ੴ

ਸਿੱਖਬਾਣੀ · SikhBani

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥

fareedaa nandtee kant na raavio vaddee thee mueeaas
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਫਰੀਦਾ ਨੰਢੀ. ਕੰਤੁ, ਨ ਰਾਵਿਓ; ਵਡੀ ਥੀ. ਮੁਈਆਸੁ ॥

fareedaa nandtee. kant, na raavio; vaddee thee. mueeaas |

Sant Singh KhalsaFareed, when she is young, she does not enjoy her Husband. When she grows up, she dies.
Manmohan SinghFarid! The bride enjoys not her spouse when she is young, and as grows old dies.
Manmohan Singh (Punjabi)ਫਰੀਦ! ਜਦ ਜੁਆਨ ਹੁੰਦੀ ਹੈ ਪਤਨੀ ਆਪਣੇ ਪਤੀ ਨੂੰ ਨਹੀਂ ਮਾਣਦੀ, ਜਦ ਉਹ ਬਿਰਧ ਹੋ ਜਾਂਦੀ ਹੈ ਉਹ ਮਰ ਵੰਞਦੀ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਿਸ ਨੇ (ਨੰਢੀ), ਭਾਵ ਨੀਵੀਂ ਅਰਥਾਤ ਨਿੰਮ੍ਰਤਾ ਸੰਯੁਗਤ ਹੋ ਕਰ ਪਰਮੇਸ੍ਵਰ ਪਤੀ ਕੋ ਨਹੀਂ ਰਾਵਿਆ ਹੈ, ਸੋ (ਵਡੀ), ਭਾਵ ਹੰਕਾਰ ਯੁਕਤ ਹੋਇਕਰ ਮਰੀ ਹੈ॥
Prof. Sahib Singhਹੇ ਫਰੀਦ! ਜਿਸ ਜੁਆਨ (ਜੀਵ-) ਇਸਤ੍ਰੀ ਨੇ (ਪਰਮਾਤਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵ ਨੇ ਜੁਆਨੀ ਵੇਲੇ ਰੱਬ ਨੂੰ ਨਾਹ ਸਿਮਰਿਆ), ਉਹ (ਜੀਵ-) ਇਸਤ੍ਰੀ ਜਦੋਂ ਬੁੱਢੀ ਹੋ ਕੇ ਮਰ ਗਈ,

ਪਦ ਅਰਥ ਨੰਢੀ = ਜੁਆਨ ਇਸਤ੍ਰੀ ਨੇ। ਨ ਰਾਵਿਓ = ਨਾਹ ਮਾਣਿਆ। ਵਡੀ ਥੀ = ਬੁੱਢੀ ਹੋ ਕੇ। ਮੁਈਆਸੁ = ਮੁਈਆ ਸੁ, ਉਹ ਮਰ ਗਈ।

SikhNet (Spanish)Farid, cuando está joven, ella no disfruta de su Esposo y cuando crece, muere,

ਧਨ ਕੂਕੇਂਦੀ, ਗੋਰ ਮੇਂ; ਤੈ ਸਹ. ਨਾ ਮਿਲੀਆਸੁ ॥੫੪॥

dhan kookendee, gor men; tai seh. naa mileeaas |54|

Sant Singh KhalsaLying in the grave, the soul-bride cries, "I did not meet You, my Lord." ||54||
Manmohan SinghLying in the grave, the bride cries, "I could met Thee not, O my Spouse".
Manmohan Singh (Punjabi)ਕਬਰ ਵਿੱਚ ਪਈ ਹੋਈ ਪਤਨੀ ਪੁਕਾਰਦੀ ਹੈ, " ਹੇ ਮੇਰੇ ਪਤੀ! ਮੈਂ ਤੈਨੂੰ ਮਿਲ ਨਾਂ ਸਕੀ।
Fareedkot Teekaਸੋ ਜੀਵ ਰੂਪੀ (ਧਨ) ਇਸਤ੍ਰੀ ਗੋਰ ਮੇਂ ਪੜੀ ਹੋਈ ਕਿਆਮਤ ਤਕ (ਕੂਕੇਂਦੀ) ਪੁਕਾਰਤੀ ਰਹਿਤੀ ਹੈ, ਕਿ ਹੇ (ਸਹ) ਸ੍ਵਾਮੀ! ਮੈਂ ਤੁਝ ਕੋ ਨਹੀਂ ਮਿਲੀ ਹੂੰ, ਤਾਂ ਤੇ ਅਬ ਕੈਸੇ ਮਿਲੋਂ?॥੫੪॥
Prof. Sahib Singhਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛੁਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ! ਮੈਂ ਤੈਨੂੰ (ਵੇਲੇ-ਸਿਰ) ਨਾਹ ਮਿਲੀ ॥੫੪॥

ਪਦ ਅਰਥ ਧਨ = ਇਸਤ੍ਰੀ। ਗੋਰ ਮੇਂ = ਕਬਰ ਵਿਚ। ਤੈ = ਤੈਨੂੰ। ਸਹ = ਹੇ ਸਹ! ਹੇ ਪਤੀ! ਨਾ ਮਿਲੀਆਸੁ = ਉਹ ਨਾਹ ਮਿਲੀ ॥੫੪॥

SikhNet (Spanish)tendida en la tumba, la novia Alma llora y dice, no te conocí, oh mi Señor. (54)
Answers quote the Granth verbatim with Ang citations. AI commentary is not Gurbani and not a religious ruling.