ੴ

ਸਿੱਖਬਾਣੀ · SikhBani

Ang 590

Sri Guru Granth Sahib · Raag Vadhans · 9 shabads, 38 lines
Translations
Shabad Guru Amardas Ji Raag Vadhans continued from Ang 589

ਨਾਨਕ. ਬਿਨੁ ਸਤਿਗੁਰ ਸੇਵੇ. ਜਮ ਪੁਰਿ ਬਧੇ ਮਾਰੀਅਨਿ; ਮੁਹਿ ਕਾਲੈ ਉਠਿ ਜਾਹਿ ॥੧॥

naanak. bin satigur seve. jam pur badhe maareean; muhi kaalai utth jaeh |1|

Sant Singh KhalsaO Nanak, without serving the True Guru, they are bound and beaten in the City of Death; they arise and depart with blackened faces. ||1||
Manmohan SinghNanak, without the True Guru's service, the mortals arise and depart with blackened face and are bound and beaten in the city of death.
Manmohan Singh (Punjabi)ਨਾਨਕ, ਗੁਰਾਂ ਦੀ ਟਹਿਲ ਦੇ ਬਗੈਰ ਪ੍ਰਾਣੀ, ਸਿਆਹ ਚਿਹਰੇ ਨਾਲ ਖੜੇ ਹੋ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਨਰੜ ਕੇ ਮਾਰੇ ਪਿੱਟੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੋ ਸੇਵੇ ਬਿਨਾਂ ਇਸ ਲੋਕ ਮੇਂ ਮੂਹ ਕਾਲਾ ਕਰ ਕੇ ਜਮ ਲੋਕ ਮੇਂ ਜਾਤੇ ਹੈਂ, ਪੁਨਾ ਊਹਾਂ ਪਕੜੇ ਹੂਏ ਜਮ ਕੀ ਮਾਰ ਖਾਤੇ ਹੈਂ॥੧॥
Prof. Sahib Singhਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ॥੧॥

ਪਦ ਅਰਥ ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ ॥੧॥

SikhNet (Spanish)Oh, dice Nanak, sin servir al Guru, uno es maltratado en la ciudad de la muerte, y deja este mundo con el semblante negrecido. (1)

Open this shabad (5 lines, Angs 589-590) →

Shabad Guru Nanak Dev Ji Raag Vadhans

ਮਹਲਾ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਜਾਲਉ ਐਸੀ ਰੀਤਿ; ਜਿਤੁ ਮੈ ਪਿਆਰਾ ਵੀਸਰੈ ॥

jaalau aisee reet; jit mai piaaraa veesarai |

Sant Singh KhalsaBurn away those rituals which lead you to forget the Beloved Lord.
Manmohan SinghBurn such ceremonial custom, by which I may forget my Beloved.
Manmohan Singh (Punjabi)ਐਹੋ ਜੇਹੇ ਰਸਮੀ ਰਿਵਾਜ ਨੂੰ ਸਾੜ ਸੁੱਟੋ ਜਿਸ ਦੁਆਰਾ ਮੈਨੂੰ ਮੇਰਾ ਪ੍ਰੀਤਮ ਭੁੱਲ ਜਾਂਦਾ ਹੇ।
Fareedkot Teekaਐਸੀ ਰੀਤ ਕੋ ਜਲਾਇ ਦੇਵੋ ਜਿਸ ਕਰ ਕੇ ਮੁਝੇ ਪਿਆਰਾ ਅਕਾਲ ਪੁਰਖ ਭੂਲ ਜਾਇ॥
Prof. Sahib Singhਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ।

ਪਦ ਅਰਥ ਜਾਲਉ = ਮੈਂ ਸਾੜ ਦਿਆਂ। ਮੈ = ਮੈਨੂੰ।

SikhNet (Spanish)No te metas por el camino que te hace abandonar a tu Amor.

ਨਾਨਕ. ਸਾਈ ਭਲੀ ਪਰੀਤਿ; ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥

naanak. saaee bhalee pareet; jit saahib setee pat rahai |2|

Sant Singh KhalsaO Nanak, sublime is that love, which preserves my honor with my Lord Master. ||2||
Manmohan SinghNanak, sublime is the love which builds my honour with the Lord.
Manmohan Singh (Punjabi)ਨਾਨਕ, ਸ੍ਰੇਸ਼ਟ ਹੈ, ਉਹ ਪ੍ਰੇਮ ਜੋ ਸੁਆਮੀ ਨਾਲ ਮੇਰੀ ਇੱਜ਼ਤ ਬਣਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪ੍ਰੀਤ ਕੀ ਰੀਤ ਭਲੀ ਹੈ ਜਿਸ ਮੇਂ ਸ੍ਵਾਮੀ ਕੇ ਸਾਥ ਪਤਿਸਠਾ ਬਨੀ ਰਹੈ। ਭਾਵ ਯਹ ਕਿ ਜਿਨ ਕਰਮੋਂ ਮੇਂ ਭਗਵੰਤ ਕੀ ਪ੍ਰੀਤ ਨਹੀਂ ਹੈ, ਸੋ ਕਰਮ ਨਿਸਫਲ ਹੈਂ। ਜੋ ਭਗਵੰਤ ਕੀ ਪ੍ਰੀਤ ਕੇ ਹੇਤੂ ਹੈਂ, ਸੋ ਸਫਲ ਹੈਂ॥੨॥
Prof. Sahib Singhਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ ॥੨॥

ਪਦ ਅਰਥ ਜਿਤੁ = ਜਿਸ ਦੀ ਰਾਹੀਂ ॥੨॥

SikhNet (Spanish)Dice Nanak, Bendito es el Amor que te acredita con tu Señor. (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਇਕੋ ਦਾਤਾ ਸੇਵੀਐ; ਹਰਿ ਇਕੁ ਧਿਆਈਐ ॥

har iko daataa seveeai; har ik dhiaaeeai |

Sant Singh KhalsaServe the One Lord, the Great Giver; meditate on the One Lord.
Manmohan SinghServe thou the one Beneficent Lord and dwell thou the Lord alone.
Manmohan Singh (Punjabi)ਤੂੰ ਇਕ ਦਾਤਾਰ ਪ੍ਰਭੂ ਦੀ ਟਹਿਲ ਕਮਾ ਅਤੇ ਤੂੰ ਕੇਵਲ ਸੁਆਮੀ ਦਾ ਹੀ ਸਿਮਰਨ ਕਰ।
Fareedkot Teekaਏਕ ਹਰਿ ਦਾਤੇ ਕੀ ਸੇਵਾ ਕਰੀਐ ਔ ਏਕ ਹਰਿ ਹੀ ਕਾ ਧਿਆਨ ਕਰੀਐ॥
Prof. Sahib Singhਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ।
SikhNet (Spanish)Contempla a tu Único Señor, habita sólo en Él, y pide sólo por la Bendición de Dios

ਹਰਿ ਇਕੋ ਦਾਤਾ ਮੰਗੀਐ; ਮਨ ਚਿੰਦਿਆ ਪਾਈਐ ॥

har iko daataa mangeeai; man chindiaa paaeeai |

Sant Singh KhalsaBeg from the One Lord, the Great Giver, and you shall obtain your heart's desires.
Manmohan SinghBeg thou only of one Beneficent God and obtain thy heart desired boons.
Manmohan Singh (Punjabi)ਤੂੰ ਕੇਵਲ ਇਕ ਦਾਤਾਰ ਵਾਹਿਗੁਰੂ ਦੀ ਯਾਚਨਾ ਕਰ ਅਤੇ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਨੂੰ ਪ੍ਰਾਪਤ ਹੋ।
Fareedkot Teekaਏਕ ਹਰਿ ਦਾਤੇ ਹੀ ਸੇ ਮਾਂਗੀਐ, ਤੌ ਜੋ ਮਨ ਮੇਂ ਇਛਾ ਹੋਇ ਸੋ ਹਰਿ ਸੇ ਪਾਈਤਾ ਹੈ॥
Prof. Sahib Singhਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ,
SikhNet (Spanish)para que los deseos de tu corazón sean cumplidos.

ਜੇ ਦੂਜੇ ਪਾਸਹੁ ਮੰਗੀਐ; ਤਾ ਲਾਜ ਮਰਾਈਐ ॥

je dooje paasahu mangeeai; taa laaj maraaeeai |

Sant Singh KhalsaBut if you beg from another, then you shall be shamed and destroyed.
Manmohan SinghIf thou beggest of another, then, thou shalt be shamed and destroyed.
Manmohan Singh (Punjabi)ਜੇਕਰ ਤੂੰ ਕਿਸੇ ਹੋਰਸ ਪਾਸੋਂ ਮੰਗਨੂੰਗਾ, ਤਦ ਤੂੰ ਬੇਸ਼ਰਮ ਹੋ ਮਰਨੂੰਗਾ।
Fareedkot Teekaਜੌ ਹਰੀ ਕੋ ਛੋਡ ਦੂਸਰੇ ਸੇ ਮਾਂਗੀਏ ਤੌ ਉਸ ਮਾਂਗਨੇ ਕਰ ਕੇ ਲਜਿਆ ਸੇ ਮਰੀਤਾ ਹੈ॥
Prof. Sahib Singhਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ)।
SikhNet (Spanish)Es vergonzoso pedir limosna de otro, porque nos lleva a la deshonra.

ਜਿਨਿ ਸੇਵਿਆ ਤਿਨਿ ਫਲੁ ਪਾਇਆ; ਤਿਸੁ ਜਨ ਕੀ ਸਭ ਭੁਖ ਗਵਾਈਐ ॥

jin seviaa tin fal paaeaa; tis jan kee sabh bhukh gavaaeeai |

Sant Singh KhalsaOne who serves the Lord obtains the fruits of his rewards; all of his hunger is satisfied.
Manmohan SinghHe, who serves the Lord obtains the fruit and all the hunger of that person is sated.
Manmohan Singh (Punjabi)ਜੋ ਸੁਆਮੀ ਦੀ ਸੇਵਾ ਕਰਦਾ ਹੈ ਉਹ ਫਲ ਪਾ ਲੈਂਦਾ ਹੈ। ਉਹ ਪੁਰਸ਼ ਦੀ ਸਾਰੀ ਸਵਾਰਥੀ ਰੁਚੀ ਦੂਰ ਹੋ ਜਾਂਦੀ ਹੈ।
Fareedkot Teekaਜਿਸ ਨੇ ਹਰਿ ਕੋ ਸੇਵਾ ਹੈ ਤਿਸ ਨੇ ਸਭ ਫਲ ਕੋ ਪਾਇਆ ਹੈ, ਤਿਸ ਦਾਸ ਕੀ ਹਰੀ ਨੇ ਸਭ ਭੂਖ ਦੂਰ ਕਰੀ ਹੈ॥
Prof. Sahib Singhਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ।

ਪਦ ਅਰਥ ਭੁਖ = ਤ੍ਰਿਸ਼ਨਾ।

SikhNet (Spanish)Sin embargo, aquél que sirve al Señor, se vuelve pleno y su hambre es saciada.

ਨਾਨਕੁ. ਤਿਨ ਵਿਟਹੁ ਵਾਰਿਆ; ਜਿਨ ਅਨਦਿਨੁ ਹਿਰਦੈ. ਹਰਿ ਨਾਮੁ ਧਿਆਈਐ ॥੧੦॥

naanak. tin vittahu vaariaa; jin anadin hiradai. har naam dhiaaeeai |10|

Sant Singh KhalsaNanak is a sacrifice to those, who night and day, meditate within their hearts on the Name of the Lord. ||10||
Manmohan SinghNanak is a sacrifice unto those, who in their mind, night and day, meditate on the God's Name.
Manmohan Singh (Punjabi)ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹੈ ਜੋ ਆਪਣੇ ਮਨ ਅੰਦਰ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਕੇ (ਵਿਟਹੁ) ਉਪਰ ਸੇ ਬਲਿਹਾਰ ਜਾਤਾ ਹੂੰ ਜੋ ਰਾਤ ਦਿਨ ਹਿਰਦ੍ਯ ਮੇਂ ਹਰਿ ਨਾਮ ਕੋ ਧਿਆਉਤੇ ਹੈਂ॥੧੦॥
Prof. Sahib Singhਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦੇ ਹਨ ॥੧੦॥
SikhNet (Spanish)Nanak ofrece su ser en sacrificio a aquéllos que contemplan el Nombre del Señor en su corazón. (10)

Open this shabad →

Shabad Guru Amardas Ji Raag Vadhans

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਭਗਤ ਜਨਾ ਕੰਉ. ਆਪਿ ਤੁਠਾ ਮੇਰਾ ਪਿਆਰਾ; ਆਪੇ ਲਇਅਨੁ ਜਨ ਲਾਇ ॥

bhagat janaa knau. aap tutthaa meraa piaaraa; aape leian jan laae |

Sant Singh KhalsaHe Himself is pleased with His humble devotees; my Beloved Lord attaches them to Himself.
Manmohan SinghMy Beloved is Himself merciful to the holy men. His slaves, He attaches with Himself.
Manmohan Singh (Punjabi)ਮੈਂਡਾ ਪ੍ਰੀਤਮ, ਖੁਦ ਨੇਕ ਬੰਦਿਆਂ ਤੇ ਮਿਹਰਬਾਨ ਹੈ। ਆਪਣੇ ਗੋਲਿਆਂ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ।
Fareedkot Teekaਮੇਰਾ ਪਿਆਰਾ ਅਕਾਲ ਪੁਰਖ ਭਗਤ ਜਨੋਂ ਕੋ ਪ੍ਰਸੰਨ ਹੂਆ ਹੈ, ਆਪੇ ਹੀ ਅਪਨੇ ਜਨੋਂ ਕੋ ਅਪਨੀ ਸੇਵਾ ਮੇਂ ਲਗਾਇ ਲੀਆ ਹੈ॥
Prof. Sahib Singhਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ।

ਪਦ ਅਰਥ ਲਇਅਨੁ = ਲਾ ਲਏ ਹਨ ਉਸ ਨੇ।

SikhNet (Spanish)El amado Señor es Compasivo con Sus Devotos; Él Mismo los entona en Su ser.

ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ; ਸਿਰਿ ਛਤੁ ਸਚਾ ਹਰਿ ਬਣਾਇ ॥

paatisaahee bhagat janaa kau diteean; sir chhat sachaa har banaae |

Sant Singh KhalsaThe Lord blesses His humble devotees with royalty; He fashions the true crown upon their heads.
Manmohan SinghThe Lord blesses the devoted persons with kingship and for their head He, the Lord, makes the true crown.
Manmohan Singh (Punjabi)ਪਵਿੱਤ੍ਰ, ਪੁਰਸ਼ਾਂ ਨੂੰ ਪ੍ਰਭੂ, ਬਾਦਸ਼ਾਹੀ ਪਰਦਾਨ ਕਰਦਾ ਹੈ। ਉਨ੍ਹਾਂ ਦੇ ਸੀਸ ਲਈ ਸਾਈਂ ਸੱਚਾ ਤਾਜ ਬਣਾਉਂਦਾ ਹੈ।
Fareedkot Teekaਹਰੀ ਨੇ ਭਗਤੀ ਕਾ ਸਚਾ ਛਤ੍ਰ ਸਿਰ ਪਰ ਬਨਾਇ ਕਰ ਕੇ ਭਗਤ ਜਨਾ ਕਉ ਆਪ ਹੀ ਪਾਤਸ਼ਾਹਤ ਦਈ ਹੈ॥
Prof. Sahib Singhਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ।

ਪਦ ਅਰਥ ਦਿਤੀਅਨੁ = ਦਿੱਤੀ ਹੈ ਉਸ ਨੇ।

SikhNet (Spanish)Los bendice con el trono de los tres mundos y sobre sus cabezas ondea el dosel del Señor.

ਸਦਾ ਸੁਖੀਏ ਨਿਰਮਲੇ; ਸਤਿਗੁਰ ਕੀ ਕਾਰ ਕਮਾਇ ॥

sadaa sukhee niramale; satigur kee kaar kamaae |

Sant Singh KhalsaThey are always at peace, and immaculately pure; they perform service for the True Guru.
Manmohan SinghThey are ever at ease and immaculate and perform the true Guru's service.
Manmohan Singh (Punjabi)ਉਹ ਹਮੇਸ਼ਾਂ ਸੁੱਖ ਤੇ ਪਵਿੱਤਰ ਹਨ, ਜੋ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ।
Fareedkot Teekaਜੋ ਸਤਗੁਰੋਂ ਕੀ ਕਾਰ ਕਮਾਉਤੇ ਹੈਂ, ਸੋ ਸਦਾ ਸੁਖੀਏ ਔਰ ਮੈਲ ਸੇ ਰਹਤ ਹੋਤੇ ਹੈਂ॥
Prof. Sahib Singhਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ।
SikhNet (Spanish)Son para siempre Inmaculados; están en Paz y sirven siempre a su Verdadero Guru.

ਰਾਜੇ ਓਇ. ਨ ਆਖੀਅਹਿ; ਭਿੜਿ ਮਰਹਿ. ਫਿਰਿ ਜੂਨੀ ਪਾਹਿ ॥

raaje oe. na aakheeeh; bhirr mareh. fir joonee paeh |

Sant Singh KhalsaThey are not said to be kings, who die in conflict, and then enter again the cycle of reincarnation.
Manmohan SinghThey are not said to the Kings who die in strife and then go round in existences.
Manmohan Singh (Punjabi)ਪਾਤਿਸ਼ਾਹ ਉਹ ਨਹੀਂ ਕਹੇ ਜਾਂਦੇ ਜੋ ਲੜ ਭਿੜਕੇ ਮਰ ਜਾਂਦੇ ਹਨ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦੇ ਹਨ।
Fareedkot Teekaਓਹ ਰਾਜੇ ਨਹੀਂ ਕਹੀਤੇ ਹੈਂ, ਜੋ ਮਾਇਆ ਮੋਹ ਮੇਂ ਭਿੜ ਕਰ ਮਰਤੇ ਹੈਂ ਫਿਰ ਜੋਨੋਂ ਮੇਂ ਜਾਇ ਪੜਤੇ ਹੈਂ॥
Prof. Sahib Singhਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ।
SikhNet (Spanish)Los reyes no son aquéllos que están involucrados siempre en la contienda; ellos son regresados al vientre una y otra vez.

ਨਾਨਕ. ਵਿਣੁ ਨਾਵੈ. ਨਕੀਂ ਵਢੀਂ ਫਿਰਹਿ; ਸੋਭਾ. ਮੂਲਿ ਨ ਪਾਹਿ ॥੧॥

naanak. vin naavai. nakanee vadtanee fireh; sobhaa. mool na paeh |1|

Sant Singh KhalsaO Nanak, without the Name of the Lord, they wander about with their noses cut off in disgrace; they get no respect at all. ||1||
Manmohan SinghNanak, without the Name, they wander about nose-shorn in disgrace and receive not honour at all.
Manmohan Singh (Punjabi)ਨਾਨਕ ਨਾਮ ਦੇ ਬਗੈਰ ਉਹ ਨੱਕ-ਕਟੇ ਫਿਰਦੇ ਹਨ, ਅਤੇ ਉਕੀ ਹੀ ਇੱਜ਼ਤ-ਆਬਰੂ ਨਹੀਂ ਪਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਬਿਨਾਂ ਜੋ ਹੈ ਰਾਜਾ ਕਿਆ ਰੰਗ ਸਭ ਨਾਕ ਕਟੇ ਹੂਏ, ਭਾਵ ਜਸ ਰਹਤ ਫਿਰਤੇ ਹੈਂ। ਸੋਭਾ ਮੂਲ (ਨ ਪਾਈ) ਕਦੇ ਵਾ ਥੋੜੀ ਭੀ ਨਹੀਂ ਪਉਤੇ ਹੈਂ॥੧॥
Prof. Sahib Singhਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥
SikhNet (Spanish)Dice Nanak, sin el Naam, el Nombre del Señor, uno es deshonrado y no obtiene la Verdadera Gloria. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸੁਣਿ ਸਿਖਿਐ. ਸਾਦੁ ਨ ਆਇਓ; ਜਿਚਰੁ. ਗੁਰਮੁਖਿ ਸਬਦਿ, ਨ ਲਾਗੈ ॥

sun sikhiai. saad na aaeo; jichar. guramukh sabad, na laagai |

Sant Singh KhalsaHearing the teachings, he does not appreciate them, as long as he is not Gurmukh, attached to the Word of the Shabad.
Manmohan SinghHearing the instruction, man, relishes it not, so long as he is not attached to the Gurbani, through the Guru.
Manmohan Singh (Punjabi)ਸਿੱਖਿਆ ਨੂੰ ਸੁਣਨ ਅਤੇ ਸਮਝਾਏ ਜਾਣ ਦੁਆਰਾ ਇਨਸਾਨ ਨੂੰ ਇਸ ਦਾ ਸੁਆਦ ਨਹੀਂ ਆਉਂਦਾ, ਜਦ ਤਾਂਈਂ ਉਹ ਗੁਰਾਂ ਦੇ ਰਾਹੀਂ ਗੁਰਬਾਣੀ ਵਿੱਚ ਜੁੜ ਨਾਂ ਜਾਵੇ।
Fareedkot Teeka(ਜਿਚਰੁ) ਜਬ ਤਕ ਗੁਰਮੁਖ ਹੋ ਕਰ ਸਬਦ ਕੇ ਅਭਿਆਸ ਮੇਂ ਨ ਲਗੈ ਤਬ ਤਕ ਸੁਨ ਕਰ ਬਾਤਾਂ ਸੀਖ ਲੇਨੇ ਸੇ ਸ੍ਵਾਦ ਕਿਸੀ ਕੋ ਨਹੀਂ ਆਇਆ ਹੈ॥
Prof. Sahib Singhਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ।
SikhNet (Spanish)Escuchando el Bani de la Palabra del Shabd uno es instruido en Él, sólo a través del Guru.

ਸਤਿਗੁਰਿ ਸੇਵਿਐ. ਨਾਮੁ ਮਨਿ ਵਸੈ; ਵਿਚਹੁ ਭ੍ਰਮੁ ਭਉ ਭਾਗੈ ॥

satigur seviai. naam man vasai; vichahu bhram bhau bhaagai |

Sant Singh KhalsaServing the True Guru, the Naam comes to abide in the mind, and doubts and fears run away.
Manmohan SinghServing the True Guru the Name abides in the man's mind and doubt and dread flee from within him.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਨਾਮ ਮਨੁੱਖ ਦੇ ਰਿਦੇ ਵਿੱਚ ਟਿਕ ਜਾਂਦਾ ਹੈ ਅਤੇ ਸੰਦੇਹ ਤੇਡਰ ਉੇਸ ਦੇ ਅੰਦਰੋਂ ਦੌੜ ਜਾਂਦੇ ਹਨ।
Fareedkot Teekaਜਬ ਸਤਗੁਰੋਂ ਕੀ ਸੇਵਾ ਕਰਨੇ ਸੇ ਮਨ ਨਾਮ ਮੇਂ ਆਇ ਕਰ ਬਾਸਾ ਕਰੈ ਤਬ ਉਸ ਕੇ ਹਿਰਦ੍ਯ ਬੀਚ ਸੇ ਭ੍ਰਮ ਔ ਭ੍ਯ ਭਾਗ ਜਾਤਾ ਹੈ॥
Prof. Sahib Singhਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ।
SikhNet (Spanish)Bajo Su Instrucción uno conoce la Palabra, pues se ha entonado en Ella. Sirviendo al Guru,

ਜੇਹਾ ਸਤਿਗੁਰ ਨੋ ਜਾਣੈ. ਤੇਹੋ ਹੋਵੈ; ਤਾ ਸਚਿ ਨਾਮਿ ਲਿਵ ਲਾਗੈ ॥

jehaa satigur no jaanai. teho hovai; taa sach naam liv laagai |

Sant Singh KhalsaAs he knows the True Guru, so he is transformed, and then, he lovingly focuses his consciousness on the Naam.
Manmohan SinghAs the mortal deems the true Guru to be, so becomes he and then alone he comes to enshrine affection for the True Name.
Manmohan Singh (Punjabi)ਜਿਸ ਤਰ੍ਹਾਂ ਦਾ ਪ੍ਰਾਣੀ ਸੱਚੇ ਗੁਰੂ ਨੂੰ ਜਾਣਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋ ਜਾਂਦਾ ਹੈ। ਤਦ ਉਸ ਦਾ ਸੱਚੇ ਨਾਮ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਸਤਗੁਰੋਂ ਕੌ ਜੈਸਾ ਬਾਹਰੋਂ ਜਾਨਤਾ ਹੈ, ਜਬ ਅੰਦਰੋਂ ਤੈਸਾ ਹੋਵੈ, ਤਬ ਸਚੇ ਨਾਮੀ ਮੇਂ ਬਿਰਤੀ ਲਗਤੀ ਹੈ॥
Prof. Sahib Singhਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ।
SikhNet (Spanish)el Naam es enriquecido en la mente, y así uno se libera del miedo y de la duda. Si uno conoce al Guru, se vuelve como Él y se entona en el Nombre Verdadero.

ਨਾਨਕ. ਨਾਮਿ ਮਿਲੈ ਵਡਿਆਈ; ਹਰਿ ਦਰਿ ਸੋਹਨਿ ਆਗੈ ॥੨॥

naanak. naam milai vaddiaaee; har dar sohan aagai |2|

Sant Singh KhalsaO Nanak, through the Naam, the Name of the Lord, greatness is obtained; he shall be resplendent in the Court of the Lord hereafter. ||2||
Manmohan SinghNanak through the Name, he attains honour and looks beauteous in the God's court hereafter.
Manmohan Singh (Punjabi)ਨਾਨਕ ਨਾਮ ਦੇ ਰਾਹੀਂ ਉਹ ਇੱਜ਼ਤ ਆਬਰੂ ਪਾਉਂਦਾ ਅਤੇ ਅੱਗੇ ਰੱਬ ਦੇ ਦਰਬਾਰ ਅੰਦਰ ਸੁੰਦਰ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਨਾਮ ਕੀ ਬਡਿਆਈ ਸਤਗੁਰ ਦੇਤੇ ਹੈਂ ਤਬ ਆਗੇ ਪਰਲੋਕ ਮੇਂ ਹਰਿ ਕੇ ਦੁਆਰੇ ਜਾਇ ਕਰ ਸੋਭਾਇਮਾਨ ਹੋਤੇ ਹੈਂ॥੨॥
Prof. Sahib Singhਹੇ ਨਾਨਕ! (ਇਹੋ ਜਿਹੇ ਜੀਵਾਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ ॥੨॥
SikhNet (Spanish)Dice Nanak, a través del Naam, uno es bendecido con Gloria y se ve bello en la Puerta del Señor. (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ; ਗੁਰੁ ਪੂਜਣ ਆਵਹਿ ॥

gurasikhaan man har preet hai; gur poojan aaveh |

Sant Singh KhalsaThe minds of the Gursikhs are filled with the love of the Lord; they come and worship the Guru.
Manmohan SinghWithin the mind of the Guru's disciples is God's love and they come and worships the Guru.
Manmohan Singh (Punjabi)ਗੁਰੂ ਦੇ ਸਿੱਖਾਂ ਦੇ ਚਿੱਤ ਵਿੱਚ ਵਾਹਿਗੁਰੂ ਦਾ ਪਿਆਰ ਹੈ। ਉਹ ਆ ਕੇ ਗੁਰਾਂ ਦੀ ਉਪਾਸ਼ਨਾ ਕਰਦੇ ਹਨ।
Fareedkot Teekaਗੁਰਸਿਖੋਂ ਕੇ ਮਨ ਮੇਂ ਹਰਿ ਕੀ ਪ੍ਰੀਤ ਹੈ ਤਿਸੀਤੇ ਗੁਰੂ ਕੋ ਪੂਜਨੇ ਆਉਤੇ ਹੈਂ॥
Prof. Sahib Singhਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ।
SikhNet (Spanish)Los Devotos del Guru aman al Señor y así alaban al Guru.

ਹਰਿ ਨਾਮੁ ਵਣੰਜਹਿ ਰੰਗ ਸਿਉ; ਲਾਹਾ ਹਰਿ ਨਾਮੁ ਲੈ ਜਾਵਹਿ ॥

har naam vananjeh rang siau; laahaa har naam lai jaaveh |

Sant Singh KhalsaThey trade lovingly in the Lord's Name, and depart after earning the profit of the Lord's Name.
Manmohan SinghIn the Lord's Name, they deal with love, and depart after earning the reward of the Lord's Name.
Manmohan Singh (Punjabi)ਪਿਆਰ ਨਾਲ ਉਹ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ ਤੇ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਜਾਂਦੇ ਹਨ। ਨਫਾ ਕਮਾ ਕੇ ਜਾਂਦੇ ਹਨ।
Fareedkot Teekaਪ੍ਰੇਮ ਸੇ ਹਰਿ ਨਾਮ (ਵਣੰਜਹਿ) ਖਰੀਦਤੇ ਹੈਂ, ਪੁਨਾ ਹਰਿ ਨਾਮ ਕਾ ਲਾਹਾ ਲੇ ਕਰ ਪਰਲੋਕ ਮੇਂ ਜਾਤੇ ਹੈਂ॥
Prof. Sahib Singh(ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ।
SikhNet (Spanish)Comercian en el Nombre del Señor con Amor, y cosechan el Fruto del Nombre.

ਗੁਰਸਿਖਾ ਕੇ ਮੁਖ ਉਜਲੇ; ਹਰਿ ਦਰਗਹ ਭਾਵਹਿ ॥

gurasikhaa ke mukh ujale; har daragah bhaaveh |

Sant Singh KhalsaThe faces of the Gursikhs are radiant; in the Court of the Lord, they are approved.
Manmohan SinghBright are the faces of the Guru's Sikhs and they are approved in the God's Court.
Manmohan Singh (Punjabi)ਸੁਰਖਰੂ ਹਨ ਗੁਰੂ ਦੇ ਸਿੱਖਾਂ ਦੇ ਚਿਹਰੇ ਅਤੇ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੇ ਹਨ।
Fareedkot Teekaਗੁਰਸਿਖੋਂ ਕੇ ਮੁਖ ਉਜਲ ਹੋਤੇ ਹੈਂ ਵਹੁ ਹਰਿ ਕੀ ਦਰਗਾਹ ਮੇਂ ਭਾਉਤੇ ਹੈਂ॥
Prof. Sahib Singh(ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ।
SikhNet (Spanish)Sus semblantes están resplandecientes y son aprobados en la Corte del Señor.

ਗੁਰੁ ਸਤਿਗੁਰੁ. ਬੋਹਲੁ ਹਰਿ ਨਾਮ ਕਾ; ਵਡਭਾਗੀ ਸਿਖ. ਗੁਣ ਸਾਂਝ ਕਰਾਵਹਿ ॥

gur satigur. bohal har naam kaa; vaddabhaagee sikh. gun saanjh karaaveh |

Sant Singh KhalsaThe Guru, the True Guru, is the treasure of the Lord's Name; how very fortunate are the Sikhs who share in this treasure of virtue.
Manmohan SinghThe great True Guru is the treasure of the Lord's Name and the very fortunate Gur-sikhs share this treasure of virtue with him.
Manmohan Singh (Punjabi)ਵਿਸ਼ਾਲ ਸੱਚੇ ਗੁਰੂ ਜੀ ਪ੍ਰਭੂ ਦੇ ਨਾਮ ਦੇ ਖਜਾਨੇ ਹਨ। ਭਾਰੇ ਨਸੀਬਾਂ ਵਾਲੇ ਗੁਰਸਿੱਖ ਇਸ ਨੇਕੀ ਦੇ ਖਜਾਨੇ ਵਿੱਚ ਉਨ੍ਹਾਂ ਦੇ ਭਾਈਵਾਲ ਬਣ ਜਾਂਦੇ ਹਨ।
Fareedkot Teekaਪੂਜ ਸਤਗੁਰੂ ਹਰਿ ਨਾਮ ਕਾ (ਬੋਹਲੁ) ਸਮਦਾਉ ਹੈਂ। ਜੋ ਬਡੇ ਭਾਗੋਂ ਵਾਲੇ ਸਿਖ ਹੈਂ, ਸੋ ਉਨ ਕੇ ਸਾਥ ਗੁਣੋਂ ਕੀ (ਸਾਂਝ) ਕਰਤੇ ਹੈਂ। ਭ੍ਯਾਲੀ ਸੀਰ, ਭਾਵ ਸਰਧਾ ਰੂਪੀ ਗੁਣ ਦੇ ਕਰ ਕੇ ਹਰੀ ਕਾ ਨਾਮ ਗੁਰੋਂ ਸੇ ਲੇਤੇ ਹੈਂ॥
Prof. Sahib Singhਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ।

ਪਦ ਅਰਥ ਬੋਹਲੁ = ਦਾਣਿਆਂ ਦਾ ਢੇਰ, ਜੋ ਫ਼ਸਲ ਗਾਹ ਕੇ ਤੂੜੀ ਭੋਹ ਆਦਿਕ ਤੋਂ ਵੱਖ ਕੀਤਾ ਜਾਂਦਾ ਹੈ, ਭੰਡਾਰ। ਸਾਂਝ = ਭਾਈਵਾਲੀ, ਭਿਆਲੀ।

SikhNet (Spanish)El Guru es el Tesoro del Nombre; sus afortunados Discípulos Lo comparten con Él.

ਤਿਨਾ ਗੁਰਸਿਖਾ ਕੰਉ. ਹਉ ਵਾਰਿਆ; ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

tinaa gurasikhaa knau. hau vaariaa; jo bahadiaa utthadiaa har naam dhiaaveh |11|

Sant Singh KhalsaI am a sacrifice to those Gursikhs who, sitting and standing, meditate on the Lord's Name. ||11||
Manmohan SinghI am a sacrifice unto those Guru's Sikhs, who, sitting and standing, meditate upon the Lord's Name.
Manmohan Singh (Punjabi)ਮੈਂ ਉਨ੍ਹਾਂ ਗੁਰੂ ਦੇ ਸਿੱਖਾਂ ਉਤੋਂ ਘੋਲੀ ਵੰਞਦਾ ਹਾਂ, ਜੋ ਬੈਠੇ ਅਤੇ ਖੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਗੁਰਸਿਖੋਂ ਕੇ ਬਲਿਹਾਰ ਜਾਤਾ ਹੂੰ ਜੋ ਬੈਠਤਿਆਂ ਉਠਤਿਆਂ ਹੋਇਆਂ ਹਰਿ ਨਾਮ ਕੋ ਧਿਆਉਤੇ ਹੈਂ॥੧੧॥
Prof. Sahib Singhਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ ॥੧੧॥
SikhNet (Spanish)Ofrezco mi ser en sacrificio a los Devotos del Guru, pues meditan siempre en el Nombre del Señor. (11)

Open this shabad →

Shabad Guru Amardas Ji Raag Vadhans

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਨਾਨਕ ਨਾਮੁ ਨਿਧਾਨੁ ਹੈ; ਗੁਰਮੁਖਿ ਪਾਇਆ ਜਾਇ ॥

naanak naam nidhaan hai; guramukh paaeaa jaae |

Sant Singh KhalsaO Nanak, the Naam, the Name of the Lord, is the treasure, which the Gurmukhs obtain.
Manmohan SinghNanak, the Name is a treasure and, through the Guru, it is obtained.
Manmohan Singh (Punjabi)ਨਾਨਕ ਨਾਮ ਇਕ ਖਜਾਨਾ ਹੈ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਰੂਪੀ ਨਿਧਾਨ ਖਜਾਨਾ ਹੈ, ਸੋ ਗੁਰੋਂ ਦੁਆਰੇ ਪਾਇਆ ਜਾਤਾ ਹੈ॥
Prof. Sahib Singhਹੇ ਨਾਨਕ! ਨਾਮ (ਹੀ ਅਸਲ) ਖ਼ਜ਼ਾਨਾ ਹੈ, ਜੋ ਸਤਿਗੁਰੂ ਦੇ ਸਨਮੁਖ ਹੋ ਕੇ ਮਿਲ ਸਕਦਾ ਹੈ।
SikhNet (Spanish)Dice Nanak, el Nombre del Señor es el Tesoro y es obtenido a través del Guru.

ਮਨਮੁਖ ਘਰਿ ਹੋਦੀ ਵਥੁ. ਨ ਜਾਣਨੀ; ਅੰਧੇ ਭਉਕਿ ਮੁਏ ਬਿਲਲਾਇ ॥੧॥

manamukh ghar hodee vath. na jaananee; andhe bhauk mue bilalaae |1|

Sant Singh KhalsaThe self-willed manmukhs are blind; they do not realize that it is within their own home. They die barking and crying. ||1||
Manmohan SinghThe blind apostates know not the article that is in the home and die barking and wailing.
Manmohan Singh (Punjabi)ਅੰਨ੍ਹੇ ਅਧਰਮੀ ਆਪਣੇ ਧਾਮ ਵਿੱਚ ਦੀ ਵਸਤੂ ਨੂੰ ਨਹੀਂ ਜਾਣਦੇ ਅਤੇ ਭਉਂਕਦੇ ਤੇ ਵਿਲਕਦੇ ਮਰ ਜਾਂਦੇ ਹਨ।
Fareedkot Teekaਮਨਮੁਖ ਘਰ ਹੋਤੀ ਬਸਤ ਕੋ ਨਹੀਂ ਜਾਨਤੇ ਇਸ ਸੇ ਵਹੁ ਅਗਿਆਨੀ ਭਉਂਕਤੇ ਬਿਰਲਾਪ ਕਰਤੇ ਹੀ ਮਰ ਗਏ ਹੈਂ। ਭਾਵ ਉਨ ਕੋ ਰਿਦੇ ਮੇਂ ਹਰੀ ਪ੍ਰਤੀਤ ਨਹੀਂ ਹੋਤਾ ਹੈ ਕਿੰਤੂ ਦੂਰ ਹੀ ਦ੍ਰਿਸ਼ਟਿ ਆਉਤਾ ਹੈ॥੧॥
Prof. Sahib Singhਅੰਨ੍ਹੇ ਮਨਮੁਖ (ਹਿਰਦੇ-ਰੂਪ) ਘਰ ਵਿਚ ਹੁੰਦੀ (ਇਸ) ਵਸਤ ਨੂੰ ਨਹੀਂ ਪਛਾਣਦੇ, ਤੇ (ਬਾਹਰ ਮਾਇਆ ਦੇ ਪਿਛੇ) ਵਿਲਕਦੇ ਤੇ ਭਉਂਕਦੇ ਮਰ ਜਾਂਦੇ ਹਨ ॥੧॥
SikhNet (Spanish)El hombre de ego no se imagina su Tesoro Interno, y en su ceguera se aflige en vano. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਕੰਚਨ ਕਾਇਆ ਨਿਰਮਲੀ; ਜੋ ਸਚਿ ਨਾਮਿ ਸਚਿ ਲਾਗੀ ॥

kanchan kaaeaa niramalee; jo sach naam sach laagee |

Sant Singh KhalsaThat body is golden and immaculate, which is attached to the True Name of the True Lord.
Manmohan SinghImmaculate is he golden body, which is attached to the true Name of the True Lord.
Manmohan Singh (Punjabi)ਪਵਿੱਤ੍ਰ ਹੈ ਉਹ ਸੋਨੇ ਵਰਗੀ ਦੇਹੀ ਜੋ ਸੱਚੇ ਸਾਈਂ ਦੇ ਨਾਮ ਨਾਲ ਜੁੜੀ ਹੋਈ ਹੈ।
Fareedkot Teekaਜੋ ਨਿਹਚੇ ਕਰ ਕੇ ਸਚੇ ਨਾਮ ਮੇਂ ਲਗੀ ਹੈ, ਸੋ ਦੇਹ ਨਿਰਮਲੀ ਹੈ॥
Prof. Sahib Singhਜੋ ਸਰੀਰ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਹ ਸੋਨੇ ਵਰਗਾ ਸੁੱਧ ਹੈ।

ਪਦ ਅਰਥ ਕੰਚਨ = ਸੋਨਾ। ਨਾਮਿ = ਹਰੀ ਨਾਮ ਦੀ ਰਾਹੀਂ।

SikhNet (Spanish)El cuerpo dorado es Inmaculado y está entonado en la Verdad del Señor a través de Su Nombre.

ਨਿਰਮਲ ਜੋਤਿ ਨਿਰੰਜਨੁ ਪਾਇਆ; ਗੁਰਮੁਖਿ ਭ੍ਰਮੁ ਭਉ ਭਾਗੀ ॥

niramal jot niranjan paaeaa; guramukh bhram bhau bhaagee |

Sant Singh KhalsaThe Gurmukh obtains the Pure Light of the Luminous Lord, and his doubts and fears run away.
Manmohan SinghThrough the Guru, it obtains the pure Lord of bright Light and its fears and doubts are dispelled.
Manmohan Singh (Punjabi)ਗੁਰਾਂ ਦੇ ਰਾਹੀਂ ਇਹ ਚਮਕੀਲੀ ਰੋਸ਼ਨੀ ਵਾਲੇ ਪਵਿੱਤ੍ਰ ਪ੍ਰਭੂ ਨੂੰ ਪਾ ਲੈਂਦੀ ਹੈ ਅਤੇ ਇਸ ਦੇ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਕ੍ਯੋਂਕਿ ਜੋਤ ਵਾਲਾ ਨਿਰੰਜਨੁ ਵਾਹਿਗੁਰੂ ਤਿਸੁ ਦੇਹ ਕਰ ਪਾਯਾ ਹੈ, ਤਿਸਸੇ ਗੁਰੋਂ ਦੁਆਰੇ ਭ੍ਰਮ ਭ੍ਯ ਪੁਨਾ ਪੀੜਾ ਭਾਗ ਗਈ ਹੈ॥
Prof. Sahib Singhਉਸ ਨੂੰ ਨਿਰਮਲ ਜੋਤਿ (ਰੂਪ) ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦਾ ਭਰਮ ਤੇ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਨਿਰੰਜਨੁ = ਮਾਇਆ ਤੋਂ ਰਹਿਤ ਪ੍ਰਭੂ।

SikhNet (Spanish)Y es obtenido a través del Ser Desapegado, de la Luz Divina; sí, los temores y las dudas son disipados a través del Guru.

ਨਾਨਕ. ਗੁਰਮੁਖਿ ਸਦਾ ਸੁਖੁ ਪਾਵਹਿ; ਅਨਦਿਨੁ ਹਰਿ ਬੈਰਾਗੀ ॥੨॥

naanak. guramukh sadaa sukh paaveh; anadin har bairaagee |2|

Sant Singh KhalsaO Nanak, the Gurmukhs find lasting peace; night and day, they remain detached, while in the Love of the Lord. ||2||
Manmohan SinghNanak, the Guru wards ever attain peace and, night and day, they remain imbued with the love of Lord.
Manmohan Singh (Punjabi)ਨਾਨਕ, ਗੁਰੂ-ਸਮਰਪਣ ਹਮੇਸ਼ਾਂ ਆਰਾਮ ਪਾਉਂਦੇ ਹਨ ਤੇ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਸਦੀਵਕਾਲ ਸੁਖ ਪਾਉਤੇ ਹੈਂ, ਜੋ ਰਾਤਿ ਦਿਨ ਹਰਿ ਕੇ ਪ੍ਰੇਮ ਕਰ ਕੇ ਬੈਰਾਗੀ ਰਹਿਤੇ ਹੈਂ॥੨॥
Prof. Sahib Singhਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪਰਮਾਤਮਾ ਦੇ ਵੈਰਾਗੀ ਹੋ ਕੇ ਸਦਾ ਸੁਖ ਪਾਉਂਦੇ ਹਨ ॥੨॥

ਪਦ ਅਰਥ ਬੈਰਾਗੀ = ਵੈਰਾਗ-ਵਾਨ ਹੋ ਕੇ ॥੨॥

SikhNet (Spanish)Dice Nanak, los Gurmukjs obtienen Éxtasis, y estando siempre apegados a Él, se embullen en el Amor de Dios. (2)

Open this shabad →

Shabad Guru Ramdas Ji Raag Vadhans continues on Ang 591

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੇ ਗੁਰਸਿਖ ਧਨੁ ਧੰਨੁ ਹੈ; ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥

se gurasikh dhan dhan hai; jinee gur upades suniaa har kanee |

Sant Singh KhalsaBlessed, blessed are those Gursikhs, who, with their ears, listen to the Guru's Teachings about the Lord.
Manmohan SinghBlessed, blessed are those Gur-sikhs who, their ears, hear the Divine sermon of the Guru.
Manmohan Singh (Punjabi)ਸੁਲੱਖਣੇ! ਸੁਲੱਖਣੇ ਹਨ ਉਹ ਗੁਰ-ਸਿੱਖ ਜੋ ਆਪਣੇ ਕੰਨਾਂ ਨਾਲ ਗੁਰਾਂ ਦੀ ਰੱਬੀ ਸਿੱਖਿਆ ਸੁਣਦੇ ਹਨ।
Fareedkot Teekaਸੋ ਗੁਰੂ ਕੇ ਸਿਖ ਧੰਨ ਧੰਨ ਹੈਂ ਜਿਨੋਂ ਨੇ ਹਰੀ ਕਾ ਉਪਦੇਸ਼ ਕਾਨੋਂ ਮੇਂ ਸੁਨਾ ਹੈ॥
Prof. Sahib Singhਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਹੈ।

ਪਦ ਅਰਥ ਸੁਣਿਆ ਕੰਨੀ = ਗਹੁ ਨਾਲ ਸੁਣਿਆ ਹੈ।

SikhNet (Spanish)Benditos, benditos sean esos Gursikjs, que con sus oídos escuchan las Enseñanzas del Guru que hablan del Señor.

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ; ਤਿਨਿ ਹੰਉਮੈ ਦੁਬਿਧਾ ਭੰਨੀ ॥

gur satigur naam drirraaeaa; tin hnaumai dubidhaa bhanee |

Sant Singh KhalsaThe Guru, the True Guru, implants the Naam within them, and their egotism and duality are silenced.
Manmohan SinghThe great True Guru implants the Name in them, and that stills their ego and duality.
Manmohan Singh (Punjabi)ਵੱਡੇ ਸੱਚੇ ਗੁਰੂ ਜੀ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਨਾਸ ਕਰ ਦਿੰਦਾ ਹੈ।
Fareedkot Teekaਜਿਨ ਕੋ ਪੂਜ੍ਯ ਸਤਿਗੁਰੋਂ ਨੇ ਨਾਮੁ ਦ੍ਰਿਢ ਕਰਾਇਆ ਹੈ, ਇਸਸੇ ਤਿਨੋਂ ਨੇ ਹੰਤਾ ਮਮਤਾ ਔ ਦੁਬਿਧਾ ਤੋੜ ਦੀ ਹੈ॥
Prof. Sahib Singhਸਤਿਗੁਰੂ ਨੇ (ਜਿਸ ਦੇ ਭੀ ਹਿਰਦੇ ਵਿਚ) ਨਾਮ ਦ੍ਰਿੜ੍ਹ ਕੀਤਾ ਹੈ ਉਸ ਨੇ ਹਉਮੈ ਤੇ ਦੁਬਿਧਾ (ਹਿਰਦੇ ਵਿਚੋਂ) ਭੰਨ ਸੁੱਟੀ ਹੈ।

ਪਦ ਅਰਥ ਤਿਨਿ = ਉਸ ਨੇ। ਭੰਨੀ = ਨਾਸ ਕੀਤੀ ਹੈ।

SikhNet (Spanish)El Naam les es implantado, y logran calmar su egoísmo y su dualidad.

ਬਿਨੁ ਹਰਿ ਨਾਵੈ. ਕੋ ਮਿਤ੍ਰੁ ਨਾਹੀ; ਵੀਚਾਰਿ ਡਿਠਾ ਹਰਿ ਜੰਨੀ ॥

bin har naavai. ko mitru naahee; veechaar dditthaa har janee |

Sant Singh KhalsaThere is no friend, other than the Name of the Lord; the Lord's humble servants reflect upon this and see.
Manmohan SinghWithout God's Name, there is no other friend. God's slaves have pondered over it and realised.
Manmohan Singh (Punjabi)ਰੱਬ ਦੇ ਨਾਮ ਦੇ ਬਾਝੋਂ ਹੋਰ ਕੋਈ ਸੱਜਣ ਨਹੀਂ। ਰੱਬ ਦੇ ਗੋਲਿਆਂ ਨੇ ਇਸ ਨੂੰ ਸੋਚ ਸਮਝ ਕੇ ਵੇਖ ਲਿਆ ਹੈ।
Fareedkot Teekaਹਰਿ ਜਨੋਂ ਨੇ ਯਹ ਬਾਰਤਾ ਬਿਚਾਰ ਕਰ ਕੇ ਦੇਖੀ ਹੈ ਕਿ ਇਸ ਜੀਵ ਕਾ ਹਰਿ ਨਾਮ ਸੇ ਬਿਨਾਂ ਕੋਈ ਮਿਤ੍ਰ ਨਹੀਂ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਵਾਲਿਆਂ (ਗੁਰ-ਸਿੱਖਾਂ) ਨੇ ਇਹ ਗੱਲ ਵਿਚਾਰ ਕੇ ਵੇਖ ਲਈ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ (ਸੱਚਾ) ਮਿਤ੍ਰ ਨਹੀਂ ਹੈ।
SikhNet (Spanish)No hay amigo alguno, más que el Nombre del Señor, los Devotos del Señor han meditado en esto y lo han sentido

Open this shabad (6 lines, Angs 590-591) →

Ang 590 of 1430