ੴ

ਸਿੱਖਬਾਣੀ · SikhBani

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

fareedaa bure daa bhalaa kar gusaa man na hadtaae
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1381, 1382 · 2 lines
Translations

ਫਰੀਦਾ. ਬੁਰੇ ਦਾ ਭਲਾ ਕਰਿ; ਗੁਸਾ ਮਨਿ. ਨ ਹਢਾਇ ॥

fareedaa. bure daa bhalaa kar; gusaa man. na hadtaae | Ang 1381

Sant Singh KhalsaFareed, answer evil with goodness; do not fill your mind with anger.
Manmohan SinghFarid! Do good deeds for evil and harbour not wrath in thy mind.
Manmohan Singh (Punjabi)ਫਰੀਦ! ਤੂੰ ਮੰਦੇ ਦਾ ਚੰਗਾ ਕਰ ਅਤੇ ਆਪਣੇ ਮਨ ਅੰਦਰ ਰੋਹ ਨਾਂ ਲਿਆ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਬੁਰੇ ਕਾ ਭੀ ਭਲਾ ਕਰ ਮਨ ਦੇ ਬੀਚ ਗੁਸਾ ਨਾ (ਹਢਾਇ) ਰਖ॥
Prof. Sahib Singhਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ।

ਪਦ ਅਰਥ ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ।

SikhNet (Spanish)Dice Farid, respóndele a la maldad con bondad, no llenes tu mente de enojo,

ਦੇਹੀ ਰੋਗੁ. ਨ ਲਗਈ; ਪਲੈ ਸਭੁ ਕਿਛੁ ਪਾਇ ॥੭੮॥

dehee rog. na lagee; palai sabh kichh paae |78| Ang 1382

Sant Singh KhalsaYour body shall not suffer from any disease, and you shall obtain everything. ||78||
Manmohan SinghThy body shall be infested with no disease and thou shall obtain everything.
Manmohan Singh (Punjabi)ਤੇਰੀ ਕਾਇਆ ਨੂੰ ਕੋਈ ਬੀਮਾਰੀ ਨਹੀਂ ਲੱਗੂਗੀ ਅਤੇ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਵੇਗਾ।
Fareedkot Teekaਸੂਖਮ ਦੇਹੀ ਕੋ ਹੰਕਾਰ ਰੂਪੀ ਰੋਗ ਨਹੀਂ ਲਗੇਗਾ ਔਰ ਧਰਮ, ਅਰਥ, ਕਾਮ, ਮੋਖ ਆਦੀ ਸਭ ਫਲ ਹਿਰਦੇ ਰੂਪੀ ਪਲੇ ਮੇਂ ਪਾਇ ਲੇਵੇਗਾ॥੭੯॥
Prof. Sahib Singh(ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ॥੭੮॥

ਪਦ ਅਰਥ ਦੇਹੀ = ਸਰੀਰ ਨੂੰ। ਨ ਲਗਈ = ਨਹੀਂ ਲੱਗਦਾ। ਸਭੁ ਕਿਛੁ = ਹਰੇਕ ਚੀਜ਼। ਪਲੈ ਪਾਇ = ਪੱਲੇ ਪਈ ਰਹਿੰਦੀ ਹੈ, ਸਾਂਭੀ ਰਹਿੰਦੀ ਹੈ ॥੭੮॥

SikhNet (Spanish)tu cuerpo no sufrirá de ninguna enfermedad y obtendrás todo. (78)
Answers quote the Granth verbatim with Ang citations. AI commentary is not Gurbani and not a religious ruling.