ਸਤਿਗੁਰੂ ਸਤਿਗੁਰੂ; ਸਤਿਗੁਰੁ ਗੁਬਿੰਦ ਜੀਉ ॥
satiguroo satiguroo; satigur gubind jeeo |
Sant Singh KhalsaThe True Guru, the True Guru, the True Guru is the Lord of the Universe Himself.
Manmohan SinghThe True Guru, True Guru, True Guru is the embodiment of the Sire Lord.
Manmohan Singh (Punjabi)ਸੱਚੇ ਗੁਰੂ ਜੀ, ਸੱਚੇ ਗੁਰੂ ਜੀ, ਸੱਚੇ ਗੁਰੂ ਜੀ ਮਹਾਰਾਜ ਸੁਆਮੀ ਦੇ ਸਰੂਪ ਹਨ।
Fareedkot Teekaਹੇ ਸ੍ਰੀ ਸਤਿਗੁਰੂ! ਆਪ ਤੀਨੋਂ ਕਾਲੋਂ ਮੇਂ ਗੋਬਿੰਦ ਸਰੂਪ ਹੋ॥
Prof. Sahib Singhਸਤਿਗੁਰੂ ਗੋਬਿੰਦ-ਰੂਪ ਹੈ।
SikhNet (Spanish)El Guru Verdadero, el Guru Verdadero, el Guru Verdadero es Él Mismo,
ਬਲਿਹਿ ਛਲਨ, ਸਬਲ ਮਲਨ, ਭਗ੍ਤਿ ਫਲਨ, ਕਾਨੑ ਕੁਅਰ; ਨਿਹਕਲੰਕ ਬਜੀ ਡੰਕ, ਚੜ੍ਹੂ ਦਲ ਰਵਿੰਦ ਜੀਉ ॥
balihi chhalan, sabal malan, bhagt falan, kaana kuar; nihakalank bajee ddank, charrhaoo dal ravind jeeo |
Sant Singh KhalsaEnticer of Baliraja, who smothers the mighty, and fulfills the devotees; the Prince Krishna, and Kalki; the thunder of His army and the beat of His drum echoes across the Universe.
Manmohan SinghThou are the enticer of Balraja, the smotherer of the mighty, the fulfiller of the devotee, the prince Krishna and Kalki, the coming incarnation of God, the thunder of whose mounted army and the beat of drum shall be echoed all over.
Manmohan Singh (Punjabi)ਤੂੰ ਬਲਰਾਜ ਨੂੰ ਠਗਣ ਵਾਲਾ ਬਲਵਾਨ ਨੂੰ ਕੁਚਲਣ ਵਾਲਾ, ਸੰਤਾਂ ਨੂੰ ਸਫਲ ਕਰਨਹਾਰ ਰਾਜਕੁਮਾਰ ਕ੍ਰਿਸ਼ਨ ਅਤੇ ਆਉਣ ਵਾਲਾ ਰੱਬ ਦਾ ਕਲਕੀ-ਅਵਤਾਰ ਹੈ, ਜਿਸ ਦੀ ਸਵਾਰ ਹੋਈ ਹੋਈ ਸੈਨਾ ਹੀ ਗਰਜ ਅਤੇ ਨਗਾਰੇ ਦੀਆਂ ਆਵਾਜਾਂ ਸਾਰੇ ਪਾਸੇ ਸੁਣਾਈ ਦੇਣਗੀਆਂ।
Fareedkot Teekaਬਾਵਨ ਸਰੂਪ ਹੋ ਕਰ ਬਲ ਰਾਜਾ ਕੋ ਆਪ ਨੇ ਛਲਨਾ ਕੀਆ ਹੈ ਔਰ ਬਲ ਕੇ ਸਹਿਤ ਜੋ ਦੈਤ ਹੈਂ ਤਿਸ ਕੋ ਮਰਦਨ ਕਰ ਕੇ ਭਗਤੋਂ ਕੋ ਮਨ ਬਾਂਛਤ ਫਲੋਂ ਕੇ ਦੇਨਹਾਰੇ ਕ੍ਰਿਸ਼ਨ ਰੂਪ ਹੋਇ ਕਰ ਜਸੋਧਾਂ ਵਾ ਦੇਵਕੀ ਕੇ ਆਪ ਕੁਆਰ ਕਹਾਵਤੇ ਭਏ ਹੋ। ਪੁਨਾ ਆਗੇ ਨਿਹਕਲੰਕ ਸਰੂਪ ਹੋਇਕਰ ਸੰਭਲਪੁਰ ਮੇਂ ਧੌਸਿਓਂ ਪਰ ਡੰਕੇ ਬਜੇਂਗੇ ਔ (ਰਵਿੰਦ) ਸੂਰਜ ਔ ਚੰਦ੍ਰਮਾ ਆਦੀ ਦੇਵਤਿਓਂ ਕਾ ਦਲ ਆਪ ਕੇ ਸਾਥ (ਚੜੂ) ਚੜੇਗਾ॥
Prof. Sahib Singh(ਮੇਰੇ ਵਾਸਤੇ ਤਾਂ) ਸਤਿਗੁਰੂ ਹੀ ਹੈ (ਉਹ) ਜਿਸ ਨੇ ਰਾਜਾ ਬਲੀ ਨੂੰ ਛਲਿਆ ਸੀ, ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ, ਭਗਤੀ ਦਾ ਫਲ ਦੇਣ ਵਾਲੇ ਹਨ। (ਮੇਰੇ ਵਾਸਤੇ ਤਾਂ) ਗੁਰੂ ਹੀ ਕਾਨ੍ਹ ਕੁਮਾਰ ਹੈ। (ਆਪ ਵਿਚ) ਕੋਈ ਕਲੰਕ ਨਹੀਂ ਹੈ, ਆਪ ਦਾ ਡੰਕਾ ਵੱਜ ਰਿਹਾ ਹੈ, ਸੂਰਜ ਤੇ ਚੰਦ੍ਰਮਾ ਦਾ ਦਲ ਆਪ ਦੀ ਹੀ ਸੋਭਾ ਵਧਾਉਣ ਲਈ ਚੜ੍ਹਦਾ ਹੈ।ਪਦ ਅਰਥ ਸਬਲ ਮਲਨ = ਬਲ ਵਾਲਿਆਂ ਨੂੰ (ਭਾਵ, ਅਹੰਕਾਰੀਆਂ ਨੂੰ) ਦਲਨ ਵਾਲਾ। ਕਾਨ੍ਹ੍ਹ ਕੁਅਰ = ਕਾਨ੍ਹ ਕੁਮਾਰ। ਚੜ੍ਹੂ ਦਲ ਰਵਿੰਦ ਜੀਉ = ਰਵੀ ਤੇ ਇੰਦ (ਸੂਰਜ ਤੇ ਚੰਦ੍ਰਮਾ) ਦਾ ਦਲ ਤੇਰੇ ਨਾਲ (ਤੇਰੀ ਸੋਭਾ ਵਧਾਉਣ ਲਈ) ਚੜ੍ਹਦਾ ਹੈ।
SikhNet (Spanish)el Señor del Universo entero, Embrujo de Baliraya, Quien empequeñece a los poderosos y llena a los Devotos, al Príncipe Krishna y a Kalki; el retumbar de Sus Ejércitos y el resonar de Su Tambor se escucha y estremece al universo entero.
ਰਾਮ ਰਵਣ. ਦੁਰਤ ਦਵਣ; ਸਕਲ ਭਵਣ ਕੁਸਲ ਕਰਣ; ਸਰਬ ਭੂਤ, ਆਪਿ ਹੀ ਦੇਵਾਧਿ ਦੇਵ; ਸਹਸ ਮੁਖ ਫਨਿੰਦ ਜੀਉ ॥
raam ravan. durat davan; sakal bhavan kusal karan; sarab bhoot, aap hee devaadh dev; sehas mukh fanind jeeo |
Sant Singh KhalsaThe Lord of contemplation, Destroyer of sin, who brings pleasure to the beings of all realms, He Himself is the God of gods, Divinity of the divine, the thousand-headed king cobra.
Manmohan SinghThou thyself are the contemplator of the Lord, the destroyer of sin, the dispenser of bliss to all the universes, pervading all the beings, God of gods and the thousand mouthed and hooded serpent King.
Manmohan Singh (Punjabi)ਤੂੰ ਖੁਦ ਹੀ ਸੁਆਮੀ ਨੂੰ ਸਿਮਰਨ ਵਾਲਾ, ਪਾਪ ਨਸ਼ਟ ਕਰਨਹਾਰ, ਸਾਰਿਆਂ ਆਲਸ਼ਾਂ ਨੂੰ ਖੁਸ਼ੀ ਬਖਸ਼ਣ ਵਾਲਾ, ਸਮੂਹ ਜੀਵਾਂ ਅੰਦਰ ਵਿਆਪਕ, ਦੇਵਤਿਆਂ ਦਾ ਦੇਵਤਾ ਅਤੇ ਹਜਾਰਾ ਮੂੰਹਾਂ ਅਤੇ ਫਣਾ ਵਾਲਾ ਸ਼ੇਸ਼ਨਾਗ ਹੈ।
Fareedkot Teekaਹੇ (ਰਵਣ) ਬਿਆਪਕ ਸਰੂਪ! ਆਪ ਕਾ ਰਾਮ ਨਾਮ (ਦੁਰਤ) ਪਾਪੋਂ ਕੇ (ਦਵਣ) ਦਬਾਵਣੇਹਾਰਾ ਔ ਸੰਪੂਰਨ ਭਵਨੋਂ ਮੇਂ ਕੁਸ਼ਲ ਕਰਨੇਹਾਰਾ ਹੈ, ਪੁਨਾ ਆਪ ਹੀ ਸਰਬ (ਭੂਤ) ਜੀਵ ਰੂਪ ਹੋ ਰਹੇ ਹੋ। ਹੇ (ਦੇਵਾਧਿਦੇਵ) ਦੇਵਤਿਓਂ ਕੇ ਅਧਪਤੀ ਪ੍ਰਕਾਸ਼ ਸਰੂਪ! ਹਜਾਰ ਮੁਖੋਂ ਵਾਲਾ ਸਰਪੋਂ ਕਾ ਰਾਜਾ ਸੇਸਨਾਗ ਭੀ ਆਪ ਕੀ ਉਸਤਤੀ ਉਚਾਰਨ ਕਰ ਰਿਹਾ ਹੈ॥
Prof. Sahib Singhਆਪ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪਾਪਾਂ ਦੇ ਦੂਰ ਕਰਨ ਵਾਲੇ ਹਨ, ਸਭ ਥਾਈਂ ਸੁਖ ਪੈਦਾ ਕਰਨ ਵਾਲੇ ਹਨ, ਸਾਰੇ ਜੀਆਂ ਵਿਚ ਆਪ ਹੀ ਹਨ, ਆਪ ਹੀ ਦੇਵਤਿਆਂ ਦੇ ਦੇਵਤਾ ਹਨ। ਅਤੇ (ਮੇਰੇ ਵਾਸਤੇ ਤਾਂ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਆਪ ਹੀ ਹਨ।ਪਦ ਅਰਥ ਰਵਣੁ = ਸਿਮਰਨ ਕਰਨ ਵਾਲਾ। ਦੁਰਤ ਦਵਣ = ਪਾਪਾਂ ਦਾ ਨਾਸ ਕਰਨ ਵਾਲਾ। ਸਕਲ ਭਵਣ = ਵਿਆਪਕ ਸਭ ਥਾਈਂ। ਕੁਸਲ = ਆਨੰਦ, ਸੁਖ। ਭੂਤ = ਜੀਵ। ਦੇਵਾਧਿ ਦੇਵ = ਦੇਵਾਂ ਦਾ ਅਧਿਦੇਵ, ਦੇਵਤਿਆਂ ਦਾ ਦੇਵਤਾ। ਫਨਿੰਦ = ਸ਼ੇਸ਼ਨਾਗ, ਫਨੀਅਰ। ਸਹਸ ਮੁਖ = ਹਜ਼ਾਰਾਂ ਫਣਾਂ ਵਾਲਾ।
SikhNet (Spanish)El Señor de Meditación, Destructor del Error, Quien trae Placer a todos los seres de Su Reino, Dios de dioses, Divinidad de lo divino, Sheshnaga, el Rey Cobre de las mil cabezas.
ਜਰਮ ਕਰਮ ਮਛ ਕਛ ਹੁਅ ਬਰਾਹ; ਜਮੁਨਾ ਕੈ ਕੂਲਿ, ਖੇਲੁ ਖੇਲਿਓ ਜਿਨਿ ਗਿੰਦ ਜੀਉ ॥
jaram karam machh kachh hua baraah; jamunaa kai kool, khel khelio jin gind jeeo |
Sant Singh KhalsaHe took birth in the Incarnations of the Fish, Tortoise and Wild Boar, and played His part. He played games on the banks of the Jamunaa River.
Manmohan SinghBecoming the incarnation of the Big fish, Tortoise and the Boar, thou assumed their avocations. Such are Thou who played the game of "throw ball" at the bank of Jamuna.
Manmohan Singh (Punjabi)ਵੱਡੀ ਮੱਛੀ, ਕਛੂਕੁਮੇ ਅਤੇ ਸੂਰ ਦੇ ਅਵਤਾਰ ਬਣ ਤੂੰ ਉਨ੍ਹਾਂ ਦੀ ਕਿਰਤ-ਵਿਰਤ ਧਾਰਨ ਕੀਤੀ ਐਹੋ ਜੇਹਾ ਹੈ ਤੂੰ ਜਿਸ ਨੇ ਜਮਨਾ ਦੇ ਕਿਨਾਰੇ ਗੇਦਾ ਸੁੱਟਣ ਦੀ ਖੇਡ ਖੇਡੀ।
Fareedkot Teekaਮਛ, ਕਛ, ਵਰਾਹ ਆਦੀ (ਜਨਮ) ਅਵਤਾਰ ਹੋਇਕਰ ਆਪ ਨੇ ਅਲੌਕਕ ਕਰਮ ਕਰੇ ਹੈਂ। ਔ ਕ੍ਰਿਸ਼ਨ ਅਵਤਾਰ ਮੇਂ ਜਮਨਾ ਕੈ (ਕੂਲਿ) ਕਿਨਾਰੇ ਪਰ ਜਿਸ ਆਪ ਨੇ (ਗਿੰਦ) ਖੇਲ ਅਰਥਾਤ ਖੁਦੋ ਕੇ ਸਾਥ ਖੇਲੋਂ ਕੋ ਖੇਲਿਆ ਹੈ॥
Prof. Sahib Singh(ਮੇਰੇ ਵਾਸਤੇ ਤਾਂ ਗੋਬਿੰਦ-ਰੂਪ ਸਤਿਗੁਰੂ ਹੀ ਹੈ ਉਹ) ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ, ਜਿਸ ਨੇ ਜਮੁਨਾ ਦੇ ਕੰਢੇ ਉੱਤੇ ਗੇਂਦ ਦੀ ਖੇਡ ਖੇਡੀ ਸੀ।ਪਦ ਅਰਥ ਹੁਅ = ਹੋ ਕੇ। ਕਰਮ = ਕੰਮ। ਜਰਮ ਹੁਅ = ਜਨਮ ਲੈ ਕੇ। ਕੂਲਿ = ਕੰਢੇ ਤੇ। ਖੇਲੁ ਗਿੰਦ = ਗੇਂਦ ਦੀ ਖੇਲ। ਜਿਨਿ = ਜਿਸ ਨੇ।
SikhNet (Spanish)Tomó nacimiento en las encarnaciones de peces, tortugas y jabalíes y desplegó Sus Juegos a las orillas del Río Yamuna.
ਨਾਮੁ ਸਾਰੁ ਹੀਏ ਧਾਰੁ, ਤਜੁ ਬਿਕਾਰੁ. ਮਨ ਗਯੰਦ; ਸਤਿਗੁਰੂ ਸਤਿਗੁਰੂ ਸਤਿਗੁਰ, ਗੁਬਿੰਦ ਜੀਉ ॥੪॥੯॥
naam saar hee dhaar, taj bikaar. man gayand; satiguroo satiguroo satigur, gubind jeeo |4|9|
Sant Singh KhalsaEnshrine this most excellent Name within your heart, and renounce the wickedness of the mind, O Gayand the True Guru, the True Guru, the True Guru is the Lord of the Universe Himself. ||4||9||
Manmohan SinghSays Gayand, the bard, enshrine thou in thy heart his sublime Name and renounce thine mind's wickedness. The True Guru, the ever True Guru, the ever and ever True Guru is the embodiment of the World-Lord.
Manmohan Singh (Punjabi)ਗਯੰਦ, ਭਟ ਆਖਦਾ ਹੈ, ਤੂੰ ਆਪਣੇ ਦਿਲ ਅੰਦਰ ਉਸ ਦੇ ਸ਼੍ਰੇਸ਼ਟ ਨਾਮ ਨੂੰ ਅਸਥਾਪਨ ਕਰ ਅਤੇ ਆਪਣੇ ਕਿਤ ਦੀ ਬਦੀ ਨੂੰ ਛਡ ਦੇ। ਸੱਚੇ ਗੁਰੂ, ਸੱਚੇ ਗੁਰੂ, ਸੱਚੇ ਗੁਰੂ ਜੀ ਸੰਸਾਰ ਦੇ ਸੁਆਮੀ ਦਾ ਸਰੂਪ ਹਨ।
Fareedkot Teekaਸ੍ਰੀ 'ਗੋਇੰਦ' ਭੱਟ ਜੀ ਕਹਿਤੇ ਹੈਂ: ਹੇ ਮਨ ਐਸੇ ਸਤਿਗੁਰੋਂ ਕਾ ਸਾਰ ਰੂਪ ਜੋ ਨਾਮ ਹੈ ਤਿਸ ਕੋ ਹਿਰਦੇ ਮੇਂ ਧਾਰ ਕਰ ਵਿਕਾਰੋਂ ਕੋ ਤਿਆਗ, ਜੋ ਗੋਬਿੰਦ ਰੂਪ ਸਤਿਗੁਰੂ ਤੀਨੋਂ ਕਾਲ ਸੇ ਸਤਿ ਸਰੂਪ ਹੈਂ। ਵਾ ਇਸ ਪ੍ਰਕਾਰ ਹੇ ਸਤਿਗੁਰ! ਆਪ ਜੋ ਤ੍ਰਿਕਾਲ ਅਬਾਧ ਗੋਬਿੰਦ ਸਰੂਪ ਹੋ, ਤਿਸ ਆਪ ਕਾ ਨਾਮ ਸਾਰ ਰੂਪ ਮਨ ਮੇਂ ਧਾਰ ਕਰ ਮੈਨੇ ਵਿਕਾਰੋਂ ਕੋ ਤਿਆਗਨ ਕੀਆ ਹੈ॥੪॥੯॥
Prof. Sahib Singhਹੇ ਗਯੰਦ ਦੇ ਮਨ! (ਇਸ ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਇਹ ਗੁਰੂ ਉਹੀ ਗੋਬਿੰਦ ਹੈ ॥੪॥੯॥ਪਦ ਅਰਥ ਸਾਰੁ = ਸ੍ਰੇਸ਼ਟ। ਹੀਏ = ਹਿਰਦੇ ਵਿਚ। ਧਾਰ = ਟਿਕਾ ਰੱਖ। ਮਨ ਗਯੰਦ = ਹੇ ਗਯੰਦ ਦੇ ਮਨ! ਗਯੰਦ = ਭੱਟ ਦਾ ਨਾਮ ਹੈ ॥੪॥੯॥
SikhNet (Spanish)Enaltece el Excelente Nombre en tu corazón y renuncia a la maldad de la mente, oh Geyand, el Guru Verdadero, el Guru Verdadero, el Guru Verdadero, es Él Mismo el Señor del Universo. (4-9)