ੴ

ਸਿੱਖਬਾਣੀ · SikhBani

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥

fareedaa rottee meree kaatth kee laavan meree bhukh
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਫਰੀਦਾ. ਰੋਟੀ ਮੇਰੀ ਕਾਠ ਕੀ; ਲਾਵਣੁ ਮੇਰੀ ਭੁਖ ॥

fareedaa. rottee meree kaatth kee; laavan meree bhukh |

Sant Singh KhalsaFareed, my bread is made of wood, and hunger is my appetizer.
Manmohan SinghFarid! My bread is the wooden-pot and the hunger is my cooked vegetable.
Manmohan Singh (Punjabi)ਫਰੀਦ! ਮੇਰੀ ਰੋਟੀ ਲੱਕੜ ਦੀ ਹੈ ਅਤੇ ਖੁਦਿਆਂ ਮੇਰਾ ਸਲੂਣਾ ਹੈ।
Fareedkot Teekaਫਰੀਦ ਜੀ ਕਹਿਤੇ ਹੈਂ: ਪ੍ਰਤੱਖ੍ਯ ਕਾਠ ਕੀ ਮੇਰੀ ਰੋਟੀ ਹੈ ਤਿਸ ਕੇ ਸਾਥ ਲਗਾਵਣੇ ਕੋ (ਲਾਵਣੁ) ਸਲੂਣਾ ਮੇਰੀ ਭੁਖ ਹੀ ਹੈ॥
Prof. Sahib Singhਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ।

ਪਦ ਅਰਥ ਕਾਠ ਕੀ ਰੋਟੀ = ਕਾਠ ਵਾਂਗ ਸੁੱਕੀ ਰੋਟੀ, ਰੁੱਖੀ-ਮਿੱਸੀ ਰੋਟੀ। ਲਾਵਣੁ = ਭਾਜੀ, ਸਲੂਣਾ।

SikhNet (Spanish)Farid, mi pan es de madera y mi hambre es mi aperitivo,

ਜਿਨਾ ਖਾਧੀ ਚੋਪੜੀ; ਘਣੇ ਸਹਨਿਗੇ ਦੁਖ ॥੨੮॥

jinaa khaadhee choparree; ghane sahanige dukh |28|

Sant Singh KhalsaThose who eat buttered bread, will suffer in terrible pain. ||28||
Manmohan SinghThey, who eat buttered bread, shall suffer great pain.
Manmohan Singh (Punjabi)ਜਿਹੜੇ ਚੋਪੜੀ ਹੋਈ ਰੋਟੀ ਖਾਂਦੇ ਹਨ ਉਹ ਭਾਰੀ ਤਕਲੀਫ ਉਠਾਉਣਗੇ।
Fareedkot Teekaਜਿਨੋਂ ਨੇ ਚੋਪੜੀ ਹੋਈ ਖਾਧੀ ਹੈ, ਭਾਵ ਜਿਨੋਂ ਨੇ ਵਿਸ਼ੇ ਭੋਗੇ ਹੈਂ, ਉਹ ਦੁਖ ਭੀ (ਘਣੇ) ਬਹੁਤ ਹੀ ਸਹਾਰੇਂਗੇ॥੨੮॥
Prof. Sahib Singhਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) ॥੨੮॥

ਪਦ ਅਰਥ ਘਣੇ = ਬੜੇ। ਚੋਪੜੀ = ਚੰਗੀ-ਚੋਖੀ, ਸੁਆਦਲੀ (ਰੋਟੀ) ॥੨੮॥

SikhNet (Spanish)quienes comen pan de mantequilla tendrán gran sufrimiento. (28)
Answers quote the Granth verbatim with Ang citations. AI commentary is not Gurbani and not a religious ruling.