ਮਃ ੧ ॥
mahalaa 1 | Ang 142
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਵੇਖੁ ਜਿ ਮਿਠਾ ਕਟਿਆ; ਕਟਿ ਕੁਟਿ ਬਧਾ ਪਾਇ ॥
vekh ji mitthaa kattiaa; katt kutt badhaa paae | Ang 142
Sant Singh KhalsaLook, and see how the sugar-cane is cut down. After cutting away its branches, its feet are bound together into bundles,
Manmohan SinghSee, that the sugarcane is sheared. After cleansing and chopping off its plumes its feet are bound to form it into bundles.
Manmohan Singh (Punjabi)ਦੇਖ ਕਿ ਕਮਾਦ ਵਢਿਆ ਜਾਂਦਾ ਹੈ। ਇਸ ਨੂੰ ਸਾਫ ਕਰਕੇ ਤੇ ਹਿਸ ਦੇ ਆਗ ਉਤਾਰ ਕੇ ਪੈਰਾ ਤੋਂ ਬੰਨ੍ਹ ਇਸ ਦੀਆਂ ਭਰੀਆਂ ਬਣਾਈਆਂ ਜਾਂਦੀਆਂ ਹਨ।
Fareedkot Teekaਵੇਖੁ ਜੋ (ਮਿਠਾ) ਇਖ ਕਟਿਆ ਹੈ ਕਟ ਕਰ ਕੇ (ਕੁਟਿ) ਜਿਮੀਨ ਪਰ ਠੋਕ ਕਰ ਬੰਧਨੋਂ ਮੇਂ ਪਾਇ ਕਰ ਬਾਂਧਾ ਹੈ॥
Prof. Sahib Singh(ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ)।ਪਦ ਅਰਥ ਮਿਠਾ = ਗੰਨਾ। ਕਟਿ ਕੁਟਿ = ਕੱਟ ਕੁੱਟ ਕੇ (ਭਾਵ,) ਵੱਢਣ ਤੋਂ ਪਿਛੋਂ ਬਾਕੀ ਦੀ ਤਿਆਰੀ ਕਰ ਕੇ, ਛਿੱਲ ਛਿੱਲ ਕੇ। ਪਾਇ = ਪਾ ਕੇ, ਰੱਸੀਆਂ ਪਾ ਕੇ।
SikhNet (Spanish)Ve cómo cortan la caña y cómo atan los rabos.
ਖੁੰਢਾ ਅੰਦਰਿ ਰਖਿ ਕੈ; ਦੇਨਿ. ਸੁ ਮਲ ਸਜਾਇ ॥
khundtaa andar rakh kai; den. su mal sajaae | Ang 143
Sant Singh Khalsaand then, it is placed between the wooden rollers and crushed.
Manmohan SinghPlacing it in between the wooden rollers of the press, they crush and award it punishment.
Manmohan Singh (Punjabi)ਘੁਲ੍ਹਾੜੀ ਦੀਆਂ ਲੱਕੜ ਦੀਆਂ ਗੋਗੜਾ ਵਿੱਚ ਇਸ ਨੂੰ ਦੇ ਕੇ ਉਹ ਇਸ ਨੂੰ ਪੀੜਦੇ ਤੇ ਡੰਡ ਦਿੰਦੇ ਹਨ।
Fareedkot Teeka(ਖੁੰਢਾ) ਵੇਲਣਿਆਂ ਕੇ ਬੀਚ ਰਾਖ ਕਰ ਮਲ ਕਰਕੇ, ਵਾ ਪਹਲਵਾਨੋਂ ਵਤ ਜੋ ਪੁਰਸ ਹੈਂ, ਸੋ ਸਜਾਇ ਦੇਤੇ ਹੈਂ, ਭਾਵ ਪੀੜਤੇ ਹੈਂ॥
Prof. Sahib Singhਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)।ਪਦ ਅਰਥ ਖੁੰਢਾ = ਵੇਲਣੇ ਦੀਆਂ ਲੱਠਾਂ। ਮਲ = ਮੱਲ, ਭਲਵਾਨ।
SikhNet (Spanish)Y entonces, hombres muy fuertes la aplastan, y para sacarle el jugo la pasan por la trituradora.
ਰਸੁ ਕਸੁ ਟਟਰਿ ਪਾਈਐ; ਤਪੈ ਤੈ ਵਿਲਲਾਇ ॥
ras kas ttattar paaeeai; tapai tai vilalaae | Ang 143
Sant Singh KhalsaWhat punishment is inflicted upon it! Its juice is extracted and placed in the cauldron; as it is heated, it groans and cries out.
Manmohan SinghExtracting the juice, they put it in the cauldron and it groans as it burns.
Manmohan Singh (Punjabi)ਰਹੁ ਨੂੰ ਕਸ਼ੀਦ ਕਰ ਕੇ ਉਹ ਕਿਸ ਨੂੰ ਕੜਾਹੇ ਵਿੱਚ ਪਾਉਂਦੇ ਹਨ ਅਤੇ ਇਹ ਸੜਦਾ ਹੋਇਆ ਚੀਕ ਚਿਹਾੜਾ ਪਾਉਂਦਾ ਹੈ।
Fareedkot Teekaਤਿਸ ਕਾ ਰਸ (ਕਸੁ) ਖੈਂਚ ਕਰ (ਟਟਰਿ) ਕੜਾਹੇ ਮੇਂ ਪਾਈਤਾ ਹੈ, (ਟੱਟਰ ਕਿਸੀ ਦੇਸ ਮੇਂ ਕੜਾਹੇ ਕਾ ਨਾਮ ਹੈ) ਤਿਸ ਮੇਂ ਪੜ ਕਰ ਤਪਤਾ ਹੈ ਔਰ ਸੂੰ ਸੂੰ ਸ਼ਬਦ ਕਰਤਾ ਹੈ, ਇਹੀ ਵਿਰਲਾਪ ਕਰਤਾ ਹੈ। ਰੁਦਨ ਕੇ ਸ਼ਬਦ ਕਾ ਨਾਮ ਵਿਰਲਾਪ ਹੈ॥
Prof. Sahib Singhਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ।ਪਦ ਅਰਥ ਰਸੁ ਕਸੁ = ਕੱਢੀ ਹੋਈ ਰਹੁ। ਟਟਰਿ = ਕੜਾਹੇ ਵਿਚ।
SikhNet (Spanish)Luego el jugo es calentado en una olla de fierro y chilla de dolor;
ਭੀ ਸੋ ਫੋਗੁ ਸਮਾਲੀਐ; ਦਿਚੈ ਅਗਿ ਜਾਲਾਇ ॥
bhee so fog samaaleeai; dichai ag jaalaae | Ang 143
Sant Singh KhalsaAnd then, the crushed cane is collected and burnt in the fire below.
Manmohan SinghEven the empty crushed cane is collected and is burnt in the fire.
Manmohan Singh (Punjabi)ਖਾਲੀ ਪੀੜੇ ਹੌਏ ਤੱਥੇ ਭੀ ਇਕੱਠੇ ਕਰਕੇ ਅੱਗ ਵਿੱਚ ਸਾੜ ਦਿੱਤੇ ਜਾਂਦੇ ਹਨ।
Fareedkot Teekaਉਸ ਕਾ ਫੋਗ ਭੀ ਜਿਸ ਕਾ ਰਸ ਨਿਕਾਲ ਲੀਆ ਹੈ ਸਮਾਲ ਰਖੀਤਾ ਹੈ, ਪੁਨਾ ਅਗਨੀ ਮੇਂ ਜਲਾ ਦੇਈਤਾ ਹੈ॥
Prof. Sahib Singh(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ।ਪਦ ਅਰਥ ਸਮਾਲੀਐ = ਇਕੱਠਾ ਕਰ ਲਈਦਾ ਹੈ।
SikhNet (Spanish)hasta la espuma es quemada en el fuego.
ਨਾਨਕ. ਮਿਠੈ ਪਤਰੀਐ; ਵੇਖਹੁ ਲੋਕਾ ਆਇ ॥੨॥
naanak. mitthai patareeai; vekhahu lokaa aae |2| Ang 143
Sant Singh KhalsaNanak: come, people, and see how the sweet sugar-cane is treated! ||2||
Manmohan SinghNanak, how the sweet-leaved sugarcane is treated, come and see, O people!
Manmohan Singh (Punjabi)ਨਾਨਕ, ਮਿੱਠੜੇ ਪਤਿਆਂ ਵਾਲੇ ਕਮਾਦ ਨਾਲ ਕੇਹੋ ਜੇਹਾ ਸਲੂਕ ਹੋਇਆ ਹੈ, ਹੇ ਪ੍ਰਾਣੀਓ! ਆ ਕੇ ਦੇਖੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਿਠੇ ਕਾ (ਪਤਰੀਐ) ਪਤਿਆਵਾ ਵਾ ਜੋ ਪੁਤ੍ਰੋਂ ਵਾਲਾ ਹੈ ਵਾ ਜੈਸੀ ਪਤ ਰਹੀ ਹੈ, ਭਾਵ ਜੈਸੀ ਕਮਾਦ ਕੀ ਬੇਇਜਤੀ ਹੋਈ ਹੈ, ਸੋ ਹੇ ਲੋਕੋ! ਆਨ ਕਰ ਦੇਖੋ॥☬ਦ੍ਰਿਸ੍ਟਾਂਤ- ਜੋ ਅਗਿਆਨੀ ਪੁਰਸ਼ ਸਬੰਧੀਆਂ ਕੋ ਮਿਠਾ ਅਰਥਾਤ ਪਯਾਰਾ ਭਾਸਤਾ ਥਾ, ਸੋ ਜਮਦੂਤੋਂ ਨੇ (ਕਟਿਆ) ਪ੍ਰਾਣੋਂ ਕਾ ਵਿਜੋਗ ਕੀਆ, ਕਾਟ ਕਰ ਪਾਪੀ ਜੀਵ ਕੋ ਬੰਧ ਲੀਆ, ਕਠਿਨ ਸਥਾਨੋਂ ਮੇਂ ਰਾਖ ਕਰ ਮਲ ਜੋ ਬਲੀ ਜਮਦੂਤ ਸੋ ਸਜਾਇ ਦੇਤੇ ਹੈਂ। ਰਸ ਰੂਪ ਜੋ ਲਿੰਗ ਸਰੀਰ ਹੈ, ਸੋ (ਕਸੁ) ਤਪਾਉਣ ਵਾਸਤੇ ਟਟਰ ਅਰਥਾਤ ਤਪਤ ਕੜਾਹਿਓਂ ਮੇਂ ਪਾਈਤਾ ਹੈ ਤਬ ਕੜਾਹੇ ਤਪਤੇ ਹੈਂ। ਪੁਨਃ ਤਬ ਜੀਵ ਵਿਰਲਾਪ ਕਰਤਾ ਹੈ, ਪੁਨਾ ਸੰਬੰਧੀ (ਫੋਗੁ) ਅਸਾਰ ਸਰੀਰ ਕੋ ਸਮਾਲ ਲੇਤੇ ਹੈਂ ਔਰ ਅਗਨੀ ਮੇਂ ਜਲਾ ਦੇਤੇ ਹੈਂ। ਦਬਾਉਣੇ ਵਾਲੇ ਦਬਾ ਦੇਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮਿਠੇ ਇੱਖ ਵਤ ਜੋ ਜੀਵ ਸੰਸਾਰ ਮੇਂ ਪਤਾਂ ਵਾਲਾ ਅਰਥਾਤ ਬਹੁਤ ਪਰਵਾਰ ਵਾਲਾ ਥਾ ਵਾ ਜੈਸੀ ਇੱਜਤ ਵਾਲਾ ਥਾ। ਵਾ ਜੈਸੀ ਇਜਤ ਰਹੀ ਹੈ, ਭਾਵ ਸੇ ਬੇਇੱਜਤ ਹੂਆ। ਵਾ ਹੇ ਲੋਕੋ! ਪਤਿਆਵਾ ਵੇਖ ਲਵੋ, ਭਾਵ ਏਹਿ ਕਿ ਤੁਮ ਸਾਸਤ੍ਰ ਦੁਆਰਾ ਜੀਵੋਂ ਕਾ ਹਾਲ ਸਮਝ ਲੇਵੋ॥੨॥
Prof. Sahib Singhਹੇ ਨਾਨਕ! (ਆਖ-) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ॥੨॥ਪਦ ਅਰਥ ਮਿਠੈ = ਮਿੱਠੇ ਦੇ ਕਾਰਣ। ਪਤਰੀਐ = ਖ਼ੁਆਰ ਹੋਈਦਾ ਹੈ {ਸੰ: ਪ੍ਰ-ਤ੍ਰੀ, ਇਸ ਧਾਤੂ ਤੋਂ 'ਪ੍ਰੇਰਣਾਰਥਕ ਕ੍ਰਿਆ' ਦਾ ਰੂਪ ਹੈ 'ਪ੍ਰਤਾਰੀਯ' ਜਿਸ ਤੋਂ ਪੰਜਾਬੀ ਲਫ਼ਜ਼ ਹੈ 'ਪਤਾਰਨਾ'। ਇਸ ਦਾ ਅਰਥ ਹੈ 'ਖ਼ੁਆਰ ਕਰਨਾ, ਬਦਨਾਮ ਕਰਨਾ, ਧੋਖਾ ਦੇਣਾ।' ਲਫ਼ਜ਼ 'ਪਤਾਰੀਐ' 'ਕ੍ਰਿਆ ਹੈ। 'ਮਿਠੈ ਪਤਰੀਐ' ਦਾ ਅਰਥ 'ਮਿੱਠੇ ਪਤਰਾਂ ਵਾਲੇ ਨੂੰ' ਗ਼ਲਤ ਹੈ, ਗੰਨੇ ਦੇ ਪਤਰਾਂ ਵਿਚ ਮਿਠਾਸ ਨਹੀਂ, ਮਿਠਾਸ ਤਾਂ ਗੰਨੇ ਵਿਚ ਹੈ, ਪੱਤਰ (ਛੋਈ) ਤਾਂ ਲਾਹ ਕੇ ਸੁੱਟ ਦੇਈਏ ਹਨ। ਵੇਖੋ 'ਕਉਨੁ ਕਉਨੁ ਨਹੀ ਪਤਰਿਆ', ਬਿਲਾਵਲ ਮ: ੫ ॥੨॥
* ਨੋਟ: ਇਥੇ ਭਾਵ ਇਹ ਨਹੀਂ ਹੈ ਕਿ ਚੰਗਿਆਂ ਨੂੰ ਦੁੱਖ ਸਹਾਰਨੇ ਪੈਂਦੇ ਹਨ। ਸਲੋਕ ਦਾ ਭਾਵ "ਮਿਠੈ ਪਤਰੀਐ" ਵਿਚ ਆ ਗਿਆ ਹੈ, ਇਹੀ ਖ਼ਿਆਲ ਪਉੜੀ ਵਿਚ ਹੈ।
SikhNet (Spanish)¡Mira ahora el estado lamentable de esta caña dulce de hojas frondosas! (2)