ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ॥
raag soratth baanee bhagat ravidaas jee kee | Ang 657
Sant Singh KhalsaRaag Sorat'h, The Word Of Devotee Ravi Daas Jee:
Manmohan SinghSorath Measure. Thy hymns of reverend Saint. Ravi Dass ji.
Manmohan Singh (Punjabi)ਰਾਗ ਸੋਰਠਿ। ਬਾਣੀ ਪੂਜਯ ਸੰਤ ਰਵਿਦਾਸ ਜੀ।
Prof. Sahib Singhਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Sorath, la Palabra del Bhagat Ravi Das yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 657
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜਬ ਹਮ ਹੋਤੇ. ਤਬ ਤੂ ਨਾਹੀ; ਅਬ ਤੂਹੀ. ਮੈ ਨਾਹੀ ॥
jab ham hote. tab too naahee; ab toohee. mai naahee | Ang 657
Sant Singh KhalsaWhen I am in my ego, then You are not with me. Now that You are with me, there is no egotism within me.
Manmohan SinghWhen there was egoism in me, thou wert not within me, then; now that Thou art there, there is no egoism.
Manmohan Singh (Punjabi)ਜਦ ਮੇਰੇ ਵਿੱਚ ਅਪਣੱਤ ਸੀ, ਤਦ ਤੂੰ ਮੇਰੇ ਵਿੱਚ ਨਹੀਂ ਸੈਂ, ਹੁਣ ਜਦ ਤੂੰ ਮੇਰੇ ਅੰਦਰ ਹੈ, ਮੇਰੀ ਹਉਮੈ ਦੂਰ ਹੋ ਗਈ ਹੈ।
Fareedkot Teekaਹੇ ਹਰੀ! ਜਬ ਹਮ ਪ੍ਰਛਿੰਨ ਹੰਕਾਰ ਸੰਯੁਕਤਿ ਹੋਤੇ ਥੇ ਤਬ ਤੁਮ ਮੁਝ ਕੋ ਪ੍ਰਾਪਤਿ ਨਹੀਂ ਹੂਏ। ਅਬ ਤਿਸ ਹੰਕਾਰ ਕੀ ਨਿਵ੍ਰਤੀ ਸੇ ਤੁਮ ਹਮ ਕੋ ਐਸੇ ਪ੍ਰਾਪਤਿ ਭਏ ਜੋ ਮੈਂ ਸੁਛ ਨਾ ਰਹਾ, ਭਾਵ ਤੁਮਾਰੇ ਸਾਥ ਅਭੇਦ ਹੂਆ ਹੂੰ॥☬ਤਿਸ ਅਭੇਦਤਾ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ।ਪਦ ਅਰਥ ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ-ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ।
SikhNet (Spanish)Cuando yo soy para mí mismo, Te descarto dentro de mí; ahora que Tú estás dentro de mí, no siento que soy alguien aparte de Ti.
ਅਨਲ ਅਗਮ ਜੈਸੇ. ਲਹਰਿ ਮਇ ਓਦਧਿ; ਜਲ ਕੇਵਲ ਜਲ ਮਾਂਹੀ ॥੧॥
anal agam jaise. lehar me odadh; jal keval jal maanhee |1| Ang 657
Sant Singh KhalsaThe wind may raise up huge waves in the vast ocean, but they are just water in water. ||1||
Manmohan SinghAs huge waves are raised by the wind in the great ocean, but they are, only water in water.
Manmohan Singh (Punjabi)ਜਿਵਨੂੰ ਪਵਨ ਦੇ ਨਾਲ ਵੱਡੇ ਸਮੁੰਦਰ ਵਿੱਚ ਭਾਰੀ ਛੱਲਾਂ ਉਠਦੀਆਂ ਹਨ, ਪ੍ਰੰਤੂ ਪਾਣੀ ਵਿੱਚ ਉਹ ਸਿਰਫ ਪਾਣੀ ਹੀ ਹਨ।
Fareedkot Teekaਜੈਸੇ (ਮਇਓ ਦਧਿ) ਜਲ ਕੇ ਸਮੁੰਦ੍ਰ ਮੇਂ (ਅਨਲ) ਪਵਨ ਕਰ ਕੇ (ਅਗਮ) ਅਣਗਿਣਤ ਹੀ ਲਹਿਰਾਂ ਹੋਤੀਆਂ ਹੈਂ, ਪਰੰਤੂ ਵਹੁ ਜਲ ਕੇ ਬੀਚ ਕੇਵਲ ਜਲ ਕਾ ਸਰੂਪ ਹੀ ਹੈਂ। ਦ੍ਰਾਸ੍ਟਾਂਤ- ਤੈਸੇ ਹੇ ਹਰੀ! ਤੁਝ ਸਮੁੰਦਰ ਮੇਂ ਮਾਯਾ ਰੂਪੀ ਪਵਨ ਕੀ ਉਪਾਧੀ ਕਰ ਜੀਵ ਰੂਪੀ ਲਹਿਰਾਂ ਉਪਜਤੀ ਹੈਂ, ਪਰੰਤੂ ਮਾਯਾ ਉਪਾਧੀ ਕੀ ਨਿਵਰਤੀ ਸੇ ਕੇਵਲ ਤੂੰ ਜੋ ਜਲ ਸਰੂਪ ਹੈਂ, ਵਹੁ ਲੈ ਹੋ ਕਰ ਤੇਰਾ ਰੂਪ ਹੋ ਜਾਤੀ ਹੈਂ॥੧॥
Prof. Sahib Singh(ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥ਪਦ ਅਰਥ ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ)। ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ: ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ ॥੧॥
SikhNet (Spanish)Los vientos levantan las olas en alta mar, pero también ellas no son más que agua como el resto del mar. (1)
ਮਾਧਵੇ; ਕਿਆ ਕਹੀਐ ਭ੍ਰਮੁ ਐਸਾ ॥
maadhave; kiaa kaheeai bhram aisaa | Ang 657
Sant Singh KhalsaO Lord, what can I say about such an illusion?
Manmohan SinghO Lord of wealth, what should I say about this delusion?
Manmohan Singh (Punjabi)ਹੇ ਮਾਇਆ ਦੇ ਸੁਆਮੀ, ਮੈਂ ਕੀ ਆਖਾਂ, ਇਹ ਕੀ ਭੁਲੇਖਾ ਹੈ?
Fareedkot Teekaਹੇ ਮਾਧਵ! ਪਿਛਲੀ ਦਸ਼ਾ ਕੋ ਸਿਮਰਨ ਕਰ ਕੇ ਕਿਆ ਕਹੀਐ ਕਿ ਭ੍ਰਮ ਐਸਾ ਹੈ॥
Prof. Sahib Singhਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਮਾਧਵੇ = ਹੇ ਮਾਧੋ! (❀ ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ)। ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ।
SikhNet (Spanish)Oh Dios, la duda nos lleva a tal engaño
ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥
jaisaa maaneeai; hoe na taisaa |1| rahaau | Ang 657
Sant Singh KhalsaThings are not as they seem. ||1||Pause||
Manmohan SinghWhat we deem a thing to be, in reality, it is not like that. Pause.
Manmohan Singh (Punjabi)ਜਿਹੋ ਜਹੀ ਅਸੀਂ ਕਿਸੇ ਚੀਜ਼ ਨੂੰ ਸਮਝ ਲੈਂਦੇ ਹਾਂ ਅਸਲ ਵਿੱਚ ਉਹ ਉਹੋ ਜਿਹੀ ਨਹੀਂ ਹੁੰਦੀ। ਠਹਿਰਾਉ।
Fareedkot Teekaਜੈਸਾ ਭ੍ਰਮ ਕਾਲ ਮੇਂ ਪਦਾਰਥ ਕੋ ਮਾਨੀਤਾ ਹੈ, ਪੁਨਾ ਭ੍ਰਮ ਨਵਿਰਤੀ ਸਮੈ ਵਹੁ ਤੈਸਾ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ ॥ਪਦ ਅਰਥ ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ ॥੧॥ ਰਹਾਉ ॥
SikhNet (Spanish)que nos hace creer en lo que no es. (1‑Pausa)
ਨਰਪਤਿ ਏਕੁ. ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ॥
narapat ek. singhaasan soeaa; supane bheaa bhikhaaree | Ang 657
Sant Singh KhalsaIt is like the king, who falls asleep upon his throne, and dreams that he is a beggar.
Manmohan SinghIt is like a king falling asleep on his throne and becoming a beggar in dream.
Manmohan Singh (Punjabi)ਇਕ ਰਾਜਾ ਤਖਤ ਉਤੇ ਸੌਂ ਜਾਂਦਾ ਹੈ। ਸੁਪਨੇ ਵਿੱਚ ਉਹ ਮੰਗਤਾ ਬਣ ਜਾਂਦਾ ਹੈ।
Fareedkot Teekaਜੈਸੇ ਏਕ ਰਾਜਾ ਅਪਨੇ ਸਿੰਘਾਸਨ ਪਰ ਸੋਯਾ ਹੂਆ ਸੁਪਨੇ ਮੇਂ ਭਿਖਾਰੀ ਹੋ ਕਰ ਭਿਖ੍ਯਾ ਮਾਂਗਤਾ ਹੈ॥
Prof. Sahib Singh(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,ਪਦ ਅਰਥ ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ।
SikhNet (Spanish)Es como un rey que cae dormido en su trono y sueña que es pordiosero,
ਅਛਤ ਰਾਜ. ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥੨॥
achhat raaj. bichhurat dukh paaeaa; so gat bhee hamaaree |2| Ang 657
Sant Singh KhalsaHis kingdom is intact, but separated from it, he suffers in sorrow. Such is my own condition. ||2||
Manmohan SinghHis kingdom is in tact, but separating from it, he suffers pain Such, indeed, has been my condition.
Manmohan Singh (Punjabi)ਉਸ ਦੀ ਪਾਤਿਸ਼ਾਹੀ ਸਹੀ ਸਲਾਮਤ ਹੈ, ਪ੍ਰੰਤੂ ਇਸ ਨਾਲੋਂ ਵਿਛੜ ਕੇ, ਉਹ ਤਕਲੀਫ ਉਠਾਉਂਦਾ ਹੈ। ਐਹੋ ਜੇਹੀ ਹੀ ਹਾਲਤ ਮੇਰੀ ਹੋਈ ਹੈ।
Fareedkot Teekaਰਾਜ ਕੇ ਹੋਤਿਆਂ ਹੀ ਅਪਨੇ ਈਸ਼੍ਵਰਜ ਸੇ ਵਿਯੋਗੀ ਹੋ ਕਰ ਤਿਸ ਨੇ ਦੁਖੁ ਪਾਯਾ ਹੈ। ਤੈਸੇ ਤਿਸ ਰਾਜੇ ਵਤ ਹਮ ਜੀਵਨ ਕੀ ਗਤੀ ਭਈ ਹੈ, ਭਾਵ ਸੇ ਹ੍ਰਿਦੇ ਰੂਪੀ ਸਿੰਘਾਸਨ ਪਰ ਅਵਿਦਿਆ ਰੂਪੀ ਨਿੰਦ੍ਰਾ ਸੇ ਇਹ ਜੀਵ ਰਾਜਾ ਨੇ ਭ੍ਰਮ ਰੂਪੀ ਸੁਪਨੇ ਮੇਂ ਦੇ ਹੋਹੰ ਮਾਨਕਰ ਜਨਮ ਮਰਨ ਰੂਪੀ ਦੁਖੁ ਪਾਯਾ ਹੈ॥੨॥
Prof. Sahib Singhਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥ਪਦ ਅਰਥ ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ ॥੨॥
SikhNet (Spanish)su reino esta intacto, pero en el sueño no lo tiene y entonces sufre, esa en realidad es mi situación. (2)
ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ; ਅਬ ਕਛੁ ਮਰਮੁ ਜਨਾਇਆ ॥
raaj bhueiang prasang jaise heh; ab kachh maram janaaeaa | Ang 658
Sant Singh KhalsaLike the story of the rope mistaken for a snake, the mystery has now been explained to me.
Manmohan SinghAs is the story of the rope and serpent, I have, now, has some secret explained to me.
Manmohan Singh (Punjabi)ਜਿਸ ਤਰ੍ਹਾਂ ਰੱਸੀ ਤੇ ਸੱਪ ਦੀ ਕਹਾਣੀ ਹੈ, ਹੁਣ ਮੈਨੂੰ ਕੁਝ ਕੁ ਭੇਤ ਦਰਸਾਇਆ ਗਿਆ ਹੈ।
Fareedkot Teekaਜੈਸੇ (ਰਾਜ) ਰਸੀ ਮੇਂ ਭਰਮ ਕਰ ਕੇ (ਭੁਇਅੰਗ) ਸਰਪ ਭਾਸਣੇ ਕਾ ਪ੍ਰਸੰਗ ਹੈ, ਹੇ ਹਰੀ! ਤੈਸੇ ਤੇਰੇ ਮੇਂ ਇਹੁ ਜਗਤੁ ਭ੍ਰਮਕਰ ਭਾਸਤਾ ਹੈ। ਇਸ ਬਾਤ ਕਾ ਭੇਦੁ ਅਬ ਸਤਿਗੁਰੋਂ ਨੇ ਕੁਛਕ ਮੇਰੇ ਤਾਈਂ ਜਣਾਯਾ ਹੈ। ਤਿਸ ਜਣਾਵਣੇ ਸੇ ਅਬ ਐਸੀ ਗਿਆਤ ਭਈ ਹੈ॥
Prof. Sahib Singhਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ।ਪਦ ਅਰਥ ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼।
SikhNet (Spanish)En la oscuridad uno confunde la cuerda con la serpiente,
ਅਨਿਕ ਕਟਕ ਜੈਸੇ. ਭੂਲਿ ਪਰੇ; ਅਬ ਕਹਤੇ. ਕਹਨੁ ਨ ਆਇਆ ॥੩॥
anik kattak jaise. bhool pare; ab kahate. kehan na aaeaa |3| Ang 658
Sant Singh KhalsaLike the many bracelets, which I mistakenly thought were gold; now, I do not say what I said then. ||3||
Manmohan SinghAs I was misled to believes that several bangles were different from gold, but what I then said becomes me not to say, now.
Manmohan Singh (Punjabi)ਜਿਸ ਤਰ੍ਹਾਂ ਭੁਲੇਖਾ ਖਾ ਕੇ, ਮੈਂ ਅਨੇਕਾਂ ਕੜਿਆਂ ਨੂੰ ਸੋਨੇ ਨਾਲੋਂ ਵੱਖਰਾ ਮੰਨਦਾ ਸਾਂ, ਪਰ ਜੋ ਕੁਝ ਮੈਂ ਉਦੋਂ ਕਹਿੰਦਾ ਸੀ, ਹੁਣ ਮੈਨੂੰ ਕਹਿਣਾ ਨਹੀਂ ਬਣਦਾ।
Fareedkot Teekaਜੈਸੇ ਸ੍ਵਰਨ ਕੇ ਭੂਖਨ (ਕਟਕ) ਕੜੇ ਆਦੀ ਅਨੇਕ ਸ੍ਵਰਨ ਸੇ ਭੂਲ ਪਰੇ ਥੇ, ਭਾਵ ਤੁਝ ਆਤਮ ਸ੍ਵਰੂਪ ਸੇ ਭੂਲ ਕਰ ਅਪਨੇ ਕੌ ਦੇਹ ਰੂਪ ਮਾਨ ਰਹੇ ਥੇ। ਸੋ ਅਬ ਸਤਿਗੁਰੋਂ ਕੇ ਉਪਦੇਸ ਸੇ ਐਸੇ ਗਿਆਤ ਵਾਲੇ ਭਏ ਹੈਂ ਕਿ ਅਪਨੇ ਕੋ ਜੀਵੋਹੰ ਕਹਤੇ ਭੀ ਹੈਂ, ਤਉ ਭੀ ਵਹੁ ਕਥਨ ਨਿਸਚੇ ਮੇਂ ਨਹੀਂ ਆਯਾ ਹੈ। ਭਾਵ ਸੇ ਨਿਹਚੇ ਨਹੀਂ ਹੋਤਾ ਹੈ, ਅਬ ਐਸੇ ਦ੍ਰਿੜ ਨਿਸਚੇ ਭਯਾ ਹੈ॥੩॥
Prof. Sahib Singhਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ)। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ॥੩॥ਪਦ ਅਰਥ ਕਟਕ = ਕੜੇ। ਕਹਤੇ = ਆਖਦਿਆਂ ॥੩॥
SikhNet (Spanish)pero he despertado y aprendido un poco de este misterio, como los muchos brazaletes que pensaba que eran de oro, ahora no pienso lo de antes. (3)
ਸਰਬੇ ਏਕੁ. ਅਨੇਕੈ ਸੁਆਮੀ; ਸਭ ਘਟ ਭੋੁਗਵੈ ਸੋਈ ॥
sarabe ek. anekai suaamee; sabh ghatt bhuogavai soee | Ang 658
Sant Singh KhalsaThe One Lord is pervading the many forms; He enjoys Himself in all hearts.
Manmohan SinghAmidst all, the One Lord has assumed many forms and He, is enjoying (pervading) in all the hearts.
Manmohan Singh (Punjabi)ਸਮੂਹ ਅੰਦਰ ਇਕ ਸੁਆਮੀ ਨੇ ਅਨੇਕ ਸਰੂਪ ਧਾਰਨ ਕੀਤੇ ਹੋਏ ਹਨ। ਉਹ ਸਾਹਿਬ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।
Fareedkot Teekaਇਸ ਸੰਪੂਰਨ ਸੰਸਾਰ ਮੇਂ ਤੂੰ ਆਪ ਹੀ ਏਕ ਸ੍ਵਾਮੀ ਅਨੇਕ ਰੂਪ ਹੋ ਕਰ, ਸਰਬ ਘਟੋਂ ਮੇਂ ਸੋਈ ਤੂੰ ਭੋਗਤਾ ਰੂਪ ਹੈਂ॥
Prof. Sahib Singhਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ।ਪਦ ਅਰਥ ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ-ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ)। ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ।
SikhNet (Spanish)Aunque de formas diferentes, Dios prevalece en todos los corazones
ਕਹਿ ਰਵਿਦਾਸ. ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥੪॥੧॥
keh ravidaas. haath pai nerai; sahaje hoe su hoee |4|1| Ang 658
Sant Singh KhalsaSays Ravi Daas, the Lord is nearer than our own hands and feet. Whatever will be, will be. ||4||1||
Manmohan SinghSays Ravi Dass, the Lord is nearer to us than our hands and feet. So let in happen, what may naturally happen.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਸਾਹਿਬ ਸਾਨੂੰ ਆਪਣੇ ਹੱਥਾਂ, ਪੈਰਾਂ ਨਾਲੋਂ ਭੀ ਨੇੜੇ ਹੈ। ਇਸ ਲਈ ਜਿਹੜਾ ਕੁਛ ਕੁਦਰਤੀ ਹੁੰਦਾ ਹੈ, ਹੋਣ ਦਿਓ।
Fareedkot Teekaਸ੍ਰੀ ਰਵਿਦਾਸ ਜੀ ਕਹਿਤੇ ਹੈਂ: ਜਿਨ ਕਾ ਹਾਥੁ ਪੈ ਗਿਆ, ਭਾਵ ਰਿਦੇ ਮੇਂ ਗ੍ਯਾਨ ਹੂਆ ਹੈ, ਤਿਨਾਂ ਕੋ ਤੂੰ ਸਮੀਪੀ ਭਯਾ ਹੈਂ ਵਾ ਹਾਥ ਅਰ ਪੈਰੋਂ ਸੇ ਭੀ ਨੇਰੇ ਹੈਂ, ਭਾਵ ਅਪਨਾ ਆਪ ਹੈਂ। ਜਿਨੋਂ ਨੇ ਤੁਝ ਕੋ ਆਪਨਾ ਆਪ ਰੂਪ ਜਾਣਿਆਂ ਹੈ, ਤਿਨ ਕੇ ਰਿਦੇ ਮੇਂ ਐਸੀ ਦ੍ਰਿੜ੍ਹਤਾ ਹੋਤੀ ਹੈ, ਜੋ (ਸਹਜੇ) ਸ੍ਵਭਾਵਕ ਹੋਵੈ ਸੋ ਸੋ ਹੋਵੈ, ਭਾਵ ਸੇ ਵਹੁ ਆਪ ਕੇ ਭਾਣੇ ਮੇਂ ਪ੍ਰਸੰਨ ਰਹਿਤੇ ਹੈਂ॥੪॥੧॥☬ਏਕ ਸਮੇਂ ਰਵਿਦਾਸ ਜੀ ਕਉ ਪ੍ਰਮੇਸ਼੍ਵਰ ਨੇ ਸਰਗੁਨ ਰੂਪ ਮੇਂ ਦਰਸ਼ਨ ਦੀਆ। ਤਬ ਰਵਿਦਾਸ ਚਰਨਾਂ ਤੇ ਮੱਥਾ ਟੇਕਣ ਲਾਗਾ। ਤਬ ਪ੍ਰੀਛਾ ਨਮਿਤ ਕਹਾ, 'ਮੇਰੇ ਸਾਥ ਸਪ੍ਰਸ਼ ਨਾ ਕਰੁ'। ਤਬ ਏਹੁ ਸ਼ਬਦ ਉਚਾਰਿਆ, ਅਪਨੀ ਪ੍ਰੀਤੀ ਕੀ ਦ੍ਰਿੜਤਾ ਜਨਾਵਤੇ ਸ੍ਰੀ ਅਕਾਲਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singh(ਹੁਣ ਤਾਂ) ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥ਪਦ ਅਰਥ ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ ॥੪॥੧॥
* ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
SikhNet (Spanish)y disfruta de todos los estados, dice Ravi Das, aunque Dios está a la mano, Él te encuentra a Su tiempo. (4‑1)