ੴ

ਸਿੱਖਬਾਣੀ · SikhBani

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥

fareedaa ratee rat na nikalai je tan cheerai koe
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਫਰੀਦਾ. ਰਤੀ ਰਤੁ, ਨ ਨਿਕਲੈ; ਜੇ ਤਨੁ ਚੀਰੈ ਕੋਇ ॥

fareedaa. ratee rat, na nikalai; je tan cheerai koe |

Sant Singh KhalsaFareed, not even a drop of blood would issue forth, if someone cut my body.
Manmohan SinghFarid! If any one cuts my body, not even a bit of blood would flow from it.
Manmohan Singh (Punjabi)ਫਰੀਦ! ਜੇਕਰ ਕੋਈ ਜਣਾ ਮੇਰੀ ਦੇਹ ਨੂੰ ਵੱਢੇ ਟੁਕੇ ਤਾਂ ਇਸ ਵਿਚੋਂ ਇਕ ਭੋਰਾ ਭੀ ਲਹੁ ਨਹੀਂ ਨਿਕਲੇਗਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੇਕਰ ਕੋਈ ਵੈਰਾਗਵਾਨੋਂ ਕੇ ਸਰੀਰ ਕੋ ਚੀਰ ਦੇਵੈ ਤਾਂ ਵੀ ਤਿਨ ਕੇ ਸਰੀਰ ਸੇ ਰਤੀ ਮਾਤ੍ਰ ਭੀ (ਰਤੁ) ਰਕਤ ਨਹੀਂ ਨਿਕਸਤੀ ਹੈ॥
Prof. Sahib Singhਹੇ ਫਰੀਦ! ਜੇ ਕੋਈ (ਰੱਬ ਦੇ ਪਿਆਰ ਵਿਚ ਰੰਗੇ ਹੋਏ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ)

ਪਦ ਅਰਥ ਰਤੀ = ਰਤਾ ਜਿਤਨੀ ਭੀ। ਰਤੁ = ਲਹੂ। (ਇਹ ਲਫ਼ਜ਼ 'ਇਸਤਰੀ ਲਿੰਗ' ਹੈ, ਪਰ ਇਸ ਦੇ ਅੰਤ ਵਿਚ (ੁ) ਸਦਾ ਰਹਿੰਦਾ ਹੈ; ਇਸ ਵਰਗੇ ਹੋਰ ਲਫ਼ਜ਼ ਜੋ ਇਹਨਾਂ ਸ਼ਲੋਕਾਂ ਵਿਚ ਹੀ ਆਏ ਹਨ, ਇਹ ਹਨ: ਜਿੰਦੁ, ਖੰਡੁ, ਮੈਲੁ, ਲਜੁ, ਵਿਸੁ, ਖਾਕੁ)।

SikhNet (Spanish)Farid, ni una gota de sangre se derramaría si soy cortado,

ਜੋ ਤਨ ਰਤੇ. ਰਬ ਸਿਉ; ਤਿਨ ਤਨਿ ਰਤੁ. ਨ ਹੋਇ ॥੫੧॥

jo tan rate. rab siau; tin tan rat. na hoe |51|

Sant Singh KhalsaThose bodies which are imbued with the Lord - those bodies contain no blood. ||51||
Manmohan SinghThe bodies, which are imbued with God; those bodies contain no blood.
Manmohan Singh (Punjabi)ਜਿਹੜੀਆਂ ਦੇਹਾਂ, ਵਾਹਿਗੁਰੂ ਨਾਲ ਰੰਗੀਆਂ ਹੋਈਆਂ ਹਨ, ਉਨ੍ਹਾਂ ਦੇਹਾਂ ਵਿੱਚ ਲਹੁ ਨਹੀਂ ਹੁੰਦਾ।
Fareedkot Teekaਜੋ ਸੰਤ ਜਨੋਂ ਕੇ ਸਰੀਰ ਪਰਮੇਸ੍ਵਰ ਸਾਥ (ਰਤੇ) ਪ੍ਰੀਤਵਾਨ ਭਏ ਹੈਂ ਤਿਨੋਂ ਕੇ ਤਨ ਮੇਂ ਰਕਤ ਨਹੀਂ ਹੋਤੀ ਹੈ॥੫੧॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੰਕਾ ਨਿਵਰਤ ਕਰਤੇ ਹੈਂ:
Prof. Sahib Singhਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿਚ ('ਵਿਸੁ ਗੰਦਲਾਂ' ਦਾ ਮੋਹ-ਰੂਪ) ਲਹੂ ਨਹੀਂ ਹੁੰਦਾ ॥੫੧॥

ਪਦ ਅਰਥ ਰਤੇ = ਰੰਗੇ ਹੋਏ। ਸਿਉ = ਨਾਲ। ਤਿਨ ਤਨਿ = ਉਹਨਾਂ ਦੇ ਤਨ ਵਿਚ ॥੫੧॥

SikhNet (Spanish)los cuerpos que están imbuidos en el Señor no contienen ninguna sangre. (51)
Answers quote the Granth verbatim with Ang citations. AI commentary is not Gurbani and not a religious ruling.