ੴ

ਸਿੱਖਬਾਣੀ · SikhBani

Ang 217

Sri Guru Granth Sahib · Raag Gauree · 4 shabads, 47 lines
Translations
Shabad Guru Arjan Dev Ji Raag Gauree continued from Ang 216

ਭ੍ਰਮੁ ਭਉ ਕਾਟਿ; ਕੀਏ ਨਿਰਵੈਰੇ ਜੀਉ ॥

bhram bhau kaatt; kee niravaire jeeo |

Sant Singh KhalsaDispelling my doubts and fears, the Guru has rid me of hatred.
Manmohan SinghDispelling my doubt and dread the Guru has made me enmity-free.
Manmohan Singh (Punjabi)ਮੇਰਾ ਸੰਦੇਹ ਤੇ ਡਰ ਨਵਿਰਤ ਕਰਕੇ ਗੁਰਾਂ ਨੇ ਮੈਨੂੰ ਦੁਸ਼ਮਨੀ-ਰਹਿਤ ਕਰ ਦਿਤਾ ਹੈ।
Fareedkot Teekaਭ੍ਰਮ ਪੁਨਾ ਭੈ ਕਾਟ ਕਰ ਗੁਰੋਂ ਨੇ ਨਿਰਵੈਰ ਕਰ ਦੀਏ ਹਾਂ॥
Prof. Sahib Singhਗੁਰੂ (ਉਹਨਾਂ ਦੇ ਅੰਦਰੋਂ ਮਾਇਆ ਦੀ) ਭਟਕਣਾ ਦੂਰ ਕਰ ਕੇ (ਹਰੇਕ ਕਿਸਮ ਦਾ ਮਲੀਨ) ਡਰ ਦੂਰ ਕਰ ਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦੇਂਦਾ ਹੈ।

ਪਦ ਅਰਥ ਭ੍ਰਮੁ = ਭਟਕਣਾ। ਕਾਟਿ = ਕੱਟ ਕੇ। ਕੀਏ = ਬਣਾ ਦਿੱਤੇ।

SikhNet (Spanish)Me ha liberado de mis dudas y de mis miedos, y también de mis envidias.

ਗੁਰ; ਮਨ ਕੀ ਆਸ ਪੂਰਾਈ ਜੀਉ ॥੪॥

gur; man kee aas pooraaee jeeo |4|

Sant Singh KhalsaThe Guru has fulfilled the desires of my mind. ||4||
Manmohan SinghThe Guru has fulfilled my mind's desire.
Manmohan Singh (Punjabi)ਗੁਰਾਂ ਨੇ ਮੇਰੇ ਚਿੱਤ ਦੀ ਊਮੈਦ ਪੂਰਨ ਕਰ ਦਿਤੀ ਹੈ।
Fareedkot Teekaਔਰ ਮਨ ਕੀ ਆਸਾ ਪੂਰਨ ਕਰ ਦਈ ਹੈ॥੪॥
Prof. Sahib Singhਹੇ ਗੁਰੂ! ਤੂੰ ਹੀ ਮੇਰੇ ਮਨ ਦੀ ਭੀ (ਸਿਮਰਨ ਦੀ) ਆਸ ਪੂਰੀ ਕੀਤੀ ਹੈ ॥੪॥

ਪਦ ਅਰਥ ਗੁਰ = ਹੇ ਗੁਰੂ! ਪੂਰਾਈ = ਪੂਰੀ ਕੀਤੀ ਹੈ ॥੪॥

SikhNet (Spanish)Sí, el Guru ha cumplido los deseos de mi mente.(4)

ਜਿਨਿ ਨਾਉ ਪਾਇਆ; ਸੋ ਧਨਵੰਤਾ ਜੀਉ ॥

jin naau paaeaa; so dhanavantaa jeeo |

Sant Singh KhalsaOne who has obtained the Name is wealthy.
Manmohan SinghHe, who has obtained the Name, is wealthy.
Manmohan Singh (Punjabi)ਜਿਸ ਨੇ ਨਾਮ ਪ੍ਰਾਪਤ ਕੀਤਾ ਹੈ ਉਹ ਅਮੀਰ ਹੈ।
Fareedkot Teekaਜਿਸ ਨੇ ਤੇਰਾ ਨਾਮ ਪਾਇਆ ਹੈ, ਸੋ ਧਨਵਾਨ ਹੈ
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਉਹ ਧਨਾਢ ਬਣ ਗਿਆ,

ਪਦ ਅਰਥ ਜਿਨਿ = ਜਿਸ ਨੇ।

SikhNet (Spanish)Aquél que obtiene el Nombre del Señor es el maestro de las riquezas;

ਜਿਨਿ ਪ੍ਰਭੁ ਧਿਆਇਆ; ਸੁ ਸੋਭਾਵੰਤਾ ਜੀਉ ॥

jin prabh dhiaaeaa; su sobhaavantaa jeeo |

Sant Singh KhalsaOne who meditates on God is glorified.
Manmohan SinghIllustrious is he, who has meditated on his Lord.
Manmohan Singh (Punjabi)ਸਸ਼ੋਭਤ ਹੈ ਉਹ, ਜਿਸ ਨੇ ਆਪਣੇ ਸਾਹਿਬ ਦਾ ਸਿਮਰਣ ਕੀਤਾ ਹੈ।
Fareedkot Teekaਔਰ ਹੇ ਪ੍ਰਭੂ! ਜਿਸ ਨੇ ਤੇਰਾ ਧਿਆਨ ਕੀਆ ਹੈ, ਸੋ ਸੋਭਾਵਾਨ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ (ਲੋਕ ਪਰਲੋਕ ਵਿਚ) ਸੋਭਾ ਵਾਲਾ ਹੋ ਗਿਆ।

ਪਦ ਅਰਥ ਜਿਨਿ = ਜਿਸ ਨੇ।

SikhNet (Spanish)Aquél que habita en el Naam, el Nombre, obtiene la Gloria.

ਜਿਸੁ ਸਾਧੂ ਸੰਗਤਿ; ਤਿਸੁ ਸਭ ਸੁਕਰਣੀ ਜੀਉ ॥

jis saadhoo sangat; tis sabh sukaranee jeeo |

Sant Singh KhalsaSublime are all the actions of those who join the Saadh Sangat, the Company of the Holy.
Manmohan SinghSublime are all the deeds of him, who joins the society of Saints.
Manmohan Singh (Punjabi)ਸ਼੍ਰੇਸ਼ਟ ਹਨ, ਉਸ ਦੇ ਸਾਰੇ ਕਰਮ, ਜੋ ਸਤਿ ਸੰਗਤ ਅੰਦਰ ਜੁੜਦਾ ਹੈ।
Fareedkot Teekaਪੁਨਾ ਜਿਸ ਕੋ ਸੰਤੋਂ ਕੀ ਸੰਗਤਿ ਹੈ, ਉਸ ਕੀ ਕਰਣੀ ਸਭ ਉੱਤਮ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਮਿਲ ਗਈ, ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ,

ਪਦ ਅਰਥ ਜਿਸੁ = ਜਿਸ ਨੂੰ। ਤਿਸੁ = ਉਸ ਦੀ। ਸਭ = ਸਾਰੀ।

SikhNet (Spanish)Aquél que guarda la Compañía de los Santos, sus acciones son puras;

ਜਨ ਨਾਨਕ; ਸਹਜਿ ਸਮਾਈ ਜੀਉ ॥੫॥੧॥੧੬੬॥

jan naanak; sehaj samaaee jeeo |5|1|166|

Sant Singh KhalsaServant Nanak is intuitively absorbed into the Lord. ||5||1||166||
Manmohan SinghO Nanak, the Lord's slave gets absorbed in Him.
Manmohan Singh (Punjabi)ਹੈ ਨਾਨਕ, ਸਾਹਿਬ ਦਾ ਗੋਲਾ ਉਸ ਦੇ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸ ਕੀ ਬੁਧੀ ਸਾਂਤੀ ਸਹਿਤ ਹੈ ਵਾ ਸਰੂਪ ਮੇਂ ਸਮਾਈ ਹੂਈ ਹੈ॥੫॥੧॥੧੬੬॥☬ਸੰਤੋਂ ਕੇ ਸਨਮੁਖ ਉਸਤਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੀਨਤਾ ਪ੍ਰਾਪਤ ਹੋ ਗਈ ॥੫॥੧॥੧੬੬॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੫॥

SikhNet (Spanish)Dice Nanak, Él, el Sirviente del Señor, se inmerge en el Equilibrio.(5-1-166)

Open this shabad (22 lines, Angs 216-217) →

Shabad Guru Arjan Dev Ji Raag Gauree

ਗਉੜੀ ਮਹਲਾ ੫ ਮਾਝ ॥

gaurree mahalaa 5 maajh |

Sant Singh KhalsaGauree, Fifth Mehl, Maajh:
Manmohan SinghGauri 5th Guru Majh.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ ਮਾਝ।
SikhNet (Spanish)Gauri Mall, Mejl Guru Aryan, Quinto Canal Divino.

ਆਉ ਹਮਾਰੈ; ਰਾਮ ਪਿਆਰੇ ਜੀਉ ॥

aau hamaarai; raam piaare jeeo |

Sant Singh KhalsaCome to me, O my Beloved Lord.
Manmohan SinghCome into my home. O my Beloved Lord.
Manmohan Singh (Punjabi)ਮੇਰੇ ਗ੍ਰਹਿ ਵਿੱਚ ਆ। ਹੇ ਮੇਰੇ ਪ੍ਰੀਤਮ ਪ੍ਰਭੂ।
Fareedkot Teekaਹਮਾਰੇ ਰਾਮ ਕੇ ਪਿਆਰਿਓਂ ਸੰਤੋ ਆਓ॥
Prof. Sahib Singhਹੇ ਮੇਰੇ ਪਿਆਰੇ ਰਾਮ ਜੀ! ਮੇਰੇ-ਹਿਰਦੇ ਵਿਚ ਆ ਵੱਸ।

ਪਦ ਅਰਥ ਹਮਾਰੈ = ਮੇਰੇ ਹਿਰਦੇ-ਘਰ ਵਿਚ।

SikhNet (Spanish)Oh mi Señor, mi Amado, ven a mi hogar;

ਰੈਣਿ ਦਿਨਸੁ; ਸਾਸਿ ਸਾਸਿ ਚਿਤਾਰੇ ਜੀਉ ॥

rain dinas; saas saas chitaare jeeo |

Sant Singh KhalsaNight and day, with each and every breath, I think of You.
Manmohan SinghNight and day, with every breath, I meditate on Thee.
Manmohan Singh (Punjabi)ਰਾਤੀ ਤੇ ਦਿਨ ਹਰ ਸੁਆਸ ਨਾਲ ਮੈਂ ਤੇਰਾ ਆਰਾਧਨ ਕਰਦਾ ਹਾਂ।
Fareedkot Teekaਤੁਮ ਹਮ ਮਿਲ ਕਰ ਰੈਣ ਦਿਨ ਸ੍ਵਾਸ ਸ੍ਵਾਸ ਚਿਤਾਰੀਏ॥
Prof. Sahib Singhਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ।

ਪਦ ਅਰਥ ਰੈਣਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੇ = ਮੈਂ ਤੈਨੂੰ ਯਾਦ ਕਰਦਾ ਹਾਂ।

SikhNet (Spanish)noche y día con cada respiración Te llamo.

ਸੰਤ ਦੇਉ ਸੰਦੇਸਾ; ਪੈ ਚਰਣਾਰੇ ਜੀਉ ॥

sant deo sandesaa; pai charanaare jeeo |

Sant Singh KhalsaO Saints, give Him this message; I fall at Your Feet.
Manmohan SinghO Saints, convey my this message to God, I fall at Thine feet.
Manmohan Singh (Punjabi)ਹੈ ਸਾਧੂਓ! ਮੇਰਾ ਇਹ ਸੁਨੇਹਾ ਹਰੀ ਨੂੰ ਪੁਚਾ ਦੇਣਾ, ਮੈਂ ਤੇਰੇ ਪੈਰੀ ਪੈਂਦੀ ਹਾਂ।
Fareedkot Teekaਹੇ ਸੰਤੋ! ਮੈਂ ਤੁਮਾਰੇ ਚਰਣੋਂ ਮੇਂ ਪੜਤਾ ਹੂੰ। ਐਸੇ ਸੰਦੇਸਾ ਦੇਵੋ ਜਿਸ ਕਰ ਪਰਮੇਸ੍ਵਰ ਕੀ ਪ੍ਰਾਪਤੀ ਹੋਵੇ॥
Prof. Sahib Singh(ਤੇਰੇ) ਸੰਤ ਜਨਾਂ ਦੀ ਚਰਨੀਂ ਪੈ ਕੇ ਮੈਂ (ਤੇਰੇ ਵਲ) ਸੁਨੇਹਾ ਭੇਜਦਾ ਹਾਂ,

ਪਦ ਅਰਥ ਸੰਤ ਦੇਉ = ਮੈਂ ਸੰਤਾਂ ਨੂੰ ਦੇਂਦਾ ਹਾਂ। ਸੰਦੇਸਾ = ਸਨੇਹਾ। ਪੈ = ਪੈ ਕੇ।

SikhNet (Spanish)Oh Santos, me pongo a Sus Pies;

ਤੁਧੁ ਬਿਨੁ; ਕਿਤੁ ਬਿਧਿ ਤਰੀਐ ਜੀਉ ॥੧॥

tudh bin; kit bidh tareeai jeeo |1|

Sant Singh KhalsaWithout You, how can I be saved? ||1||
Manmohan SinghWithout Thee, how can I be saved?
Manmohan Singh (Punjabi)ਤੇਰੇ ਬਾਝੋਂ ਮੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?
Fareedkot Teekaਤੁਮਾਰੇ ਸੰਗ ਸੇ ਬਿਨਾ ਕਿਸ ਪ੍ਰਕਾਰ ਤਰੀਏ, ਭਾਵ ਏਹ ਕਿ ਸਤਿਸੰਗ ਸੇ ਬਿਨਾ ਤਰਨਾ ਨਹੀਂ ਹੋਤਾ॥੧॥☬ਜੇ ਕਹੇ ਤੁਮ ਸਤਸੰਗ ਕੀ ਮਹਿਮਾ ਕੈਸੇ ਜਾਣੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਿ ਹੇ ਮੇਰੇ ਪਿਆਰੇ ਰਾਮ ਜੀ!) ਮੈਂ ਤੈਥੋਂ ਬਿਨਾ ਕਿਸੇ ਤਰ੍ਹਾਂ ਭੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ॥੧॥
SikhNet (Spanish)transmítanme el Mensaje del Señor. Oh Señor, ¿cómo puedo nadar a través del mar de las existencias materiales sin Tu Soporte?(1)

ਸੰਗਿ ਤੁਮਾਰੈ; ਮੈ ਕਰੇ ਅਨੰਦਾ ਜੀਉ ॥

sang tumaarai; mai kare anandaa jeeo |

Sant Singh KhalsaIn Your Company, I am in ecstasy.
Manmohan SinghIn Thine company, I enjoy happiness.
Manmohan Singh (Punjabi)ਤੇਰੀ ਸੰਗਤ ਅੰਦਰ ਮੈਂ ਖੁਸ਼ੀ ਮਾਣਦੀ ਹਾਂ।
Fareedkot Teekaਜੋ ਤੁਮਾਰੇ ਸੰਗ ਮੇਂ ਆਏ ਹੈਂ, ਸੋ ਅਨੰਦ ਰੂਪ ਹੀ ਕਰ ਦੀਏ ਹੈਂ॥
Prof. Sahib Singh(ਹੇ ਮੇਰੇ ਪਿਆਰੇ ਰਾਮ ਜੀ!) ਤੇਰੀ ਸੰਗਤਿ ਵਿਚ ਰਹਿ ਕੇ ਮੈਂ ਆਨੰਦ ਮਾਣਦਾ ਹਾਂ।

ਪਦ ਅਰਥ ਸੰਗਿ ਤੁਮਾਰੈ = ਤੇਰੀ ਸੰਗਤਿ ਵਿਚ।

SikhNet (Spanish)En Tu Compañía, estamos en serena Paz,

ਵਣਿ ਤਿਣਿ ਤ੍ਰਿਭਵਣਿ; ਸੁਖ ਪਰਮਾਨੰਦਾ ਜੀਉ ॥

van tin tribhavan; sukh paramaanandaa jeeo |

Sant Singh KhalsaIn the forest, the fields and the three worlds, there is peace and supreme bliss.
Manmohan SinghThou art in forest, vegetation and the three worlds Thou givest peace and supreme bliss.
Manmohan Singh (Punjabi)ਤੂੰ ਜੰਗਲ, ਬਨਾਸਪਤੀ ਅਤੇ ਤਿੰਨਾਂ ਜਹਾਨ ਵਿੱਚ ਹੈਂ। ਤੂੰ ਆਰਾਮ ਅਤੇ ਮਹਾਨ ਪਰਸੰਨਤਾ ਬਖ਼ਸ਼ਦਾ ਹੈਂ।
Fareedkot Teekaਔਰ ਵਣ ਤ੍ਰਿਣ ਪੁਨਾ ਤ੍ਰਿਲੋਕੀ ਮੇਂ ਜੋ ਪਰਮ ਅਨੰਦ ਸੁਖ ਰੂਪ ਪਰਮੇਸ੍ਵਰ ਬਿਆਪਕ ਹੈ, ਸੋ ਜਾਣਿਆ ਹੈ॥
Prof. Sahib Singhਸਾਰੀ ਬਨਸਪਤੀ ਵਿਚ ਤੇ ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ (ਤੈਨੂੰ ਵੇਖ ਕੇ) ਮੈਂ ਪਰਮ ਸੁਖ ਪਰਮ ਆਨੰਦ (ਅਨੁਭਵ ਕਰਦਾ ਹਾਂ)।

ਪਦ ਅਰਥ ਵਣਿ = ਵਣ ਵਿਚ। ਤਿਣਿ = ਤਿਣਿ ਵਿਚ। ਵਣਿ ਤਿਣਿ = ਸਾਰੀ ਬਨਸਪਤੀ ਵਿਚ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ।

SikhNet (Spanish)así como está toda la vegetación, los bosques y los tres mundos.

ਸੇਜ ਸੁਹਾਵੀ; ਇਹੁ ਮਨੁ ਬਿਗਸੰਦਾ ਜੀਉ ॥

sej suhaavee; ihu man bigasandaa jeeo |

Sant Singh KhalsaMy bed is beautiful, and my mind blossoms forth in ecstasy.
Manmohan SinghWith Thee my bridal bed looks beauteous, and this soul of mine blooms.
Manmohan Singh (Punjabi)ਤੇਰੇ ਨਾਲ ਮੈਨੂੰ ਸੇਜ ਸੁੰਦਰ ਲਗਦੀ ਹੈ, ਅਤੇ ਮੇਰੀ ਇਹ ਆਤਮਾ ਖਿੜ ਜਾਂਦੀ ਹੈ।
Fareedkot Teekaਪਰੰਤੂ ਜਿਨ੍ਹੋਂ ਕੀ (ਸੇਜ) ਸ੍ਰਧਾ ਸੋਭਨੀਕ ਹੋਈ ਹੈ ਤਿਨ੍ਹੋਂ ਕਾ ਮਨ ਪ੍ਰਸਿੰਨਤਾ ਕੋ ਪ੍ਰਾਪਤਿ ਹੂਆ ਹੈ॥
Prof. Sahib Singhਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ, ਮੇਰਾ ਇਹ ਮਨ ਖਿੜ ਪਿਆ ਹੈ!

ਪਦ ਅਰਥ ਸੇਜ = ਹਿਰਦਾ-ਸੇਜ। ਬਿਗਸੰਦਾ = ਖਿੜਿਆ ਹੋਇਆ।

SikhNet (Spanish)Mi aposento nupcial es bello y mi mente florece;

ਪੇਖਿ ਦਰਸਨੁ; ਇਹੁ ਸੁਖੁ ਲਹੀਐ ਜੀਉ ॥੨॥

pekh darasan; ihu sukh laheeai jeeo |2|

Sant Singh KhalsaBeholding the Blessed Vision of Your Darshan, I have found this peace. ||2||
Manmohan SinghBy seeing Thine sight I obtain this comfort.
Manmohan Singh (Punjabi)ਤੇਰਾ ਦੀਦਾਰ ਦੇਖਣ ਦੁਆਰਾ ਮੈਨੂੰ ਇਹ ਆਰਾਮ ਪ੍ਰਾਪਤ ਹੁੰਦਾ ਹੈ!
Fareedkot Teekaਤੁਮ ਸੰਤ ਜਨੋਂ ਕਾ ਦਰਸਨੁ ਦੇਖ ਕਰ ਏਹ ਆਤਮ ਸੁਖ ਲਹੀਤਾ ਹੈ॥੨॥
Prof. Sahib Singh(ਹੇ ਮੇਰੇ ਪਿਆਰੇ ਰਾਮ ਜੀ!) ਤੇਰਾ ਦਰਸ਼ਨ ਕਰਕੇ ਇਹ (ਆਤਮਕ) ਸੁਖ ਮਿਲਦਾ ਹੈ ॥੨॥

ਪਦ ਅਰਥ ਲਹੀਐ = ਲੱਭਦਾ ਹੈ ॥੨॥

SikhNet (Spanish)teniendo Tu Visión, obtengo esta Paz.(2)

ਚਰਣ ਪਖਾਰਿ; ਕਰੀ ਨਿਤ ਸੇਵਾ ਜੀਉ ॥

charan pakhaar; karee nit sevaa jeeo |

Sant Singh KhalsaI wash Your Feet, and constantly serve You.
Manmohan SinghI wash Thine feet and ever perform Thy service.
Manmohan Singh (Punjabi)ਮੈਂ ਤੇਰੇ ਚਰਨ ਧੋਂਦੀ, ਅਤੇ ਸਦੀਵੀ ਹੀ ਤੇਰੀ ਚਾਕਰੀ ਵਜਾਉਂਦੀ ਹਾਂ।
Fareedkot Teekaਤਾਂ ਤੇ ਨਿਤਾਪ੍ਰਤੀ ਤੁਮਾਰੇ ਚਰਨ ਧੋਵਾਂ ਔਰ ਸੇਵਾ ਕਰੂੰ॥
Prof. Sahib Singh(ਹੇ ਮੇਰੇ ਰਾਮ ਜੀ! ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੇ) ਚਰਨ ਧੋ ਕੇ ਉਹਨਾਂ ਦੀ ਸਦਾ ਸੇਵਾ ਕਰਦਾ ਰਹਾਂ,

ਪਦ ਅਰਥ ਪਖਾਰਿ = ਧੋ ਕੇ। ਕਰੀ = ਕਰੀਂ, ਮੈਂ ਕਰਾਂ।

SikhNet (Spanish)Lavo Tus Pies, y Te sirvo siempre, oh Amado;

ਪੂਜਾ ਅਰਚਾ ਬੰਦਨ ਦੇਵਾ ਜੀਉ ॥

poojaa arachaa bandan devaa jeeo |

Sant Singh KhalsaO Divine Lord, I worship and adore You; I bow down before You.
Manmohan SinghMy Bright spouse I perform Thy worship and make flower offering and obeisance unto Thee,
Manmohan Singh (Punjabi)ਮੇਰੇ ਪ੍ਰਕਾਸ਼ਵਾਨ ਪਤੀ! ਮੈਂ ਤੇਰੀ ਉਪਾਸਨਾ ਕਮਾਉਂਦੀ, ਅਤੇ ਤੈਨੂੰ ਫੁਲ ਭੇਟ ਤੇ ਨਮਸ਼ਕਾਰ ਕਰਦੀ ਹਾਂ।
Fareedkot Teekaਏਹੀ (ਅਰਚਾ) ਮੂਰਤੀ ਪੂਜਾ ਹੈ ਏਹੀ (ਦੇਵਾ) ਪ੍ਰਮਾਤਮਾ ਕੋ ਨਮਸਕਾਰ ਹੈ॥
Prof. Sahib Singhਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਮੇਰੇ ਲਈ ਦੇਵਤਿਆਂ ਅੱਗੇ ਫੁੱਲਾਂ ਦੀ ਭੇਟ ਹੈ ਤੇ ਇਹੀ ਦੇਵਤਿਆਂ ਅੱਗੇ ਨਮਸਕਾਰ ਹੈ,

ਪਦ ਅਰਥ ਅਰਚਾ = ਫੁੱਲਾਂ ਦੀ ਭੇਟ।

SikhNet (Spanish)Te alabo, me postro, y Te ofrezco flores, oh Dios.

ਦਾਸਨਿ ਦਾਸੁ; ਨਾਮੁ ਜਪਿ ਲੇਵਾ ਜੀਉ ॥

daasan daas; naam jap levaa jeeo |

Sant Singh KhalsaI am the slave of Your slaves; I chant Your Name.
Manmohan SinghI am a hand maiden of Thine slaves and I meditate upon Thy Name.
Manmohan Singh (Punjabi)ਮੈਂ ਤੇਰੇ ਗੋਲਿਆਂ ਦੀ ਬਾਂਦੀ ਹਾਂ ਅਤੇ ਤੇਰੇ ਨਾਮ ਦਾ ਸਿਮਰਣ ਕਰਦੀ ਹਾਂ।
Fareedkot Teekaਜੋ ਤੁਮਾਰੇ ਸੇਵਕੋਂ ਕਾ ਸੇਵਕੁ ਹੋ ਕਰ ਨਾਮ ਜਪ ਲੇਵਾਂ॥
Prof. Sahib Singh(ਕਿ) ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰਾ ਨਾਮ ਜਪਦਾ ਰਹਾਂ-
SikhNet (Spanish)Soy el Esclavo de Tus Esclavos, habito en Tu Nombre,

ਬਿਨਉ; ਠਾਕੁਰ ਪਹਿ ਕਹੀਐ ਜੀਉ ॥੩॥

binau; tthaakur peh kaheeai jeeo |3|

Sant Singh KhalsaI offer this prayer to my Lord and Master. ||3||
Manmohan SinghRepeat O Saints this my supplication to my Master.
Manmohan Singh (Punjabi)ਹੇ ਸਾਧੂਓ! ਮੇਰੀ ਇਹ ਪ੍ਰਾਰਥਨਾ ਮੇਰੇ ਮਾਲਕ ਕੋਲ ਵਰਨਣ ਕਰ ਦੇਣੀ।
Fareedkot Teekaਏਹ ਬੇਨਤੀ ਠਾਕੁਰ ਕੇ ਪਾਸ ਮੇਰੀ ਤ੍ਰਫੋਂ ਕਹੀਏ॥੩॥
Prof. Sahib Singh(ਹੇ ਮੇਰੇ ਪਿਆਰੇ ਰਾਮ ਜੀ! ਤੇਰੇ ਸੰਤ ਜਨਾਂ ਪਾਸ ਮੈਂ ਬੇਨਤੀ ਕਰਦਾ ਹਾਂ ਕਿ) ਮਾਲਕ-ਪ੍ਰਭੂ ਪਾਸ ਮੇਰੀ ਇਹੋ ਬੇਨਤੀ ਆਖਣੀ ॥੩॥

ਪਦ ਅਰਥ ਬਿਨਉ = ਬੇਨਤੀ। ਕਹੀਐ = (ਹੇ ਸੰਤ ਜਨੋ!) ਕਹਿ ਦੇਣੀ ॥੩॥

SikhNet (Spanish)y le rezo siempre a nadie más que a Ti.(3)

ਇਛ ਪੁੰਨੀ ਮੇਰੀ; ਮਨੁ ਤਨੁ ਹਰਿਆ ਜੀਉ ॥

eichh punee meree; man tan hariaa jeeo |

Sant Singh KhalsaMy desires are fulfilled, and my mind and body are rejuvenated.
Manmohan SinghMy desire is fulfilled and my soul and body are reverdured.
Manmohan Singh (Punjabi)ਮੇਰੀ ਕਾਮਨਾ ਪੂਰੀ ਹੋ ਗਈ ਅਤੇ ਮੇਰੀ ਆਤਮਾ ਤੇ ਦੇਹਿ ਸਰਸਬਜ਼ ਹੋ ਗਏ ਹਨ।
Fareedkot Teekaਮੇਰੀ ਇੱਛਾ ਪੂਰੀ ਹੋਈ ਹੈ ਔਰ ਮਨ ਪ੍ਰਸਿੰਨ ਹੂਆ ਹੈ ਔਰ ਤਨ ਸਫਲਾ ਹੂਆ ਹੈ॥
Prof. Sahib Singh(ਹੇ ਭਾਈ! ਪਿਆਰੇ ਰਾਮ ਦੀ ਕਿਰਪਾ ਨਾਲ) ਮੇਰੀ (ਉਸ ਦੇ ਮਿਲਾਪ ਦੀ) ਇੱਛਾ ਪੂਰੀ ਹੋ ਗਈ ਹੈ, ਮੇਰਾ ਮਨ ਆਤਮਕ ਜੀਵਨ ਵਾਲਾ ਹੋ ਗਿਆ ਹੈ, ਮੇਰਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ) ਹਰਾ ਹੋ ਪਿਆ ਹੈ,

ਪਦ ਅਰਥ ਇਛ = ਤਾਂਘ। ਪੁੰਨੀ = ਪੂਰੀ ਹੋ ਗਈ ਹੈ।

SikhNet (Spanish)Mi deseo está satisfecho, y mi cuerpo y mi mente están en flor;

ਦਰਸਨ ਪੇਖਤ; ਸਭ ਦੁਖ ਪਰਹਰਿਆ ਜੀਉ ॥

darasan pekhat; sabh dukh parahariaa jeeo |

Sant Singh KhalsaBeholding the Blessed Vision of the Lord's Darshan, all my pains have been taken away.
Manmohan SinghBy holding Lord's vision all my agonies are dispelled.
Manmohan Singh (Punjabi)ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ।
Fareedkot Teekaਦਰਸ ਪੇਖਤੇ ਹੀ ਸਭ ਦੁਖ ਦੂਰ ਹੋ ਗ੍ਯਾ ਹੈ॥
Prof. Sahib Singh(ਪਿਆਰੇ ਰਾਮ ਦਾ) ਦਰਸ਼ਨ ਕਰਦਿਆਂ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਹੈ,

ਪਦ ਅਰਥ ਪਰਹਰਿਆ = ਦੂਰ ਹੋ ਗਿਆ ਹੈ।

SikhNet (Spanish)teniendo Tu Visión, mis penas han desaparecido.

ਹਰਿ ਹਰਿ ਨਾਮੁ; ਜਪੇ ਜਪਿ ਤਰਿਆ ਜੀਉ ॥

har har naam; jape jap tariaa jeeo |

Sant Singh KhalsaChanting and meditating on the Name of the Lord, Har, Har, I have been saved.
Manmohan SinghBy constantly repeating the Name of Lord God I have been saved.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਲਗਾਤਾਰ ਆਰਾਧਨ ਕਰਨ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
Fareedkot Teekaਹਰਿ ਹਰਿ ਨਾਮ ਕਾ ਜਾਪ ਜਪ ਕਰ ਸੰਸਾਰ ਸਮੁੰਦਰ ਤਰਿਆ ਹੈ॥
Prof. Sahib Singhਪਿਆਰੇ ਰਾਮ ਜੀ ਦਾ ਨਾਮ ਜਪ ਜਪ ਕੇ ਮੈਂ (ਸੰਸਾਰ-ਸਮੁੰਦਰ ਨੂੰ) ਪਾਰ ਕਰ ਲਿਆ ਹੈ।

ਪਦ ਅਰਥ ਜਪੇ ਜਪਿ = ਜਪਿ ਜਪਿ, ਜਪ ਜਪ ਕੇ।

SikhNet (Spanish)Dice Nanak, oh Dios, he sido salvado habitando en Tu Nombre,

ਇਹੁ ਅਜਰੁ. ਨਾਨਕ; ਸੁਖੁ ਸਹੀਐ ਜੀਉ ॥੪॥੨॥੧੬੭॥

eihu ajar. naanak; sukh saheeai jeeo |4|2|167|

Sant Singh KhalsaNanak endures this unendurable celestial bliss. ||4||2||167||
Manmohan SinghNanak has endured this unendurable celestial beatitude.
Manmohan Singh (Punjabi)ਨਾਨਕ ਨੇ ਇਸ ਨਾਂ-ਕਾਬਲ ਬਰਦਾਸ਼ਤ ਬੈਕੁੰਠੀ ਪਰਮ ਅਨੰਦ ਨੂੰ ਬ੍ਰਦਾਸ਼ਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਆਤਮ ਸੁਖ ਕਾ ਸਹਾਰਨਾ ਕਠਨ ਹੈ, ਸੋ ਇਹੁ ਸਹਾਰਿਆ, ਭਾਵ ਧਾਰਿਆ ਹੈ॥੪॥੨॥੧੬੭॥
Prof. Sahib Singhਹੇ ਨਾਨਕ! (ਉਸ ਪਿਆਰੇ ਰਾਮ ਜੀ ਦਾ ਦਰਸ਼ਨ ਕੀਤਿਆਂ) ਇਹ ਇਕ ਐਸਾ ਸੁਖ ਮਾਣ ਲਈਦਾ ਹੈ ਜੋ ਕਦੇ ਘੱਟ ਹੋਣ ਵਾਲਾ ਨਹੀਂ ਹੈ ॥੪॥੨॥੧੬੭॥

ਪਦ ਅਰਥ ਅਜਰੁ = ਜਰਾ-ਰਹਿਤ, ਜਿਸ ਨੂੰ ਬੁਢੇਪਾ ਨਹੀਂ ਆ ਸਕਦਾ, ਘੱਟ ਨਾ ਹੋਣ ਵਾਲਾ ॥੪॥

SikhNet (Spanish)y he obtenido la fuerza para contener esta Suprema Dicha.(4-2-167)

Open this shabad →

Shabad Guru Arjan Dev Ji Raag Gauree

ਗਉੜੀ ਮਾਝ ਮਹਲਾ ੫ ॥

gaurree maajh mahalaa 5 |

Sant Singh KhalsaGauree Maajh, Fifth Mehl:
Manmohan SinghGauri Majh 5th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਪੰਜਵੀਂ।
SikhNet (Spanish)Gauri Mall, Mejl Guru Aryan, Quinto Canal Divino.

ਸੁਣਿ ਸੁਣਿ ਸਾਜਨ; ਮਨ ਮਿਤ ਪਿਆਰੇ ਜੀਉ ॥

sun sun saajan; man mit piaare jeeo |

Sant Singh KhalsaListen, listen, O my friend and companion, O Beloved of my mind:
Manmohan SinghHear hear O my intimate Friend, Thou art sweet unto my mind.
Manmohan Singh (Punjabi)ਸ੍ਰਵਣੁ, ਸ੍ਰਵਣੁ ਕਰ ਹੇ ਮੇਰੀ ਜਾਨੀ ਮਿੱਤ੍ਰ! ਤੂੰ ਮੇਰੇ ਚਿੱਤ ਨੂੰ ਮਿਠੜਾ ਲਗਦਾ ਹੈਂ।
Fareedkot Teekaਹੇ ਮਨ ਤਨ ਬਾਣੀ ਕੇ ਪਿਆਰੇ! ਮੇਰੀ ਅਰਜ਼ ਸੁਣ॥
Prof. Sahib Singhਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਮੇਰੇ ਮਨ ਦੇ ਮਿੱਤਰ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੇਰੀ ਬੇਨਤੀ) ਧਿਆਨ ਨਾਲ ਸੁਣ।

ਪਦ ਅਰਥ ਸਾਜਨ = ਹੇ ਸੱਜਣ ਹਰੀ! ਮਨ ਮਿਤ = ਹੇ ਮੇਰੇ ਮਨ ਦੇ ਮਿੱਤਰ ਹਰੀ!

SikhNet (Spanish)Escucha, oh Amigo, mi querido Amor; mi cuerpo y mente son Tuyos,

ਮਨੁ ਤਨੁ ਤੇਰਾ; ਇਹੁ ਜੀਉ ਭਿ. ਵਾਰੇ ਜੀਉ ॥

man tan teraa; ihu jeeo bhi. vaare jeeo |

Sant Singh Khalsamy mind and body are Yours. This life is a sacrifice to You as well.
Manmohan SinghMy soul and body are Thine This life too is a sacrifice unto Thee.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ। ਇਹ ਜਿੰਦ ਜਾਨ ਭੀ ਤੇਰੇ ਉਤੋਂ ਕੁਰਬਾਨ ਹੈ।
Fareedkot Teekaਏਹ ਮਨ ਤਨ ਤੇਰਾ ਕਰ ਦੀਆ ਹੈ ਏਹੁ ਜੀਉ ਭੀ ਵਾਰਨੇ ਕਰਤਾ ਹੂੰ॥
Prof. Sahib Singh(ਮੇਰਾ ਇਹ) ਮਨ ਤੇਰਾ ਦਿੱਤਾ ਹੋਇਆ ਹੈ, (ਮੇਰਾ ਇਹ) ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਭੀ ਤੇਰੀ ਹੀ ਦਿੱਤੀ ਹੋਈ ਹੈ। ਮੈਂ (ਇਹ ਸਭ ਕੁਝ ਤੈਥੋਂ) ਕੁਰਬਾਨ ਕਰਦਾ ਹਾਂ।

ਪਦ ਅਰਥ ਜੀਉ ਭਿ = ਜਿੰਦ ਭੀ। ਵਾਰੇ = ਸਦਕੇ।

SikhNet (Spanish)y mi Alma también Te la ofrezco a Ti.

ਵਿਸਰੁ ਨਾਹੀ ਪ੍ਰਭ; ਪ੍ਰਾਣ ਅਧਾਰੇ ਜੀਉ ॥

visar naahee prabh; praan adhaare jeeo |

Sant Singh KhalsaMay I never forget God, the Support of the breath of life.
Manmohan SinghMay I not forget Thee, O Lord. Thou art the mainstay of my life.
Manmohan Singh (Punjabi)ਮੈਂ ਤੈਨੂੰ ਨ ਭੁਲਾਂ, ਹੇ ਸੁਆਮੀ! ਤੂੰ ਮੇਰੀ ਜਿੰਦੜੀ ਦਾ ਆਸਰਾ ਹੈ।
Fareedkot Teekaਹੇ ਪ੍ਰਭੂ ਪ੍ਰਾਣੋਂ ਕੇ ਆਸਰੇ! ਮੇਰੇ ਕੋ ਵਿਸਰੁ ਨਾਹੀਂ॥
Prof. Sahib Singhਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਮੈਨੂੰ ਭੁਲ ਨਾਹ।

ਪਦ ਅਰਥ ਪ੍ਰਾਣ ਅਧਾਰੇ = ਹੇ ਮੇਰੀ ਜਿੰਦ ਦੇ ਆਸਰੇ!

SikhNet (Spanish)Haz que no Te olvide, oh Señor,

ਸਦਾ ਤੇਰੀ ਸਰਣਾਈ ਜੀਉ ॥੧॥

sadaa teree saranaaee jeeo |1|

Sant Singh KhalsaI have come to Your Eternal Sanctuary. ||1||
Manmohan SinghFor ever, I have taken to Thine sanctuary.
Manmohan Singh (Punjabi)ਹਮੇਸ਼ਾਂ ਲਈ ਮੈਂ ਤੇਰੀ ਪਨਾਹ ਲਈ ਹੈ।
Fareedkot Teekaਸਦਾ ਤੇਰੀ ਹੀ ਸਰਣ ਹਾਂ॥੧॥
Prof. Sahib Singhਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥
SikhNet (Spanish)Soporte de mi vida, para que siempre acuda a Tu Refugio. (1)

ਜਿਸੁ ਮਿਲਿਐ; ਮਨੁ ਜੀਵੈ ਭਾਈ ਜੀਉ ॥

jis miliai; man jeevai bhaaee jeeo |

Sant Singh KhalsaMeeting Him, my mind is revived, O Siblings of Destiny.
Manmohan SinghOn meeting whom my soul is revived by Guru's grace, O brother,
Manmohan Singh (Punjabi)ਜਿਸ ਨੂੰ ਮਿਲ ਪੈਣ ਤੇ ਮੇਰੀ ਆਤਮਾ ਸੁਰਜੀਤ ਹੋ ਗਈ ਹੈ, ਹੇ ਵੀਰ!
Fareedkot Teekaਜਿਸ ਤੇਰੇ ਮਿਲਨੇ ਸੇ (ਭਾਈ) ਪ੍ਰੇਮੀ ਹੋ ਕਰ ਮਨ ਜੀਵਨ ਪਦਵੀ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਭਾਈ! ਜਿਸ ਹਰਿ-ਪ੍ਰਭੂ ਨੂੰ ਮਿਲਿਆਂ ਆਤਮਕ ਜੀਵਨ ਲੱਭ ਪੈਂਦਾ ਹੈ,

ਪਦ ਅਰਥ ਮਨੁ ਜੀਵੈ = ਮਨ ਜਿਊਂ ਪੈਂਦਾ ਹੈ, ਆਤਮਕ ਜੀਵਨ ਮਿਲ ਜਾਂਦਾ ਹੈ। ਭਾਈ = ਹੇ ਭਾਈ!

SikhNet (Spanish)Encontrando al Señor nuestra mente florece;

ਗੁਰ ਪਰਸਾਦੀ; ਸੋ. ਹਰਿ ਹਰਿ ਪਾਈ ਜੀਉ ॥

gur parasaadee; so. har har paaee jeeo |

Sant Singh KhalsaBy Guru's Grace, I have found the Lord, Har, Har.
Manmohan Singhthat Lord God I have obtained.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਮੈਂ ਉਸ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਪਰੰਤੂ ਜੋ ਤੂੰ ਦੁਖੋਂ ਕੇ ਹਰਨੇ ਵਾਲਾ ਔਰ ਹਰੇਕ ਰੂਪ ਧਾਰਨੇ ਵਾਲਾ ਹੈਂ, ਸੋ ਗੁਰੋਂ ਕੀ ਕਿਰਪਾ ਸੇ ਪਾਈਤਾ ਹੈਂ॥
Prof. Sahib Singhਉਹ ਹਰਿ-ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਈ = ਪਾਈਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ।

SikhNet (Spanish)por la Gracia del Guru Lo encuentro a Él.

ਸਭ ਕਿਛੁ ਪ੍ਰਭ ਕਾ; ਪ੍ਰਭ ਕੀਆ ਜਾਈ ਜੀਉ ॥

sabh kichh prabh kaa; prabh keea jaaee jeeo |

Sant Singh KhalsaAll things belong to God; all places belong to God.
Manmohan SinghAll the things belong to the Lord and of the Lord are all the places.
Manmohan Singh (Punjabi)ਸਾਰੀਆਂ ਚੀਜ਼ਾਂ ਸੁਆਮੀ ਦੀ ਮਲਕੀਅਤ ਹਨ ਅਤੇ ਸੁਆਮੀ ਦੇ ਹੀ ਸਾਰੇ ਥਾਂ ਹਨ।
Fareedkot Teekaਹੇ ਪ੍ਰਭੂ! ਸਭ ਕਿਛੁ ਆਪ ਕਾ ਹੈ, ਔਰ ਹੇ ਪ੍ਰਭੂ! ਸਭ ਆਪ ਕੀ ਜਗਾ ਹੈ॥
Prof. Sahib Singh(ਹੇ ਭਾਈ! ਮੇਰਾ ਮਨ ਤਨ) ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, (ਜਗਤ ਦੀਆਂ) ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ,

ਪਦ ਅਰਥ ਕੀਆ = ਦੀਆਂ। ਜਾਈ = ਸਾਰੀਆਂ ਥਾਵਾਂ।

SikhNet (Spanish)Todos los seres y los lugares pertenecen al Señor;

ਪ੍ਰਭ ਕਉ; ਸਦ ਬਲਿ ਜਾਈ ਜੀਉ ॥੨॥

prabh kau; sad bal jaaee jeeo |2|

Sant Singh KhalsaI am forever a sacrifice to God. ||2||
Manmohan SinghUnto my Lord., I am, ever, a sacrifice.
Manmohan Singh (Punjabi)ਆਪਣੇ ਸਾਹਿਬ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।
Fareedkot Teekaਹੇ ਪ੍ਰਭੂ! ਮੈਂ ਆਪ ਕੇ ਸਦਾ ਬਲਿਹਾਰੇ ਜਾਤਾ ਹੂੰ॥੨॥
Prof. Sahib Singhਮੈਂ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਜਾਂਦਾ ਹਾਂ ॥੨॥

ਪਦ ਅਰਥ ਕਉ = ਨੂੰ, ਤੋਂ। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ ॥੨॥

SikhNet (Spanish)ofrezco mi ser siempre en sacrificio a mi Señor.(2)

ਏਹੁ ਨਿਧਾਨੁ; ਜਪੈ ਵਡਭਾਗੀ ਜੀਉ ॥

ehu nidhaan; japai vaddabhaagee jeeo |

Sant Singh KhalsaVery fortunate are those who meditate on this treasure.
Manmohan SinghThe very lucky one meditates this name treasure.
Manmohan Singh (Punjabi)ਭਾਰੇ ਨਸੀਬਾਂ ਵਾਲਾ ਇਸ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।
Fareedkot Teekaਏਹੁ ਨਾਮ ਸੁਖੋਂ ਕਾ ਖਜ਼ਾਨਾ ਹੈ ਪਰੰਤੂ ਵਡੇ ਪੁੰਨੋਂ ਵਾਲਾ ਪੁਰਸ਼ ਹੀ ਜਪਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ) ਇਹ (ਨਾਮ ਸਾਰੇ ਪਦਾਰਥਾਂ ਦਾ) ਖ਼ਜ਼ਾਨਾ (ਹੈ ਕੋਈ) ਭਾਗਾਂ ਵਾਲਾ ਮਨੁੱਖ ਇਹ ਨਾਮ (ਜਪਦਾ ਹੈ,

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)Uno atesora y está entonado con el Nombre del Señor,

ਨਾਮ ਨਿਰੰਜਨ; ਏਕ ਲਿਵ ਲਾਗੀ ਜੀਉ ॥

naam niranjan; ek liv laagee jeeo |

Sant Singh KhalsaThey enshrine love for the Naam, the Name of the One Immaculate Lord.
Manmohan SinghHe enshrines affection for the Name of the one Immaculate Lord.
Manmohan Singh (Punjabi)ਉਹ ਇਕ ਪਵਿੱਤਰ ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਹੇ ਮਾਇਆ ਰੂਪੀ ਅੰਜਨ ਸੇ ਰਹਤ ਪਰਮੇਸ੍ਵਰ! ਏਕ ਤੇਰੇ ਨਾਮ ਕੇ ਸਾਥ ਬ੍ਰਿਤੀ ਲਾਗ ਰਹੀ ਹੈ॥☬ਜੇ ਕਹੇ ਕਿਨ ਕੀ ਬ੍ਰਿਤੀ ਲਾਗੀ ਹ? ਤਿਸ ਪਰ ਕਹਤੇ ਹੈਂ:
Prof. Sahib Singhਪਵਿੱਤ੍ਰ-ਸਰੂਪ ਪ੍ਰਭੂ ਦੇ ਨਾਮ ਨਾਲ (ਉਸ ਵਡਭਾਗੀ ਮਨੁੱਖ ਦੀ) ਲਗਨ ਲੱਗ ਜਾਂਦੀ ਹੈ।

ਪਦ ਅਰਥ ਲਿਵ = ਲਗਨ।

SikhNet (Spanish)el Inmaculado, por buena fortuna.

ਗੁਰੁ ਪੂਰਾ ਪਾਇਆ; ਸਭੁ ਦੁਖੁ ਮਿਟਾਇਆ ਜੀਉ ॥

gur pooraa paaeaa; sabh dukh mittaaeaa jeeo |

Sant Singh KhalsaFinding the Perfect Guru, all suffering is dispelled.
Manmohan SinghOn obtaining the Perfect Guru, all the agonies are annulled.
Manmohan Singh (Punjabi)ਪੂਰਨ ਗੁਰਾਂ ਦੇ ਪ੍ਰਾਪਤ ਹੋ ਪੈਣ ਤੇ, ਸਾਰੀਆਂ ਤਕਲੀਫਾਂ ਰਫਾ ਹੋ ਜਾਂਦੀਆਂ ਹਨ।
Fareedkot Teekaਜਿਨ੍ਹੋਂ ਨੇ ਗੁਰੂ ਪੂਰਾ ਪਾਇਆ ਹੈ ਤਿਨ੍ਹੋਂ ਨੇ ਸਭ ਦੁਖੋਂ ਕੋ ਗਵਾਇਆ ਹੈ॥
Prof. Sahib Singh(ਜਿਸ ਵਡਭਾਗੀ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ,
SikhNet (Spanish)Cuando uno encuentra al Perfecto Guru, todas las penas desaparecen,

ਆਠ ਪਹਰ; ਗੁਣ ਗਾਇਆ ਜੀਉ ॥੩॥

aatth pehar; gun gaaeaa jeeo |3|

Sant Singh KhalsaTwenty-four hours a day, I sing the Glories of God. ||3||
Manmohan SinghThe whole day long I sing the praises of the Lord.
Manmohan Singh (Punjabi)ਸਾਰਾ ਦਿਹਾੜਾ ਹੀ ਮੈਂ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਔਰ ਆਠ ਪਹਰ ਗੁਨੋਂ ਕੋ ਗਾਇਆ ਹੈ॥੩॥
Prof. Sahib Singhਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
SikhNet (Spanish)y día y noche uno canta las Alabanzas del Señor. (3)

ਰਤਨ ਪਦਾਰਥ; ਹਰਿ ਨਾਮੁ ਤੁਮਾਰਾ ਜੀਉ ॥

ratan padaarath; har naam tumaaraa jeeo |

Sant Singh KhalsaYour Name is the treasure of jewels, Lord.
Manmohan SinghWealth of jewels is Thy Name, O Master.
Manmohan Singh (Punjabi)ਜਵਾਹਿਰਾਤਾਂ ਦੀ ਦੌਲਤ ਹੈ, ਤੇਰਾ ਨਾਮ, ਹੇ ਮਾਲਕ!
Fareedkot Teekaਹੇ ਹਰੀ! ਤੇਰਾ ਨਾਮ ਰਤਨ ਪਦਾਰਥ ਹੈ॥
Prof. Sahib Singh(ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਹਰੀ! ਤੇਰਾ ਨਾਮ ਕੀਮਤੀ ਪਦਾਰਥਾਂ (ਦਾ ਸੋਮਾ) ਹੈ।
SikhNet (Spanish)Tu Nombre, oh Señor, es la Joya Preciosa;

ਤੂੰ ਸਚਾ ਸਾਹੁ; ਭਗਤੁ ਵਣਜਾਰਾ ਜੀਉ ॥

toon sachaa saahu; bhagat vanajaaraa jeeo |

Sant Singh KhalsaYou are the True Banker; Your devotee is the trader.
Manmohan SinghThou art the True Banker. Thy devotee is thine peddler.
Manmohan Singh (Punjabi)ਤੂੰ ਸਚਾ ਸ਼ਾਹੂਕਾਰ ਹੈਂ। ਤੇਰਾ ਅਨੁਰਾਗੀ ਤੇਰਾ ਗੁਮਾਸ਼ਤਾ ਵਾਪਾਰੀ ਹੈ।
Fareedkot Teekaਔਰ ਤੂੰ ਸਚਾ ਸ਼ਾਹ ਹੈਂ, ਜੋ ਭਗਤ ਹੈ, ਸੋ ਵਣਜਾਰਾ ਹੈ॥
Prof. Sahib Singhਹੇ ਹਰੀ! ਤੂੰ ਸਦਾ ਕਾਇਮ ਰਹਿਣ ਵਾਲਾ (ਉਹਨਾਂ ਰਤਨ-ਪਦਾਰਥਾਂ ਦਾ) ਸਾਹੂਕਾਰ ਹੈਂ, ਤੇਰਾ ਭਗਤ (ਉਹਨਾਂ ਰਤਨ ਪਦਾਰਥਾਂ ਦਾ) ਵਣਜ ਕਰਨ ਵਾਲਾ ਹੈ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸਾਹੂਕਾਰ। ਵਣਜਾਰਾ = ਵਪਾਰੀ।

SikhNet (Spanish)Tú eres el Gran Mercader y Tus Devotos son Tus dependientes.

ਹਰਿ ਧਨੁ ਰਾਸਿ; ਸਚੁ ਵਾਪਾਰਾ ਜੀਉ ॥

har dhan raas; sach vaapaaraa jeeo |

Sant Singh KhalsaTrue is the trade of those who have the wealth of the Lord's assets.
Manmohan SinghTrue is the Trade of him who has the capital of God's wealth.
Manmohan Singh (Punjabi)ਸੱਚੀ ਹੈ ਉਸ ਦੀ ਸੁਦਾਗਰੀ, ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।
Fareedkot Teekaਸਰਧਾ ਰੂਪ ਪੂੰਜੀ ਦੇ ਕਰ ਤੇਰੇ ਹਰਿ ਨਾਮੁ ਧਨੁ ਕਾ ਸਚੁ ਰੂਪ ਵਪਾਰ ਕੀਆ ਹੈ॥
Prof. Sahib Singhਹੇ ਹਰੀ! ਤੇਰਾ ਨਾਮ-ਧਨ (ਤੇਰੇ ਭਗਤ ਦਾ) ਸਰਮਾਇਆ ਹੈ, ਤੇਰਾ ਭਗਤ ਇਹੀ ਸਦਾ-ਥਿਰ ਰਹਿਣ ਵਾਲਾ ਵਣਜ ਕਰਦਾ ਹੈ।

ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਸਚੁ = ਸਦਾ ਟਿਕੇ ਰਹਿਣ ਵਾਲਾ।

SikhNet (Spanish)Verdadero es Tu Capital y también Tu Comercio;

ਜਨ ਨਾਨਕ; ਸਦ ਬਲਿਹਾਰਾ ਜੀਉ ॥੪॥੩॥੧੬੮॥

jan naanak; sad balihaaraa jeeo |4|3|168|

Sant Singh KhalsaServant Nanak is forever a sacrifice. ||4||3||168||
Manmohan SinghSlave Nanak, is, ever, a sacrifice unto the Lord.
Manmohan Singh (Punjabi)ਗੋਲਾ ਨਾਨਕ, ਸਦੀਵ ਹੀ ਸਾਹਿਬ ਉਤੋਂ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਸਦਾ ਵਾਰਨੇ ਜਾਤਾ ਹੂੰ॥੪॥੩॥੧੬੮॥
Prof. Sahib Singhਹੇ ਦਾਸ ਨਾਨਕ! (ਆਖ-ਹੇ ਹਰੀ!) ਮੈਂ (ਤੈਥੋਂ ਤੇ ਤੇਰੇ ਭਗਤ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੪॥੩॥੧੬੮॥
SikhNet (Spanish)Dice Nanak, Tu Esclavo ofrece su ser siempre en sacrificio a Ti. (4-3-168)

Open this shabad →

Shabad Guru Arjan Dev Ji Raag Gauree continues on Ang 218

ਰਾਗੁ ਗਉੜੀ ਮਾਝ ਮਹਲਾ ੫ ॥

raag gaurree maajh mahalaa 5 |

Sant Singh KhalsaRaag Gauree Maajh, Fifth Mehl:
Manmohan SinghRag Gauri Majh 5th Guru.
Manmohan Singh (Punjabi)ਰਾਗੁ ਗਊੜੀ ਮਾਝ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Gauri Mall, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਤੂੰ ਮੇਰਾ ਬਹੁ ਮਾਣੁ ਕਰਤੇ; ਤੂੰ ਮੇਰਾ ਬਹੁ ਮਾਣੁ ॥

toon meraa bahu maan karate; toon meraa bahu maan |

Sant Singh KhalsaI am so proud of You, O Creator; I am so proud of You.
Manmohan SinghGreat pride I take in Thee, O Creator. Thou art the place of my great pride.
Manmohan Singh (Punjabi)ਤੇਰੇ ਉਤੇ ਮੈਂ ਬੜਾ ਫ਼ਖ਼ਰ ਕਰਦਾ ਹਾਂ, ਹੇ ਕਰਤਾਰ। ਤੂੰ ਮੇਰੇ ਭਾਰੇ ਫ਼ਖ਼ਰ ਦੀ ਥਾਂ ਹੈ।
Fareedkot Teekaਹੇ ਕਰਤੇ! ਤੂੰ ਮੇਰਾ ਇਸ ਲੋਕ ਮੇਂ ਬਹੁਤ ਮਾਣ ਹੈਂ ਔਰ ਤੂੰ ਹੀ ਮੇਰਾ ਪ੍ਰਲੋਕ ਮੇਂ ਬਹੁਤ ਮਾਣੁ ਹੈਂ॥
Prof. Sahib Singhਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ।

ਪਦ ਅਰਥ ਕਰਤੇ = ਹੇ ਕਰਤਾਰ! ਮਾਣੁ = ਫ਼ਖ਼ਰ (ਦੀ ਥਾਂ)।

SikhNet (Spanish)Tú eres mi único orgullo, oh mi Creador;

ਜੋਰਿ ਤੁਮਾਰੈ. ਸੁਖਿ ਵਸਾ; ਸਚੁ ਸਬਦੁ ਨੀਸਾਣੁ ॥੧॥ ਰਹਾਉ ॥

jor tumaarai. sukh vasaa; sach sabad neesaan |1| rahaau |

Sant Singh KhalsaThrough Your Almighty Power, I dwell in peace. The True Word of the Shabad is my banner and insignia. ||1||Pause||
Manmohan SinghThrough Thy might I abide in peace. The True Name is mark on me. Pause.
Manmohan Singh (Punjabi)ਤੇਰੀ ਤਾਕਤ ਰਾਹੀਂ ਮੈਂ ਆਰਾਮ ਅੰਦਰ ਰਹਿੰਦਾ ਹਾਂ। ਸੱਚਾ ਨਾਮ ਮੇਰੇ ਉਪਰ ਨਿਸ਼ਾਨ ਹੈ। ਠਹਿਰਾਉ।
Fareedkot Teekaਤੁਮਾਰੇ ਜੋਰ ਕਰ ਕੇ ਮੈਂ ਸੁਖ ਕੇ ਬੀਚ ਇਸਥਿਤ ਹਾਂ। ਹੇ ਸਚ ਸਰੂਪ ਬ੍ਰਹਮ! ਤੇਰਾ ਜੋਰ ਪ੍ਰਗਟ ਹੈ॥੧॥ ਰਹਾਉ ॥☬ਢੀਠਤਾ ਕਰ ਕੇ ਜੀਵ ਤੇਰੇ ਸੇ ਬੇਮੁਖ ਹੋ ਰਹਾ ਹੈ, ਸੋ ਦੇਖਾਵਤੇ ਹੈਂ:
Prof. Sahib Singhਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ॥੧॥ ਰਹਾਉ ॥

ਪਦ ਅਰਥ ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ। ਸੁਖਿ = ਸੁਖ ਨਾਲ। ਵਸਾ = ਵਸਾਂ, ਮੈਂ ਵੱਸਦਾ ਹਾਂ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ ਰਹਾਉ ॥

SikhNet (Spanish)por Tu Poder habito siempre en Paz, teniendo la señal y clave de Tu Verdadera Palabra.(1-Pausa)

ਸਭੇ ਗਲਾ ਜਾਤੀਆ; ਸੁਣਿ ਕੈ ਚੁਪ ਕੀਆ ॥

sabhe galaa jaateea; sun kai chup keea |

Sant Singh KhalsaHe hears and knows everything, but he keeps silent.
Manmohan SinghMan knows and hears everything but keeps mum (careless).
Manmohan Singh (Punjabi)ਇਨਸਾਨ ਜਾਣਦਾ ਤੇ ਸੁਣਦਾ ਸਭ ਕੁਛ ਹੈ, ਪਰ ਉਹ ਖਾਮੋਸ਼ (ਲਾ ਪਰਵਾਹ) ਹੋ ਰਹਿੰਦਾ ਹੈ।
Fareedkot Teekaਜੀਵ ਨੇ ਸਭ ਗੱਲਾਂ ਜਾਣੀਆਂ ਭੀ ਹੈਂ। ਸੁਖ ਦੁਖ ਜੋ ਕਰਮ ਅਨੁਸਾਰ ਪ੍ਰਾਪਤਿ ਹੋਤਾ ਹੈ, ਤਾਂ ਤੇ ਸੁਭ ਕਰਮ ਕਰਨੇ ਅੱਛੇ ਹੈਂ। ਸਾਸਤ੍ਰ ਦੁਆਰੇ ਸੁਣ ਕਰ ਭੀ ਚੁਪ ਕਰਾ ਹੈ ਅਰਥਾਤ ਸੁਭ ਕਰਮ ਨਹੀਂ ਕਰਤਾ॥
Prof. Sahib Singhਹੇ ਕਰਤਾਰ! (ਮਾਇਆ ਵਿਚ ਮੋਹਿਆ) ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਪਰ ਫਿਰ ਭੀ ਪਰਵਾਹ ਨਹੀਂ ਕਰਦਾ।

ਪਦ ਅਰਥ ਸਭੇ = ਸਾਰੀਆਂ। ਜਾਤੀਆ = ਮੈਂ ਸਮਝੀਆਂ। ਚੁਪ ਕੀਆ = ਲਾ-ਪਰਵਾਹ ਹੋਇਆ ਰਿਹਾ।

SikhNet (Spanish)Yo entendía todo, pero no lo quería aceptar;

ਕਦ ਹੀ ਸੁਰਤਿ. ਨ ਲਧੀਆ; ਮਾਇਆ ਮੋਹੜਿਆ ॥੧॥

kad hee surat. na ladheea; maaeaa moharriaa |1|

Sant Singh KhalsaBewitched by Maya, he never regains awareness. ||1||
Manmohan SinghBewitched by the worldly valuables he never regains consciousness.
Manmohan Singh (Punjabi)ਸੰਸਾਰੀ ਪਦਾਰਥਾਂ ਦਾ ਫ਼ਰੇਫ਼ਤਾ ਕੀਤਾ ਹੋਇਆ ਉਹ ਕਦੇ ਭੀ ਹੋਸ਼ ਨਹੀਂ ਸੰਭਾਲਦਾ।
Fareedkot Teekaਤੇਰੀ ਗਿਆਤ ਕਭੀ ਭੀ ਨਹੀਂ ਪਾਈ। ਤੇਰੀ (ਮਾਇਆ) ਸਕਤੀ ਕਰ ਕੇ ਮੋਹਿਆ ਹੈ॥੧॥
Prof. Sahib Singhਮਾਇਆ ਵਿਚ ਮੋਹਿਆ ਜੀਵ ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ ॥੧॥

ਪਦ ਅਰਥ ਸੁਰਤਿ = ਸੂਝ ॥੧॥

SikhNet (Spanish)nunca estaba despierto, porque prefería dejarme seducir por la Maya.(1)

ਦੇਇ ਬੁਝਾਰਤ ਸਾਰਤਾ; ਸੇ ਅਖੀ ਡਿਠੜਿਆ ॥

dee bujhaarat saarataa; se akhee ddittharriaa |

Sant Singh KhalsaThe riddles and hints are given, and he sees them with his eyes.
Manmohan SinghThe riddles and hints are given. The mortal sees them with his eyes.
Manmohan Singh (Punjabi)ਪਹੇਲੀਆਂ ਤੇ ਇਸ਼ਾਰੇ ਦਿਤੇ ਗਏ ਹਨ। ਉਨ੍ਹਾਂ ਨੂੰ ਜੀਵ ਆਪਣੇ ਨੈਣਾਂ ਨਾਲ ਵੇਖਦਾ ਹੈ।
Fareedkot Teekaਬੇਦ ਸ਼ਾਸਤ੍ਰ ਮਰਨੇ ਕੀ (ਬੁਝਾਰਤ) ਰਮਜ ਦੇਤੇ ਹੈਂ ਔਰ ਸੰਤ ਜਨ ਭੀ ਮੌਤ ਕੇ ਇਸ਼ਾਰੇ ਦੇਤੇ ਹੈਂ। ਪੁਨਾ ਸੇ ਮਰਨੇ ਜਨਮਣੇ ਕੀ ਬਾਤਾਂ ਅੱਖੀਂ ਭੀ ਦੇਖੀਆਂ ਹੈਂ॥
Prof. Sahib Singhਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ)

ਪਦ ਅਰਥ ਦੇਇ = ਦੇਂਦਾ ਹੈ। ਸਾਰਤਾ = ਇਸ਼ਾਰਾ। ਅਖੀ = ਅੱਖਾਂ ਨਾਲ।

SikhNet (Spanish)Por la Gracia del Guru fui instruido, y también Lo vi con mis propios ojos,

Open this shabad (12 lines, Angs 217-218) →

Ang 217 of 1430