote the Granth verbatim with Ang citations. AI commentary is not Gurbani and not a religious ruling.