ੴ

ਸਿੱਖਬਾਣੀ · SikhBani

ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥

jin sabad kamaae param pad paaeo sevaa karat na chhoddio...
Bhatt Keerat ਭੱਟ ਕੀਰਤੁ · Svaiyay Fourth Mehl · Ang 1405, 1406 · 4 lines
Translations

ਜਿਨਿ ਸਬਦੁ ਕਮਾਇ. ਪਰਮ ਪਦੁ ਪਾਇਓ; ਸੇਵਾ ਕਰਤ. ਨ ਛੋਡਿਓ ਪਾਸੁ ॥

jin sabad kamaae. param pad paaeo; sevaa karat. na chhoddio paas | Ang 1405

Sant Singh KhalsaLiving the Word of the Shabad, He attained the supreme status; while performing selfless service, He did not leave the side of Guru Amar Daas.
Manmohan SinghSuch is the Guru, who practising the name, attained the supreme status and whilst performing service, abandoned not the company of Guru Amar Dass.
Manmohan Singh (Punjabi)ਐਸੇ ਹਨ ਗੁਰਦੇਵ! ਜੋ ਨਾਮ ਦੀ ਕਮਾਈ ਕਰ, ਮਹਾਨ ਪਦਵੀ ਨੂੰ ਪਰਤਾਪ ਹੋਏ ਅਤੇ ਜਿਨ੍ਹਾਂ ਨੇ ਘਾਲ ਕਮਾਉਦਿਆਂ ਹੋਇਆ ਗੁਰੂ ਅਮਰਦਾਸ ਜੀ ਦੇ ਸਾਥ ਨੂੰ ਨਹੀਂ ਸੀ ਛਡਿਆ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ (ਸਬਦੁ) ਉਪਦੇਸ਼ ਕੋ ਕਮਾਇ ਕਰ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਸੇਵਾ ਕਰਤਿਆਂ ਹੋਇਆਂ ਤਿਨ ਕਾ ਪਾਸਾ ਨਹੀਂ ਛੋਡਿਆ ਹੈ ਅਰਥਾਤ ਸਦਾ ਪਾਸ ਹੀ ਰਹੇ ਹੈਂ॥
Prof. Sahib Singhਜਿਸ (ਗੁਰੂ ਰਾਮਦਾਸ ਜੀ) ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ (ਗੁਰੂ ਅਮਰਦਾਸ ਜੀ ਦੀ) ਸੇਵਾ ਕਰਦਿਆਂ ਸਾਥ ਨਾ ਛੱਡਿਆ,

ਪਦ ਅਰਥ ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਾਸੁ = ਪਾਸਾ, ਸਾਥ।

SikhNet (Spanish)Viviendo la Palabra del Shabd, Él obtuvo el Estado Supremo, mientras realizaba servicio sin esperar recompensa. No se fue del lado de Guru Amar Das.

ਤਾ ਤੇ ਗਉਹਰੁ ਗੵਾਨ, ਪ੍ਰਗਟੁ ਉਜੀਆਰਉ; ਦੁਖ ਦਰਿਦ੍ਰ ਅੰਧੵਾਰ ਕੋ ਨਾਸੁ ॥

taa te gauhar gayaan, pragatt ujeearau; dukh daridr andhayaar ko naas | Ang 1405

Sant Singh KhalsaFrom that service, the light from the jewel of spiritual wisdom shines forth, radiant and bright; it has destroyed pain, poverty and darkness.
Manmohan SinghFrom that service, the light of the jewel of gnosis became manifest by which pain, poverty and darkness were destroyed.
Manmohan Singh (Punjabi)ਉਸ ਘਾਲ ਤੋਂ, ਬ੍ਰਹਮ-ਬੋਧ ਦੇ ਜਵੇਹਰ ਦਾ ਪ੍ਰਕਾਸ਼ ਜਾਹਰ ਹੋ ਆਇਆ, ਜਿਸ ਦੁਆਰਾ ਕਸ਼ਟ, ਕੰਗਾਲਤਾ ਅਤੇ ਅਨ੍ਹੇਰਾ ਨਸ਼ਟ ਹੋ ਗਏ।
Fareedkot Teekaਤਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਸੇਵਾ ਤੇ (ਗਉਹਰੁ) ਮੋਤੀ ਸਮ ਸੁਧ ਗਿਆਨ ਪ੍ਰਗਟ ਹੂਆ ਹੈ, ਜਿਸ ਗਿਆਨ ਕੇ ਪ੍ਰਕਾਸ਼ ਤੇ ਦੁਖ ਦਰਿਦ੍ਰ ਰੂਪੀ ਅੰਧੇਰੇ ਕਾ ਨਾਸ ਹੋ ਗਿਆ ਹੈ॥
Prof. Sahib Singhਉਸ (ਗੁਰੂ) ਤੋਂ ਮੋਤੀ-ਵਤ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਦਰਿਦ੍ਰ ਤੇ ਹਨੇਰੇ ਦਾ ਨਾਸ ਹੋ ਗਿਆ।

ਪਦ ਅਰਥ ਤਾ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਗਉਹਰੁ = ਮੋਤੀ (ਵਾਂਗ ਉੱਜਲ)। ਗ੍ਯ੍ਯਾਨ ਉਜੀਆਰਉ = ਗਿਆਨ ਦਾ ਚਾਨਣਾ। ਅੰਧ੍ਯ੍ਯਾਰ = ਹਨੇਰਾ। ਕੋ = ਦਾ।

SikhNet (Spanish)De ese Servicio, la Luz de la Joya de la Sabiduría Espiritual brilla radiante y esplendorosa; ha destruido el dolor, la pobreza y la oscuridad.

ਕਵਿ ਕੀਰਤ. ਜੋ ਸੰਤ ਚਰਨ ਮੁੜਿ ਲਾਗਹਿ; ਤਿਨੑ ਕਾਮ ਕ੍ਰੋਧ ਜਮ ਕੋ. ਨਹੀ ਤ੍ਰਾਸੁ ॥

kav keerat. jo sant charan murr laageh; tina kaam krodh jam ko. nahee traas | Ang 1406

Sant Singh KhalsaSo speaks Keerat the poet: those who grasp hold of the feet of the Saints, are not afraid of death, sexual desire or anger.
Manmohan SinghSays Kirat, who cling to the feet of saints by turning away from the world, they dread not lust, wrath and death.
Manmohan Singh (Punjabi)ਕੀਰਤ ਕਵੀ ਆਖਦਾ ਹੈ, ਜੱਗ ਵਲੋ ਉਲਟ ਕੇ, ਜੋ ਸਾਧੂਆਂ ਦੇ ਪੈਰਾਂ ਨਾਲ ਜੁੜਦੇ ਹਨ, ਉਹ ਸ਼ਹਿਵਤ, ਗੁੱਸੇ ਅਤੇ ਮੌਤ ਤੋਂ ਨਹੀਂ ਡਰਦੇ।
Fareedkot Teekaਸ੍ਰੀ 'ਕੀਰਤ' ਕਵੀ ਜੀ ਕਹਿਤੇ ਹੈਂ: ਜੋ ਪੁਰਸ਼ ਸੰਸਾਰ ਕੀ ਤਰਫ ਸੇ ਮੁੜ ਕਰ ਸੰਤ ਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੀ ਚਰਨੀ ਲਾਗੇ ਹੈਂ ਤਿਨੋਂ ਕੋ ਕਾਮ, ਕ੍ਰੋਧ, ਜਮ ਆਦਿਕੋਂ ਕਾ ਭੈ ਨਹੀਂ ਹੋਤਾ ਹੈ॥
Prof. Sahib Singhਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।

ਪਦ ਅਰਥ ਜੋ = ਜਿਹੜੇ ਮਨੁੱਖ। ਤ੍ਰਾਸੁ = ਡਰ।

SikhNet (Spanish)Así habla Kirat, el poeta, quienes se aferran a los Pies de los Santos no tiene temor a la muerte, no tienen deseos sexuales o enojo.

ਜਿਵ ਅੰਗਦੁ. ਅੰਗਿ ਸੰਗਿ ਨਾਨਕ ਗੁਰ; ਤਿਵ ਗੁਰ ਅਮਰਦਾਸ ਕੈ. ਗੁਰੁ ਰਾਮਦਾਸੁ ॥੧॥

jiv angad. ang sang naanak gur; tiv gur amaradaas kai. gur raamadaas |1| Ang 1406

Sant Singh KhalsaJust as Guru Nanak was part and parcel, life and limb with Guru Angad, so is Guru Amar Daas one with Guru Raam Daas. ||1||
Manmohan SinghAs Guru Nanak was always present with Angad, so abides Guru Amar, Dass with Guru Ram Dass.
Manmohan Singh (Punjabi)ਜਿਸ ਤਰ੍ਹਾਂ ਗੁਰੂ ਨਾਨਕ ਦੇਵ, ਅੰਗਦ ਦੇ ਨਾਲ ਸਦਾ ਹਾਜਰ ਨਾਜ਼ਰ ਰਹਿੰਦੇ ਸਨ, ਏਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਰਾਮਦਾਸ ਦੇ ਨਾਲ ਵਸਦੇ ਹਨ।
Fareedkot Teekaਜਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਕੇ (ਅੰਗਿ) ਰਿਦੇ ਸੰਗ ਮਿਲ ਕਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਜਗਤ ਕੇ ਗੁਰੂ ਭਏ ਹੈਂ। ਪੁਨਾ ਜੈਸੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਅੰਗ ਸੰਗ ਮਿਲ ਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਭਏ। ਤਿਸੀ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਅੰਗ ਸੰਗ ਮਿਲ ਕਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰ ਭਏ ਹੈਂ॥੧॥
Prof. Sahib Singhਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥

ਪਦ ਅਰਥ ਜਿਵ = ਜਿਵੇਂ। ਅੰਗਿ ਸੰਗਿ ਨਾਨਕ ਗੁਰ = ਗੁਰੂ ਨਾਨਕ ਦੇ ਸਦਾ ਨਾਲ ॥੧॥

SikhNet (Spanish)Así como Guru Nanak era trama y urdimbre, viva coyuntura con Guru Angad, así es Guru Amar Das con Guru Ram Das. (1)
Answers quote the Granth verbatim with Ang citations. AI commentary is not Gurbani and not a religious ruling.