ਆਸਾ ਮਹਲਾ ੫ ਦੁਪਦਾ ੧ ॥
aasaa mahalaa 5 dupadaa 1 | Ang 393
Sant Singh KhalsaAasaa, Fifth Mehl, Du-Pada 1:
Manmohan SinghAsa 5th Guru. Dupda.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਦੁਪਦਾ।
SikhNet (Spanish)Asa, Mejl Guru Aryan, Quinto Canal Divino, Du-Padas.
ਸਾਧੂ ਸੰਗਿ; ਸਿਖਾਇਓ ਨਾਮੁ ॥
saadhoo sang; sikhaaeo naam | Ang 393
Sant Singh KhalsaIn the Saadh Sangat, the Company of the Holy, the Naam is learned;
Manmohan SinghThe saints society teaches the Name's meditation,
Manmohan Singh (Punjabi)ਸਤਿ ਸੰਗਤ ਨਾਮ ਦਾ ਸਿਮਰਨ ਦਰਸਾਉਂਦੀ ਹੈ,
Fareedkot Teekaਜਬ ਸਾਧੂਓਂ ਕੇ ਸਤਸੰਗ ਨੇ ਮੇਰੇ ਕੋ ਨਾਮ ਸਿਮਰਨ ਸਿਖਾਇਆ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ,ਪਦ ਅਰਥ ਸਾਧੂ = ਗੁਰੂ। ਸੰਗਿ = ਸੰਗਤਿ ਵਿਚ।
SikhNet (Spanish)En la Sociedad de los Santos se aprende el Naam,
ਸਰਬ ਮਨੋਰਥ; ਪੂਰਨ ਕਾਮ ॥
sarab manorath; pooran kaam | Ang 393
Sant Singh Khalsaall desires and tasks are fulfilled.
Manmohan Singhwhere with all the desires and tasks are fulfilled.
Manmohan Singh (Punjabi)ਜਿਸ ਦੁਆਰਾ ਸਾਰੀਆਂ ਖਾਹਿਸ਼ਾਂ ਅਤੇ ਕਾਰਜ ਸੰਪੂਰਣ ਹੋ ਜਾਂਦੇ ਹਨ।
Fareedkot Teekaਤਬ ਮੇਰੇ ਮਨ ਕੇ ਜਿਤਨੇ (ਕਾਮ) ਬਿਖ੍ਯੋਂ ਕੇ ਮਨੋਰਥ ਸੇ ਸਭ ਪੂਰਨ ਹੋ ਗਏ ਹੈਂ॥
Prof. Sahib Singhਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ।ਪਦ ਅਰਥ ਸਰਬ = ਸਾਰੇ। ਕਾਮ = ਕੰਮ। ਪੂਰਨ = ਪੂਰੇ ਹੋ ਜਾਂਦੇ ਹਨ।
SikhNet (Spanish)el Nombre del Señor y entonces todos los deseos son satisfechos.
ਬੁਝਿ ਗਈ ਤ੍ਰਿਸਨਾ; ਹਰਿ ਜਸਹਿ ਅਘਾਨੇ ॥
bujh gee trisanaa; har jaseh aghaane | Ang 393
Sant Singh KhalsaMy thirst has been quenched, and I am satiated with the Lord's Praise.
Manmohan SinghSated with God's praise my thirst is quenched.
Manmohan Singh (Punjabi)ਰੱਬ ਦੀ ਕੀਰਤੀ ਨਾਲ ਰੱਜ ਜਾਣ ਦੁਆਰਾ ਮੇਰੀ ਤ੍ਰੇਹ ਬੁਝ ਗਈ ਹੈ।
Fareedkot Teekaਤ੍ਰਿਸਨਾ ਦੂਰਿ ਹੋ ਗਈ ਹੈ ਔਰ ਹਰਿ ਕੇ ਜਸ ਸੇ ਤ੍ਰਿਪਤ ਹੂਏ ਹਾਂ॥
Prof. Sahib Singh(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ।ਪਦ ਅਰਥ ਜਸਹਿ = ਜਸ ਵਿਚ, ਸਿਫ਼ਤਿ-ਸਾਲਾਹ ਵਿਚ। ਅਘਾਨੇ = ਰੱਜੇ ਰਹਿੰਦੇ ਹਨ।
SikhNet (Spanish)La sed es saciada con la Alabanza del Señor,
ਜਪਿ ਜਪਿ ਜੀਵਾ; ਸਾਰਿਗਪਾਨੇ ॥੧॥
jap jap jeevaa; saarigapaane |1| Ang 393
Sant Singh KhalsaI live by chanting and meditating upon the Lord, the Sustainer of the earth. ||1||
Manmohan SinghI live by continually contemplating over God the Sustainer of earth in His hand
Manmohan Singh (Punjabi)ਧਰਤੀ ਨੂੰ ਹੱਥ ਵਿੱਚ ਧਾਰਨ ਵਾਲੇ ਹਰੀ ਨੂੰ ਮੈਂ ਲਗਾਤਾਰ ਆਰਾਧ ਕੇ ਜੀਉਂਦਾ ਹਾਂ।
Fareedkot Teekaਅਬ ਮੈਂ ਸਾਰੰਗਪਾਣਿ ਅਕਾਲ ਪੁਰਖ ਕੇ ਨਾਮੋਂ ਕੋ ਜਪਿ ਜਪਿ ਕਰ ਜੀਵਤਾ ਹੂੰ॥੧॥
Prof. Sahib Singh(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥ਪਦ ਅਰਥ ਜੀਵਾ = ਮੈਂ ਜੀਊਂਦਾ ਹਾਂ, ਜੀਵਾਂ। ਸਾਰਿਗਪਾਨੇ = {ਸਾਰਿਗ = ਧਨੁਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਜੋ ਸਭ ਦਾ ਨਾਸ ਕਰਨ ਵਾਲਾ ਭੀ ਹੈ} ਪਰਮਾਤਮਾ ॥੧॥
SikhNet (Spanish)y así vivo contemplando a mi Dios, Cuyas Manos son el Soporte de la tierra. (1)
ਕਰਨ ਕਰਾਵਨ ਸਰਨਿ ਪਰਿਆ ॥
karan karaavan saran pariaa | Ang 393
Sant Singh KhalsaI have entered the Sanctuary of the Creator, the Cause of all causes.
Manmohan SinghI have entered the sanctuary of the Doer and Prompter.
Manmohan Singh (Punjabi)ਖੁਦ ਕਰਨ ਅਤੇ ਹੋਰਨਾਂ ਤੋਂ ਕਰਾਉਣ ਵਾਲੇ ਦੀ ਮੈਂ ਸ਼ਰਣਾਗਤ ਸੰਭਾਲੀ ਹੈ।
Fareedkot Teekaਜੋ ਅਕਾਲ ਪੁਰਖ ਆਪ ਕਰਨੇ ਕੋ ਔਰੋਂ ਸੇ ਕਰਾਉਨੇ ਕੋ ਸਮਰਥ ਹੈ, ਜਬ ਮੈਂ ਤਿਸ ਕੀ ਸਰਨ ਪੜਾ ਹੂੰ॥
Prof. Sahib Singh(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ,
SikhNet (Spanish)Cuando busco el Refugio de mi Creador, la Causa de todas las Causas,
ਗੁਰ ਪਰਸਾਦਿ ਸਹਜ ਘਰੁ ਪਾਇਆ; ਮਿਟਿਆ ਅੰਧੇਰਾ. ਚੰਦੁ ਚੜਿਆ ॥੧॥ ਰਹਾਉ ॥
gur parasaad sehaj ghar paaeaa; mittiaa andheraa. chand charriaa |1| rahaau | Ang 393
Sant Singh KhalsaBy Guru's Grace, I have entered the home of celestial bliss. Darkness is dispelled, and the moon of wisdom has risen. ||1||Pause||
Manmohan SinghBy Guru's grace I have easily obtained the bliss of Name. The darkness is dispelled and the moon of wisdom has risen. Pause.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਨੂੰ ਪਰਸੰਨਤਾ ਦਾ ਗ੍ਰਹਿ ਪਰਾਪਤ ਹੋ ਗਿਆ ਹੈ। ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਦਾਨਾਈ ਦਾ ਚੰਨ ਚੜ੍ਹ ਪਿਆ ਹੈ। ਠਹਿਰਾਉ।
Fareedkot Teekaਤਬ ਗੁਰੋਂ ਕੀ ਕ੍ਰਿਪਾ ਕਰ ਕੇ ਗਿਆਨ ਰੂਪ ਚੰਦ੍ਰਮਾ ਚੜਿਆ ਹੈ ਔਰ ਅਗ੍ਯਾਨ ਰੂਪ ਅੰਧੇਰਾ ਮਿਟਾ ਹੈ ਅਰੁ (ਸਹਿਜ) ਸਰੂਪ ਘਰੁ ਪਾਇਆ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ॥੧॥ ਰਹਾਉ ॥ਪਦ ਅਰਥ ਪਰਸਾਦਿ = ਪ੍ਰਸਾਦਿ, ਕਿਰਪਾ ਨਾਲ। ਸਹਜ = ਆਤਮਕ ਅਡੋਲਤਾ ॥੧॥ ਰਹਾਉ ॥
SikhNet (Spanish)entonces, por la Gracia del Guru, encuentro el Hogar de Paz. Y siendo disipada la oscuridad, la luna de la Sabiduría resplandece en mi mente. (1-Pausa)
ਲਾਲ ਜਵੇਹਰ; ਭਰੇ ਭੰਡਾਰ ॥
laal javehar; bhare bhanddaar | Ang 394
Sant Singh KhalsaMy treasure-house is overflowing with rubies and jewels;
Manmohan SinghWith gems and jewels my treasures are full.
Manmohan Singh (Punjabi)ਹੀਰਿਆਂ ਤੇ ਜਵਾਹਿਰਾਤਾਂ ਨਾਲ ਮੇਰੇ ਖ਼ਜ਼ਾਨੇ ਪਰੀਪੂਰਨ ਹਨ।
Fareedkot Teeka(ਲਾਲ) ਪ੍ਰੇਮ (ਜਵੇਹਰ) ਸਾਖ੍ਯਾਤਕਾਰ ਆਦਿ ਰਤਨੋਂ ਕੇ ਔ ਹਮਾਰੇ ਅੰਤਸਕਰਣ ਰੂਪ ਭੰਡਾਰੇ ਭਰੇ ਹੂਏ ਹੈਂ॥
Prof. Sahib Singh(ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ।ਪਦ ਅਰਥ ਲਾਲ = ਹੀਰੇ। ਭੰਡਾਰ = ਖ਼ਜ਼ਾਨੇ।
SikhNet (Spanish)Mis arcas se llenan de joyas y rubíes;
ਤੋਟਿ ਨ ਆਵੈ; ਜਪਿ ਨਿਰੰਕਾਰ ॥
tott na aavai; jap nirankaar | Ang 394
Sant Singh KhalsaI meditate on the Formless Lord, and so they never run short.
Manmohan SinghBy remembering the Formless they exhaust not.
Manmohan Singh (Punjabi)ਰੂਪ-ਰਹਿਤ ਵਾਹਿਗੁਰੂ ਨੂੰ ਚੇਤੇ ਕਰਨ ਦੁਆਰਾ ਉਹ ਮੁਕਦੇ ਨਹੀਂ।
Fareedkot Teekaਨਿਰੰਕਾਰ ਕੇ ਜਪਨ ਕਰ ਕੇ ਇਨ ਰਤਨੋਂ ਕਾ ਘਾਟਾ ਨਹੀਂ ਪੜਤਾ ਹੈ ਅਰਥਾਤ ਜਗ੍ਯਾਸੂਓਂ ਕੋ ਜਿਤਨਾ ਉਪਦੇਸੁ ਦੇਤੇ ਹੈਂ ਉਤਨਾ ਬਢਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ।ਪਦ ਅਰਥ ਜਪਿ = ਜਪ ਕੇ।
SikhNet (Spanish)sí, contemplando al Uno Sin Forma, tales joyas nunca disminuyen.
ਅੰਮ੍ਰਿਤ ਸਬਦੁ; ਪੀਵੈ ਜਨੁ ਕੋਇ ॥
amrit sabad; peevai jan koe | Ang 394
Sant Singh KhalsaHow rare is that humble being, who drinks in the Ambrosial Nectar of the Word of the Shabad.
Manmohan SinghRare is the person who drinks the name nectar
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਐਸੇ ਅੰਮ੍ਰਿਤ ਸਬਦ ਕੋ ਜੋ ਕੋਈ ਪਾਨ ਕਰਤਾ ਹੈ॥
Prof. Sahib Singhਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਜਨੁ = ਕੋਇ, ਜੇਹੜਾ ਭੀ ਮਨੁੱਖ।
SikhNet (Spanish)Extraordinario es aquél que saborea el Néctar de la Palabra,
ਨਾਨਕ ਤਾ ਕੀ; ਪਰਮ ਗਤਿ ਹੋਇ ॥੨॥੪੧॥੯੨॥
naanak taa kee; param gat hoe |2|41|92| Ang 394
Sant Singh KhalsaO Nanak, he attains the state of highest dignity. ||2||41||92||
Manmohan SinghNanak he attains to the supreme dignity.
Manmohan Singh (Punjabi)ਨਾਨਕ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਪਰਮਗਤੀ ਹੋਤੀ ਹੈ॥੨॥੪੧॥੯੨॥
Prof. Sahib Singhਹੇ ਨਾਨਕ! ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੨॥੪੧॥੯੨॥ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੨॥੪੧॥੯੨॥
SikhNet (Spanish)y él, oh, dice Nanak, obtiene el más Elevado Estado de Éxtasis. (2-41-92)