ੴ

ਸਿੱਖਬਾਣੀ · SikhBani

ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥

eik van khandd baiseh jaae sad na devahee
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1284, 1285 · 9 lines
Translations

ਪਉੜੀ ॥

paurree | Ang 1284

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਇਕਿ ਵਣ ਖੰਡਿ ਬੈਸਹਿ ਜਾਇ; ਸਦੁ. ਨ ਦੇਵਹੀ ॥

eik van khandd baiseh jaae; sad. na devahee | Ang 1284

Sant Singh KhalsaSome go and sit in the forest realms, and do not answer any calls.
Manmohan SinghSome go and sit in the forest regions and respond not to a call.
Manmohan Singh (Punjabi)ਕਈ ਜਾ ਕੇ ਜੰਗਲਾਂ ਦੇ ਖਿਤਿਆਂ ਅੰਦਰ ਬਹਿ ਜਾਂਦੇ ਹਨ ਅਤੇ ਹਾਕ ਦਾ ਉਤਰ ਨਹੀਂ ਦਿੰਦੇ।
Fareedkot Teekaਇਕ ਪੁਰਸ (ਵਣ ਖੰਡਿ) ਬਨ ਅਸਥਲ ਮੇਂ ਜਾਇ ਬੈਠਤੇ ਹੈਂ ਔਰ (ਸਦੁ) ਨਹੀਂ ਦੇਤੇ ਹੈਂ, ਭਾਵ ਮੋਨਧਾਰੀ ਰਹਿਤੇ ਹੈਂ॥
Prof. Sahib Singhਕਈ ਮਨੁੱਖ ਜੰਗਲ ਦੇ ਗੋਸ਼ੇ ਵਿਚ ਜਾ ਬੈਠਦੇ ਹਨ ਤੇ ਮੋਨ ਧਾਰ ਲੈਂਦੇ ਹਨ;

ਪਦ ਅਰਥ ਵਣਖੰਡਿ = ਵਣ ਦੇ ਖੰਡ ਵਿਚ, ਜੰਗਲ ਦੇ ਕਿਸੇ ਹਿੱਸੇ ਵਿਚ। ਸਦੁ = ਵਾਜ। ਜਾਇ = ਜਾ ਕੇ।

SikhNet (Spanish)Algunos van y se internan en los bosques sin atender la llamada de nadie,

ਇਕਿ ਪਾਲਾ ਕਕਰੁ ਭੰਨਿ; ਸੀਤਲੁ ਜਲੁ ਹੇਂਵਹੀ ॥

eik paalaa kakar bhan; seetal jal henvahee | Ang 1284

Sant Singh KhalsaSome, in the dead of winter, break the ice and immerse themselves in freezing water.
Manmohan SinghSome there are, who in the winter season shatter their body with ice and ice cold water.
Manmohan Singh (Punjabi)ਕਈ ਇਕ ਪਾਲੇ ਦੀ ਰੁਤ ਵਿੱਚ ਬਰਫ ਅਤੇ ਬਰਫ ਵਰਗੇ ਠੰਢੇ ਪਾਣੀ ਨਾਲ ਆਪਣੀ ਦੇਹ ਨੂੰ ਚਕਨਾਚੂਰ ਕਰ ਲੈਂਦੇ ਹਨ।
Fareedkot Teekaਇਕ ਪਾਲੇ ਕੀ ਰੁਤਿ ਮੇਂ ਕੱਕਰ ਕੋ ਭੰਨ ਕਰ ਸੀਤਲ ਜਲ ਕੋ (ਹੇਂਵਹੀ) ਸਹਾਰਤੇ ਹੈਂ॥
Prof. Sahib Singhਕਈ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ ਸਹਾਰਦੇ ਹਨ (ਭਾਵ, ਉਸ ਠੰਢੇ ਪਾਣੀ ਵਿਚ ਬੈਠਦੇ ਹਨ, ਜਿਸ ਉੱਤੇ ਕੱਕਰ ਜੰਮਿਆ ਪਿਆ ਹੈ);

ਪਦ ਅਰਥ ਹੇਂਵਹੀ = ਸਹਾਰਦੇ ਹਨ ('ਜਲੁ ਹੇਵਤ ਭੂਖ ਅਰੁ ਨੰਗਾ', ਕਾਨੜਾ ਮ: ੫)।

SikhNet (Spanish)algunos, en medio del invierno, rompen la capa de hielo y se inmergen en agua congelada;

ਇਕਿ ਭਸਮ ਚੜੑਾਵਹਿ ਅੰਗਿ; ਮੈਲੁ. ਨ ਧੋਵਹੀ ॥

eik bhasam charraaveh ang; mail. na dhovahee | Ang 1284

Sant Singh KhalsaSome rub ashes on their bodies, and never wash off their dirt.
Manmohan SinghSome besmear their body-limbs with ashes and wash off not their filth.
Manmohan Singh (Punjabi)ਕਈ ਆਪਣੀ ਦੇਹ ਦੀ ਅੰਗਾਂ ਨੂੰ ਸੁਆਹ ਮਲਦੇ ਹਨ ਅਤੇ ਆਪਣੀ ਗੰਦਗੀ ਨੂੰ ਧੋਦੇ ਨਹੀਂ।
Fareedkot Teekaਇਕ ਸਰੀਰ ਪਰ ਭਸਮ ਚੜਾਵਤੇ ਹੈਂ ਔਰ ਤਿਸ ਮੈਲ ਕੋ ਧੋਵਤੇ ਨਹੀਂ ਹੈਂ॥
Prof. Sahib Singhਕਈ ਮਨੁੱਖ ਪਿੰਡੇ ਤੇ ਸੁਆਹ ਮਲਦੇ ਹਨ ਤੇ (ਪਿੰਡੇ ਦੀ) ਮੈਲ ਕਦੇ ਨਹੀਂ ਧੋਂਦੇ (ਭਾਵ, ਇਸ਼ਨਾਨ ਨਹੀਂ ਕਰਦੇ);

ਪਦ ਅਰਥ ਇਕਿ = ਕਈ (ਬਹੁ-ਵਚਨ)।ਅੰਗਿ = ਸਰੀਰ ਉਤੇ (ਨੋਟ: ਲਫ਼ਜ਼ 'ਅੰਗਿ' ਅਤੇ ਛੇਵੀਂ ਤੁਕ ਦੇ 'ਅੰਗੁ' ਦਾ ਜੋੜ ਤੇ ਅਰਥ ਵਿਚਾਰਨ-ਯੋਗ ਹਨ)।

SikhNet (Spanish)otros se untan cenizas en sus cuerpos y nunca se bañan; otros apestan con su pelo largo,

ਇਕਿ ਜਟਾ ਬਿਕਟ ਬਿਕਰਾਲ; ਕੁਲੁ ਘਰੁ ਖੋਵਹੀ ॥

eik jattaa bikatt bikaraal; kul ghar khovahee | Ang 1284

Sant Singh KhalsaSome look hideous, with their uncut hair matted and dishevelled. They bring dishonor to their family and ancestry.
Manmohan SinghSome wear unshorn matted locks and look hideous. They thus dishonour their lineage and dynasty.
Manmohan Singh (Punjabi)ਕਈ ਇਕ ਅਣਮੁੰਨੀਆਂ ਗੂੰਦੀਆਂ ਹੋਈਆਂ ਲਿਟਾ ਰਖਦੇ ਹਨ ਅਤੇ ਭਿਆਨਕ ਦਿਸਦੇ ਹਨ। ਉਹ ਆਪਣੀ ਵੰਸ ਅਤੇ ਘਰਾਣੇ ਨੂੰ ਐਕੁਰ ਬੇਇਜ਼ਤ ਕਰਦੇ ਹਨ।
Fareedkot Teekaਇਕ (ਬਿਕਟ) ਕਠਨ ਜਟਾਂ ਕੋ ਧਾਰ ਕਰ ਬਿਕਰਾਲ ਰੂਪ ਹੋ ਰਹੇ ਹੈਂ। ਕੁਲ ਅਰ ਘਰ ਕੋ ਗਵਾਇ ਲੇਤੇ ਹੈਂ, ਭਾਵ ਪਖੰਡ ਧਾਰ ਕਰ ਕੁਲ ਔ ਘਰ ਗਵਾਇ ਲੀਆ॥
Prof. Sahib Singhਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ;

ਪਦ ਅਰਥ ਬਿਕਟ = ਔਖੀਆਂ। ਬਿਕਰਾਲ = ਡਰਾਉਣੀ।

SikhNet (Spanish)enredado y hecho una telaraña, trayendo deshonor a su familia y a sus ancestros.

ਇਕਿ ਨਗਨ ਫਿਰਹਿ. ਦਿਨੁ ਰਾਤਿ; ਨੀਂਦ ਨ ਸੋਵਹੀ ॥

eik nagan fireh. din raat; naneed na sovahee | Ang 1285

Sant Singh KhalsaSome wander naked day and night and never sleep.
Manmohan SinghSome day and night wander about naked and sleep not a sound sleep.
Manmohan Singh (Punjabi)ਕਈ ਦਿਨ ਅਤੇ ਰੈਣ ਨੰਗੇ-ਧੜੰਗੇ ਭਟਕਦੇ ਹਨ ਅਤੇ ਗੂੜ੍ਹੀ ਨੀਦਰੇ ਨਹੀਂ ਸੌਦੇ।
Fareedkot Teekaਇਕ ਪੁਰਸ਼ ਰਾਤ੍ਰਿ ਦਿਨ ਨੰਗੇ ਹੋਇਕੇ ਫਿਰਤੇ ਹੈਂ ਔਰ ਨਿੰਦ੍ਰਾ ਕਰ ਸੋਵਤੇ ਨਹੀਂ ਹੈ॥
Prof. Sahib Singhਕਈ ਬੰਦੇ ਦਿਨੇ ਰਾਤ ਨੰਗੇ ਪਏ ਫਿਰਦੇ ਹਨ, ਕਈ ਸੌਂਦੇ ਭੀ ਨਹੀਂ ਹਨ;
SikhNet (Spanish)Algunos otros vagan desnudos día y noche, tratando de no dormir; algunos más dañan su ser,

ਇਕਿ ਅਗਨਿ ਜਲਾਵਹਿ ਅੰਗੁ; ਆਪੁ ਵਿਗੋਵਹੀ ॥

eik agan jalaaveh ang; aap vigovahee | Ang 1285

Sant Singh KhalsaSome burn their limbs in fire, damaging and ruining themselves.
Manmohan SinghSome there are, who burn their body-limbs in fire and this wise ruin themselves.
Manmohan Singh (Punjabi)ਕਈ ਇਕ ਆਪਣੀ ਦੇਹ ਦੇ ਅੰਗਾਂ ਨੂੰ ਅੱਗ ਵਿੱਚ ਸਾੜਦੇ ਹਨ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।
Fareedkot Teekaਇਕ ਪੰਚਾਗਨੀ ਦੁਆਰਾ ਅੰਗੋਂ ਕੋ ਜਲਾਵਤੇ ਹੈਂ ਔਰ ਅਪਣੇ ਸਰੀਰ ਕੋ (ਵਿਗੋਵਹੀ) ਖਰਾਬ ਕਰ ਲੇਤੇ ਹੈਂ॥
Prof. Sahib Singhਕਈ ਮਨੁੱਖ ਅੱਗ ਨਾਲ ਆਪਣਾ ਸਰੀਰ ਸਾੜਦੇ ਹਨ (ਭਾਵ; ਧੂਣੀਆਂ ਤਪਾਂਦੇ ਹਨ ਤੇ ਇਸ ਤਰ੍ਹਾਂ) ਅਪਾਣਾ ਆਪ ਖ਼ੁਆਰ ਕਰਦੇ ਹਨ।

ਪਦ ਅਰਥ ਆਪੁ = ਆਪਣੇ ਆਪ ਨੂੰ। ਵਿਗੋਵਹੀ = ਖ਼ੁਆਰ ਕਰਦੇ ਹਨ।

SikhNet (Spanish)caminando sobre el fuego. Pero escucha, sin el Nombre, cuando el cuerpo se convierte en cenizas

ਵਿਣੁ ਨਾਵੈ. ਤਨੁ ਛਾਰੁ; ਕਿਆ ਕਹਿ ਰੋਵਹੀ ॥

vin naavai. tan chhaar; kiaa keh rovahee | Ang 1285

Sant Singh KhalsaWithout the Name, the body is reduced to ashes; what good is it to speak and cry then?
Manmohan SinghWithout the Lord's Name, man's body is reduced to ashes. Of what avail is then saying and wailing?
Manmohan Singh (Punjabi)ਪ੍ਰਭੂ ਨੇ ਨਾਮ ਦੇ ਬਗੈਰ, ਇਨਸਾਨ ਦਾ ਸਰੀਰ ਸੁਆਹ ਹੋ ਜਾਂਦਾ ਹੈ। ਤਦ ਕੁਝ ਆਖਣ ਅਤੇ ਵਿਰਲਾਪ ਕਰਨ ਦਾ ਕੀ ਲਾਭ ਹੈ?
Fareedkot Teekaਸੋ ਬਿਨਾਂ ਹਰੀ ਨਾਮ ਕੇ ਜਬ ਤਨ ਛਾਰ ਹੂਆ ਤਉ ਵਹੁ ਪੁਰਸ਼ ਆਗੇ ਅੰਤ ਕੋ ਕਿਆ ਕਹਿਕੇ ਰੋਵੇਂਗੇ, ਭਾਵ ਰੋਵਨਾ ਨਿਸਫਲ ਹੋਗਾ॥
Prof. Sahib Singhਪਰ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਮਨੁੱਖਾ-ਸਰੀਰ ਵਿਅਰਥ ਗਵਾਇਆ, ਹੁਣ ਉਹ ਕੀਹ ਆਖ ਕੇ ਰੋਣ? (ਨਾਮ-ਸਿਮਰਨ ਦਾ ਮੌਕਾ ਗਵਾ ਕੇ ਪਛੁਤਾਣ ਦਾ ਕੋਈ ਲਾਭ ਨਹੀਂ)।

ਪਦ ਅਰਥ ਛਾਰੁ = ਸੁਆਹ।

SikhNet (Spanish)¿de qué vale hablar o llorar? Quienes sirven al Guru Verdadero viven excelsamente

ਸੋਹਨਿ ਖਸਮ ਦੁਆਰਿ; ਜਿ ਸਤਿਗੁਰੁ ਸੇਵਹੀ ॥੧੫॥

sohan khasam duaar; ji satigur sevahee |15| Ang 1285

Sant Singh KhalsaThose who serve the True Guru, are embellished and exalted in the Court of their Lord and Master. ||15||
Manmohan SinghThey alone look embellished in the Lard's Court, who serve their True Guru.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਦੇ ਦਰਬਾਰ ਅੰਦਰ ਸੁਪਾਇਮਾਨ ਲਗਦੇ ਹਨ, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਪੁਰਸ਼ ਸਤਿਗੁਰੋਂ ਕੋ ਸੇਵਤੇ ਹੈਂ, ਸੋ (ਖਸਮ) ਵਾਹਿਗੁਰੂ ਕੇ ਦੁਆਰ ਪਰ ਸੋਭਨੀਕ ਹੋਤੇ ਹੈਂ॥੧੫॥
Prof. Sahib Singhਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ ॥੧੫॥
SikhNet (Spanish)y bellos se ven en la Corte de Su Señor y Maestro. (15)
Answers quote the Granth verbatim with Ang citations. AI commentary is not Gurbani and not a religious ruling.