ਸੂਹੀ ਮਹਲਾ ੫ ॥
soohee mahalaa 5 | Ang 748
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਭਾਗਠੜੇ ਹਰਿ ਸੰਤ ਤੁਮੑਾਰੇ; ਜਿਨੑ ਘਰਿ ਧਨੁ ਹਰਿ ਨਾਮਾ ॥
bhaagattharre har sant tumaare; jina ghar dhan har naamaa | Ang 749
Sant Singh KhalsaYour Saints are very fortunate; their homes are filled with the wealth of the Lord's Name.
Manmohan SinghFortunate are Thine saints, O Lord Master, in whose home the wealth of Thy Name abides.
Manmohan Singh (Punjabi)ਕਰਮਾਂ ਵਾਲੇ ਹਨ ਤੇਰੇ ਸਾਧੂ, ਹੇ ਸੁਆਮੀ ਮਾਲਕ! ਜਿਨ੍ਹਾਂ ਨੇ ਘਰ ਵਿੱਚ ਤੇਰੇ ਨਾਮ ਦੀ ਦੌਲ ਵਸਦੀ ਹੈ।
Fareedkot Teekaਹੇ ਹਰੀ! ਜਿਨ ਕੇ ਘਰ ਮੇਂ ਹਰ ਪ੍ਰਕਾਰ ਤੇਰੇ ਨਾਮੋਂ ਰੂਪ ਹੀ ਧਨ ਹੈ, ਸੋ ਤੁਮਾਰੇ ਸੰਤ ਸ਼ਾਹੂਕਾਰ ਹੈਂ॥
Prof. Sahib Singhਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।ਪਦ ਅਰਥ ਭਾਗਠੜੇ = ਭਾਗਾਂ ਵਾਲੇ। ਹਰਿ = ਹੇ ਹਰੀ! ਘਰਿ = ਹਿਰਦੇ-ਘਰ ਵਿਚ।
SikhNet (Spanish)Afortunados son Tus Santos, pues sus hogares están llenos de la Riqueza del Nombre del Señor.
ਪਰਵਾਣੁ ਗਣੀ ਸੇਈ ਇਹ ਆਏ; ਸਫਲ ਤਿਨਾ ਕੇ ਕਾਮਾ ॥੧॥
paravaan ganee seee ih aae; safal tinaa ke kaamaa |1| Ang 749
Sant Singh KhalsaTheir birth is approved, and their actions are fruitful. ||1||
Manmohan SinghApproved is accounted their advent into this world and fruitful are their deeds.
Manmohan Singh (Punjabi)ਪਰਵਾਣਿਤ ਗਿਣਿਆ ਜਾਂਦਾ ਹੈ, ਉਨ੍ਹਾਂ ਦਾ ਇਸ ਜਗ ਵਿੱਚ ਆਗਮਨ ਅਤੇ ਫਲਦਾਇਕ ਹਨ ਉਨ੍ਹਾਂ ਦੇ ਕੰਮ।
Fareedkot Teekaਇਸ ਸੰਸਾਰ ਮੇਂ ਆਏ ਸੇਈ ਪਰਵਾਣ ਗਿਣੀਤੇ ਹੈਂ ਅਰ ਸਭ ਕਰਮ ਭੀ ਤਿਨੋਂ ਕੇ ਸਫਲ ਹੈਂ॥੧॥
Prof. Sahib Singhਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ ॥੧॥ਪਦ ਅਰਥ ਗਣੀ = ਗਣੀਂ, ਮੈਂ ਗਿਣਦਾ ਹਾਂ ॥੧॥
SikhNet (Spanish)Su venida al mundo es aprobada, su trabajo es realizado. (1)
ਮੇਰੇ ਰਾਮ; ਹਰਿ ਜਨ ਕੈ ਹਉ ਬਲਿ ਜਾਈ ॥
mere raam; har jan kai hau bal jaaee | Ang 749
Sant Singh KhalsaO my Lord, I am a sacrifice to the humble servants of the Lord.
Manmohan SinghMy Lord, I am a sacrifice unto the God's attendants.
Manmohan Singh (Punjabi)ਮੇਰੇ ਸੁਆਮੀ, ਵਾਹਿਗੁਰੂ ਦੇ ਸੇਵਕਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਮੇਰੇ ਰਾਮ! ਸੰਤਾਂ ਕਉ ਮੈਂ ਬਲਿਹਾਰ ਜਾਵਾਂ॥
Prof. Sahib Singhਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ)।ਪਦ ਅਰਥ ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।
SikhNet (Spanish)Oh Señor, ofrezco mi ser en sacrificio a Tus Devotos.
ਕੇਸਾ ਕਾ ਕਰਿ ਚਵਰੁ ਢੁਲਾਵਾ; ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥
kesaa kaa kar chavar dtulaavaa; charan dhoorr mukh laaee |1| rahaau | Ang 749
Sant Singh KhalsaI make my hair into a fan, and wave it over them; I apply the dust of their feet to my face. ||1||Pause||
Manmohan SinghMaking the whisk of my hair, I wave it over them and the dust of their feet, I apply to my face. Pause.
Manmohan Singh (Punjabi)ਆਪਣੇ ਵਾਲਾਂ ਦੀ ਚੌਰ ਬਣਾ ਕੇ, ਮੈਂ ਉਨ੍ਹਾਂ ਉਤੇ ਝੁਲਾਉਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਮਲਦਾ ਹਾਂ। ਠਹਿਰਾਉ।
Fareedkot Teekaਕੇਸਾਂ ਕਾ ਚੌਰ ਕਰ ਕੇ ਤਿਨ ਕੇ ਊਪਰ ਝੂਲਾਵਾਂ ਔਰ ਚਰਨੋਂ ਕੀ ਧੂੜ ਮੁਖ ਕੋ ਲਾਵਾਂ॥੧॥ ਰਹਾਉ ॥
Prof. Sahib Singhਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥ਪਦ ਅਰਥ ਕਰਿ = ਬਣਾ ਕੇ। ਢੁਲਾਵਾ = ਢੁਲਾਵਾਂ, ਮੈਂ ਝੁਲਾਵਾਂ। ਮੁਖਿ = ਮੂੰਹ ਉਤੇ। ਲਾਈ = ਲਾਈਂ, ਮੈਂ ਲਾਵਾਂ ॥੧॥ ਰਹਾਉ ॥
SikhNet (Spanish)El Chauri de mi cabello lo ondeo sobre sus Sagradas Cabezas y unjo en mi frente el Polvo de Sus Pies.(1-Pausa)
ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥
janam maran duhahoo meh naahee; jan praupakaaree aae | Ang 749
Sant Singh KhalsaThose generous, humble beings are above both birth and death.
Manmohan SinghBoth above birth and death are the philanthropic persons who come to do good to others.
Manmohan Singh (Punjabi)ਜੰਮਣ ਮਰਨ ਦੋਨਾਂ ਤੋਂ ਉਚੇਰੇ ਹਨ ਉਹ ਜਗਤ-ਮਿੱਤ੍ਰ ਪੁਰਸ਼ ਜੋ ਹੋਰਨਾਂ ਦਾ ਭਲਾ ਕਰਨ ਆਉਂਦੇ ਹਨ।
Fareedkot Teekaਜਨਮ ਮਰਨ ਦੋਨੋਂ ਮੇਂ ਨਹੀਂ ਹੈਂ, ਸੰਤ ਜਨ ਤੋ ਪਰਉਪਕਾਰ ਕੇ ਲੀਏ ਆਏ ਹੈਂ॥
Prof. Sahib Singhਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ।ਪਦ ਅਰਥ ਮਹਿ = ਵਿਚ। ਪਰਉਪਕਾਰੀ = ਦੂਜਿਆਂ ਦਾ ਭਲਾ ਕਰਨ ਵਾਲੇ।
SikhNet (Spanish)Más allá de la muerte están Tus Santos, pues vienen al mundo sólo para hacer el bien a otros.
ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥੨॥
jeea daan de bhagatee laaein; har siau lain milaae |2| Ang 749
Sant Singh KhalsaThey give the gift of the soul, and practice devotional worship; they inspire others to meet the Lord. ||2||
Manmohan SinghThey give me the gift of spiritual life apply men to divine devotion and make men meet with God.
Manmohan Singh (Punjabi)ਉਹ ਰੂਹਾਨੀ ਜੀਵਨ ਦੀ ਦਾਤ ਦਿੰਦੇ ਹਨ, ਬੰਦਿਆਂ ਨੂੰ ਰੱਬੀ ਸ਼ਰਧਾ-ਪ੍ਰੇਮ ਨਾਲ ਜੋੜਦੇ ਹਨ ਅਤੇ ਇਨਸਾਨਾਂ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।
Fareedkot Teekaਜੀਵੋਂ ਕੋ ਉਪਦੇਸ਼ ਦਾਨ ਦੇ ਕਰ ਭਗਤੀ ਮੇਂ ਲਾਉਤੇ ਹੈਂ ਔਰ ਹਰੀ ਸੇ ਮਿਲਾਇ ਲੇਤੇ ਹੈਂ॥੨॥
Prof. Sahib Singhਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ ॥੨॥ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇ = ਦੇ ਕੇ। ਲਾਇਨਿ = ਲਾਂਦੇ ਹਨ। ਲੈਨਿ ਮਿਲਾਏ = ਮਿਲਾਇ ਲੈਨਿ, ਮਿਲਾ ਲੈਂਦੇ ਹਨ ॥੨॥
SikhNet (Spanish)Nos bendicen a todos con la vida del Alma y guiándonos hacia Tu Alabanza nos unen a Ti. (2)
ਸਚਾ ਅਮਰੁ ਸਚੀ ਪਾਤਿਸਾਹੀ; ਸਚੇ ਸੇਤੀ ਰਾਤੇ ॥
sachaa amar sachee paatisaahee; sache setee raate | Ang 749
Sant Singh KhalsaTrue are their commands, and true are their empires; they are attuned to the Truth.
Manmohan SinghTrue is their order, true their empire and with the True Lord they arm imbued.
Manmohan Singh (Punjabi)ਸੱਚਾ ਹੈ ਉਨ੍ਹਾਂ ਦਾ ਹੁਕਮ, ਸੱਚੀ ਉਨ੍ਹਾਂ ਦੀ ਸਲਤਨਤ ਅਤੇ ਸੱਚੇ ਸੁਆਮੀ ਨਾਲ ਹੀ ਰੰਗੇ ਹੋਏ ਹਨ।
Fareedkot Teekaਸੱਚਾ ਹੈ ਹੁਕਮ ਔ ਸੱਚੀ ਹੀ ਪਾਤਸ਼ਾਹੀ ਹੈ, ਭਾਵ ਤਿਨੋਂ ਕੀ ਪਾਤਸ਼ਾਹੀ ਕਾ ਕਬੀ ਅਭਾਵ ਨਹੀਂ। ਔ ਸੱਚ ਵਾਹਿਗੁਰੂ ਕੇ ਸਾਥ ਰੰਗੇ ਹੂਏ ਹੈਂ॥
Prof. Sahib Singhਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ।ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਅਮਰੁ = ਹੁਕਮ। ਸਚੇ ਸੇਤੀ = ਸਦਾ-ਥਿਰ ਪ੍ਰਭੂ ਨਾਲ। ਰਾਤੇ = ਰੰਗੇ ਰਹਿੰਦੇ ਹਨ।
SikhNet (Spanish)Verdad es el Comando del Señor; Verdad es Su Régimen.
ਸਚਾ ਸੁਖੁ ਸਚੀ ਵਡਿਆਈ; ਜਿਸ ਕੇ ਸੇ ਤਿਨਿ ਜਾਤੇ ॥੩॥
sachaa sukh sachee vaddiaaee; jis ke se tin jaate |3| Ang 749
Sant Singh KhalsaTrue is their happiness, and true is their greatness. They know the Lord, to whom they belong. ||3||
Manmohan SinghTrue is their happiness and true their praise. They know Him to whom they belong.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਖੁਸ਼ੀ ਅਤੇ ਸੱਚੀ ਉਨ੍ਹਾਂ ਦੀ ਕੀਰਤੀ। ਉਹ ਉਸ ਨੂੰ ਜਾਣਦੇ ਹਨ ਜਿਸ ਦੀ ਉਹ ਮਲਕੀਅਤ ਹੈ।
Fareedkot Teekaਪੁਨ: (ਸਚਾ ਸੁਖੁ) ਆਤਮ ਸੁਖ ਮੇਂ ਮਗਨ ਹੈਂ ਇਸੀ ਸੇ ਸਚੀ ਵਡਿਆਈ ਹੈ। ਹੇ ਵਾਹਿਗੁਰੂ! ਤੇਰੇ ਜੋ ਦਾਸ ਹੈਂ (ਤਿਨਿ) ਤੈਨੇ ਹੀ ਉਨ ਕੇ ਗੁਣ ਜਾਣੇ ਹੈਂ॥੩॥
Prof. Sahib Singhਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥ਪਦ ਅਰਥ ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ} ਜਿਸ (ਪਰਮਾਤਮਾ) ਦੇ। ਸੇ = (ਬਣੇ ਹੋਏ) ਸਨ। ਤਿਨਿ = ਉਸ (ਪਰਮਾਤਮਾ) ਨੇ। ਜਾਤੇ = ਪਛਾਣੇ, ਡੂੰਘੀ ਸਾਂਝ ਪਾਈ ॥੩॥
SikhNet (Spanish)Los Santos están imbuidos en el Amor del Uno Verdadero; son bendecidos con la Verdadera Felicidad y Gloria, y Aquél a Quien pertenecen, los toma como Suyos.(3)
ਪਖਾ ਫੇਰੀ ਪਾਣੀ ਢੋਵਾ; ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥
pakhaa feree paanee dtovaa; har jan kai peesan pees kamaavaa | Ang 749
Sant Singh KhalsaI wave the fan over them, carry water for them, and grind corn for the humble servants of the Lord.
Manmohan SinghI wave the fan, draw water and grind corn for God's slave.
Manmohan Singh (Punjabi)ਮੈਂ ਵਾਹਿਗੁਰੂ ਦੇ ਗੁਮਾਸ਼ਤੇ ਲਈ ਪੱਖੀ ਝੱਲਦਾ ਹਾਂ, ਜਲ ਢੋਂਦਾ ਅਤੇ ਪੀਹਣ ਪੀਂਹਦਾ ਹਾਂ।
Fareedkot Teekaਮੇਰੇ ਕੋ ਭੀ ਇਹੀ ਸਰਧਾ ਦੇਹੋ ਜੋ ਤਿਨ ਕੇ ਅਸਥਾਨੋਂ ਮੇਂ ਪੱਖਾ ਕਰਾਂ ਤੇ ਪਰਕ੍ਰਮਾ ਲਵਾਂ ਤੇ ਪਾਨੀ ਢੋਵਾਂ, ਭਾਵ ਉਨ ਕੀ ਸੇਵਾ ਮੇਂ ਹਰ ਪ੍ਰਕਾਰ ਤਤਪਰ ਰਹਾਂ। ਔਰ ਸੰਤੋਂ ਕੇ (ਪੀਸਣੁ) ਚੱਕੀ ਪੀਸਣੇ ਕੀ ਸੇਵਾ ਕਮਾਵਾਂ॥
Prof. Sahib Singhਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।ਪਦ ਅਰਥ ਫੇਰੀ = ਫੇਰੀਂ, ਮੈਂ ਫੇਰਾਂ। ਢੋਵਾ = ਢੋਵਾਂ, ਮੈਂ ਢੋਵਾਂ। ਜਨ ਕੈ = ਜਨਾਂ ਦੇ ਘਰ ਵਿਚ। ਪੀਸਣੁ = ਚੱਕੀ। ਪੀਸਿ = ਪੀਹ ਕੇ। ਕਮਾਵਾ = ਕਮਾਵਾਂ, ਮੈਂ ਸੇਵਾ ਕਰਾਂ।
SikhNet (Spanish)Muevo el abanico sobre sus cabezas, les traigo agua, les muelo maíz,
ਨਾਨਕ ਕੀ ਪ੍ਰਭ ਪਾਸਿ ਬੇਨੰਤੀ; ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥
naanak kee prabh paas benantee; tere jan dekhan paavaa |4|7|54| Ang 749
Sant Singh KhalsaNanak offers this prayer to God - please, grant me the sight of Your humble servants. ||4||7||54||
Manmohan SinghNanak makes a supplication to his Lord, "Bless me with the vision of Thine attendants".
Manmohan Singh (Punjabi)ਨਾਨਕ ਆਪਣੇ ਸਾਹਿਬ ਕੋਲ ਪ੍ਰਾਰਥਨਾ ਕਰਦਾ ਹੈ, "ਮੈਨੂੰ ਆਪਣੇ ਸੇਵਕਾਂ ਦਾ ਦਰਸ਼ਨ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਆਪ ਕੇ ਪਾਸ ਏਹ ਮੇਰੀ ਬੇਨਤੀ ਹੈ ਤੇਰੇ ਸੰਤ ਜਨਾਂ ਕਾ ਦੀਦਾਰ ਪਾਵਤਾ ਰਹਾਂ॥੪॥੭॥੫੪॥☬ਸਨਮੁਖ ਬੇਨਤੀ:
Prof. Sahib Singhਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ ॥੪॥੭॥੫੪॥ਪਦ ਅਰਥ ਦੇਖਣੁ ਪਾਵਾ = ਦੇਖਣ ਪਾਵਾਂ, ਦੇਖ ਸਕਾਂ ॥੪॥੭॥੫੪॥
SikhNet (Spanish)la oración de Nanak a su Señor es, oh Dios, bendíceme con la Visión de Tus Santos.(4-7-54)