ੴ

ਸਿੱਖਬਾਣੀ · SikhBani

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥

hau dtoodtedee sajanaa sajan maidde naal
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਹਉ ਢੂਢੇਦੀ ਸਜਣਾ; ਸਜਣੁ ਮੈਡੇ ਨਾਲਿ ॥

hau dtoodtedee sajanaa; sajan maidde naal |

Sant Singh KhalsaI search for my Friend, but my Friend is already with me.
Manmohan SinghI go searching for my Friend, however, my Friend is ever with me.
Manmohan Singh (Punjabi)ਮੈਂ ਆਪਣੇ ਮਿਤਰ ਨੂੰ ਲਭਣ ਲਈ ਜਾਂਦਾ ਹਾਂ, ਪ੍ਰੰਤੂ ਮੇਰਾ ਮਿਤਰ ਸਦਾ ਮੇਰੇ ਅੰਗ ਸੰਗ ਹੈ।
Fareedkot Teekaਜਿਸ ਸਜਣਾਈ ਕਰਨੇ ਵਾਲੇ ਕੋ ਮੈਂ ਢੂੰਡਤੀ ਹੂੰ ਸੋ ਵਾਹਿਗੁਰੂ ਸਜਣ ਤੋ ਮੇਰੇ ਸਾਥ ਹੀ ਹੈ॥
Prof. Sahib Singhਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ।

ਪਦ ਅਰਥ ਮੈਡੇ ਨਾਲਿ = ਮੇਰੇ ਨਾਲ, ਮੇਰੇ ਹਿਰਦੇ ਵਿਚ।

SikhNet (Spanish)Busco a mi Amigo, pero mi Amigo está ya en mi interior, oh dice Nanak,

ਨਾਨਕ. ਅਲਖੁ, ਨ ਲਖੀਐ; ਗੁਰਮੁਖਿ ਦੇਇ ਦਿਖਾਲਿ ॥੧੨੧॥

naanak. alakh, na lakheeai; guramukh dee dikhaal |121|

Sant Singh KhalsaO Nanak, the Unseen Lord cannot be seen; He is revealed only to the Gurmukh. ||121||
Manmohan SinghNanak, the Unseen Lord is seen not; the Exalted Guru shows Him to the mortal.
Manmohan Singh (Punjabi)ਨਾਨਕ ਅਦ੍ਰਿਸ਼ਟ ਪ੍ਰਭੂ ਦੇਖਿਆ ਨਹੀਂ ਜਾਂਦਾ, ਸ਼੍ਹੋਮਣੀ ਗੁਰਦੇਵ ਜੀ ਉਸ ਨੂੰ ਪ੍ਰਾਣੀ ਨੂੰ ਵਿਖਾਲ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਅਲਖ ਸਰੂਪ ਜੋ ਮਨ ਬਾਣੀ ਸੇ ਲਖਿਆ ਨਹੀਂ ਜਾਤਾ ਹੈ, ਤਿਸ ਕੋ ਸਤਿਗੁਰੂ ਜੋ ਸਰਬ ਕੇ ਮੁਖ੍ਯ ਰੂਪ ਹੈਂ, ਸੋ ਤਾਤਕਾਲ ਹੀ ਦਿਖਾਈ ਦੇਤੇ ਹੈਂ॥੧੦੧॥
Prof. Sahib Singhਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ ॥੧੨੧॥

ਪਦ ਅਰਥ ਅਲਖੁ = ਲੱਛਣਹੀਨ, ਜਿਸ ਦਾ ਕੋਈ ਖ਼ਾਸ ਲੱਛਣ ਨਹੀਂ ਪਤਾ ਲੱਗਦਾ। ਦੇਇ ਦਿਖਾਲਿ = ਵਿਖਾ ਦੇਂਦਾ ਹੈ ॥੧੨੧॥

* ਨੋਟ: ਇਹ ਸ਼ਲੋਕ ਗੁਰੂ ਰਾਮਦਾਸ ਜੀ ਦਾ ਹੈ। ਰਾਗ ਕਾਨੜੇ ਦੀ ਵਾਰ ਦੀ ਪੰਦ੍ਰਵੀਂ ਪਉੜੀ ਵਿਚ ਆਇਆ ਹੈ, ਥੋੜਾ ਕੁ ਫ਼ਰਕ ਹੈ, ਉਥੇ ਇਉਂ ਹੈ: ਸਲੋਕ ਮ: ੪ ॥ ਹਉ ਢੂਢੇਦੀ ਸਜਣਾ, ਸਜਣੁ ਮੈਂਡੇ ਨਾਲਿ ॥ ਜਨ ਨਾਨਕ ਅਲਖੁ ਨ ਲਖੀਐ, ਗੁਰਮੁਖਿ ਦੇਇ ਦਿਖਾਲਿ ॥੧॥੧੫॥ ਗੁਰੂ ਰਾਮਦਾਸ ਜੀ ਦਾ ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਨੰ: ੧੨੦ ਦੀ ਵਿਆਖਿਆ ਹੈ।

SikhNet (Spanish)el Invisible Señor no puede ser visto, sólo se le revela al Gurmukj. (121)
Answers quote the Granth verbatim with Ang citations. AI commentary is not Gurbani and not a religious ruling.