ੴ

ਸਿੱਖਬਾਣੀ · SikhBani

Ang 1095

Sri Guru Granth Sahib · Raag Maaroo · 12 shabads, 49 lines
Translations
Shabad Guru Arjan Dev Ji Raag Maaroo continued from Ang 1094

ਤੁਧੁ ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ ॥

tudh thaape chaare jug; too karataa sagal dharan |

Sant Singh KhalsaYou established the four ages; You are the Creator of all worlds.
Manmohan SinghThou has established the four ages and Thou are the Creator of all the earths.
Manmohan Singh (Punjabi)ਤੂੰ ਚਾਰੇ ਯੁੱਗ ਅਸਥਾਪਨ ਕੀਤੇ ਹਨ ਅਤੇ ਤੂੰ ਸਾਰੀਆਂ ਧਰਤੀਆਂ ਦਾ ਰਚਣਹਾਰ ਹੈਂ।
Fareedkot Teekaਤੈਨੇ ਚਾਰੇ ਜੁਗ ਅਸਥਾਪਨ ਕੀਏ ਹੈਂ, ਤੂੰਹੀ ਸਾਰੀ ਧਰਤੀ ਕਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ (ਸਮਾ ਬਣਾਣ ਵਾਲਾ ਤੇ ਸਮੇ ਦੀ ਵੰਡ ਕਰਨ ਵਾਲਾ ਤੂੰ ਹੀ ਹੈਂ)।

ਪਦ ਅਰਥ ਧਰਣੀ = ਧਰਤੀਆਂ।

SikhNet (Spanish)Has establecido las cuatro épocas y creado el mundo entero.

ਤੁਧੁ ਆਵਣ ਜਾਣਾ ਕੀਆ; ਤੁਧੁ ਲੇਪੁ. ਨ ਲਗੈ ਤ੍ਰਿਣ ॥

tudh aavan jaanaa keea; tudh lep. na lagai trin |

Sant Singh KhalsaYou created the comings and goings of reincarnation; not even a particle of filth sticks to You.
Manmohan SinghThou has created coming and going and not even an iota of filth attaches of Thee.
Manmohan Singh (Punjabi)ਤੂੰ ਆਉਣਾ ਤੇ ਜਾਣਾ ਰਚਿਆ ਹੈ ਅਤੇ ਤੈਨੂੰ ਭੋਰਾ ਭੀ ਮੈਲ ਨਹੀਂ ਚਿਮੜਦੀ।
Fareedkot Teekaਸੰਸਾਰ ਕਾ ਆਵਣ ਜਾਣਾ ਤੈਨੇ ਹੀ ਕੀਆ ਹੈ, ਤੇਰੇ ਕੋ ਤ੍ਰਿਣ ਮਾਤ੍ਰ ਭੀ ਲੇਪੁ ਨਹੀਂ ਲਾਗਤਾ॥
Prof. Sahib Singh(ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੈ, (ਜਨਮ ਮਰਨ ਦੇ ਗੇੜ ਦਾ) ਰਤਾ ਭੀ ਪ੍ਰਭਾਵ ਤੇਰੇ ਉਤੇ ਨਹੀਂ ਪੈਂਦਾ।

ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ। ਲੇਪੁ = ਅਸਰ, ਪ੍ਰਭਾਵ। ਤ੍ਰਿਣ = ਤੀਲੇ ਜਿਤਨਾ ਭੀ।

SikhNet (Spanish)Tú Mismo creaste las idas y venidas, pero sin que Te afecten.

ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਲਾਵਹਿ ਸਤਿਗੁਰ ਚਰਣ ॥

jis hoveh aap deaal; tis laaveh satigur charan |

Sant Singh KhalsaAs you are merciful, You attach us to the Feet of the True Guru.
Manmohan SinghTo whomsoever Thou Thyself are compassionate, Him Thou attach to the True Guru's feet.
Manmohan Singh (Punjabi)ਜਿਸ ਉਤੇ ਤੂੰ ਖ਼ੁਦ ਮਿਹਰਬਾਨ ਹੁੰਦਾ ਹੈਂ, ਉਸ ਨੂੰ ਤੂੰ ਸੱਚੇ ਗੁਰਾਂ ਦੇ ਚਰਨਾਂ ਨਾਲ ਜੋੜ ਦਿੰਦਾ ਹੈਂ।
Fareedkot Teekaਜਿਸ ਪਰ ਤੂੰ ਆਪ ਦਇਆਲ ਹੋਤਾ ਹੈਂ ਤਿਸ ਕੋ ਸਤਿਗੁਰੋਂ ਕੇ ਚਰਣੋਂ ਮੇਂ ਲਗਾਵਤਾ ਹੈਂ॥
Prof. Sahib Singhਹੇ ਪ੍ਰਭੂ! ਜਿਸ ਜੀਵ ਉਤੇ ਤੂੰ ਦਿਆਲ ਹੁੰਦਾ ਹੈਂ ਉਸ ਨੂੰ ਗੁਰੂ ਦੀ ਚਰਨੀਂ ਲਾਂਦਾ ਹੈਂ,
SikhNet (Spanish)Sí, a quien sea que le muestras Tu Compasión, lo inspiras a postrarse a los Pies del Guru.

ਤੂ ਹੋਰਤੁ ਉਪਾਇ. ਨ ਲਭਹੀ; ਅਬਿਨਾਸੀ ਸ੍ਰਿਸਟਿ ਕਰਣ ॥੨॥

too horat upaae. na labhahee; abinaasee srisatt karan |2|

Sant Singh KhalsaYou cannot be found by any other efforts; You are the eternal, imperishable Creator of the Universe. ||2||
Manmohan SinghBy any other effort, Thou are found not Thou are the Imperishable Creator of the world.
Manmohan Singh (Punjabi)ਕਿਸੇ ਹੋਰਸ ਉਪਰਾਲੇ ਦੁਆਰਾ ਤੂੰ ਨਹੀਂ ਲੱਝਦਾ। ਤੂੰ ਸੰਸਾਰ ਦਾ ਨਾਸ-ਰਹਿਤ ਸਿਰਜਣਹਾਰ ਹੈਂ।
Fareedkot Teekaਹੇ ਅਬਿਨਾਸੀ ਸ੍ਰਿਸਟੀ ਕੇ ਕਾਰਣਹਾਰ! ਤੂੰ ਹੋਰ ਉਪਾਇ ਕਰ ਨਹੀਂ ਪ੍ਰਾਪਤ ਹੋਤਾ ਹੈ, ਭਾਵ ਗੁਰ ਉੁਪਦੇਸ ਸੇ ਹੀ ਮਿਲਤਾ ਹੈਂ॥੨॥
Prof. Sahib Singh(ਕਿਉਂਕਿ) ਹੇ ਸ੍ਰਿਸ਼ਟੀ-ਕਰਤਾ ਅਬਿਨਾਸ਼ੀ ਪ੍ਰਭੂ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕਿਸੇ ਭੀ ਉਪਾਵ ਨਾਲ ਤੂੰ ਮਿਲ ਨਹੀਂ ਸਕਦਾ ॥੨॥

ਪਦ ਅਰਥ ਹੋਰਤੁ = ਹੋਰ ਦੀ ਰਾਹੀਂ। ਉਪਾਇ = ਉਪਾਵ ਦੀ ਰਾਹੀਂ। ਹੋਰਤੁ ਉਪਾਇ = ਕਿਸੇ ਹੋਰ ਉਪਾਵ ਦੀ ਰਾਹੀਂ ॥੨॥

SikhNet (Spanish)No eres revelado de ninguna otra forma, oh Señor Eterno, oh Creador del Universo. (2)

Open this shabad (9 lines, Angs 1094-1095) →

Shabad Guru Arjan Dev Ji Raag Maaroo

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਜੇ ਤੂ ਵਤਹਿ ਅੰਙਣੇ; ਹਭ ਧਰਤਿ ਸੁਹਾਵੀ ਹੋਇ ॥

je too vateh angane; habh dharat suhaavee hoe |

Sant Singh KhalsaIf You come into my courtyard, all the earth becomes beautiful.
Manmohan SinghIf Thou come into my court-yard, the whole land becomes beautiful.
Manmohan Singh (Punjabi)ਜੇਕਰ ਤੂੰ ਮੇਰੇ ਵਿਹੜੇ ਵਿੱਚ ਆ ਜਾਵੇ, ਤਾਂ ਸਾਰੀ ਜ਼ਿਮੀ ਸੁੰਦਰ ਥੀ ਵੰਝਦੀ ਹੈ।
Fareedkot Teekaਜੇ ਤੂੰ ਹਮਾਰੇ ਅੰਤਸਕਰਣ ਰੂਪ ਵੇਹੜੇ ਮੇਂ ਫਿਰੇਂ ਅਰਥਾਤ ਪ੍ਰਾਪਤ ਹੋਵੈਂ, ਤੌ ਦੇਹ ਰੂਪ ਧਰਤੀ ਸਭ ਸੋਭਨੀਕ ਹੋ ਜਾਵੇ, ਭਾਵ ਸਫਲੀ ਹੋ ਜਾਵੇ॥
Prof. Sahib Singhਹੇ ਪ੍ਰਭੂ-ਕੰਤ! ਜੇ ਤੂੰ ਮੇਰੇ (ਹਿਰਦੇ-) ਵੇਹੜੇ ਵਿਚ ਆ ਜਾਏਂ, ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ।

ਪਦ ਅਰਥ ਵਤਹਿ = ਆ ਜਾਏਂ। ਅੰਙਣੇ = (ਹਿਰਦੇ-) ਵੇਹੜੇ ਵਿਚ। ਹਭ = ਸਾਰੀ। ਧਰਤਿ = (ਭਾਵ,) ਸਰੀਰ।

SikhNet (Spanish)Si vienes a mi patio, la Tierra entera será bendecida.

ਹਿਕਸੁ ਕੰਤੈ ਬਾਹਰੀ; ਮੈਡੀ ਵਾਤ. ਨ ਪੁਛੈ ਕੋਇ ॥੧॥

hikas kantai baaharee; maiddee vaat. na puchhai koe |1|

Sant Singh KhalsaOther than the One Lord, my Husband, no one else cares for me. ||1||
Manmohan SinghWithout the One Spouse of mine, no one cares for me.
Manmohan Singh (Punjabi)ਮੇਰੇ ਇੱਕ ਭਰਤੇ ਦੇ ਬਗੈਰ, ਕੋਈ ਭੀ ਮੇਰੀ ਪ੍ਰਵਾਹ ਨਹੀਂ ਕਰਦਾ।
Fareedkot Teekaਹੇ ਕੰਤ! ਇਕ ਤੇਰੇ ਬਿਨਾਂ ਮੇਰੀ ਕੋਈ ਬਾਤ ਨਹੀਂ ਪੂਛਤਾ ਹੈ॥੧ ॥
Prof. Sahib Singhਪਰ ਇਕ ਖਸਮ-ਪ੍ਰਭੂ ਤੋਂ ਬਿਨਾ ਕੋਈ ਮੇਰੀ ਖ਼ਬਰ-ਸੁਰਤ ਹੀ ਨਹੀਂ ਪੁੱਛਦਾ (ਭਾਵ, ਜੇ ਪ੍ਰਭੂ ਹਿਰਦੇ ਵਿਚ ਵੱਸ ਪਏ, ਤਾਂ ਸਾਰੇ ਸ਼ੁਭ ਗੁਣਾਂ ਨਾਲ ਗਿਆਨ ਇੰਦ੍ਰੇ ਚਮਕ ਉਠਦੇ ਹਨ। ਜੇ ਪ੍ਰਭੂ ਤੋਂ ਵਿਛੋੜਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਢੁਕਦਾ) ॥੧॥

ਪਦ ਅਰਥ ਵਾਤ = ਗੱਲ, ਖ਼ਬਰ ॥੧॥

SikhNet (Spanish)Fuera de Ti, Esposo mío, nadie se preocupa por mí. (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਹਭੇ ਟੋਲ ਸੁਹਾਵਣੇ; ਸਹੁ ਬੈਠਾ, ਅੰਙਣੁ ਮਲਿ ॥

habhe ttol suhaavane; sahu baitthaa, angan mal |

Sant Singh KhalsaAll my adornments become beautiful, when You, O Lord, sit in my courtyard and make it Yours.
Manmohan SinghIf Thou, O Spouse, sit in my court-yard. Making it Thy own, then all my decorations become graceful.
Manmohan Singh (Punjabi)ਜੇਕਰ ਤੂੰ, ਹੇ ਕੰਤ! ਮੇਰੇ ਵਿਹੜੇ ਵਿੱਚ ਇਸ ਨੂੰ ਆਪਣਾ ਬਣਾ ਕੇ ਆ ਬੈਠੇ ਤਾਂ ਮੇਰੀਆਂ ਸਾਰੀਆਂ ਸਜਾਵਟਾਂ ਸ਼ਸੋਭਤ ਥੀ ਵੰਝਦੀਆਂ ਹਨ।
Fareedkot Teekaਸਭ ਪਦਾਰਥ ਉਸ ਮਹਾਤਮਾਂ ਕੇ ਸੁੰਦ੍ਰ ਹੂਏ ਹੈਂ, ਹੇ ਪਤੀ! ਜਿਸ ਕਾ ਅੰਤਸਕਰਨ ਰੂਪ ਵੇਹੜਾ ਤੂੰ ਮਲ ਬੈਠਾ ਹੈਂ॥
Prof. Sahib Singhਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ,

ਪਦ ਅਰਥ ਟੋਲ = ਪਦਾਰਥ। ਮਲਿ = ਮੱਲ ਕੇ।

SikhNet (Spanish)Si Te sientas en mi patio, todos mis alrededores se ven decorados

ਪਹੀ. ਨ ਵੰਞੈ ਬਿਰਥੜਾ; ਜੋ ਘਰਿ ਆਵੈ ਚਲਿ ॥੨॥

pahee. na vanyai biratharraa; jo ghar aavai chal |2|

Sant Singh KhalsaThen no traveller who comes to my home shall leave empty-handed. ||2||
Manmohan SinghThen the way-farer who comes to my house shall go not empty handed.
Manmohan Singh (Punjabi)ਤਾਂ, ਰਾਹੀ ਜੋ ਮੇਰੇ ਗ੍ਰਹਿ ਵਿੱਚ ਆਉਂਦਾ ਹੈ ਖ਼ਾਲੀ ਹੱਥੀਂ ਨਹੀਂ ਜਾਵੇਗਾ।
Fareedkot Teekaਤਿਸ ਕਾ ਜਗ੍ਯਾਸੂ ਰੂਪ (ਪਹੀ) ਪਰਾਹੁਣਾ ਜੋ ਘਰ ਮੇਂ ਚਲ ਕਰ ਆਵਤਾ ਹੈ, ਸੋ ਖਾਲੀ ਨਹੀਂ ਜਾਤਾ ਹੈ॥੨॥
Prof. Sahib Singh(ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ ॥੨॥

ਪਦ ਅਰਥ ਪਹੀ = ਜੀਵ-ਰਾਹੀ। ਬਿਰਥੜਾ = ਖ਼ਾਲੀ-ਹੱਥ। ਜੋ = ਜੇਹੜਾ ਜੀਵ-ਰਾਹੀ। ਘਰਿ = ਘਰ ਵਿਚ, ਹਿਰਦੇ-ਘਰ ਵਿਚ ॥੨॥

SikhNet (Spanish)y ningún buscador se va con las manos vacías de mi puerta. (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਸੇਜ ਵਿਛਾਈ ਕੰਤ ਕੂ; ਕੀਆ ਹਭੁ ਸੀਗਾਰੁ ॥

sej vichhaaee kant koo; keea habh seegaar |

Sant Singh KhalsaI have spread out my bed for You, O my Husband Lord, and applied all my decorations.
Manmohan SinghFor my Bridegroom, I have spread out my couch and make all the decorations.
Manmohan Singh (Punjabi)ਆਪਦੇ ਪਤੀ ਲਈ ਮੈਂ ਆਪਣਾ (ਹਿਰਦੇ-ਰੂਪੀ) ਪਲੰਘ ਵਿਛਾਇਆ ਹੈ ਅਤੇ ਸਾਰੇ ਹਾਰਸ਼ਿੰਗਾਰ ਕੀਤੇ ਹਨ।
Fareedkot Teekaਸੁਆਮੀ ਕੇ ਲੀਏ ਸਰਧਾ ਰੂਪ ਸੇਜ ਵਿਛਾਈ ਹੈ ਔ ਸਾਧਨੋਂ ਰੂਪ ਸੀਂਗਾਰ ਭੀ ਸਭ ਕੀਆ ਹੈ॥
Prof. Sahib Singhਮੈਂ ਪਤੀ ਨੂੰ ਮਿਲਣ ਵਾਸਤੇ ਸੇਜ ਵਿਛਾਈ ਤੇ ਹੋਰ ਸਾਰਾ ਹਾਰ-ਸਿੰਗਾਰ ਕੀਤਾ (ਹਿਰਦਾ-ਸੇਜ ਸਜਾਣ ਵਾਸਤੇ ਕਈ ਧਾਰਮਿਕ ਸਾਧਨ ਕੀਤੇ),

ਪਦ ਅਰਥ ਕੰਤ ਕੂ = ਕੰਤ ਦੀ ਖ਼ਾਤਰ। ਹਭੁ = ਸਾਰਾ।

SikhNet (Spanish)He agrandado mi aposento para Ti, oh mi Esposo, he adornado mi ser para Recibirte,

ਇਤੀ ਮੰਝਿ. ਨ ਸਮਾਵਈ; ਜੇ ਗਲਿ ਪਹਿਰਾ ਹਾਰੁ ॥੩॥

eitee manjh. na samaavee; je gal pahiraa haar |3|

Sant Singh KhalsaBut even this is not pleasing to me, to wear a garland around my neck. ||3||
Manmohan SinghIf I wear garland round my neck, even this much is not agreeable to me.
Manmohan Singh (Punjabi)ਜੇਕਰ ਮੈਂ ਆਪਣੇ ਗਲੇ ਫੂਲਮਾਲਾ ਪਾ ਲਵਾਂ, ਇਹ ਭੀ ਮੈਨੂੰ ਨਹੀਂ ਸੁਖਾਉਂਦੀ।
Fareedkot Teekaਜਬ ਪ੍ਰਾਪਤ ਹੂਆ, ਤਬ ਇਤਨੀ ਬੀਚ ਰੜਕ ਨਹੀਂ ਸਮਾਵਤੀ ਜੋ ਗਲ ਮੇਂ ਹਾਰ ਪਹਿਨ ਲਵਾਂ; ਭਾਵ ਸੇ ਬ੍ਰਿਤੀ ਕੀ ਗਾੜਤਾ ਮੇਂ ਹਰਿ ਹਰਿ ਕਰਨਾਂ ਵਾ ਅਹਾਰਾਦਕੋਂ ਕੀ ਗਲ ਕਰਨੀ ਇਹ ਭੀ ਨਹੀਂ ਬੀਚ ਸਮਾਵਤੀ॥੩॥
Prof. Sahib Singhਪਰ ਹੁਣ (ਜਦੋਂ ਉਹ ਮਿਲ ਪਿਆ ਹੈ ਤਾਂ) ਜੇ ਮੈਂ (ਆਪਣੇ ਗਲ ਵਿਚ) ਇਕ ਹਾਰ ਭੀ ਪਹਿਨ ਲਵਾਂ (ਤਾਂ ਇਹ ਹਾਰ ਪਤੀ-ਮਿਲਾਪ ਦੇ ਰਸਤੇ ਵਿਚ ਵਿੱਥ ਪਾਂਦਾ ਹੈ, ਤੇ) ਪਤੀ ਤੇ ਮੇਰੇ ਵਿਚਕਾਰ ਇਤਨੀ ਵਿੱਥ ਨੂੰ ਭੀ ਸਮਾਈ ਨਹੀਂ ਹੈ (ਭਾਵ, ਲੋਕਾਚਾਰੀ ਧਾਰਮਿਕ ਸਾਧਨ ਪਤੀ-ਮਿਲਾਪ ਦੇ ਰਸਤੇ ਵਿਚ ਰੁਕਾਵਟ ਹਨ) ॥੩॥

ਪਦ ਅਰਥ ਇਤੀ = ਇਤਨੀ ਭੀ। ਮੰਝਿ = ਵਿਚਕਾਰ, ਮੇਰੇ ਤੇ ਪਤੀ ਦੇ ਵਿਚਕਾਰ। ਨ ਸਮਾਵਈ = ਨਹੀਂ ਟਿਕ ਸਕਦੀ, ਟਿਕੀ ਹੋਈ ਚੰਗੀ ਨਹੀਂ ਲੱਗਦੀ। ਗਲਿ = ਗਲ ਵਿਚ ॥੩॥

SikhNet (Spanish)ahora no podría ni siquiera tolerar la distancia de una guirnalda entre Tú y yo. (3)

Open this shabad →

Shabad Guru Arjan Dev Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਪਾਰਬ੍ਰਹਮੁ ਪਰਮੇਸਰੁ; ਜੋਨਿ. ਨ ਆਵਹੀ ॥

too paarabraham paramesar; jon. na aavahee |

Sant Singh KhalsaO Supreme Lord God, O Transcendent Lord, You do not take birth.
Manmohan SinghThou, O Supreme Lord Master, comes not into existences.
Manmohan Singh (Punjabi)ਤੂੰ ਹੇ ਸ਼੍ਰੋਮਣੀ ਸਾਹਿਬ ਮਾਲਕ! ਜੂਨੀਆਂ ਅੰਦਰ ਨਹੀਂ ਪੈਂਦਾ।
Fareedkot Teekaਤੂੰ ਸਰਬ ਕਾ ਪਰਾ ਔ ਬਿਆਪਕ ਪਰਮੇਸਰ ਪੁਨਃ ਜੂਨੀਓਂ ਮੇਂ ਨਹੀ ਆਵਤਾ ਹੈਂ
Prof. Sahib Singhਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।
SikhNet (Spanish)Oh Señor Trascendente, oh Dios de dioses, Tú no eres confinado en ningún vientre.

ਤੂ ਹੁਕਮੀ ਸਾਜਹਿ ਸ੍ਰਿਸਟਿ; ਸਾਜਿ ਸਮਾਵਹੀ ॥

too hukamee saajeh srisatt; saaj samaavahee |

Sant Singh KhalsaBy the Hukam of Your Command, You formed the Universe; forming it, You merge into it.
Manmohan SinghIn Thy will, Thou create the world and creating it merge it in Thyself.
Manmohan Singh (Punjabi)ਆਪਣੀ ਰਜ਼ਾ ਅੰਦਰ ਤੂੰ ਸੰਸਾਰ ਨੂੰ ਰਚਦਾ ਹੈਂ, ਅਤੇ ਇਸ ਨੂੰ ਰਚ ਕੇ ਆਪਣੇ ਅੰਦਰ ਲੀਨ ਕਰ ਲੈਂਦਾ ਹੈ।
Fareedkot Teekaਹੇ ਹੁਕਮੀ! ਤੂੰ ਅਪਨੇ ਹੁਕਮ ਕਰ ਕੇ ਹੀ ਸ੍ਰਿਸਟੀ ਕੋ ਬਨਾਵਤਾ ਹੈ, ਪੁਨਃ ਬਣਾਇ ਕੇ ਸਮਾਇ ਲੇਤਾ, ਭਾਵ ਪਰਲੋ ਕਰਤਾ ਹੈਂ॥
Prof. Sahib Singhਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ।

ਪਦ ਅਰਥ ਸਮਾਵਹੀ = ਤੂੰ ਵਿਆਪਕ ਹੈਂ।

SikhNet (Spanish)Tú, creaste el mundo a Voluntad, y habiéndolo creado, lo has sumergido en Tu Ser.

ਤੇਰਾ ਰੂਪੁ. ਨ ਜਾਈ ਲਖਿਆ; ਕਿਉ ਤੁਝਹਿ ਧਿਆਵਹੀ ॥

teraa roop. na jaaee lakhiaa; kiau tujheh dhiaavahee |

Sant Singh KhalsaYour Form cannot be known; how can one meditate on You?
Manmohan SinghThine form can by knows not. How can one meditate on Thee?
Manmohan Singh (Punjabi)ਤੈਡਾਂ ਸਰੂਪ ਜਾਣਿਆ ਨਹੀਂ ਜਾ ਸਕਦਾ ਇਨਸਾਨ ਕਿਸ ਤਰ੍ਹਾਂ ਤੇਰਾ ਆਰਾਧਨ ਕਰ ਸਕਦਾ ਹੈ?
Fareedkot Teekaਤੇਰਾ ਰੂਪ ਨਹੀਂ ਲਖਿਆ ਜਾਤਾ, ਕਿਸ ਤਰਾਂ ਤੇਰਾ ਧਿਆਨ ਕਰੀਏ? ॥
Prof. Sahib Singhਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ?

ਪਦ ਅਰਥ ਕਿਉ = ਕਿਸ ਤਰੀਕੇ ਨਾਲ?

SikhNet (Spanish)Nadie sabe cómo Eres, ¿cómo entonces puede uno habitar en Ti?

ਤੂ ਸਭ ਮਹਿ ਵਰਤਹਿ ਆਪਿ; ਕੁਦਰਤਿ ਦੇਖਾਵਹੀ ॥

too sabh meh varateh aap; kudarat dekhaavahee |

Sant Singh KhalsaYou are pervading and permeating all; You Yourself reveal Your creative potency.
Manmohan SinghThou Thyself are contained amongst all and manifest Thine Omnipotence.
Manmohan Singh (Punjabi)ਤੂੰ ਆਪੇ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈਂ ਅਤੇ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈਂ।
Fareedkot Teekaਤੂੰ ਆਪ ਹੀ ਸਭ ਮੇਂ ਵਰਤ ਰਿਹਾ ਹੈਂ ਔ ਅਪਨੀ ਸ਼ਕਤੀ ਸਭ ਕੋ ਦਿਖਾਵਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ।
SikhNet (Spanish)Trabajas a través de todo y así manifiestas Tu Poder.

ਤੇਰੀ ਭਗਤਿ ਭਰੇ ਭੰਡਾਰ; ਤੋਟਿ. ਨ ਆਵਹੀ ॥

teree bhagat bhare bhanddaar; tott. na aavahee |

Sant Singh KhalsaYour treasures of devotional worship are overflowing; they never decrease.
Manmohan SinghThine treasure are brimful with devotion and they decrease not.
Manmohan Singh (Punjabi)ਤੈਂਡੇ ਖ਼ਜ਼ਾਨੇ ਭਗਤੀ ਨਾਲ ਪਰੀਪੂਰਨ ਹਨ ਅਤੇ ਉਹ ਘਟਦੇ ਨਹੀਂ।
Fareedkot Teekaਤੇਰੀ ਭਗਤੀ ਕੇ ਭੰਡਾਰੇ ਭਰੇ ਹੂਏ ਹੈਂ, ਤਿਨ ਭੰਡਾਰਿਓਂ ਕੀ ਤੋਟ ਨਹੀਂ ਆਵਤੀ॥
Prof. Sahib Singh(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ,

ਪਦ ਅਰਥ ਭੰਡਾਰ = ਖ਼ਜ਼ਾਨੇ। ਤੋਟਿ = ਘਾਟ, ਕਮੀ।

SikhNet (Spanish)Sí, Inagotables son los Tesoros de Devoción con los que nos bendices y esos Rubíes,

ਏਹਿ ਰਤਨ ਜਵੇਹਰ ਲਾਲ; ਕੀਮ. ਨ ਪਾਵਹੀ ॥

ehi ratan javehar laal; keem. na paavahee |

Sant Singh KhalsaThese gems, jewels and diamonds - their value cannot be estimated.
Manmohan SinghThese are emeralds, gems and rubies, whose worth can be appraise not.
Manmohan Singh (Punjabi)ਇਹ ਹੀਰੇ, ਜਵਾਹਿਰਾਤ ਅਤੇ ਮਾਣਕ ਹਨ, ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਇਸੀ ਭਗਤੀ ਮੇਂ ਵੈਰਾਗ, ਗਿਆਨ, ਪ੍ਰੇਮ, ਆਦਿਕ ਸਭ ਹੈਂ, ਕੋਈ ਕੀਮਤ ਨਹੀਂ ਪਾਇ ਸਕਤਾ॥
Prof. Sahib Singhਤੇਰੇ ਗੁਣਾਂ ਦੇ ਖ਼ਜ਼ਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੇ ਇਵਜ਼ ਵਿਚ ਗੁਣਾਂ ਦੇ ਖ਼ਜ਼ਾਨੇ ਮਿਲ ਸਕਣ)।

ਪਦ ਅਰਥ ਏਹਿ = ਇਹ ਸਾਰੇ। ਕੀਮ = ਮੁੱਲ।

SikhNet (Spanish)Diamantes y Joyas son Inapreciables.

ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਸਤਿਗੁਰ ਸੇਵਾ ਲਾਵਹੀ ॥

jis hoveh aap deaal; tis satigur sevaa laavahee |

Sant Singh KhalsaAs You Yourself become merciful, Lord, You link us to the service of the True Guru.
Manmohan SinghHe, to whom Thou Thyself become merciful; How Thou yoke to the True Guru's service.
Manmohan Singh (Punjabi)ਜਿਸ ਉੱਤੇ ਤੂੰ ਖ਼ੁਦ ਮਇਆਵਾਨ ਹੁੰਦਾ ਹੈ; ਉਸ ਨੂੰ ਸੱਚੇ ਗੁਰਾਂ ਦੀ ਘਾਲ ਅੰਦਰ ਜੋੜਦਾ ਹੈ।
Fareedkot Teekaਜਿਸ ਪਰ ਤੂੰ ਆਪ ਦਿਆਲ ਹੋਤਾ ਹੈਂ ਤਿਸ ਕੋ ਸਤਿਗੁਰੋਂ ਕੀ ਸੇਵਾ ਮੇਂ ਲਾਵਤਾ ਹੈਂ॥
Prof. Sahib Singhਜਿਸ ਜੀਵ ਉਤੇ ਤੂੰ ਦਇਆ ਕਰਦਾ ਹੈਂ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਜੋੜਦਾ ਹੈਂ।
SikhNet (Spanish)Quien sea que goce de Tu Misericordia, a ese ser lo llamas al Servicio del Guru.

ਤਿਸੁ ਕਦੇ. ਨ ਆਵੈ ਤੋਟਿ; ਜੋ ਹਰਿ ਗੁਣ ਗਾਵਹੀ ॥੩॥

tis kade. na aavai tott; jo har gun gaavahee |3|

Sant Singh KhalsaOne who sings the Glorious Praises of the Lord, never suffers any deficiency. ||3||
Manmohan SinghHe, who hymns God's praise; He suffers got deficiency ever.
Manmohan Singh (Punjabi)ਜਿਹੜਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ; ਉਸ ਨੂੰ ਕਦਾਚਿਤ ਕਮੀ ਨਹੀਂ ਵਾਪਰਦੀ।
Fareedkot Teekaਹੇ ਹਰੀ! ਸਤਿਗੁਰੋਂ ਦੁਆਰੇ ਜੋ ਤੇਰੇ ਗੁਨੋਂ ਕੋ ਗਾਵਤਾ ਹੈ ਤਿਸ ਪੁਰਸ ਕੋ ਕਿਸੇ ਪਦਾਰਥ ਕੀ ਕਬੀ ਭੀ ਤੋਟ ਨਹੀਂ ਆਵਤੀ॥੩॥
Prof. Sahib Singh(ਗੁਰੂ ਦੀ ਸਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ ॥੩॥
SikhNet (Spanish)Sí, el que canta Tu Alabanza, no le hace falta nada. (3)

Open this shabad →

Shabad Guru Arjan Dev Ji Raag Maaroo

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਦੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਜਾ ਮੂ ਪਸੀ, ਹਠ ਮੈ; ਪਿਰੀ ਮਹਿਜੈ ਨਾਲਿ ॥

jaa moo pasee, hatth mai; piree mahijai naal |

Sant Singh KhalsaWhen I look within my being, I find that my Beloved is with me.
Manmohan SinghWhen I see within my mind, then find I my Beloved with me.
Manmohan Singh (Punjabi)ਜਦ ਮੈਂ ਆਪਣੇ ਹਿਰਦੇ ਅੰਦਰ ਦੇਖਦਾ ਹਾਂ, ਤਦ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਨਾਲ ਹੀ ਪਾਉਂਦਾ ਹਾਂ।
Fareedkot Teekaਜਾ ਮੈਂ ਰਿਦੇ ਬੀਚ ਬੀਚਾਰ ਕੇ ਦੇਖਿਆ ਤੌ ਪਰਮੇਸਰ ਮੇਰੇ ਨਾਲ ਹੀ ਪ੍ਰਤੀਤ ਹੂਆ॥
Prof. Sahib Singhਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ।

ਪਦ ਅਰਥ ਮੂ = ਮੈਂ। ਪਸੀ = ਪੱਸੀਂ, ਮੈਂ ਵੇਖਦਾ ਹਾਂ। ਹਠ ਮੈ = ਹਿਰਦੇ ਵਿਚ। ਮਹਿਜੈ = ਮੇਰੇ।

SikhNet (Spanish)Cuando vi en el interior de mi corazón, vi a mi Amor dentro de mí,

ਹਭੇ ਡੁਖ ਉਲਾਹਿਅਮੁ; ਨਾਨਕ. ਨਦਰਿ ਨਿਹਾਲਿ ॥੧॥

habhe ddukh ulaahiam; naanak. nadar nihaal |1|

Sant Singh KhalsaAll pains are relieved, O Nanak, when He bestows His Glance of Grace. ||1||
Manmohan SinghBy God's grace, I am rid of all my sorrows, and am rendered happy.
Manmohan Singh (Punjabi)ਵਾਹਿਗੁਰੂ ਦੀ ਦਇਆ ਦੁਆਰਾ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਂ ਪ੍ਰਸੰਨ ਥੀ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਮੇਰੇ ਕੋ ਕ੍ਰਿਪਾ ਦ੍ਰਿਸ੍ਟ ਕਰ ਕੇ ਨਿਹਾਲ ਕਰ ਦੀਆ ਔ ਸਭ ਦੁਖ ਭੀ ਲਾਹਿ ਦੀਏ ਹੈਂ॥੧॥
Prof. Sahib Singhਹੇ ਨਾਨਕ! ਮਿਹਰ ਦੀ ਨਿਗਾਹ ਕਰ ਕੇ ਉਸ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ॥੧॥

ਪਦ ਅਰਥ ਉਲਾਹਿਅਮੁ = ਉਸ ਨੇ ਮੇਰੇ (ਦੁੱਖ) ਲਾਹ ਦਿੱਤੇ ਹਨ। ਨਦਰਿ = ਮਿਹਰ ਦੀ ਨਿਗਾਹ। ਨਿਹਾਲਿ = ਵੇਖ ਕੇ ॥੧॥

SikhNet (Spanish)y mira, cuando vi lo que vi, fui liberado de mis sufrimientos. (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਨਾਨਕ. ਬੈਠਾ ਭਖੇ ਵਾਉ; ਲੰਮੇ ਸੇਵਹਿ. ਦਰੁ ਖੜਾ ॥

naanak. baitthaa bhakhe vaau; lame seveh. dar kharraa |

Sant Singh KhalsaNanak sits, waiting for news of the Lord, and stands at the Lord's Door; serving Him for so long.
Manmohan SinghSitting and standing at the Lord's door, Nanak is serving Him since long and is having His tidings.
Manmohan Singh (Punjabi)ਪ੍ਰਭੂ ਦੇ ਬੂਹੇ ਉੱਤੇ ਬੈਠਾ ਅਤੇ ਖੜੋਤਾ ਨਾਨਕ ਚਿਰ ਤੌਂ ਉਸ ਦੀ ਘਾਲ ਕਮਾ ਅਤੇ ਉਸ ਦੀਆਂ ਕਨਸੋਆਂ ਲੈ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਮੇਸਰ! ਮੈਂ ਤੇਰੀ ਕਨਸੋਇ ਲੇਤਾ ਹੂੰ ਅਰਥਾਤ ਕਾਨੋਂ ਮੇਂ ਤੁਮਾਰੀ ਸੋਭਾ ਸੁਨਤਾ ਹੂੰ, ਵਾ (ਭਖੇ ਵਾਉ) ਵਾਸਨਾ ਕੋ ਨਸਟ ਕਰਤਾ ਹੂੰ ਔ ਲੰਮੇ ਦਰ ਸਤਸੰਗ ਕੋ (ਖੜਾ) ਸਾਵਧਾਨ ਹੋ ਕੇ ਸੇਵਤਾ ਹੂੰ॥
Prof. Sahib Singhਹੇ ਪ੍ਰਭੂ! ਬੇਅੰਤ ਜੀਵ ਖੜੇ ਤੇਰਾ ਦਰ ਸੇਂਵਦੇ ਹਨ, ਮੈਂ ਨਾਨਕ ਭੀ (ਤੇਰੇ ਦਰ ਤੇ ਖੜਾ) ਤੇਰੀ ਸੋਇ ਸੁਣ ਰਿਹਾ ਹਾਂ।

ਪਦ ਅਰਥ ਭਖੇ ਵਾਉ = ਤੇਰੀ ਵਾ ਭਖ ਰਿਹਾ ਹੈ, ਤੇਰੀ ਸੋਇ ਸੁਣ ਰਿਹਾ ਹੈ। ਲੰਮੇ = ਬੇਅੰਤ ਜੀਵ। ਸੇਵਹਿ = ਸੇਂਵਦੇ ਹਨ, ਮੱਲੀ ਬੈਠੇ ਹਨ।

SikhNet (Spanish)Desde hace mucho tiempo he buscado saber de Ti, de Servirte, parado a Tu Puerta.

ਪਿਰੀਏ. ਤੂ ਜਾਣੁ ਮਹਿਜਾ ਸਾਉ; ਜੋਈ ਸਾਈ, ਮੁਹੁ ਖੜਾ ॥੨॥

piree. too jaan mahijaa saau; joee saaee, muhu kharraa |2|

Sant Singh KhalsaO my Beloved, only You know my objective; I stand, waiting to see the Lord's face. ||2||
Manmohan SinghMy beloved, Thou know my aim. To see the Lord's face, I am standing at His door.
Manmohan Singh (Punjabi)ਮੇਰੇ ਪ੍ਰੀਤਮ! ਤੂੰ ਮੇਰਾ ਪ੍ਰਯੋਜਨ ਜਾਣਦਾ ਹੈਂ। ਸੁਆਮੀ ਦੇ ਮੁਚੜੇ ਨੂੰ ਵੇਖਣ ਲਈ, ਮੈਂ ਉਸ ਦੇ ਬੂਹੇ ਤੇ ਖਲੋਤਾ ਹਾਂ।
Fareedkot Teekaਹੇ ਪਤੀ! ਤੂੰ ਮੇਰੇ ਖੜੋਣੇ ਕਾ ਪ੍ਰਯੋਜਨ ਜਾਣੁ। ਜੇ ਕਹੇ ਕਿ ਤੂੰ ਹੀ ਕਹੁ? ਤਿਸ ਪਰ ਕਹਤੇ ਹੈਂ: ਹੇ ਸਾਂਈ! ਮੈਂ ਤੇਰਾ ਮੁਖ ਦੇਖਨ ਕੋ ਖੜਾ ਹੂੰ॥੨॥☬ਆਗੇ ਸੇ ਪਰਮੇਸਰੁ ਕਹਤਾ ਹੈ:
Prof. Sahib Singhਹੇ ਪਤੀ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ ॥੨॥

ਪਦ ਅਰਥ ਪਿਰੀਏ = ਹੇ ਪਤੀ! ਸਾਉ = ਸੁਆਉ, ਮਨੋਰਥ। ਜੋਈ = ਜੋਈਂ, ਮੈਂ ਤੱਕ ਰਿਹਾ ਹਾਂ। ਸਾਈ = ਹੇ ਸਾਈਂ! ॥੨॥

SikhNet (Spanish)Oh Amor, Tú sabes bien mi propósito de estar parado aquí, es porque busco tener Tu Visión. (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਕਿਆ ਗਾਲਾਇਓ ਭੂਛ; ਪਰ ਵੇਲਿ. ਨ ਜੋਹੇ, ਕੰਤ ਤੂ ॥

kiaa gaalaaeo bhoochh; par vel. na johe, kant too |

Sant Singh KhalsaWhat should I say to you, you fool? Don't look at the vines of others - be a true husband.
Manmohan SinghWhat should I say unto thee, O block head? Behold thou not others vines (wives). Them alone you are a real husband.
Manmohan Singh (Punjabi)ਹੇ ਬੁੱਧੂ! ਮੈਂ ਤੈਨੂੰ ਕੀ ਅਖਾਂ? ਤੂੰ ਪਰਾਈਆਂ ਵੇਲਾਂ (ਪਤਨੀਆਂ) ਨੂੰ ਨਾਂ ਤੱਕ ਤਾਂ ਹੀ ਤੂੰ (ਸਹੀ ਅਰਥਾਂ ਵਿੱਚ) ਪਤੀ ਹੈ।
Fareedkot Teekaਹੇ (ਭੂਛ) ਮੋਟੇ ਗਵਾਰ! ਇਹ ਕਿਆ ਤੈਨੇ ਕਹਿਆ ਹੈ; ਵਾ ਮੋਟਾ ਸਬਦੁ ਤੈਨੇ ਕਿਆ ਕਹਿਆ ਹੈ ਕਿ ਤੇਰਾ ਮੂੰਹ ਦੇਖਾਂ। ਜੋ ਤੂੰ ਪਰ ਇਸਤ੍ਰੀ ਵਾ ਪਰਾਏ ਵਲੇਵੇਂ, ਭਾਵ ਪਦਾਰਥ ਨਾ ਤਕੇ ਤੌ ਕੰਤ ਤੂੰ ਆਪ ਹੀ ਹੈਂ। ਭਾਵ ਤੂੰ ਤ੍ਰਿਸਨਾ ਕਰਿ ਜੀਵ ਭਾਵ ਕੋ ਪ੍ਰਾਪਤਿ ਹੂਆ ਹੈਂ, ਜੇ ਤ੍ਰਿਸਨਾ ਛੋਡੇ ਤਾਂ ਤੂੰ ਬ੍ਰਹਮ ਰੂਪ ਹੀ ਹੈਂ॥
Prof. Sahib Singh(ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮੱਤ-ਹੀਣੇ ਨਾਪਾਕ ਬੋਲ ਨਾਹ ਬੋਲ।

ਪਦ ਅਰਥ ਗਾਲਾਇਓ = ਬੋਲ ਰਿਹਾ ਹੈਂ। ਭੂਛ = ਮੱਤ-ਹੀਣੇ, ਨਾਪਾਕ। ਵੇਲਿ = ਇਸਤ੍ਰੀ {ਵੇਲਿ ਰੁੱਖ ਦੇ ਆਸਰੇ ਵਧਦੀ ਫੁੱਲਦੀ ਹੈ, ਇਸਤ੍ਰੀ ਪਤੀ ਦੇ ਆਸਰੇ ਸੁਖੀ ਰਹਿ ਸਕਦੀ ਹੈ। ਇਸਤ੍ਰੀ ਨੂੰ ਵੇਲਿ ਨਾਲ ਉਪਮਾ ਦਿੱਤੀ ਗਈ ਹੈ। ਜਗਤ-ਫੁਲਵਾੜੀ ਵਿਚ ਇਸਤ੍ਰੀ ਵੇਲਿ ਸਮਾਨ ਹੈ}। ਨ ਜੋਹੇ = ਨਾਹ ਤੱਕ।

SikhNet (Spanish)Oh tonto, dices, que si no tocas la enredadera de otro, serás un jardinero devoto.

ਨਾਨਕ ਫੁਲਾ ਸੰਦੀ ਵਾੜਿ; ਖਿੜਿਆ ਹਭੁ ਸੰਸਾਰੁ ਜਿਉ ॥੩॥

naanak fulaa sandee vaarr; khirriaa habh sansaar jiau |3|

Sant Singh KhalsaO Nanak, the entire world is blooming, like a garden of flowers. ||3||
Manmohan SinghNanak, the whole world is blooming like an orchard of flowers.
Manmohan Singh (Punjabi)ਨਾਨਕ, ਸਾਰਾ ਜਹਾਨ ਪੁਸ਼ਪਾਂ ਦੀ ਬਗੀਚੀ ਦੇ ਮਾਨੰਦ ਪ੍ਰਫੁੱਲਤ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਫੁਲੋਂ ਕੀ ਵਾੜੀ ਖਿੜੀ ਹੋਈ ਹੋਤੀ ਹੈ, ਕਿਉਂਕਿ ਸੰਸਾਰ ਸਭ ਖਿੜਿਆ ਹੂਆ ਹੈ, ਭਾਵ ਥੋੜਾ ਕਾਲ ਚਮਤਕਾਰ ਮਾਤ੍ਰ ਹੀ ਹੈ॥੩॥
Prof. Sahib Singhਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ॥੩॥

ਪਦ ਅਰਥ ਜਿਉ ਫੁਲਾ ਸੰਦੀ ਵਾੜਿ = ਜਿਵੇਂ ਫੁਲਵਾੜੀ (ਖਿੜੀ ਹੋਈ) ਹੈ। ਸੰਦੀ = ਦੀ। ਵਾੜਿ = ਵਾੜੀ, ਬਗ਼ੀਚੀ। ਕੰਤ ਤੂ = ਤੂੰ (ਹਰ ਥਾਂ) ਕੰਤ ਨੂੰ (ਵੇਖ) ॥੩॥

SikhNet (Spanish)Pero ¿qué no el mundo entero floreciente es como un jardín de flores? ¿Por qué entonces amas las partes y no el Todo? (3)

Open this shabad →

Shabad Guru Arjan Dev Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੁਘੜੁ ਸੁਜਾਣੁ ਸਰੂਪੁ ਤੂ; ਸਭ ਮਹਿ ਵਰਤੰਤਾ ॥

sugharr sujaan saroop too; sabh meh varatantaa |

Sant Singh KhalsaYou are Wise, all-knowing and beautiful; You are pervading and permeating all.
Manmohan SinghThou are wise, omniscient and beauteous and are contained amongst all.
Manmohan Singh (Punjabi)ਤੂੰ ਸਿਆਣਾ, ਸਰੱਬਗ ਅਤੇ ਸੁੰਦਰ ਹੈਂ ਅਤੇ ਸਾਰਿਆਂ ਅੰਦਰ ਰਮ ਰਿਹਾ ਹੈਂ।
Fareedkot Teekaਹੇ ਭਗਵਨ! ਸੁੰਦਰ ਸਰੂਪ ਔ ਐਸਾ ਤੂੰ ਚਤਰ ਹੈਂ ਕਿ ਸਬ ਕੇ ਬੀਚ ਵਰਤਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸੁਚੱਜਾ ਸਿਆਣਾ ਤੇ ਸੋਹਣਾ ਹੈਂ, ਸਭ ਜੀਵਾਂ ਵਿਚ ਤੂੰ ਹੀ ਮੌਜੂਦ ਹੈਂ,

ਪਦ ਅਰਥ ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ। ਸਰੂਪੁ = ਸੁੰਦਰ। ਮਹਿ = ਵਿਚ।

SikhNet (Spanish)Oh Sabio y de Bella Forma, Omnipresente,

ਤੂ ਆਪੇ ਠਾਕੁਰੁ ਸੇਵਕੋ; ਆਪੇ ਪੂਜੰਤਾ ॥

too aape tthaakur sevako; aape poojantaa |

Sant Singh KhalsaYou Yourself are the Lord and Master, and the servant; You worship and adore Yourself.
Manmohan SinghThou Thyself are the servant and the Lord, worshipped by Thyself.
Manmohan Singh (Punjabi)ਤੂੰ ਆਪ ਹੀ ਦਾਸ ਹੈਂ ਅਤੇ ਆਪ ਹੀ ਸੁਆਮੀ ਜੋ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ।
Fareedkot Teekaਤੂੰ ਆਪ ਹੀ ਠਾਕਰ ਹੈਂ ਔ ਆਪ ਹੀ ਸੇਵਕ ਰੂਪ ਹ੍ਵੈ ਕੈ ਪੂਜਤਾ ਹੈਂ॥
Prof. Sahib Singh(ਸੋ) ਤੂੰ ਆਪ ਹੀ ਮਾਲਕ ਹੈਂ ਆਪ ਹੀ ਸੇਵਕ ਹੈਂ ਆਪ ਹੀ ਆਪਣੀ ਪੂਜਾ ਕਰ ਰਿਹਾ ਹੈਂ।

ਪਦ ਅਰਥ ਪੂਜੰਤਾ = ਪੂਜਾ ਕਰਦਾ।

SikhNet (Spanish)Tú Mismo eres el Maestro y el Sirviente, alabado por Ti Mismo,

ਦਾਨਾ ਬੀਨਾ ਆਪਿ ਤੂ; ਆਪੇ ਸਤਵੰਤਾ ॥

daanaa beenaa aap too; aape satavantaa |

Sant Singh KhalsaYou are all-wise and all-seeing; You Yourself are true and pure.
Manmohan SinghThou Thyself are wise and the seer, and Thyself are chaste.
Manmohan Singh (Punjabi)ਤੂੰ ਖ਼ੁਦ ਸਿਆਣਾ ਤੇ ਵੇਖਣ-ਵਾਲਾ ਹੈਂ ਅਤੇ ਖ਼ੁਦ ਹੀ ਪਾਕ-ਦਾਮਨ ਹੈਂ।
Fareedkot Teekaਦਾਨਾ ਹੋ ਕੇ ਆਪ ਹੀ ਤੂੰ ਕਰਮਾਂ ਕੋ ਦੇਖਤਾ ਹੈਂ ਔ ਆਪ ਹੀ ਸ੍ਰੇਸਟ ਕਰਮੋਂ ਵਾਲਾ ਹੈਂ॥
Prof. Sahib Singh(ਹਰੇਕ ਜੀ ਦੇ ਅੰਦਰ ਵਿਆਪਕ ਹੋਣ ਕਰਕੇ) ਤੂੰ ਆਪ ਹੀ (ਜੀਵਾਂ ਦੇ ਕੰਮਾਂ ਨੂੰ) ਜਾਣਦਾ ਹੈਂ ਵੇਖਦਾ ਹੈਂ, ਤੂੰ ਆਪ ਹੀ ਚੰਗੇ ਆਚਰਨ ਵਾਲਾ ਹੈਂ।

ਪਦ ਅਰਥ ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ। ਸਤਵੰਤਾ = ਸ਼ੁਭ ਆਚਰਨ ਵਾਲਾ।

SikhNet (Spanish)también eres el Vidente y el Dios de la Verdad. Oh Inmaculado,

ਜਤੀ ਸਤੀ ਪ੍ਰਭੁ ਨਿਰਮਲਾ; ਮੇਰੇ ਹਰਿ ਭਗਵੰਤਾ ॥

jatee satee prabh niramalaa; mere har bhagavantaa |

Sant Singh KhalsaThe Immaculate Lord, my Lord God, is celibate and True.
Manmohan SinghMy fortunate and Immaculate Lord God is true and continent.
Manmohan Singh (Punjabi)ਮੇਰਾ ਭਾਵਾਂ ਵਾਲਾ ਅਤੇ ਪਵਿੱਤ੍ਰ ਸੁਆਮੀ ਵਾਹਿਗੁਰੂ ਸੱਚਾ ਅਤੇ ਪ੍ਰਹੇਜ਼ਹਾਰ ਹੈ।
Fareedkot Teekaਹੇ ਮੇਰੇ ਹਰਿ ਭਗਵੰਤ ਨਿਰਮਲ ਸਰੂਪ ਸਾਮਰਥ! ਆਪ ਹੀ ਤੂੰ ਜਤੀ ਹੈਂ, ਪੁਨਃ ਆਪ ਹੀ ਸਤੀ ਰੂਪ ਹੈਂ॥
Prof. Sahib Singhਹੇ ਮੇਰੇ ਹਰੀ ਭਗਵਾਨ! ਤੂੰ ਆਪ ਹੀ ਜਤੀ ਹੈਂ, ਆਪ ਹੀ ਪਵਿਤ੍ਰ ਆਚਰਨ ਵਾਲਾ ਹੈਂ।
SikhNet (Spanish)Todopoderoso, Casto, Dios Compasivo,

ਸਭੁ ਬ੍ਰਹਮ ਪਸਾਰੁ ਪਸਾਰਿਓ; ਆਪੇ ਖੇਲੰਤਾ ॥

sabh braham pasaar pasaario; aape khelantaa |

Sant Singh KhalsaGod spreads out the expanse of the entire universe, and He Himself plays in it.
Manmohan SinghO my Supreme Lord, Thou has spread the entire universe and Thyself play in it.
Manmohan Singh (Punjabi)ਹੇ ਮੇਰੇ ਸ੍ਰੋਮਣੀ ਸਾਹਿਬ! ਤੂੰ ਹੀ ਸਾਰੇ ਆਲਮ ਨੂੰ ਫੈਲਾਇਆ ਹੈ ਅਤੇ ਆਪ ਹੀ ਇਸ ਅੰਦਰ ਖੇਡਦਾ ਹੈਂ।
Fareedkot Teekaਹੇ ਬ੍ਯਾਪਕ! ਤੈਨੇ ਹੀ ਸਭ ਸੰਸਾਰ ਪਸਾਰੇ ਕੋ ਪਸਾਰਿਆ ਹੈ ਔ ਆਪ ਹੀ ਤਿਸ ਕੇ ਬੀਚ ਖੇਲ ਰਹਾ ਹੈਂ॥
Prof. Sahib Singhਇਹ ਸਾਰਾ ਜਗਤ-ਖਿਲਾਰਾ ਤੂੰ ਆਪ ਹੀ ਖਿਲਾਰਿਆ ਹੋਇਆ ਹੈ, ਤੂੰ ਆਪ ਹੀ ਇਹ ਜਗਤ-ਖੇਡ ਖੇਡ ਰਿਹਾ ਹੈਂ।
SikhNet (Spanish)el Universo entero es Tu Manifestación y eres Quien la sostiene.

ਇਹੁ ਆਵਾ ਗਵਣੁ ਰਚਾਇਓ; ਕਰਿ ਚੋਜ ਦੇਖੰਤਾ ॥

eihu aavaa gavan rachaaeo; kar choj dekhantaa |

Sant Singh KhalsaHe created this coming and going of reincarnation; creating the wondrous play, He gazes upon it.
Manmohan SinghThis coming and going Thou has make and creating the wondrous play Thou behold it.
Manmohan Singh (Punjabi)ਇਹ ਆਉਣਾ ਅਤੇ ਜਾਂਦਾ ਤੈਂ ਹੀ ਬਣਾਇਆ ਹੈ ਅਤੇ ਅਦਭੁੱਤ ਖੇਲ ਨੂੰ ਰੱਚ ਕੇ ਤੂੰ ਇਸ ਨੂੰ ਵੇਖਦਾ ਹੈਂ।
Fareedkot Teekaਇਹ ਆਵਣੇ ਜਾਣੇ ਵਾਲਾ ਏਕ ਕੌਤਕ ਕਰ ਕੇ ਬਣਾਇਆ ਹੈ ਔ ਆਪ ਹੀ ਇਸ ਕੋ ਦੇਖਤਾ ਹੈਂ॥
Prof. Sahib Singh(ਜੀਵਾਂ ਦੇ) ਜੰਮਣ ਮਰਨ ਦਾ ਤਮਾਸ਼ਾ ਤੂੰ ਆਪ ਹੀ ਰਚਾਇਆ ਹੋਇਆ ਹੈ, ਇਹ ਤਮਾਸ਼ੇ ਰਚ ਕੇ ਤੂੰ ਆਪ ਹੀ ਵੇਖ ਰਿਹਾ ਹੈਂ।

ਪਦ ਅਰਥ ਚੋਜ = ਤਮਾਸ਼ੇ।

SikhNet (Spanish)Sí, el ir y venir son también Tu Creación. Todo es Tu Maravilla, oh Señor.

ਤਿਸੁ ਬਾਹੁੜਿ ਗਰਭਿ. ਨ ਪਾਵਹੀ; ਜਿਸੁ ਦੇਵਹਿ ਗੁਰ ਮੰਤਾ ॥

tis baahurr garabh. na paavahee; jis deveh gur mantaa |

Sant Singh KhalsaOne who is blessed with the Guru's Teachings, is not consigned to the womb of reincarnation, ever again.
Manmohan SinghWhomsoever Thou bless with Guru's word; Him Thou cast not into the belly again.
Manmohan Singh (Punjabi)ਜਿਸ ਕਿਸੇ ਨੂੰ ਤੂੰ ਗੁਰਾਂ ਦੀ ਬਾਣੀ ਪ੍ਰਦਾਨ ਕਰਦਾ ਹੈ; ਉਸ ਨੂੰ ਤੂੰ ਮੁੜ ਕੇ ਉਦਰ (ਜੂਨੀ) ਵਿੱਚ ਨਹੀਂ ਪਾਉਂਦਾ।
Fareedkot Teekaਜਿਸ ਕੋ ਗੁਰੂ ਉਪਦੇਸ ਦੇਤਾ ਹੈਂ ਤਿਸ ਕੋ ਤੂੰ ਫੇਰ ਗਰਭ ਮੇਂ ਨਹੀਂ ਪਾਵਤਾ ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਉਪਦੇਸ਼ ਦੀ ਦਾਤ ਦੇਂਦਾ ਹੈਂ, ਉਸ ਨੂੰ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਾਂਦਾ।

ਪਦ ਅਰਥ ਬਾਹੁੜਿ = ਮੁੜ, ਫਿਰ। ਗਰਭਿ = ਗਰਭ ਵਿਚ, ਜੂਨ ਵਿਚ। ਮੰਤਾ = ਉਪਦੇਸ਼।

SikhNet (Spanish)A quien sea que bendices con la Palabra del Guru, no es puesto en un vientre otra vez.

ਜਿਉ ਆਪਿ ਚਲਾਵਹਿ ਤਿਉ ਚਲਦੇ; ਕਿਛੁ ਵਸਿ ਨ. ਜੰਤਾ ॥੪॥

jiau aap chalaaveh tiau chalade; kichh vas na. jantaa |4|

Sant Singh KhalsaAll walk as He makes them walk; nothing is under the control of the created beings. ||4||
Manmohan SinghAs Thou Thyself make them walk, so do they walk. Nothing lies in the power of the creatures.
Manmohan Singh (Punjabi)ਜਿਸ ਤਰ੍ਹਾਂ ਤੂੰ ਖ਼ੁਦ ਉਨ੍ਹਾਂ ਨੂੰ ਤੋਰਦਾ ਹੈਂ, ਉਸੇ ਤਰ੍ਹਾਂ ਹੀ ਉਹ ਟੁਰਦੇ ਹਨ। ਜੀਵ ਜੰਤੂਆਂ ਦੇ ਇਖ਼ਤਿਆਰ ਵਿੱਚ ਕੁੱਝ ਭੀ ਨਹੀਂ।
Fareedkot Teekaਜਿਸ ਤਰਾਂ ਤੂੰ ਆਪ ਚਲਾਵਤਾ ਹੈਂ, ਤਿਸੀ ਤਰਾਂ ਇਹ ਜੀਵ ਚਲਤੇ ਹੈਂ, ਕਿਉਂਕਿ ਇਨ ਜੀਵੋਂ ਕੇ ਕੁਛ ਭੀ ਅਪਨੇ ਵਸ ਨਹੀਂ ਹੈ। ਜੈਸੇ ਦਰਯਾਵ ਕੇ ਢਾਹੇ ਕੇ ਉਪਰਲੀ ਡੰਡੀ ਪਰ ਚਲਤੇ ਪੁਰਸ ਕੋ ਕੋਈ ਕਹੇ॥੪॥☬ਤੈਸੇ ਉਪਦੇਸ ਕਹਤੇ ਹੈਂ:
Prof. Sahib Singh(ਤੇਰੇ ਪੈਦਾ ਕੀਤੇ ਇਹਨਾਂ) ਜੀਵਾਂ ਦੇ ਇਖ਼ਤਿਆਰ ਵਿਚ ਕੁਝ ਨਹੀਂ ਹੈ, ਜਿਵੇਂ ਤੂੰ ਆਪ ਜੀਵਾਂ ਨੂੰ ਤੋਰ ਰਿਹਾ ਹੈਂ, ਤਿਵੇਂ ਤੁਰ ਰਹੇ ਹਨ ॥੪॥

ਪਦ ਅਰਥ ਵਸਿ = ਇਖ਼ਤਿਆਰ ਵਿਚ ॥੪॥

SikhNet (Spanish)Oh Dios, todos y cada uno son llevados por Tu Voluntad, nada está en manos de Tu creación. (4)

Open this shabad →

Shabad Guru Arjan Dev Ji Raag Maaroo

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas, 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਕੁਰੀਏ ਕੁਰੀਏ ਵੈਦਿਆ; ਤਲਿ ਗਾੜਾ ਮਹਰੇਰੁ ॥

kuree kuree vaidiaa; tal gaarraa maharer |

Sant Singh KhalsaYou are walking along the river-bank, but the land is giving way beneath you.
Manmohan SinghO way-farer, walking on the river-bank, there is deep land-cutting beneath.
Manmohan Singh (Punjabi)ਹੇ ਨਦੀ ਦੇ ਕਿਨਾਰੇ, ਕਿਨਾਰੇ ਜਾਂਦਿਆਂ ਰਾਹੀਆ! ਹੇਠਲੇ ਬੰਨੇ ਡੂੰਘੀ ਢਾਅ ਲੱਗੀ ਹੋਈ ਹੈ।
Fareedkot Teekaਹੇ ਵੈਰਾਗ ਰੂਪ ਡੰਡੀ ਡੰਡੀ ਮੇਂ ਚਲਨੇ ਵਾਲੇ ਪੁਰਸ! ਪ੍ਰਿਥਵੀ ਅਸਥੂਲ ਜੋ ਇਹ ਸਰੀਰ ਹੈ ਤਿਸ ਕੇ ਨੀਚੇ, ਭਾਵ ਅੰਤਸਕਰਨ ਮੇਂ ਵਿਸ੍ਯੋਂ ਰੂਪ ਗਾੜਾ ਡੂੰਘਾ (ਮਹਰੇਰੁ) ਝੇਰੁ ਅਰਥਾਤ ਢਾਹ ਲਗੀ ਹੈ, ਭਾਵ ਕਾਮਾਦੀ ਬਿਕਾਰ ਹੈਂ॥
Prof. Sahib Singhਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ।

ਪਦ ਅਰਥ ਕੁਰੀਏ ਕੁਰੀਏ = ਨਦੀ ਦੇ ਕੰਢੇ ਕੰਢੇ। ਵੈਦਿਆ = ਹੇ ਜਾਣ ਵਾਲਿਆ! ਤਲਿ = (ਤੇਰੇ ਪੈਰਾਂ ਦੇ) ਹੇਠ। ਮਹਰੇਰੁ = ਢਾਹ, ਮਿੱਟੀ ਦਾ ਕਿਰਨਾ। ਗਾੜਾ ਮਹਰੇਰੁ = ਬੜੀ ਢਾਹ।

SikhNet (Spanish)Oh, tú que caminas por las orillas del río, ten cuidado pues debajo de ti hay arenas movedizas.

ਵੇਖੇ ਛਿਟੜਿ ਥੀਵਦੋ; ਜਾਮਿ ਖਿਸੰਦੋ ਪੇਰੁ ॥੧॥

vekhe chhittarr theevado; jaam khisando per |1|

Sant Singh KhalsaWatch out! Your foot might slip, and you'll fall in and die. ||1||
Manmohan SinghBeware, lest thy foot should slip and thou be killed or splashed.
Manmohan Singh (Punjabi)ਖ਼ਬਰਦਾਰ ਹੋ, ਮਤੇ ਤੇਰਾ ਪੈਰ ਤਿਲ੍ਹਕ ਜਾਵੇ, ਅਤੇ ਤੂੰ ਮਰ ਵੰਝੇ।
Fareedkot Teeka(ਜਾਮਿ) ਜਉ ਮਨ ਬੁਧੀ ਰੂਪ ਪੈਰ ਖਿਸਕਿਆ ਤੋ ਡੂਬ ਜਾਏਗਾ, ਭਾਵ ਵਿਸੇ ਪਰਾਇਣ ਹੋ ਜਾਵੇਗਾ। ਜੇ ਏਹ ਬਾਤ ਨਾ ਹੂਈ ਤਾਂ ਵੇਖੀਂ ਕਿਤੈ (ਛਿਟੜਿ) ਛਿਟਾਂ ਵਾਲਾ (ਥੀਵਦੋ) ਹੋਵੇਂ, ਭਾਵ ਵਿਸਿਓਂ ਕੀ ਸੰਗਤ ਕਰ ਕਲੰਕੀ ਨ ਕਹੀਂ ਹੋ ਜਾਵੇ; ਭਾਵ ਵਿਖਿਓਂ ਮੇਂ ਪਰਵਿਰਤ ਹੋਣੇ ਤੇ ਜੇ ਵਿਚਾਰ ਕਰ ਫਿਰ ਭੀ ਤ੍ਯਾਗ ਕਰ ਦੇਵੇ, ਤਉ ਸਾਧੂ ਕੋ ਕਲੰਕ ਤੋ ਜਰੂਰ ਬਨਾ ਰਹਿਤਾ ਹੈ॥੧॥
Prof. Sahib Singhਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ ॥੧॥

ਪਦ ਅਰਥ ਵੇਖੇ = ਵੇਖੀਂ, ਧਿਆਨ ਰੱਖੀਂ। ਛਿਟੜਿ ਥੀਵਦੋ = ਲਿੱਬੜ ਜਾਏਂਗਾ। ਜਾਮਿ = ਜਦੋਂ। ਖਿਸੰਦੋ = ਤਿਲਕ ਗਿਆ। ਪੇਰੁ = ਪੈਰ ॥੧॥

SikhNet (Spanish)Camina sin tropezarte, si no quieres perder tu ser y caer en la trampa de la muerte. (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਸਚੁ ਜਾਣੈ. ਕਚੁ ਵੈਦਿਓ; ਤੂ ਆਘੂ ਆਘੇ ਸਲਵੇ ॥

sach jaanai. kach vaidio; too aaghoo aaghe salave |

Sant Singh KhalsaYou believe what is false and temporary to be true, and so you run on and on.
Manmohan SinghDeeming what is false and transitory, to be real, thou run on to seize that.
Manmohan Singh (Punjabi)ਜੋ ਕੁੜਾ ਅਤੇ ਉਡਪੁੱਡ ਜਾਣ ਵਾਲਾ ਹੈ, ਉਸ ਨੂੰ ਅਸਲੀ ਸਸਮਝ ਕੇ, ਤੂੰ ਉਸ ਨੂੰ ਫੜਨ ਲਈ ਅਗੇ ਹੀ ਅੱਗੇ ਦੌੜਦਾ ਹੈਂ।
Fareedkot Teekaਹੇ ਭਾਈ! ਤੂੰ ਜਿਨ ਪਦਾਰਥੋਂ ਕੋ ਸਤ ਜਾਨਤਾ ਹੈਂ ਇਹ ਤਉ ਕਚੇ ਔਰ ਨਸ਼ਟ ਹੋਣੇ ਵਾਲੇ ਹੈਂ। ਔਰ ਤੂੰ ਅਗੇ ਹੀ ਅਗੇ ਪਦਾਰਥੋਂ ਮੇਂ ਬ੍ਰਿਤੀ ਕਾ (ਸਲਵੇ) ਪਰਵੇਸ ਕਰਾਵਤਾ ਜਾਤਾ ਹੈਂ॥
Prof. Sahib Singh(ਹੇ ਜੀਵ!) ਨਾਸਵੰਤ ਕੱਚ (-ਰੂਪ ਮਾਇਆ) ਨੂੰ ਤੂੰ ਸਦਾ-ਥਿਰ ਜਾਣਦਾ ਹੈਂ, ਤੇ ਹੋਰ ਹੋਰ ਇਕੱਠੀ ਕਰਦਾ ਹੈਂ।

ਪਦ ਅਰਥ ਵੈਦਿਓ = ਨਾਸਵੰਤ, ਚਲੇ ਜਾਣ ਵਾਲਾ। ਆਘੂ ਆਘੇ = ਅਗਾਂਹ ਅਗਾਂਹ। ਸਲਵੇ = (ਤੂੰ) ਇਕੱਤ੍ਰ ਕਰਦਾ ਹੈਂ।

SikhNet (Spanish)Eso que se va tan rápido como la ilusión, lo vemos como permanente.

ਨਾਨਕ. ਆਤਸੜੀ ਮੰਝਿ ਨੈਣੂ; ਬਿਆ ਢਲਿ ਪਬਣਿ ਜਿਉ, ਜੁੰਮਿਓ ॥੨॥

naanak. aatasarree manjh nainoo; biaa dtal paban jiau, junmio |2|

Sant Singh KhalsaO Nanak, like butter in the fire, it shall melt away; it shall fade away like the water-lily. ||2||
Manmohan SinghBut, O Nanak, it shall melt away like butter in fire and secondly fade away like water-lily.
Manmohan Singh (Punjabi)ਪ੍ਰੰਤੂ, ਹੇ ਨਾਨਕ! ਇਹ ਅੱਗ ਵਿੱਚ ਮੱਖਣ ਦੀ ਤਰ੍ਹਾਂ ਪਿੱਘਲ ਜਾਊਗਾ ਅਤੇ, ਦੂਸਰੇ, ਚੁਪਤੀ ਦੀ ਤਰ੍ਹਾਂ ਸੁਕ ਸੜ ਵੰਝੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਅਗਨੀ ਮੇਂ ਪਾਇਆ ਹੂਆ (ਨੈਣੂ) ਮਖਨ ਢਲ ਜਾਤਾ ਹੈ। ਔਰ (ਬਿਆ) ਦੂਜਾ ਦ੍ਰਿਸਟਾਂਤ ਹੈ: ਜੈਸੇ ਜਲ ਕੇ ਨਸਟ ਹੋਣੇ ਤੇ (ਪਬਣਿ) ਚੁਪਤੀ (ਜੁੰਮਿਉ) ਨਸਟ ਹੋਤੀ ਹੈ, ਤੈਸੇ ਹੀ ਇਹ ਪਦਾਰਥ ਖਿਨ ਭੰਗਰ ਹੈ॥੨॥
Prof. Sahib Singhਪਰ ਹੇ ਨਾਨਕ! (ਆਖ-ਇਹ ਮਾਇਆ ਇਉਂ ਹੈ) ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ (ਪੱਘਰ ਜਾਂਦਾ ਹੈ), ਜਾਂ, ਜਿਵੇਂ (ਪਾਣੀ ਦੇ ਢਲ ਜਾਣ ਨਾਲ) ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ ॥੨॥

ਪਦ ਅਰਥ ਆਤਸੜੀ = ਅੱਗ। ਨੈਣੂ = ਮੱਖਣ। ਬਿਆ = ਦੂਜੀ ਗੱਲ, ਦੂਜਾ। ਢਲਿ = ਢਲ ਕੇ (ਪਾਣੀ ਦੇ ਢਲ ਜਾਣ ਨਾਲ), ਡਿੱਗ ਕੇ। ਪਬਣਿ = ਚੁਪੱਤੀ। ਜੁੰਮਿਓ = ਨਾਸ ਹੋ ਜਾਂਦੀ ਹੈ ॥੨॥

SikhNet (Spanish)El mundo es como la mantequilla puesta en el fuego, es como el loto que muere mientras crece. (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਭੋਰੇ ਭੋਰੇ ਰੂਹੜੇ; ਸੇਵੇਦੇ ਆਲਕੁ ॥

bhore bhore rooharre; sevede aalak |

Sant Singh KhalsaO my foolish and silly soul, why are you too lazy to serve?
Manmohan SinghO my simpleton and silly soul, why become lazy thou in serving thy Lord?
Manmohan Singh (Punjabi)ਹੇ ਮੇਰੀ ਭੋਲੀ ਭਾਲੀ ਤੇ ਮੂਰਖ ਜਿੰਦੜੀਏ! ਤੂੰ ਆਪਣੇ ਸੁਆਮੀ ਦੀ ਸੇਵਾ ਕਰਨ ਵਿੱਚ ਕਿਊਂ ਆਲਸ ਕਰਦੀ ਹੇਂ?
Fareedkot Teekaਹੇ ਭੋਲੇ ਔ ਭੂਲੇ ਹੂਏ ਜੀਵ! ਸੁੰਦਰ ਪਰਮੇਸਰ ਕੋ ਸੇਵਤਾ ਹੂਆ ਆਲਸ ਕਰਤਾ ਹੈਂ॥
Prof. Sahib Singhਹੇ ਭੋਲੀਏ ਜਿੰਦੇ! ਪਰਮਾਤਮਾ ਨੂੰ ਸਿਮਰਦਿਆਂ ਤੂੰ ਆਲਸ ਕਰਦੀ ਹੈਂ।

ਪਦ ਅਰਥ ਭੋਰੇ ਰੂਹੜੇ = ਹੇ ਭੋਲੀਏ ਜਿੰਦੇ! ਹੇ ਭੋਲੀ ਰੂਹ! ਆਲਕੁ = ਆਲਸ।

SikhNet (Spanish)¿Oh Alma tonta y perdida, por qué tienes tanta pereza en servir a tu Señor?

ਮੁਦਤਿ ਪਈ ਚਿਰਾਣੀਆ; ਫਿਰਿ. ਕਡੂ ਆਵੈ ਰੁਤਿ ॥੩॥

mudat pee chiraaneea; fir. kaddoo aavai rut |3|

Sant Singh KhalsaSuch a long time has passed. When will this opportunity come again? ||3||
Manmohan SinghA long time has elapsed since thou were separated from thy God. When shall this opportunity come to thee again?
Manmohan Singh (Punjabi)ਤੈਨੂੰ ਆਪਣੇ ਸਾਈਂ ਨਾਲੋਂ ਵਿਛੜਿਆਂ ਬਹੁਤ ਚਿਰ ਹੋ ਗਿਆ ਹੈ। ਇਹ ਮੌਕਾ ਤੈਨੂੰ ਮੁੜ ਕੇ ਕਦ ਹੱਥ ਲੱਗੇਗਾ?
Fareedkot Teeka(ਚਿਰਾਣੀਆ) ਬਹੁਤ ਕਾਲ ਦੇਰੀ ਪੈ ਗਈ ਹੈ, ਭਾਵ ਪਰਮੇਸਰ ਤੋਂ ਬਿਛੜਿਆਂ ਚਿਰ ਹੂਆ ਹੈ। ਮਾਨੁਖ ਜਨਮ ਰੂਪ ਪਰਮੇਸਰ ਭਜਨ ਕੀ ਰੁਤ ਫੇਰ ਕਬ ਆਵੇਗੀ, ਭਾਵ ਇਹ ਜਨਮ ਦੁਰਲਭ ਹੈ ਇਸ ਤੇ ਭਜਨ ਕਰਿ॥੩॥
Prof. Sahib Singhਲੰਮੀਆਂ ਮੁੱਦਤਾਂ ਪਿਛੋਂ (ਇਹ ਮਨੁੱਖਾ ਜਨਮ ਮਿਲਿਆ ਹੈ, ਜੇ ਸਿਮਰਨ ਤੋਂ ਸੱਖਣਾ ਬੀਤ ਗਿਆ) ਤਾਂ ਮੁੜ (ਕੀਹ ਪਤਾ ਹੈ?) ਕਦੋਂ (ਮਨੁੱਖਾ ਜਨਮ ਦੀ) ਰੁੱਤ ਆਵੇ ॥੩॥

ਪਦ ਅਰਥ ਚਿਰਾਣੀਆ ਮੁਦਤਿ = ਢੇਰ ਸਮਾ। ਕਡੂ = ਕਦੋਂ? ॥੩॥

SikhNet (Spanish)No por mucho tiempo serás bendecido con este Regalo y nadie sabe cuando va a regresar. (3)

Open this shabad →

Ang 1095 of 1430