ਤਨੁ. ਨ ਤਪਾਇ ਤਨੂਰ ਜਿਉ; ਬਾਲਣੁ ਹਡ. ਨ ਬਾਲਿ ॥
tan. na tapaae tanoor jiau; baalan hadd. na baal |
Sant Singh KhalsaDo not heat up your body like an oven, and do not burn your bones like firewood.
Manmohan SinghHeat thou not thy body like an oven and burn not thy bones like fire-wood.
Manmohan Singh (Punjabi)ਤੂੰ ਆਪਣੀ ਦੇਹ ਨੂੰ ਤੰਦੂਰ ਦੀ ਨਿਆਈ ਨਾਂ ਤਪਾ ਅਤੇ ਆਪਣੀਆਂ ਹੱਡੀਆਂ ਨੂੰ ਈਧਨ ਦੀ ਨਿਆਈ ਨਾਂ ਸਾੜ।
Fareedkot Teekaਹੇ ਭਾਈ! ਇਸ ਸਰੀਰ ਕੋ ਤੰਦੂਰ ਵਤ ਤਪਾਵਣਾ ਨਾ ਕਰ ਔਰ ਬਾਲਣ ਕੀ ਜਗਹ ਹਡੋਂ ਕੋ ਜਾਲਣਾ ਨਹੀਂ ਕਰ, ਭਾਵ ਐਸਾ ਤਮੋ ਗੁਣੀ ਤਪ ਨਾ ਕਰ॥
Prof. Sahib Singhਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ।
SikhNet (Spanish)No dejes que tu cuerpo se caliente como un horno, y no quemen sus huesos como la madera,
ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਨਿਹਾਲਿ ॥੧੨੦॥
sir pairee kiaa ferriaa; andar piree nihaal |120|
Sant Singh KhalsaWhat harm have your feet and head done to you? Behold your Beloved within yourself. ||120||
Manmohan SinghWhat harm have thine head and feet done thee? See thy Love within thee.
Manmohan Singh (Punjabi)ਤੇਰੇ ਸੀਸ ਅਤੇ ਪਗਾਂ ਨੇ ਤੇਰਾ ਕੀ ਨੁਕਸਾਨ ਕੀਤਾ ਹੈ? ਆਪਣੇ ਪ੍ਰੀਤਮ ਨੂੰ ਤੂੰ ਆਪਣੇ ਅੰਦਰ ਹੀ ਵੇਖ।
Fareedkot Teekaਸਿਰ ਔਰ ਪੈਰੋਂ ਆਦੀ ਅੰਗੋਂ ਨੇ ਤੇਰਾ ਕਿਆ (ਫੇੜਿਆ) ਗਵਾਯਾ ਹੈ, ਤਾਂ ਤੇ ਅਪਨੇ ਰਿਦੇ ਕੇ ਬੀਚ (ਪਿਰੀ) ਪਰਮੇਸ੍ਵਰ ਕੋ (ਨਿਹਾਲਿ) ਦੇਖ॥੧੨੦॥
Prof. Sahib Singhਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ॥੧੨੦॥ਪਦ ਅਰਥ ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ ਹੈ। ਨਿਹਾਲਿ = ਵੇਖ, ਤੱਕ ॥੧੨੦॥
* ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ। 'ਸਲੋਕ ਵਾਰਾਂ ਤੇ ਵਧੀਕ ਮਹਲਾ ੧' ਵਿਚ ਭੀ ਇਹ ਦਰਜ ਹੈ। ਉਥੇ ਇਹ ਇਉਂ ਹੈ: ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸਮਾਲਿ ॥੧੮॥ ਇਥੇ ਸਿਰਫ਼ ਇਕ ਲਫ਼ਜ਼ ਦਾ ਫ਼ਰਕ ਹੈ 'ਨਿਹਾਲਿ' ਦੇ ਥਾਂ ਲਫ਼ਜ਼ 'ਸਮਾਲਿ' ਹੈ, ਦੋਹਾਂ ਦਾ ਅਰਥ ਇਕੋ ਹੀ ਹੈ। ਜਿਵੇਂ ਸ਼ਲੋਕ ਨੰ: ੧੧੩ ਵਿਚ ਵੇਖ ਆਏ ਹਾਂ, ਕਿ ਸਤਿਗੁਰੂ ਜੀ ਨੇ ਫਰੀਦ ਜੀ ਦੇ ਸ਼ਲੋਕ ਨੰ: ੧੧੩ ਦੀ ਵਿਆਖਿਆ ਕੀਤੀ ਹੈ, ਤਿਵੇਂ ਇਥੇ ਭੀ ਇਹੀ ਗੱਲ ਹੈ। ਫਰੀਦ ਜੀ ਦੀ ਕਿਸੇ 'ਉਕਾਈ' ਨੂੰ ਸਹੀ ਨਹੀਂ ਕੀਤਾ। ਜੇ ਗੁਰਮਤਿ ਦੀ ਕਸਵੱਟੀ ਤੇ ਇਥੇ ਕੋਈ 'ਉਕਾਈ' ਹੁੰਦੀ, ਤਾਂ ਗੁਰੂ-ਰੂਪ ਗੁਰਬਾਣੀ ਵਿਚ 'ਉਕਾਈ' ਨੂੰ ਥਾਂ ਕਿਉਂ ਮਿਲਦੀ? ਫਰੀਦ ਜੀ ਨੇ ਭੀ ਇਥੇ ਕਿਤੇ ਧੂਣੀਆਂ ਤਪਾਣ ਦੀ ਲੋੜ ਨਹੀਂ ਦੱਸੀ। ਉਹਨਾਂ ਦਾ ਅਗਲਾ ਸ਼ਲੋਕ (ਨੰ: ੧੨੫) ਇਸ ਦੇ ਨਾਲ ਰਲਾ ਕੇ ਪੜ੍ਹੋ (ਵਿਚਕਾਰਲੇ ਸਾਰੇ ਸਲੋਕ ਸਤਿਗੁਰੂ ਜੀ ਦੇ ਹਨ), ਭਾਵ ਇਹ ਹੈ ਕਿ ਜਗਤ ਦੇ ਵਿਕਾਰਾਂ ਤੋਂ ਬਚਣ ਦਾ ਇਕੋ ਹੀ ਉਪਾਉ ਹੈ-ਪਰਮਾਤਮਾ ਦੀ ਓਟ, ਇਹ ਓਟ ਕਿਸੇ ਭੀ ਭੱਾ ਤੇ ਮਿਲੇ ਤਾਂ ਭੀ ਸਉਦਾ ਸਸਤਾ ਹੈ।
SikhNet (Spanish)¿qué daño les han causado sus pies y su cabeza? Observen a su Bienamado en su interior. (120)