ੴ

ਸਿੱਖਬਾਣੀ · SikhBani

ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥

sabaahee saalaah jinee dhiaaeaa ik man
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 145, 146 · 11 lines
Translations

ਸਲੋਕੁ ਮਃ ੧ ॥

salok mahalaa 1 | Ang 145

Sant Singh KhalsaSalok, First Mehl:
Manmohan SinghSlok, Fist Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸਬਾਹੀ ਸਾਲਾਹ; ਜਿਨੀ ਧਿਆਇਆ ਇਕ ਮਨਿ ॥

sabaahee saalaah; jinee dhiaaeaa ik man | Ang 145

Sant Singh KhalsaThose who praise the Lord in the early hours of the morning and meditate on Him single-mindedly,
Manmohan SinghWho praise God in the early morn and meditate on Him with single mind;
Manmohan Singh (Punjabi)ਜੋ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਜੰਸ ਕਰਦੇ ਅਤੇ ਇੱਕ ਚਿੱਤ ਨਾਲ ਉਸ ਨੂੰ ਸਿਮਰਦੇ ਹਨ।
Fareedkot Teekaਜੋ ਵਕਤ ਊਪਰ ਲੜ ਕਰ ਮਰੇ ਅਰਥਾਤ ਅੰਮ੍ਰਿਤ ਵੇਲੇ ਜਤਨ ਕਰ ਰਹੇ ਹੈਂ॥
Prof. Sahib Singhਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ,

ਪਦ ਅਰਥ ਸਬਾਹੀ = ਸੁਬਹ ਵੇਲੇ, ਅੰਮ੍ਰਿਤ ਵੇਲੇ। ਇਕਿ ਮਨਿ = ਇਕ-ਮਨ ਹੋ ਕੇ।

SikhNet (Spanish)Aquéllos que alaban, con su mente concentrada, al Señor en las horas tempranas de la mañana son los verdaderos reyes,

ਸੇਈ ਪੂਰੇ ਸਾਹ; ਵਖਤੈ ਉਪਰਿ ਲੜਿ ਮੁਏ ॥

seee poore saah; vakhatai upar larr mue | Ang 145

Sant Singh Khalsaare the perfect kings; at the right time, they die fighting.
Manmohan SinghThey are the perfect kings and they die fighting against the deadly sins at the right time.
Manmohan Singh (Punjabi)ਉਹ ਪੂਰਨ ਪਾਤਸ਼ਾਹ ਹਨ ਅਤੇ ਠੀਕ ਵਕਤ ਤੇ ਪ੍ਰਾਣ-ਨਾਸਕ ਪਾਪਾਂ ਨਾਲ ਲੜਦੇ ਮਰ ਮਿਟਦੇ ਹਨ।
Fareedkot Teekaਸੋਈ ਪੁਰਸ਼ ਦੈਵੀ ਗੁਨ ਸੰਜੁਗਤ ਪੂਰੇ ਧਨੀ ਹੈਂ॥
Prof. Sahib Singhਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ।

ਪਦ ਅਰਥ ਵਖਤੈ ਉਪਰਿ = ਵੇਲੇ ਸਿਰ।

SikhNet (Spanish)porque en el momento propicio, se enfrentan a sí mismos.

ਦੂਜੈ ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ॥

doojai bahute raah; man keea matee khinddeea | Ang 145

Sant Singh KhalsaIn the second watch, the focus of the mind is scattered in all sorts of ways.
Manmohan SinghIn the second watch there are many ways in which the attention of the mind is scattered.
Manmohan Singh (Punjabi)ਦੂਸਰੇ ਪਹਿਰ ਵਿੱਚ ਘਨੇਰਿਆਂ ਰਸਤਿਆਂ ਅੰਦਰ ਚਿੱਤ ਦੀ ਬ੍ਰਿਤੀ ਖਿਲਰ ਜਾਂਦੀ ਹੈ।
Fareedkot Teekaਦੂਜੇ ਪਹਰ ਮੇਂ ਬਹੁਤੇ ਰਸਤੇ ਹੋ ਜਾਤੇ ਹੈਂ, ਮਨ ਕੀਆਂ ਵਾਸਨਾ ਫੈਲ ਜਾਤੀਆਂ ਹੈਂ॥
Prof. Sahib Singhਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ;

ਪਦ ਅਰਥ ਦੂਜੈ = ਦੂਜੇ ਪਹਰ (ਭਾਵ, ਦਿਨ ਚੜ੍ਹੇ)।

SikhNet (Spanish)En la segunda ronda del día, la mente vaga y se dispersa de muchas formas,

ਬਹੁਤੁ ਪਏ ਅਸਗਾਹ; ਗੋਤੇ ਖਾਹਿ. ਨ ਨਿਕਲਹਿ ॥

bahut pe asagaah; gote khaeh. na nikaleh | Ang 145

Sant Singh KhalsaSo many fall into the bottomless pit; they are dragged under, and they cannot get out again.
Manmohan SinghMany fall into the unfathomable water, suffer immersions and cannot emerge out.
Manmohan Singh (Punjabi)ਘਨੇਰੇ ਅਥਾਹ ਪਾਣੀ ਵਿੱਚ ਡਿੱਗ ਪੈਂਦੇ ਹਨ, ਡੁਬਕੀਆਂ ਖਾਂਦੇ ਹਨ ਅਤੇ ਬਾਹਰ ਨਹੀਂ ਨਿਕਲ ਸਕਦੇ।
Fareedkot Teekaਸੋ ਅਤੀ ਅਥਾਹ ਸੰਸਾਰ ਕੇ ਬਿਉਹਾਰੋਂ ਰੂਪੀ ਸਮੁੰਦ੍ਰ ਮੇਂ ਪੜ ਰਹੇ ਹੈਂ ਗੋਤੇ ਖਾਤੇ ਹੈਂ, ਨਿਕਸ ਨਹੀਂ ਸਕਤੇ, ਭਾਵ ਭਜਨੁ ਨਹੀਂ ਕਰ ਸਕਤੇ ਹੈਂ॥
Prof. Sahib Singhਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ।

ਪਦ ਅਰਥ ਅਸਗਾਹ = ਜਗਤ ਦੇ ਝੰਬੇਲੇ (-ਰੂਪ) ਅਥਾਹ ਸਮੁੰਦਰ।

SikhNet (Spanish)y uno se pierde y ahoga en las profundidades de la lucha de la vida.

ਤੀਜੈ. ਮੁਹੀ ਗਿਰਾਹ; ਭੁਖ ਤਿਖਾ ਦੁਇ. ਭਉਕੀਆ ॥

teejai. muhee giraah; bhukh tikhaa due. bhaukeea | Ang 146

Sant Singh KhalsaIn the third watch, both hunger and thirst bark for attention, and food is put into the mouth.
Manmohan SinghIn the third watch, when both hunger and thirst bark, the morsels of food are put in the mouth.
Manmohan Singh (Punjabi)ਤੀਜੇ ਪਹਿਰ ਅੰਦਰ ਜਦ ਖੁਦਿਆ ਅਤੇ ਪਿਆਸ ਦੋਵੇ ਟਊਂ ਟਊਂ ਕਰਦੀਆਂ ਹਨ, ਭੋਜਨ ਦੀਆਂ ਬੁਰਕੀਆਂ ਮੂੰਹ ਵਿੱਚ ਪਾਈਆਂ ਜਾਂਦੀਆਂ ਹਨ।
Fareedkot Teekaਤੀਜੇ ਪਹਰ ਮੇਂ ਭੂਖ ਅਰ ਤ੍ਰਿਖਾ ਜਬ ਦੋਨੋਂ (ਭਉਕੀਆ) ਭੜਕੀਆਂ ਤਬ ਮੁਖ ਮੇਂ ਗ੍ਰਾਸ ਪਾਵਤੇ, ਭਾਵ ਭੋਜਨੁ ਖਾਤੇ ਹੈਂ॥
Prof. Sahib Singhਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,

ਪਦ ਅਰਥ ਤੀਜੈ = ਤੀਜੇ ਪਹਿਰ। ਮੁਹੀ = ਮੂੰਹ ਵਿਚ। ਗਿਰਾਹ = ਗਾਹੀਆਂ, ਰੋਟੀ। ਭਉਕੀਆ = ਚਮਕੀਆਂ।

SikhNet (Spanish)En la tercera ronda, uno pone comida en su boca,

ਖਾਧਾ ਹੋਇ ਸੁਆਹ; ਭੀ ਖਾਣੇ ਸਿਉ ਦੋਸਤੀ ॥

khaadhaa hoe suaah; bhee khaane siau dosatee | Ang 146

Sant Singh KhalsaThat which is eaten becomes dust, but they are still attached to eating.
Manmohan SinghWhat is eaten become ashes, but still man has got friendship with eating.
Manmohan Singh (Punjabi)ਜੋ ਖਾ ਲਿਆ ਹੈ, ਉਹ ਭਸਮ ਹੋ ਜਾਂਦਾ ਹੈ, ਪਰ ਤਾਂ ਭੀ ਆਦਮੀ ਦੀ ਖਾਣ ਨਾਲ ਯਾਰੀ ਹੈ।
Fareedkot Teekaਜੋ ਖਾਇਆ ਥਾ, ਸੋ ਭਸਮ ਹੋ ਗਿਆ ਫੇਰ ਭੀ ਖਾਣੇ ਸੇ ਹੀ ਪ੍ਰੀਤੀ ਰਹਤੀ ਹੈ॥
Prof. Sahib Singh(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।
SikhNet (Spanish)cuando el hambre y la sed le ladran, pero todo lo que uno come se vuelve polvo;

ਚਉਥੈ ਆਈ ਊਂਘ; ਅਖੀ ਮੀਟਿ. ਪਵਾਰਿ ਗਇਆ ॥

chauthai aaee aoongh; akhee meett. pavaar geaa | Ang 146

Sant Singh KhalsaIn the fourth watch, they become drowsy. They close their eyes and begin to dream.
Manmohan SinghIn the fourth watch drowsiness comes he closes his eyes and goes into the dream-land.
Manmohan Singh (Punjabi)ਚੌਥੇ ਪਹਿਰ ਅੰਦਰ ਆਦਮੀ ਨੂੰ ਨੀਦਰ ਆ ਜਾਂਦੀ ਹੈ, ਉਅ ਆਪਣੀਆਂ ਅੱਖਾਂ ਮੀਚ ਲੈਂਦਾ ਹੈ ਅਤੇ ਸੁਪਨਿਆਂ ਦੇ ਮੰਡਲ ਵਿੰਚ ਚਲਿਆ ਜਾਂਦਾ ਹੈ।
Fareedkot Teekaਚੌਥੇ ਪਹਰ ਮੇਂ ਨਿੰਦ੍ਰਾ ਹੀ ਆਈ ਅੱਖੀਂ ਮੀਟ ਜਾਨੀਆਂ ਮਾਨੋ (ਪਵਾਰਿ ਗਇਆ) ਮਰ ਗਯਾ, ਕਿਛ ਕਾਲ ਪਿਛੈ ਜਿਸ ਮੇਂ ਪ੍ਰਾਣ ਆਵੈਂ ਉਸ ਕੋ ਪਵਾਰ ਗਿਆ ਕਹਤੇ ਹੈਂ॥
Prof. Sahib Singhਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;

ਪਦ ਅਰਥ ਊਂਘ = ਨੀਂਦਰ। ਪਵਾਰਿ = ਪਰਲੋਕ ਵਿਚ, (ਭਾਵ,) ਡੂੰਘੀ ਨੀਂਦਰ ਵਿਚ। {ਇਹ ਆਮ ਪ੍ਰਚਲਤ ਹੈ ਕਿ ਕਈ ਵਾਰੀ ਕਿਸੇ ਬੰਦੇ ਦੇ ਪ੍ਰਾਣ ਜਮ ਭੁਲੇਖੇ ਨਾਲ ਲੈ ਜਾਂਦੇ ਹਨ ਤੇ ਫਿਰ ਮੋੜ ਜਾਂਦੇ ਹਨ। ਇਤਨਾਂ ਸਮਾਂ ਉਸ ਬੰਦੇ ਨੂੰ 'ਪਵਾਰਿ ਗਿਆ' ਆਖੀਦਾ ਹੈ}।

SikhNet (Spanish)aun así estamos apegados a la comida. En la cuarta ronda uno se siente somnoliento;

ਭੀ. ਉਠਿ ਰਚਿਓਨੁ ਵਾਦੁ; ਸੈ ਵਰੑਿਆ ਕੀ ਪਿੜ ਬਧੀ ॥

bhee. utth rachion vaad; sai varaa kee pirr badhee | Ang 146

Sant Singh KhalsaRising up again, they engage in conflicts; they set the stage as if they will live for 100 years.
Manmohan SinghRising up he again engages in strife and sets the stage as if he is to live for hundreds of years.
Manmohan Singh (Punjabi)ਉਠ ਕੇ ਉਹ ਮੁੜ ਬਖੇੜਾ ਖੜਾ ਕਰ ਦਿੰਦਾ ਹੈ ਅਤੇ ਇਉਂ ਅਖਾੜਾ ਬੰਨ੍ਹਦਾ ਹੈ, ਜਿਸ ਤਰ੍ਹਾ ਉਸ ਨੇ ਸੈਕੜੇ ਸਾਲ ਜਿਊਣਾ ਹੈ।
Fareedkot Teekaਪੁਨਾ ਨਿੰਦ੍ਰਾ ਸੇ ਉਠ ਕਰ ਸੈਂਕੜੇ ਬਰਸੋਂ ਜੀਵਣੇ ਕੀ (ਪਿੜ) ਜਿਦ ਬਾਂਧ ਕਰ ਝਗੜਾ ਕਰਤੇ ਹੈਂ॥☬ਵਾ (ਸਾਬਾਹੀ) ਪਹਲੀ ਅਵਸਥਾ ਰੂਪ ਅੰਮ੍ਰਿਤ ਵੇਲੇ ਜਿਨ ਧ੍ਰੂ ਪ੍ਰਹਲਾਦ ਆਦਿਕੋਂ ਨੇ ਇਕਾਗ੍ਰ ਮਨ ਹੋ ਕਰ ਧਿਆਇਆ ਹੈ, ਸੋ ਪੂਰੈ ਸਾਹ ਅਰਥਾਤ ਪਰਮੇਸ੍ਵਰ ਕਾ ਰੂਪ ਹੈਂ। (ਵਖਤੈ) ਮਾਨੁਖ ਜਨਮ ਪਰ (ਲੜਿ ਮੁਏ) ਅਰਥਾਤ ਭਗਤੀ ਮੇਂ ਲਿਵਲੀਨ ਹੋ ਗਏ ਹੈਂ, ਸੋ ਉਤਮ ਹੈਂ॥ (ਦੂਜੇ ਬਹੁਤੇ) ਦੂਸਰੀ ਜੁਬਾ ਅਵਸਥਾ ਮੇਂ ਪੁਰਸ ਬਹੁਤੇ ਰਾਹੋਂ ਮੇਂ ਚਲਤੇ ਹੈਂ। ਮਨ ਕੀਆਂ ਵਾਸਨਾਂ ਬਿਸਤ੍ਰਿਤ ਹੋ ਜਾਤੀਆਂ ਹੈਂ। ਬਹੁਤ ਅਥਾਹ ਸਮੁੰਦ੍ਰ ਰੂਪ ਵਿਖਿਓਂ ਮੇਂ ਪੜੇ ਹੂਏ ਗੋਤੇ ਖਾਤੇ ਹੈਂ ਤਿਆਗਿ ਨਹੀਂ ਸਕਤੇ॥ (ਤੀਜੇ ਮੁਹੀ) ਤੀਸਰੇ ਸਮੇਂ ਮਧ ਅਵਸਥਾ ਮੇਂ ਮੁਖ ਮੇਂ ਗਿਰਾਸ ਖਾਣੇ, ਭਾਵ ਪਦਾਰਥ ਸੰਗ੍ਰਹਿ ਕੀ ਇੱਛਾ ਰਹਤੀ ਹੈ। ਭੁਖ ਪਿਆਸ ਦੋਨੋਂ ਭਬਕਤੀਆਂ ਰਹਤੀਆਂ ਹੈਂ, ਭਾਵ ਏਹ ਕਿ ਖਾਣੇ ਵਾਲੇ ਪਦਾਰਥੋਂ ਕੀ ਭੂਖ ਚਾਹ ਅਰ ਪਦਾਰਥ ਖਾਇਆ ਹੂਆ ਭਸਮ ਹੋ ਜਾਤਾ ਹੈ ਪੁਨਾ ਖਾਣੇ ਸਾਥ ਪ੍ਰੀਤੀ ਰਾਖਤਾ ਹੈ॥ (ਚੌਥੈ) ਬ੍ਰਿਧਾਪਨ ਮੇਂ ਸੰਚਨੇ ਕੀ ਤ੍ਰਿਖਾ ਤ੍ਰਿਸਨਾ ਰਹਤੀ ਹੈ। ਮ੍ਰਿਤੂ ਰੂਪੀ ਨਿਦ੍ਰਾ ਆਤੀ ਹੈ ਅੱਖੀਂ ਮੀਟ ਕਰ (ਪਵਾਰਿ ਗਇਆ) ਮਰ ਜਾਤਾ ਹੈ। ਪੁਨਾ ਉਠ ਕਰ ਅਰਥਾਤ ਜਨਮ ਧਾਰ ਕਰ ਬਾਦ ਬਿਰੋਧ ਰਚਤਾ ਹੈ ਮਾਨੋ ਸੈਂਕੜੇ ਬਰਸ ਜੀਵਣਾ ਹੈ, ਐਸੀ (ਪਿੜ) ਭਾਵ ਦ੍ਰਿੜਤਾ ਬਾਂਧਤਾ ਹੈ॥☬ਵ ਚਾਰ ਪ੍ਰਕਾਰ ਕੇ ਪੁਰਸ ਕਹਤੇ ਹੈਂ: (ਸਾਬਾਹੀ) ਅੰਮ੍ਰਿਤ ਵੇਲੇ ਭਾਵ, ਮਨੁਖ ਜਨਮ ਮੇਂ ਪਰਮੇਸ੍ਵਰ ਕੋ ਸਲਾਹੁਦੇ
Prof. Sahib Singhਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ।

ਪਦ ਅਰਥ ਵਾਦੁ = ਝਗੜਾ। ਪਿੜ = ਅਖਾੜਾ।

SikhNet (Spanish)cierra sus ojos y entra en el mundo del sueño. Y después otra vez se levanta para entrar en la arena de lucha, en la batalla de los cien años.

ਸਭੇ ਵੇਲਾ ਵਖਤ ਸਭਿ; ਜੇ ਅਠੀ ਭਉ ਹੋਇ ॥

sabhe velaa vakhat sabh; je atthee bhau hoe | Ang 146

Sant Singh KhalsaIf at all times, at each and every moment, they live in the fear of God
Manmohan SinghIf, at all times and every moment, during the eight watches of the day man feels fear of God.
Manmohan Singh (Punjabi)ਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।
Fareedkot Teekaਸਭੇ ਵੇਲਾ ਹਿੰਦੀ ਬੋਲੀ, ਸਭੇ ਵਖਤ ਮੁਸਲਮਾਨੀ ਬੋਲੀ ਏਹ ਸਾਂਝਾ ਉਪਦੇਸ਼ ਹੈ। ਸਭ ਸਫਲੇ ਹੈਂ ਜੇ ਕਰ (ਅੱਠੀ) ਆਠ ਪਹਰੋਂ ਕੇ ਬੀਚ ਮਨ ਮੇਂ ਪਰਮੇਸ੍ਵਰ ਕਾ ਭੈ ਹੋਵੇ॥
Prof. Sahib Singh(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
SikhNet (Spanish)Si uno venera al Señor, día y noche, todos los momentos se vuelven una Alabanza Sagrada.

ਨਾਨਕ. ਸਾਹਿਬੁ ਮਨਿ ਵਸੈ; ਸਚਾ ਨਾਵਣੁ ਹੋਇ ॥੧॥

naanak. saahib man vasai; sachaa naavan hoe |1| Ang 146

Sant Singh Khalsa-O Nanak, the Lord dwells within their minds, and their cleansing bath is true. ||1||
Manmohan SinghO Nanak! the Lord abides within his mind and true becomes his ablution.
Manmohan Singh (Punjabi)ਹੇ ਨਾਨਕ! ਤਾਂ ਸੁਆਮੀ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ਤੇ ਸੱਚਾ ਹੋ ਜਾਂਦਾ ਹੈ ਉਸ ਦਾ ਇਸ਼ਨਾਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਕਰ ਪਰਮੇਸ੍ਵਰ ਮਨ ਮੇਂ ਵਸੈ ਤਾਂ ਸਚਾ ਇਸਨਾਨ ਹੋਤਾ ਹੈ॥੧॥☬ਇਸੀ ਪਰ ਗੁਰੂ ਅੰਗਦ ਜੀ ਕਾ ਪ੍ਰਮਾਣ ਹੈ:
Prof. Sahib Singh(ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ॥੧॥
SikhNet (Spanish)Dice Nanak, sólo si el Uno Verdadero viene a nuestra mente, uno es en verdad purificado. (1)
Answers quote the Granth verbatim with Ang citations. AI commentary is not Gurbani and not a religious ruling.