ੴ

ਸਿੱਖਬਾਣੀ · SikhBani

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥

aj na sutee kant siau ang murre murr jaae
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਅਜੁ. ਨ ਸੁਤੀ ਕੰਤ ਸਿਉ; ਅੰਗੁ ਮੁੜੇ ਮੁੜਿ ਜਾਇ ॥

aj. na sutee kant siau; ang murre murr jaae |

Sant Singh KhalsaThis night, I did not sleep with my Husband Lord, and now my body is suffering in pain.
Manmohan SinghI slept not with my spouse during the night and every part of my body is pining in pain.
Manmohan Singh (Punjabi)ਮੈਂ ਅੱਜ ਰਾਤ ਆਪਣੇ ਪਤੀ ਦੇ ਨਾਲ ਨਹੀਂ ਸੁੱਤੀ ਅਤੇ ਮੇਰੀ ਦੇਹ ਦੇ ਸਾਰੇ ਅੰਗ ਤੜਫ ਤੜਫ ਜਾਂਦੇ ਹਨ।
Fareedkot Teekaਆਜ ਮੈਂ ਪਰਮੇਸ੍ਵਰ ਕੰਤ ਸਾਥ ਨਹੀਂ ਸੁਤੀ ਹੂੰ, ਭਾਵ ਯੇਹ ਕਿ ਅਜ ਮੇਰੇ ਸੇ ਬੰਦਗੀ ਨਹੀਂ ਕਰੀ ਗਈ ਹੈ, ਤਿਸ ਕਰ ਕੇ ਮੇਰਾ (ਅੰਗੁ) ਰਿਦਾ (ਮੁੜੇ ਮੁੜਿ) ਵਾਰੰਵਾਰ ਮੁਰਝਾਵਤਾ ਜਾਤਾ ਹੈ॥
Prof. Sahib Singhਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ।

ਪਦ ਅਰਥ ਸਿਉ = ਨਾਲ। ਅੰਗੁ = ਸਰੀਰ, ਜਿਸਮ। ਮੁੜਿ ਜਾਇ = ਟੁੱਟ ਰਿਹਾ ਹੈ। ਮੁੜੇ ਮੁੜਿ ਜਾਇ = ਮੁੜ ਮੁੜ ਜਾਂਦਾ ਹੈ, ਇਉਂ ਹੈ ਜਿਵੇਂ ਟੁੱਟ ਰਿਹਾ ਹੈ।

SikhNet (Spanish)Farid, esta noche no dormí con mi Esposo el Señor, y ahora mi cuerpo está en grandes sufrimientos,

ਜਾਇ ਪੁਛਹੁ ਡੋਹਾਗਣੀ; ਤੁਮ ਕਿਉ ਰੈਣਿ ਵਿਹਾਇ ॥੩੦॥

jaae puchhahu ddohaaganee; tum kiau rain vihaae |30|

Sant Singh KhalsaGo and ask the deserted bride, how she passes her night. ||30||
Manmohan SinghGo and ask thou the deserted one, as to how does she passes her night.
Manmohan Singh (Punjabi)ਤੂੰ ਜਾ ਕੇ ਛੁਟੜ ਤ੍ਰੀਮਤ ਨੂੰ ਪੁਛ ਲੈ, ਕਿ ਉਸ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ।
Fareedkot Teekaਤਾਂ ਤੇ ਹੇ ਭਾਈ! ਇਸ (ਡੋਹਾਗਣੀ) ਛੁਟੜ ਨੂੰ ਜਾਇ ਕਰ ਕੇ ਪੁਛੋ, ਤੁਮ ਕੋ ਨਿਵਾਜ ਆਦੀ ਬੰਦਗੀ ਕਰੇ ਬਿਨਾਂ ਦਿਨ ਰਾਤ੍ਰ ਕਿਸ ਪ੍ਰਕਾਰ ਬੀਤਤੇ ਹੈਂ॥੩੦॥
Prof. Sahib Singhਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ॥੩੦॥

ਪਦ ਅਰਥ ਡੋਹਾਗਣੀ = ਦੁਹਾਗਣ, ਛੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ-ਭਾਗਣ। ਜਾਇ = ਜਾ ਕੇ। ਰੈਣਿ = ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ) ॥੩੦॥

SikhNet (Spanish)ve y pregunta a la novia desertora, ¿cómo es que ella pasa su noches? (30)
Answers quote the Granth verbatim with Ang citations. AI commentary is not Gurbani and not a religious ruling.