ੴ

ਸਿੱਖਬਾਣੀ · SikhBani

ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥

aape dharatee aape hai raahak aap jamaae peesaavai
Guru Ramdas Ji ਗੁਰੂ ਰਾਮਦਾਸ ਜੀ · Raag Bihaagraa · Ang 550, 551 · 6 lines
Translations

ਪਉੜੀ ॥

paurree | Ang 550

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਧਰਤੀ. ਆਪੇ ਹੈ ਰਾਹਕੁ; ਆਪਿ ਜੰਮਾਇ ਪੀਸਾਵੈ ॥

aape dharatee. aape hai raahak; aap jamaae peesaavai | Ang 550

Sant Singh KhalsaHe Himself is the field, and He Himself is the farmer. He Himself grows and grinds the corn.
Manmohan SinghThe Lord Himself is the field, Himself the farmer and Himself He, grows and grinds the corn.
Manmohan Singh (Punjabi)ਪ੍ਰਭੂ ਖੁਦ ਖੇਤ ਹੈ, ਖੁਦ ਖੇਤੀ ਕਰਨ ਵਾਲਾ ਅਤੇ ਖੁਦ ਹੀ ਉਹ ਦਾਣੇ ਨੂੰ ਉਗਾਉਂਦਾ ਅਤੇ ਪੀਹਦਾ ਹੈ।
Fareedkot Teekaਹਰੀ ਆਪ ਹੀ ਧਰਤੀ ਰੂਪ ਹੈ, ਆਪ ਹੀ (ਰਾਹਕੁ) ਜਿਮੀਦਾਰ ਹੈ, ਆਪ ਹੀ ਉਤਪੰਨ ਕਰ ਪੀਸਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ,
SikhNet (Spanish)El Señor Mismo es la granja, Él Mismo es el granjero, Él Mismo es quien cuida, cosecha y muele el maíz.

ਆਪਿ ਪਕਾਵੈ. ਆਪਿ ਭਾਂਡੇ ਦੇਇ ਪਰੋਸੈ; ਆਪੇ ਹੀ ਬਹਿ ਖਾਵੈ ॥

aap pakaavai. aap bhaandde dee parosai; aape hee beh khaavai | Ang 550

Sant Singh KhalsaHe Himself cooks it, He Himself puts the food in the dishes, and He Himself sits down to eat.
Manmohan SinghHimself He cooks and Himself He gives dishes and puts food in them and He Himself sits down to eat it.
Manmohan Singh (Punjabi)ਆਪੇ ਹੀ ਰਿੰਨ੍ਹਦਾ ਹੈ ਅਤੇ ਆਪੇ ਹੀ ਬਰਤਨ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਭੋਜਨ ਪਾਉਂਦਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਬੈਠਦਾ ਹੈ।
Fareedkot Teekaਆਪ ਹੀ ਪਕਾਉਤਾ ਹੈ, ਆਪ ਹੀ ਬਰਤਨ ਦੇ ਕਰ ਪਰੋਸਤਾ ਹੈ, ਆਪ ਹੀ ਬੈਠ ਕਰ ਕੇ ਖਾਤਾ ਹੈ॥
Prof. Sahib Singhਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ।
SikhNet (Spanish)Él Mismo cocina, Él Mismo pone el alimento en el plato, y Él Mismo se lo come.

ਆਪੇ ਜਲੁ. ਆਪੇ ਦੇ ਛਿੰਗਾ; ਆਪੇ ਚੁਲੀ ਭਰਾਵੈ ॥

aape jal. aape de chhingaa; aape chulee bharaavai | Ang 551

Sant Singh KhalsaHe Himself is the water, He Himself gives the tooth-pick, and He Himself offers the mouthwash.
Manmohan SinghHimself is He the water, Himself He gives the tooth-pick and Himself He offers water for gargling.
Manmohan Singh (Punjabi)ਆਪ ਉਹ ਪਾਣੀ ਹੈ ਅਤੇ ਆਪ ਹੀ ਦੰਦਾਂ ਦਾ ਤੀਲ੍ਹਾ ਦਿੰਦਾ ਹੈ। ਉਹ ਆਪ ਹੀ ਕੁਰਲੀ ਕਰਨ ਨੂੰ ਪਾਣੀ ਦਿੰਦਾ ਹੈ।
Fareedkot Teekaਆਪੇ ਹੀ ਜਲ ਦੇਤਾ ਹੈ ਆਪੇ ਹੀ ਛਿੰਗਾ ਦੇਤਾ ਹੈ। ਦਾਤੋਂ ਮੇਂ ਫਸੇ ਹੂਏ ਅੰਨ ਕੇ ਨਿਕਾਲਨੇ ਵਾਲੀ ਸੂਈ ਕੋ ਛਿੰਗਾ ਕਹਤੇ ਹੈਂ। ਆਪ ਹੀ ਚੁਲੀ ਭਰਾਉਤਾ ਹੈ॥
Prof. Sahib Singhਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇਂਦਾ ਹੈ ਤੇ ਆਪ ਹੀ ਚੁਲੀ ਕਰਾਉਂਦਾ ਹੈ।

ਪਦ ਅਰਥ ਛਿੰਗਾ = ਦੰਦਾਂ ਵਿਚ ਫਸਿਆ ਹੋਇਆ ਅੰਨ ਕੱਢਣ ਵਾਲੀ ਸੂਈ।

SikhNet (Spanish)Él Mismo es el agua, Él Mismo es el palillo de dientes.

ਆਪੇ ਸੰਗਤਿ ਸਦਿ ਬਹਾਲੈ; ਆਪੇ ਵਿਦਾ ਕਰਾਵੈ ॥

aape sangat sad bahaalai; aape vidaa karaavai | Ang 551

Sant Singh KhalsaHe Himself calls and seats the congregation, and He Himself bids them goodbye.
Manmohan SinghHe Himself calls and seats the congregation and Himself sees it off.
Manmohan Singh (Punjabi)ਉਹ ਖੁਦ ਹੀ ਮੰਡਲੀ ਨੂੰ ਬੁਲਾ ਕੇ ਬਿਠਾਲਦਾ ਹੈ ਅਤੇ ਖੁਦ ਹੀ ਉਸ ਨੂੰ ਰੁਖਸਤ ਕਰਦਾ ਹੈ।
Fareedkot Teekaਆਪੇ ਹੀ ਸੰਗਤੋਂ ਕੋ ਬੁਲਾਇਕੇ ਪੂਜਾ ਕੇ ਵਾਸਤੇ ਬੈਠਾਲਤਾ ਹੈ, ਆਪ ਹੀ ਪੂਜਾ ਕਰ ਕੇ ਬਿਦਾ ਕਰਾਵਤਾ ਹੈ॥☬ਈਹਾਂ ਸਰਬ ਰੂਪਤਾ ਮੇਂ ਸਿਧਾਂਤ ਹੈ ਕ੍ਰਮ ਸੇ ਨਾ ਕਹਿਣੇ ਕਾ ਦੂਸ਼ਨ ਨਹੀਂ ਹੈ।
Prof. Sahib Singhਹਰੀ ਆਪ ਹੀ ਸੰਗਤਿ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ।

ਪਦ ਅਰਥ ਵਿਦਾ ਕਰਾਵੈ = ਤੋਰ ਦੇਂਦਾ ਹੈ; ਰੁਖ਼ਸਤ ਕਰਦਾ ਹੈ।

SikhNet (Spanish)Él Mismo se ofrece agua para lavarse la boca.

ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ; ਤਿਸ ਨੋ ਹੁਕਮੁ ਮਨਾਵੈ ॥੬॥

jis no kirapaal hovai har aape; tis no hukam manaavai |6| Ang 551

Sant Singh KhalsaOne whom the Lord Himself blesses with His Mercy - the Lord causes him to walk according to His Will. ||6||
Manmohan SinghHe, to whom the Lord Himself becomes merciful, him, He causes to walk in His will.
Manmohan Singh (Punjabi)ਜਿਸ ਉੱਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਸ ਨੂੰ ਉਹ ਆਪਣੀ ਰਜ਼ਾ ਅੰਦਰ ਤੋਰਦਾ ਹੈ।
Fareedkot Teekaਜਿਸ ਕੋ ਆਪ ਹੀ ਹਰੀ ਕ੍ਰਿਪਾਲ ਹੋਤਾ ਹੈ ਤਿਸ ਸੇ ਅਪਨਾ ਹੁਕਮੁ ਮਨਾਉਤਾ ਹੈ॥੬॥
Prof. Sahib Singhਜਿਸ ਉਤੇ ਪ੍ਰਭੂ ਆਪ ਦਇਆਲ ਹੁੰਦਾ ਹੈ ਉਸ ਨੂੰ ਆਪਣੀ ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ ॥੬॥
SikhNet (Spanish)Él Mismo llama a la gente a comer, Él Mismo les sirve la comida. Sí, aquél a quien El Señor le otorga Su Compasión, Él Mismo lo hace caminar en Su Voluntad. (6)
Answers quote the Granth verbatim with Ang citations. AI commentary is not Gurbani and not a religious ruling.