ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ. ਨ ਹੋਇ ॥
eihu tan sabho rat hai; rat bin tan. na hoe |
Sant Singh KhalsaThis body is all blood; without blood, this body could not exist.
Manmohan SinghThis body is all blood. Without blood, this body can exit not.
Manmohan Singh (Punjabi)ਇਹ ਦੇਹ ਸਮੂਹ ਲਹੂ ਹੀ ਹੈ। ਲਹੂ ਦੇ ਬਗੈਰ, ਦੇਹ ਰਹਿ ਹੀ ਨਹੀਂ ਸਕਦੀ।
Fareedkot Teekaਇਹ ਸਰੀਰ ਤੋ ਸਭੀ ਰਕਤ ਰੂਪ ਹੈ, ਕਿਉਂ ਕਿ ਪ੍ਰਿਥਮੇ ਰਕਤ ਬੀਰਜ ਤੇ ਬਿਨਾਂ ਸਰੀਰ ਹੀ ਨਹੀਂ ਹੋਤਾ ਹੈ॥
Prof. Sahib Singhਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?)ਪਦ ਅਰਥ ਸਭੋ = ਸਾਰਾ ਹੀ। ਰਤੁ ਬਿਨੁ = ਰੱਤ ਤੋਂ ਬਿਨਾ (ਜੋ ਲਫ਼ਜ਼ ਆਪਣੀ ਬਣਤਰ ਅਨੁਸਾਰ ਸਦਾ '(ੁ) ਅੰਤ' ਹੁੰਦੇ ਹਨ, ਉਹਨਾਂ ਦਾ ਅਖ਼ੀਰਲਾ (ੁ) 'ਸੰਬੰਧਕ' ਦੇ ਨਾਲ ਭੀ ਟਿਕਿਆ ਰਹਿੰਦਾ ਹੈ। ਇਥੇ ਲਫ਼ਜ਼ 'ਰਤੁ' ਦਾ (ੁ) 'ਸੰਬੰਧਕ' 'ਬਿਨੁ' ਦੇ ਹੁੰਦਿਆਂ ਭੀ ਕਾਇਮ ਹੈ)। ਤੰਨੁ = ਤਨ, ਸਰੀਰ।
SikhNet (Spanish)Este cuerpo es todo sangre, sin sangre no podría existir,
ਜੋ ਸਹ ਰਤੇ ਆਪਣੇ; ਤਿਤੁ ਤਨਿ ਲੋਭੁ ਰਤੁ. ਨ ਹੋਇ ॥
jo seh rate aapane; tith tan lobh rat. na hoe |
Sant Singh KhalsaThose who are imbued with their Lord, do not have the blood of greed in their bodies.
Manmohan SinghThey, who are imbued with their spouse, they have not the blood of greed in their body.
Manmohan Singh (Punjabi)ਜਿਹੜੇ ਆਪਣੇ ਕੰਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਦੇਹ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ।
Fareedkot Teekaਤਾਂ ਤੇ ਜੋ ਪੁਰਸ਼ ਅਪਨੇ (ਸਹ) ਸ੍ਵਾਮੀ ਮੇਂ ਰਤੇ ਹੈਂ ਤਿਨੋਂ ਕੇ ਸੂਖਮ ਸਰੀਰ ਅੰਤਹਕਰਣ ਬੀਚ ਲੋਭ ਰੂਪੀ ਰਕਤ ਨਹੀਂ ਹੋਤਾ ਹੈ॥
Prof. Sahib Singhਜੋ ਬੰਦੇ ਆਪਣੇ ਖਸਮ (ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿਚ ਲਾਲਚ-ਰੂਪ ਲਹੂ ਨਹੀਂ ਹੁੰਦਾ।ਪਦ ਅਰਥ ਸਹ = ਖਸਮ। ਸਹ ਰਤੇ = ਖਸਮ ਨਾਲ ਰੰਗੇ ਹੋਏ। ਤਿਤੁ ਤਨਿ = ਉਸ ਸਰੀਰ ਵਿਚ। ਤਿਤੁ = ਉਸ ਵਿਚ।
SikhNet (Spanish)los que están imbuidos con su Señor, no traen la avaricia en la sangre,
ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥
bhai peiai tan kheen hoe; lobh rat vichahu jaae |
Sant Singh KhalsaWhen the Fear of God fills the body, it becomes thin; the blood of greed departs from within.
Manmohan SinghWhen the Lord's fear enters into the body it grows lean and the blood of avarice departs from within.
Manmohan Singh (Punjabi)ਜਦ ਪ੍ਰਭੂ ਦਾ ਡਰ ਦੇਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਤਦ ਇਹ ਦੁਬਲੀ ਹੋ ਜਾਂਦੀ ਹੈ ਅਤੇ ਲਾਲਚ ਦਾ ਲਹੂ ਅੰਦਰੋ ਦੂਰ ਹੋ ਜਾਂਦਾ ਹੈ।
Fareedkot Teekaਕਿਉਂ ਕਿ ਤਿਨ ਕੇ ਰਿਦੇ ਮੇਂ ਵਾਹਿਗੁਰੂ ਕਾ ਭੈ ਪੜਨੇ ਸੇ ਪ੍ਰਤਖ ਸਰੀਰ ਖੀਨ ਹੋ ਜਾਤਾ ਹੈ ਔ ਤਿਨੋਂ ਕੇ ਅੰਤਸਕਰਨ ਵਿਚੋਂ ਲੋਭ ਰੂਪੀ ਰਕਤ ਜਾਤਾ ਰਹਿਤਾ ਹੈ॥
Prof. Sahib Singhਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ।ਪਦ ਅਰਥ ਭੈ ਪਇਐ = ਡਰ ਵਿਚ ਪਿਆਂ, ਡਰ ਵਿਚ ਰਿਹਾਂ। ਖੀਣੁ = ਪਤਲਾ, ਲਿੱਸਾ। ਜਾਇ = ਦੂਰ ਹੋ ਜਾਂਦੀ ਹੈ।
SikhNet (Spanish)cuando el Temor de Dios llena tu cuerpo, la sangre se adelgaza y la avaricia desaparece.
ਜਿਉ ਬੈਸੰਤਰਿ. ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ ॥
jiau baisantar. dhaat sudh hoe; tiau har kaa bhau, duramat mail gavaae |
Sant Singh KhalsaJust as metal is purified by fire, the Fear of God removes the filthy residues of evil-mindedness.
Manmohan SinghAs is the metal purified by fire, so does the Lord's fear remove the filth of evil inclinations.
Manmohan Singh (Punjabi)ਇਸ ਤਰ੍ਹਾਂ ਅੱਗ ਨਾਲ ਧਾਤ ਨਿਰਮਲ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਪ੍ਰਭੂ ਦਾ ਡਰ ਮੰਦੀਆਂ ਰੁਚੀਆਂ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜਿਸ ਪ੍ਰਕਾਰ (ਬੈਸੰਤਰਿ) ਅਗਨੀ ਕਰ ਕੇ ਸ੍ਵਰਨ ਆਦੀ ਧਾਤਾਂ ਸੁਧ ਹੋਤੀਆਂ ਹੈਂ, ਤਿਸੀ ਪ੍ਰਕਾਰ ਹਰੀ ਕਾ ਭੈ ਖੋਟੀ ਮਤ ਰੂਪੀ ਮੈਲ ਕੋ ਗਵਾਇ ਦੇਤਾ ਹੈ॥
Prof. Sahib Singhਜਿਵੇਂ ਅੱਗ ਵਿਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ-ਰੂਪ ਮੈਲ ਨੂੰ ਕੱਟ ਦੇਂਦਾ ਹੈ।ਪਦ ਅਰਥ ਬੈਸੰਤਰਿ = ਅੱਗ ਵਿਚ। ਸੁਧੁ = ਸਾਫ਼।
SikhNet (Spanish)Así como el metal es purificado por el fuego, el Temor Reverencial de Dios remueve
ਨਾਨਕ. ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥੫੨॥
naanak. te jan sohane; ji rate har rang laae |52|
Sant Singh KhalsaO Nanak, those humble beings are beautiful, who are imbued with the Lord's Love. ||52||
Manmohan SinghNanak, beauteous are the persons, who are imbued with their God's love.
Manmohan Singh (Punjabi)ਨਾਨਕ, ਸੁੰਦਰ ਹਨ ਉਹ ਪੁਰਸ਼ ਜੋ ਆਪਣੇ ਵਾਹਿਗੁਰੂ ਦੇ ਪਿਆਰ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਹਰੀ ਕੇ ਚਰਨੋਂ ਮੇਂ (ਰੰਗੁ) ਪ੍ਰੇਮ ਕੋ ਲਗਾਇ ਕਰ (ਰਤੇ) ਪ੍ਰੀਤਵਾਨ ਭਏ ਹੈਂ ਸੋਈ ਜਨ ਸੋਭਾਵਾਨ ਹੂਏ ਹੈਂ॥੫੨॥
Prof. Sahib Singhਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁਂ ਲਾ ਕੇ (ਉਸ ਦੇ ਨਿਹੁਂ ਵਿਚ) ਰੰਗੇ ਹੋਏ ਹਨ ॥੫੨॥ਪਦ ਅਰਥ ਜਿ = ਜੇਹੜੇ। ਰੰਗੁ = ਪਿਆਰ ॥੫੨॥
* ਨੋਟ: ਫਰੀਦ ਜੀ ਨੇ ਜਿਸ 'ਰਤੁ' ਦਾ ਜ਼ਿਕਰ ਸ਼ਲੋਕ ਨੰ: ੫੧ ਵਿਚ ਕੀਤਾ ਹੈ, ਉਸ ਨੂੰ ਸ਼ਲੋਕ ਨੰ: ੫੦ ਵਿਚ ਲਫ਼ਜ਼ 'ਦਿਲਿ ਕਾਤੀ' ਵਿਚ ਇਸ਼ਾਰੇ-ਮਾਤ੍ਰ ਹੀ ਦੱਸਿਆ ਹੈ। ਉਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਉਚਾਰਿਆ।
SikhNet (Spanish)los residuos de cochambre en la mente malvada, oh, dice Nanak, los humildes se ven bellos cuando están imbuidos en el Amor del Señor. (52)